ਜਲ ਸ਼ਕਤੀ ਮੰਤਰਾਲਾ
ਜੰਮੂ-ਕਸ਼ਮੀਰ, ਸ਼੍ਰੀਨਗਰ ਅਤੇ ਗੰਦੇਰਬਲ ਦੇ 100% ਘਰਾਂ ਨੂੰ ਮਿਲੇ ਪਾਣੀ ਦੇ ਕੁਨੈਕਸ਼ਨ,
Posted On:
17 DEC 2020 6:13PM by PIB Chandigarh
ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਗੰਦੇਰਬਲ ਅਤੇ ਸ੍ਰੀਨਗਰ ਜ਼ਿਲ੍ਹਿਆਂ ਦੇ ਹਰ ਘਰ ਨੂੰ ਟੂਟੀਆਂ ਦੇ ਪਾਣੀ ਦੇ ਕੁਨੈਕਸ਼ਨ ਮਿਲ ਗਏ ਹਨ ਅਤੇ ਹਰ ਪਰਿਵਾਰ ਨੂੰ ਆਪਣੇ ਘਰਾਂ ਵਿਚ ਪੀਣ ਯੋਗ ਪਾਣੀ ਮਿਲ ਰਿਹਾ ਹੈ । ਯੂ ਟੀ 2022 ਤਕ 100% ਕਵਰੇਜ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਜੰਮੂ-ਕਸ਼ਮੀਰ ਦੇ ਹਰ ਪੇਂਡੂ ਘਰਾਂ ਨੂੰ ਟੂਟੀ ਪਾਣੀ ਦਾ ਕੁਨੈਕਸ਼ਨ ਮੁਹੱਈਆ ਕਰਵਾਉਣ ਦੇ ਮਿੱਥੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ । ਇਨ੍ਹਾਂ ਪ੍ਰਦੇਸ਼ਾਂ ਵਿੱਚ ਇਸ ਤਰ੍ਹਾਂ ਦਾ ਕੰਮ ਲੋਕਾਂ ਅਤੇ ਸਰਕਾਰ ਦੀ ਵਚਨਬੱਧਤਾ ਦਾ ਸੰਖੇਪ ਪ੍ਰਮਾਣ ਹੈ । ਪੇਂਡੂ ਖੇਤਰਾਂ ਵਿੱਚ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜੰਮੂ-ਕਸ਼ਮੀਰ ਦੇ ਰਾਜ ਸ਼ਾਸਤ ਪ੍ਰਦੇਸ਼ ਦੇ 18.17 ਲੱਖ ਪੇਂਡੂ ਘਰਾਂ ਵਿਚੋਂ 8.66 ਲੱਖ (48%) ਟੂਟੀ ਵਾਟਰ ਕੁਨੈਕਸ਼ਨ ਦਿੱਤੇ ਗਏ ਹਨ । ਜੰਮੂ-ਕਸ਼ਮੀਰ ਦੀ 2020-21 ਦੌਰਾਨ 2.32 ਲੱਖ ਘਰਾਂ ਵਿਚ ਟੂਟੀਆਂ ਕੁਨੈਕਸ਼ਨ ਦੇਣ ਦੀ ਯੋਜਨਾ ਹੈ।
ਰਾਜਾਂ ਦੀ ਭਾਈਵਾਲੀ ਨਾਲ ਲਾਗੂ ਕੀਤੇ ਜਾ ਰਹੇ ਕੇਂਦਰ ਸਰਕਾਰ ਦੇ ਜਲ ਮਿਸ਼ਨ, ਦਾ ਪ੍ਰਮੁੱਖ ਉਦੇਸ਼ 2024 ਤੱਕ ਦੇਸ਼ ਦੇ ਹਰ ਪੇਂਡੂ ਘਰਾਂ ਨੂੰ ਟੂਟੀਆਂ ਦੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਉਣਾ ਹੈ । ਕੇਂਦਰ ਸਰਕਾਰ ਦੇ ਅਣਵੰਡੇ ਫੋਕਸ ਨਾਲ 'ਕੋਈ ਵੀ ਪਿੱਛੇ ਨਹੀਂ ਰਿਹਾ' ਟੈਪ ਕਨੈਕਸ਼ਨ ਦਾ ਮਿਸ਼ਨ ਹਰ ਪੇਂਡੂ ਘਰ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਮੁੱਢਲੀ ਸਹੂਲਤ ਦੇ ਪ੍ਰਬੰਧ ਲਈ ਯਤਨਸ਼ੀਲ ਹੈ।
ਇਸ ਤੋਂ ਇਲਾਵਾ ਦੂਰ ਦੁਰਾਡੇ ਇਲਾਕਿਆਂ, ਉਤਸ਼ਾਹੀ ਜ਼ਿਲਿਆਂ, ਸਰਹੱਦੀ ਖੇਤਰਾਂ ਆਦਿ ਵਿੱਚ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਵੀ ਇਸ ਮਿਸ਼ਨ ਦਾ ਟੀਚਾ ਹੈ ।
ਕਿਉਂਕਿ ਇਸ ਵਿਕੇਂਦਰੀਕ੍ਰਿਤ ਅਤੇ ਮੰਗ ਨਾਲ ਚੱਲਣ ਵਾਲੇ ਪ੍ਰੋਗਰਾਮ ਦੀ ਰੂਹ ਕਮਿਊਨਟੀ ਦੀ ਭਾਗੀਦਾਰੀ ਹੈ, ਇਸ ਲਈ ਇਸ ਦੇ ਕੰਮ ਅਤੇ ਦੇਖਭਾਲ ਲਈ ਪਿੰਡ ਵਿਚ ਜਲ ਸਪਲਾਈ ਸਕੀਮਾਂ ਦੀ ਯੋਜਨਾਬੰਦੀ 'ਤੇ ਕੇਂਦ੍ਰਤ ਹੈ । ਜਿਸਦੇ ਤਹਿਤ ਹਰੇਕ ਪਿੰਡ ਨੂੰ ਇਕ ਯੂਨਿਟ ਵਜੋਂ ਲਿਆ ਜਾਂਦਾ ਹੈ ਅਤੇ ਪੰਜ ਸਾਲਾਂ ਤੋਂ ਹਰ ਪਿੰਡ ਲਈ ਲਾਜ਼ਮੀ ਹਿੱਸੇ ਜਿਵੇਂ ਕਿ ਭਾਈਚਾਰੇ ਦੀ ਭਾਗੀਦਾਰੀ ਨਾਲ ਵਿੱਲੇਜ ਐਕਸ਼ਨ ਪਲਾਨ (ਵੀਏਪੀ) ਤਿਆਰ ਕੀਤਾ ਜਾ ਰਿਹਾ ਹੈ । ਸਥਾਨਕ ਪੀਣ ਵਾਲੇ ਪਾਣੀ ਦੇ ਸਰੋਤਾਂ ਨੂੰ ਮਜ਼ਬੂਤ ਕਰਨਾ, ਪਿੰਡ ਵਿਚ ਪਾਣੀ ਦੀ ਸਪਲਾਈ ਦੇ ਬੁਨਿਆਦੀ ਟੈਪ ਢਾਂਚੇ ਨੂੰ ਨਲਕੇ ਦੇ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕਰਨ ਲਈ, ਸਲੇਟੀ ਪਾਣੀ ਦੇ ਇਲਾਜ ਅਤੇ ਮੁੜ ਵਰਤੋਂ ਅਤੇ ਜਲ ਸਪਲਾਈ ਪ੍ਰਣਾਲੀਆਂ ਦੇ ਸੰਚਾਲਨ ਅਤੇ ਰੱਖ ਰਖਾਵ ਲਈ ਤਾਂ ਜੋ ਹਰ ਪਰਿਵਾਰ ਨੂੰ ਨਿਯਮਤ ਅਤੇ ਲੰਬੇ ਸਮੇਂ ਦੇ ਅਧਾਰ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਭਰੋਸਾ ਮਿਲ ਸਕੇ । ਯੂ.ਟੀ ਦੇ ਸਾਰੇ 6,877 ਪਿੰਡਾਂ ਲਈ ਵਿਲੇਜ ਐਕਸ਼ਨ ਪਲਾਨ ਤਿਆਰ ਕੀਤੇ ਗਏ ਹਨ ।
ਸਾਰੇ ਪਿੰਡਾਂ ਵਿੱਚ, ਜਲ ਜੀਵਨ ਮਿਸ਼ਨ ਨੂੰ ਸਚਮੁਚ ਲੋਕਾਂ ਦੀ ਲਹਿਰ ਬਣਾਉਣ ਲਈ ਕਮਿਊਨਟੀ ਲਾਮਬੰਦੀ ਲਈ ਮੁਹਿੰਮ ਚਲਾਈ ਜਾ ਰਹੀ ਹੈ । ਵਾਟਰ ਟੈਸਟਿੰਗ ਦੀਆਂ 98 ਪ੍ਰਯੋਗਸ਼ਾਲਾਵਾਂ ਵਿਚੋਂ, ਯੂ.ਟੀ ਨੇ ਚਾਲੂ ਵਰ੍ਹੇ ਦੌਰਾਨ 20 ਲੈਬਾਂ ਦੀ ਐਨ.ਏ.ਬੀ.ਐਲ ਦੀ ਪ੍ਰਵਾਨਗੀ ਦੀ ਯੋਜਨਾ ਬਣਾਈ ਹੈ । ਜਿਸਦੇ ਤਹਿਤ ਸੁਧਾਰਾਤਮਕ ਉਪਾਅ ਕਰਨ ਲਈ, ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਕਮਿਊਨਟੀ ਪੱਧਰ 'ਤੇ ਫੀਲਡ ਟੈਸਟਿੰਗ ਕਿੱਟਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ, ਮਿਸ਼ਨ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਜੋ 25 ਦਸੰਬਰ, 2019 ਨੂੰ ਸ਼ੁਰੂ ਹੋਇਆ ਸੀ, ਕੋਵਿਡ 19 ਮਹਾਂਮਾਰੀ ਅਤੇ ਲਾਕਡਾਊਨ ਦੇ ਨਾਲ ਨਾਲ ਪਾਬੰਦੀਆਂ ਦੇ ਬਾਵਜੂਦ ਦੇਸ਼ ਵਿੱਚ ਤਕਰੀਬਨ 2.80 ਕਰੋੜ ਘਰਾਂ ਨੂੰ ਟੂਟੀ ਵਾਟਰ ਕੁਨੈਕਸ਼ਨ ਮੁਹੱਈਆ ਕਰਵਾਏ ਗਏ ਹਨ । ਇਸ ਦੇ ਨਾਲ, ਹੁਣ ਤੱਕ ਦੇਸ਼ ਦੇ 6.03 ਕਰੋੜ ਪਰਿਵਾਰ (32%) ਆਪਣੇ ਘਰਾਂ ਵਿੱਚ ਨਲਕੇ ਦੀ ਸਪਲਾਈ ਲੈ ਰਹੇ ਹਨ । ਹਰ ਸਾਲ, 3 ਕਰੋੜ ਤੋਂ ਵੱਧ ਘਰਾਂ ਨੂੰ ਨਲਕੇ ਦੇ ਪਾਣੀ ਦੇ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਇਹ ਉਹ ਪੈਮਾਨਾ ਹੈ ਜਿਸ 'ਤੇ ਜਲ ਜੀਵਨ ਮਿਸ਼ਨ ਲਾਗੂ ਕੀਤਾ ਜਾ ਰਿਹਾ ਹੈ।
ਹੁਣ ਤਕ ਇਕ ਰਾਜ ਅਰਥਾਤ ਗੋਆ, ਜੰਮੂ-ਕਸ਼ਮੀਰ ਦੇ ਸ੍ਰੀਨਗਰ ਅਤੇ ਗੰਦੇਰਬਲ ਅਤੇ ਹਿਮਾਚਲ ਪ੍ਰਦੇਸ਼ ਵਿਚ ਲਹੌਲ ਅਤੇ ਸਪੀਤੀ ਦੇ ਦੁਰਗਮ ਖੇਤਰਾਂ ਸਮੇਤ 18 ਜ਼ਿਲ੍ਹਿਆਂ ਅਤੇ 423 ਬਲਾਕ, 33 ਹਜ਼ਾਰ ਗ੍ਰਾਮ ਪੰਚਾਇਤਾਂ ਅਤੇ 60 ਹਜ਼ਾਰ ਪਿੰਡਾਂ ਵਿਚ 100% ਘਰੇਲੂ ਕਵਰੇਜ ਹੋ ਚੁੱਕੀ ਹੈ ਜੋ ਕਿ ਸਰਵਪੱਖੀ ਵਿਕਾਸ ਲਈ ਵਚਨਬੱਧਤਾ ਦਰਸਾਉਂਦੇ ਹੋਏ ਕੋਈ ਵੀ ਕਮੀ ਨਹੀਂ ਛੱਡਦਾ।
******************
ਬਾਈ / ਐਮਜੀ / ਏਐਸ
(Release ID: 1681610)
Visitor Counter : 197