ਸੱਭਿਆਚਾਰ ਮੰਤਰਾਲਾ

ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਨੈਸ਼ਨਲ ਮਿਊਜ਼ੀਅਮ ਇੰਸਚੀਟਿਊਟ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ; ਇੰਡੀਅਨ ਇੰਸਚੀਟਿਊਟ ਆਫ ਹੈਰੀਟੇਜ ਸਥਾਪਿਤ ਕਰਨ ਦੇ ਪ੍ਰਸਤਾਵ ਦੀ ਸਮੀਖਿਆ ਕੀਤੀ

Posted On: 17 DEC 2020 6:32PM by PIB Chandigarh

ਸੱਭਿਆਚਾਰ ਤੇ ਸੈਰ ਸਪਾਟਾ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਦੀ ਪ੍ਰਧਾਨਗੀ ਵਿੱਚ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਮਿਊਜ਼ੀਅਮ ਇੰਸਚੀਟਿਊਟ ਸੁਸਾਇਟੀ ਦੀ ਇੱਕ ਮੀਟਿੰਗ ਹੋਈ । ਬਾਹਰੀ ਮੈਂਬਰ ਵਰਚੂਅਲ ਮੋਡ ਰਾਹੀਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ । ਇਸ ਮੀਟਿੰਗ ਦਾ ਏਜੰਡਾ ਸੁਸਾਇਟੀ ਦੀ 13—03—2020 ਨੂੰ ਹੋਈ ਮੀਟਿੰਗ ਦੇ ਕੰਮਕਾਜ ਦੀ ਪੁਸ਼ਟੀ ਕਰਨਾ ਸੀ , ਜਿਸ ਦਾ ਸੰਬੰਧ ਸਰਕਾਰ ਵੱਲੋਂ ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ ਸਥਾਪਿਤ ਕਰਨ ਦੇ ਐਲਾਨ ਨਾਲ ਸੰਬੰਧਿਤ ਸੀ ਅਤੇ ਮੌਜੂਦਾ ਨੈਸ਼ਨਲ ਮਿਊਜ਼ੀਅਮ ਇੰਸਚੀਟਿਊਟ ਸੁਸਾਇਟੀ ਤੋਂ ਲੈ ਕੇ ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ ਸੁਸਾਇਟੀ ਦੇ ਨਾਮ ਬਦਲਣ ਬਾਰੇ ਵਿਚਾਰ ਵਟਾਂਦਰਾ ਕਰਨਾ ਵੀ ਸੀ ।

ਟਵੀਟ

ਜਿਹੜੇ ਮੈਂਬਰਾਂ ਨੇ ਇਸ ਮੀਟਿੰਗ ਵਿੱਚ ਸਿ਼ਰਕਤ ਕੀਤੀ ਉਹ ਸਨ , ਸ਼੍ਰੀ ਕੇ ਐੱਨ ਦਿਕਸਿ਼ਤ , ਸ਼੍ਰੀ ਵਸੰਤ ਸਿ਼ੰਦੇ , ਪ੍ਰੋਫੈਸਰ ਅਰੁਣ ਮੈਨਨ , ਸ਼੍ਰੀ ਡੀ ਐੱਨ ਤ੍ਰਿਪਾਠੀ ਅਤੇ ਹੋਰ । ਮੈਂਬਰਾਂ ਨੇ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਅਨੁਸਾਰ ਇੰਡੀਅਨ ਇੰਸਚੀਟਿਊਟ ਆਫ ਹੈਰੀਟੇਜ ਨੂੰ ਸਥਾਪਿਤ ਕਰਨ ਅਤੇ ਇਸ ਬਾਰੇ ਸਾਲ 2020—21 ਦੇ ਕੇਂਦਰੀ ਬਜਟ ਵਿੱਚ ਐਲਾਨ ਕਰਨ ਦਾ ਸਵਾਗਤ ਕੀਤਾ ।
 

 


ਸੱਭਿਆਚਾਰ ਮੰਤਰਾਲੇ ਦੇ ਪ੍ਰਸਤਾਵ ਅਨੁਸਾਰ , ਸਰਟੀਫਿਕੇਟ / ਡਿਪਲੋਮਾ ਕੋਰਸ ਜੋ ਪਹਿਲਾਂ ਸੱਭਿਆਚਾਰ ਮੰਤਰਾਲੇ ਦੀਆਂ ਸੰਸਥਾਵਾਂ ਜਿਵੇਂ ਇੰਸਟੀਚਿਊਟ ਆਫ ਆਰਕੇਓਲੋਜੀ , ਆਈ ਜੀ ਐੱਨ ਸੀ ਏ , ਨੈਸ਼ਨਲ ਆਰਕਾਈਵਸ ਆਫ ਇੰਡੀਆ ਅਤੇ ਐੱਨ ਆਰ ਐੱਲ ਸੀ ਲਖਨਊ ਵਿੱਚ ਚਲਾਏ ਜਾਂਦੇ ਸਨ , ਨੂੰ ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ ਦੇ ਘੇਰੇ ਅੰਦਰ ਲਿਆਂਦਾ ਜਾਵੇਗਾ । ਇਸ ਦੇ ਨਾਲ ਹੀ ਨੈਸ਼ਨਲ ਮਿਊਜ਼ੀਅਮ ਇੰਸਟੀਚਿਊਟ ਦੇ ਡਿਗਰੀ ਕੋਰਸਾਂ , ਸੱਭਿਆਚਾਰ ਵਿਰਾਸਤ ਅਤੇ ਸਾਂਭ ਸੰਭਾਲ ਦੇ ਖੇਤਰ ਵਿੱਚ ਖੋਜ ਅਤੇ ਉੱਚ ਸਿੱਖਿਆ ਨੂੰ ਵੀ ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ ਦੇ ਘੇਰੇ ਅੰਦਰ ਲਿਆਂਦਾ ਜਾਵੇਗਾ । ਇਹ ਸੰਸਥਾ ਹਿਸਟ੍ਰੀ ਆਫ ਆਰਟ , ਕੰਜ਼ਰਵੇਸ਼ਨ , ਮਿਜ਼ੀਓਲੋਜੀ , ਆਰਕਾਈਵਲ ਸਟਡੀਜ਼ , ਆਰਕੇਓਲੋਜੀ , ਪਰਿਵੈਂਟਿਵ ਕੰਜ਼ਰਵੇਸ਼ਨ , ਐਪੀਗ੍ਰਾਫੀ ਅਤੇ ਨਿਊ ਮਿਸਮੈਟਿਕਸ , ਮੈਨੂਸਕ੍ਰਿਪਟੋਲੋਜੀ ਅਤੇ ਹੋਰ ਸੰਬੰਧਿਤ ਖੇਤਰਾਂ ਵਿੱਚ ਐੱਮ ਏ , ਪੀ ਐੱਚ ਡੀ , ਡਿਪਲੋਮਾ ਅਤੇ ਸਰਟੀਫਿਕੇਟ ਕੋਰਸੇਸ ਸ਼ੁਰੂ ਕੀਤੇ ਜਾਣਗੇ ਤੇ ਇਸ ਦੇ ਨਾਲ ਨਾਲ ਸਰਵਿਸ ਵਿੱਚ ਮੁਲਾਜ਼ਮਾਂ ਲਈ ਸਿੱਖਲਾਈ ਵੀ ਦਿੱਤੀ ਜਾਵੇਗੀ । ਇਹ ਫੈਸਲਾ ਕੀਤਾ ਗਿਆ ਕਿ ਮੈਂਬਰ ਨਵੀਂ ਸੰਸਥਾ ਸਥਾਪਿਤ ਕਰਨ ਬਾਰੇ 15 ਦਿਨ ਦੇ ਅੰਦਰ ਅੰਦਰ ਸੁਝਾਅ ਭੇਜਣਗੇ , ਜਿਸ ਮਗਰੋਂ ਸੱਭਿਆਚਾਰ ਮੰਤਰਾਲਾ ਸੁਸਾਇਟੀਸ ਰਜਿਸਟ੍ਰੇਸ਼ਨ ਐਕਟ 1860 ਅਤੇ ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਸਥਾਪਿਤ ਕਰਨ ਲਈ ਪ੍ਰਚਲਿਤ ਯੂ ਜੀ ਸੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ ਸਥਾਪਿਤ ਕਰਨ ਬਾਰੇ ਜ਼ਰੂਰੀ ਕਦਮ ਚੁੱਕੇਗਾ ।
ਐੱਨ ਵੀ / ਕੇ ਪੀ



(Release ID: 1681531) Visitor Counter : 127