ਜਲ ਸ਼ਕਤੀ ਮੰਤਰਾਲਾ
ਜਲ ਸ਼ਕਤੀ ਮੰਤਰੀ, ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ, “ਕੋਵਿਡ ਸੰਕਟ ਦੀ ਤਰ੍ਹਾਂ ਹੁਣ ਵਿਸ਼ਵ ਨੂੰ ਪਾਣੀ ਦੇ ਸੰਕਟ ਵਿਰੁੱਧ ਇਕਜੁੱਟ ਹੋਣ ਦੀ ਲੋੜ ਹੈ।
ਹਰਦੀਪ ਸਿੰਘ ਪੁਰੀ: ਐਨਐਮਸੀਜੀ ਅਤੇ ਐਨਆਈਯੂਏ ਵੱਲੋਂ ਸ਼ਹਿਰਾਂ ਨੂੰ ਨਦੀਆਂ ਦੇ ਪ੍ਰਬੰਧਨ ਵਿਚ ਸਹਾਇਤਾ ਲਈ ਇਕ ਰਣਨੀਤਕ ਢਾਂਚਾ ਵਿਕਸਿਤ ਕੀਤਾ ਗਿਆ
Posted On:
16 DEC 2020 6:17PM by PIB Chandigarh
5 ਵੇਂ ਭਾਰਤ ਜਲ ਪ੍ਰਭਾਵ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਜਲ ਸ਼ਕਤੀ ਦੇ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਜਲ ਸੈਕਟਰ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਿਸ਼ਵ ਨੂੰ ਠੀਕ ਉਸੇ ਤਰ੍ਹਾਂ ਹੀ ਇਕਜੁੱਟ ਹੋਣ ਦੀ ਲੋੜ ਹੈ ਜਿਸ ਤਰਾਂ ਵਿਸ਼ਵ ਇਕਜੁੱਟ ਹੋ ਕੇ ਕੋਵਿਡ-19 ਮਹਾਮਾਰੀ ਨਾਲ ਲੜ ਰਿਹਾ ਹੈ।ਸੰਮੇਲਨ ਦੇ ਆਖ਼ਰੀ ਦਿਨ ਅੱਜ ਵਿਚਾਰ ਵਟਾਂਦਰੇ ਦਾ ਮੁੱਖ ਬਿੰਦੂ "ਰਿਵਰ ਕੰਜ਼ਰਵੇਸ਼ਨ ਸਿੰਕ੍ਰੋਨਾਈਜ਼ਡ ਨੈਵੀਗੇਸ਼ਨ ਐਂਡ ਫਲੱਡ ਮੈਨੇਜਮੈਂਟ" ਸੀ। ਸੰਮੇਲਨ ਨੂੰ '' ਵੈਚਰਿਕ ਕੁੰਭ '' ਵਜੋਂ ਸੰਬੋਧਨ ਕਰਦਿਆਂ ਮੰਤਰੀ ਨੇ ਦੱਸਿਆ ਕਿ ਕਾਨਫਰੰਸ ਦੇ ਨਤੀਜੇ ਵਜੋਂ ਨਿਵੇਸ਼ਕਾਂ ਅਤੇ ਹਿੱਸੇਦਾਰਾਂ ਦਰਮਿਆਨ ਪਾਣੀ ਅਤੇ ਦਰਿਆ ਪ੍ਰਬੰਧਨ ਲਈ ਭਾਰਤ ਅਤੇ ਕਈ ਹੋਰ ਦੇਸ਼ਾਂ ਵਿਚਾਲੇ ਜਲ ਸੈਕਟਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਵਧੇਰੇ ਗੱਲਹੋਈ। ਉਨ੍ਹਾਂ ਕਿਹਾ, “ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਜ਼ਰਬਿਆਂ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਇਹ ਸਾਡਾ ਵਾਅਦਾ ਹੈ ਕਿ ਅਸੀਂ ਇਨ੍ਹਾਂ ਸਿੱਖਿਆਵਾਂ ਅਤੇ ਸੰਕਲਪਾਂ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਹੁਣ ਅਕਾਦਮਿਕ ਅਤੇ ਸਵੈ-ਸਹਾਇਤਾ ਸੰਸਥਾਵਾਂ ਦੇ ਸਮਰਥਨ ਨਾਲ ਰਾਜਨੀਤਿਕ ਇੱਛਾ ਸ਼ਕਤੀ ਅਤੇ ਦ੍ਰਿੜਤਾ ਹੈ ਜੋ ਪਹਿਲਾਂ ਕਦੇ ਨਹੀਂ ਸੀ।"
ਫੋਟੋ
ਧਰਤੀ ਹੇਠਲੇ ਪਾਣੀ ਬਾਰੇ ਗੱਲ ਕਰਦਿਆਂ ਸ੍ਰੀ ਸ਼ੇਖਾਵਤ ਨੇ ਕਿਹਾ ਕਿ ਅਸੀਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਵਿਸ਼ਵ ਵਿੱਚ ਸਭ ਤੋਂ ਵੱਧ ਕਰਦੇ ਹਾਂ। ਅਸੀਂ ਇਸ 'ਤੇ ਆਪਣੀ ਨਿਰਭਰਤਾ ਨੂੰ ਘਟਾਉਣ ਲਈ ਕੰਮ ਕਰ ਰਹੇ ਹਾਂ। ਅਸੀਂ ਵਿਸ਼ਵ ਬੈਂਕ ਨਾਲ ਮਿਲਕੇ ਅਟਲ ਭੂ-ਜਲ ਯੋਜਨਾ 'ਤੇ ਕੰਮ ਕਰ ਰਹੇ ਹਾਂ, ਜੋ ਐਕੁਫ਼ਾਇਰਾਂ ਨੂੰ ਮੈਪ ਅਤੇ ਰੀਚਾਰਜ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਇਕ ਮੁੱਖ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਧਰਤੀ ਹੇਠਲੇ ਪਾਣੀ ਦੇ ਪ੍ਰਬੰਧਨ ਲਈ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ 7 ਰਾਜਾਂ ਵਿੱਚ ਟਿਕਾਊ ਧਰਤੀ ਹੇਠਲੇ ਸਰੋਤ ਪ੍ਰਬੰਧਨ ਲਈ ਕਮਿਉਨਿਟੀ ਪੱਧਰ ‘ਤੇ ਵਤੀਰੇ ਵਿੱਚ ਤਬਦੀਲੀਆਂ ਲਿਆਉਣ ਦੇ ਮੁੱਖ ਉਦੇਸ਼ ਨਾਲ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪੰਚਾਇਤ-ਕੇਂਦਰਤ ਭੂਮੀਗਤ ਪ੍ਰਬੰਧਨ ਅਤੇ ਵਿਵਹਾਰਿਕ ਤਬਦੀਲੀ ਨੂੰ ਉਤਸ਼ਾਹਤ ਕਰੇਗੀ ਜਿਸ ਨਾਲ ਮੰਗ ਵਾਲੇ ਮੁੱਖ ਪੱਖ ਦੇ ਪ੍ਰਬੰਧਨ 'ਤੇ ਜ਼ੋਰ ਦਿੱਤਾ ਜਾਏਗਾ। ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਵੀ ਇਸ ਸੰਮੇਲਨ ਵਿੱਚ ਮੌਜੂਦ ਸਨ।
ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਨਮਾਮੀ ਗੰਗੇ ਮਿਸ਼ਨ ਵੱਲੋਂ ਪੈਦਾ ਕੀਤੀ ਗਈ ਗਤੀ ਅਤੇ ਪ੍ਰਭਾਵ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਐਨਐਮਸੀਜੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ (ਐਨਆਈਯੂਏ) ਨੇ ਗੰਗਾ ਨਦੀ ਦੇ ਬੇਸਿਨ, ਜਿਸਨੂੰ 'ਅਰਬਨ ਰਿਵਰ ਮੈਨਜਮੈਂਟ ਪਲੈਨ' ਨਾਂਅ ਦਾ ਸ਼ਹਿਰੀ ਨਦੀ ਦੇ ਇਲਾਕਿਆਂ ਦੇ ਪ੍ਰਬੰਧਨ ਲਈ ਆਪਣੀ ਕਿਸਮ ਦਾ ਪਹਿਲਾ ਰਣਨੀਤਕ ਢਾਂਚਾ ਵਿਕਸਿਤ ਕੀਤਾ ਹੈ। ਉਨ੍ਹਾਂ ਕਿਹਾ, “ਇਹ ਢਾਂਚਾ ਦਰਿਆ ਕੇਂਦਰਤ ਯੋਜਨਾਬੰਦੀ ਦਾ ਧਾਂਹਾਂ ਹੈ, ਜੋ ਸ਼ਹਿਰਾਂ ਨੂੰ ਪ੍ਰਣਾਲੀਆਂ ਦੀ ਪਹੁੰਚ ਦੀ ਵਰਤੋਂ ਨਾਲ ਨਦੀਆਂ ਦੇ ਪ੍ਰਬੰਧਨ ਲਈ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ।”
ਨੀਤੀ ਆਯੋਗ ਦੇ ਵਾਈਸ ਚੇਅਰਮੈਨ ਸ਼੍ਰੀ ਰਾਜੀਵ ਕੁਮਾਰ ਨੇ ਕਿਹਾ, “ ਪ੍ਰਦੂਸ਼ਣ ਦਾ ਹੁਣ ਦਾ ਰੁਝਾਨ ਅਤੇ ਬਾਅਦ ਵਿਚ ਕਾਇਆਕਲਪ ਜਰੂਰ ਹੋਣਾ ਚਾਹੀਦਾ ਹੈ। 5 ਵੇਂ ਆਈਡਬਲਯੂਆਈਐਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ, "ਇਸ ਸੰਮੇਲਨ ਵਿਚ ਵਿਚਾਰ ਵਟਾਂਦਰੇ ਦੇ ਵੱਖ ਵੱਖ ਅਤੇ ਵਿਭਿੰਨ ਵਿਸ਼ੇ ਸਨ।" ਉਨ੍ਹਾਂ ਦਰਸਾਇਆ ਕਿ ਕਿਵੇਂ ਬਚਾਅ ਅਤੇ ਵਿਕਾਸ ਆਪਸ ਵਿੱਚ ਮਿਲ ਸਕਦੇ ਹਨ ਅਤੇ ਲੋਕਾਂ ਨੂੰ ਇਸ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਸਕਾਰਾਤਮਕ ਨਤੀਜੇ ਦੇ ਰਹੀਆਂ ਹਨ।
ਬਿਹਾਰ ਦੇ ਜਲ ਸਰੋਤ ਵਿਭਾਗ ਦੇ ਮੰਤਰੀ ਸ਼੍ਰੀ ਵਿਜੈ ਕੁਮਾਰ ਚੌਧਰੀ ਨੇ ਮੌਜੂਦ ਲੋਕਾਂ ਨੂੰ ਬਿਹਾਰ ਦੀਆਂ ਚੁਣੌਤੀਆਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਵਿੱਚ ਉੱਤਰ ਵਿੱਚ ਨੇਪਾਲ ਅਤੇ ਦੱਖਣ ਵਿੱਚ ਦੂਜੇ ਭਾਰਤੀ ਰਾਜਾਂ ਤੋਂ ਦਰਿਆ ਦਾਖਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਬੰਧਨ ਬਿਹਾਰ ਲਈ ਇਸ ਦੇ ਭੂਗੋਲ ਕਾਰਨ ਬਹੁਤ ਹੀ ਢੁਕਵਾਂ ਵਿਸ਼ਾ ਹੈ। ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਬਿਹਾਰ ਸਥਾਨਕ ਜਲ ਭੰਡਾਰਾਂ ਅਤੇ ਗੰਦੇ ਪਾਣੀ ਦੇ ਪ੍ਰਬੰਧਨ' ਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਸੀ ਗੰਗਾ ਅਤੇ ਐਨਐਮਸੀਜੀ ਨੂੰ ਬਿਹਾਰ ਵਿੱਚ ਹੜ੍ਹ ਪ੍ਰਬੰਧਨ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਬੇਨਤੀ ਕੀਤੀ।
ਜਲ ਸ਼ਕਤੀ ਮੰਤਰਾਲਾ ਦੇ ਸਕੱਤਰ ਸ਼੍ਰੀ ਯੂ.ਪੀ. ਸਿੰਘ ਨੇ ਕਿਹਾ ਕਿ ਪਿੱਛਲੇ ਚਾਰ ਸਾਲਾਂ ਵਿੱਚ ਇਸ ਮਿਸ਼ਨ ਨੇ ਸਿਰਫ ਗੰਗਾ ਦੀ ਸਫਾਈ ਤੋਂ ਇਸਦੇ ਕਾਇਆਕਲਪ ਤੇ ਹੀ ਆਪਣਾ ਧਿਆਨ ਕੇਂਦਰ ਕੀਤਾ ਹੈ। ਉਨ੍ਹਾਂ ਕਿਹਾ, “ਮਿਸ਼ਨ ਹੁਣ ਕਿਤੇ ਵਧੇਰੇ ਸਰਬਪੱਖੀ ਹੈ ਜਿਸ ਵਿਚ ਨਾ ਸਿਰਫ ਪ੍ਰਦੂਸ਼ਣ ਨੂੰ ਘਟਾਉਣਾ ਸ਼ਾਮਲ ਹੈ ਬਲਕਿ ਇਹ ਈ-ਫਲੋ, ਜੈਵ ਵਿਭਿੰਨਤਾ, ਕਮਿਉਨਿਟੀ ਦੀ ਭਾਗੀਦਾਰੀ ਅਤੇ ਛੋਟੇ ਨਦੀ ਕਾਇਆਕਲਪ ਤੇ ਵੀ ਵਿਚਾਰ ਕਰਦਾ ਹੈ।
ਦੇਸ਼ ਵਿਚ ਜਲ ਸੁਰੱਖਿਆ ਅਤੇ ਸਥਾਨਕ ਜਲ ਭੰਡਾਰਾ ਦੇ ਕਾਇਆਕਲਪ ਵਿਚ ਨਵੀਆਂ ਤਕਨੀਕਾਂ ਦਾ ਪਤਾ ਲਗਾਉਣ ਲਈ, ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ (ਐਨਐਮਸੀਜੀ) ਅਤੇ ਸੈਂਟਰ ਫਾਰ ਗੰਗਾ ਰਿਵਰ ਬੇਸਿਨ ਮੈਨੇਜਮੈਂਟ ਐਂਡ ਸਟੱਡੀਜ਼ (ਸੀ ਗੰਗਾ) ਨੇ 5 ਵਾਂ ਭਾਰਤੀ ਜਲ ਪ੍ਰਭਾਵ ਸੰਮੇਲਨ ਆਯੋਜਿਤ ਕੀਤਾ ਸੀ। ਸ਼੍ਰੀ ਰਾਜੀਵ ਰੰਜਨ ਮਿਸ਼ਰਾ, ਡਾਇਰੈਕਟਰ ਜਨਰਲ, ਐਨਐਮਸੀਜੀ, ਸ੍ਰੀ ਰੋਜ਼ੀ ਅਗਰਵਾਲ, ਕਾਰਜਕਾਰੀ ਡਾਇਰੈਕਟਰ, ਐਨਐਮਸੀਜੀ, ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਅਤੇ ਸੀਗੰਗਾ ਦੇ ਸੰਸਥਾਪਕ, ਪ੍ਰੋ. ਵਿਨੋਦ ਤਾਰੀ ਨੇ ਵੀ ਸੰਮੇਲਨ ਵਿੱਚ ਹਿੱਸਾ ਲਿਆ।
ਵਿਸ਼ਵ ਭਰ ਤੋਂ ਇਸ ਸੰਮੇਲਨ ਵਿੱਚ 3000 ਤੋਂ ਵੱਧ ਬੁੱਧੀਜੀਵੀ, ਖੋਜਕਰਤਾ, ਜਲ ਅਤੇ ਵਾਤਾਵਰਣ ਮਾਹਰ ਅਤੇ ਨੀਤੀ ਨਿਰਮਾਤਾ ਸ਼ਾਮਲ ਹੋਏ। ਸੀ ਗੰਗਾ ਦੁਆਰਾ ਵਿਕਸਿਤ ਤਿੰਨ ਮਹੱਤਵਪੂਰਣ ਰਿਪੋਰਟਾਂ ਨੂੰ 5 ਵੇਂ ਆਈ ਡਬਲਯੂ ਆਈ ਐਸ ਦੇ ਸਮਾਪਤੀ ਸੈਸ਼ਨ ਵਿੱਚ ਜਾਰੀ ਕੀਤਾ ਗਿਆ; ਇਹ ਹਨ ਵਿਜ਼ਨ ਕਾਨ੍ਹ - ਇੱਕ ਨਿਰੰਤਰ ਬਹਾਲੀ ਮਾਰਗ, ਜੋਰਾਰੀ - ਰਿਵਾਈਵਲ ਐਂਡ ਪ੍ਰੋਟੈਕਸ਼ਨ ਅਤੇ ਹਿਲਸਾ-ਜੀਵ ਵਿਗਿਆਨ ਅਤੇ ਗੰਗਾ ਨਦੀ ਦੇ ਬੇਸਿਨ ਵਿੱਚ ਹਿਲਸਾ ਸ਼ਾਦ ਦਾ ਮੱਛੀ ਪਾਲਣ। ਐਨਐਮਸੀਜੀ ਵੱਲੋਂ ਹਾਲ ਹੀ ਵਿੱਚ ਆਯੋਜਿਤ 3 ਦਿਨਾਂ ਚਲੇ ਗੰਗਾ ਉਤਸਵ 2020 ਬਾਰੇ ਵਿਸਥਾਰਤ ਰਿਪੋਰਟ ਵੀ ਜਾਰੀ ਕੀਤੀ ਗਈ।
BY/MG/AS
(Release ID: 1681290)
Visitor Counter : 97