ਬਿਜਲੀ ਮੰਤਰਾਲਾ
ਕੈਬਨਿਟ ਨੇ ਬਿਜਲੀ ਖੇਤਰ ਦੇ ਆਪਸੀ ਹਿਤ ਦੇ ਖੇਤਰਾਂ ਵਿੱਚ ਸੂਚਨਾ ਦੇ ਅਦਾਨ-ਪ੍ਰਦਾਨ ਦੇ ਲਈ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
16 DEC 2020 3:33PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ ਸੈਂਟਰਲ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਸੀਈਆਰਸੀ), ਇੰਡੀਆ ਅਤੇ ਫੈਡਰਲ ਐਨਰਜੀ ਰੈਗੂਲੇਟਰੀ ਕਮਿਸ਼ਨ (ਐੱਫਈਆਰਸੀ) ਸੰਯੁਕਤ ਰਾਜ ਅਮਰੀਕਾ ਦੇ ਦਰਮਿਆਨ ਬਿਜਲੀ ਖੇਤਰਾਂ ਵਿੱਚ ਆਪਸੀ ਹਿਤ ਦੇ ਖੇਤਰਾਂ ਵਿੱਚ ਸੂਚਨਾ ਅਤੇ ਅਨੁਭਵਾਂ ਦੇ ਅਦਾਨ-ਪ੍ਰਦਾਨ ਦੇ ਲਈ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕਰਨ ਦੇ ਲਈ ਸੈਂਟਰਲ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਹਿਮਤੀ ਪੱਤਰ ਦਕਸ਼, ਥੋਕ, ਪਾਵਰ ਮਾਰਕਿਟ ਨੂੰ ਵਿਕਸਿਤ ਕਰਨ ਅਤੇ ਗ੍ਰਿੱਡ ਭਰੋਸੇਯੋਗਤਾ ਵਧਾਉਣ ਲਈ ਰੈਗੂਲੇਟਰੀ ਅਤੇ ਨੀਤੀਗਤ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।
ਇਸ ਸਹਿਮਤੀ ਪੱਤਰ ਦੇ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਇਸ ਪ੍ਰਕਾਰ ਹਨ :-
- . ਬਿਜਲੀ ਨਾਲ ਸਬੰਧਿਤ ਮੁੱਦਿਆਂ ਦੀ ਪਹਿਚਾਣ ਕਰਨਾ ਅਤੇ ਆਪਸੀ ਹਿਤ ਦੇ ਖੇਤਰਾਂ ਵਿੱਚ ਸੂਚਨਾ ਤੇ ਰੈਗੂਲੇਟਰੀ ਪ੍ਰਕਿਰਿਆਵਾਂ ਦੇ ਅਦਾਨ-ਪ੍ਰਦਾਨ ਦੇ ਲਈ ਵਿਸ਼ਿਆਂ ਅਤੇ ਸੰਭਾਵਿਤ ਏਜੰਡਾ ਵਿਕਸਿਤ ਕਰਨਾ;
- . ਇੱਕ-ਦੂਸਰੇ ਦੀਆਂ ਸੁਵਿਧਾਵਾਂ ਵਿੱਚ ਆਯੋਜਿਤ ਗਤੀਵਿਧੀਆਂ ਵਿੱਚ ਭਾਗੀਦਾਰੀ ਦੇ ਲਈ ਕਮਿਸ਼ਨਰਾਂ ਅਤੇ/ਜਾਂ ਸਟਾਫ ਦੇ ਦੌਰੇ ਆਯੋਜਿਤ ਕਰਨਾ;
- . ਸੈਮੀਨਾਰਾਂ, ਦੌਰਿਆਂ ਅਤੇ ਅਦਾਨ-ਪ੍ਰਦਾਨ ਵਿੱਚ ਭਾਗੀਦਾਰੀ;
- . ਆਪਸੀ ਹਿਤਾਂ ਦੇ ਪ੍ਰੋਗਰਾਮ ਵਿਕਸਿਤ ਕਰਨਾ ਅਤੇ ਭਾਗੀਦਾਰੀ ਵਧਾਉਣ ਦੇ ਲਈ ਜਿੱਥੇ ਵੀ ਉਚਿਤ ਹੋਵੇ ਇਨ੍ਹਾਂ ਪ੍ਰੋਗਰਾਮਾਂ ਨੂੰ ਸਥਾਨਕ ਤੌਰ ‘ਤੇ ਆਯੋਜਿਤ ਕਰਨਾ;
- ਜਦੋਂ ਵਿਵਹਾਰਕ ਅਤੇ ਆਪਸੀ ਹਿਤ ਵਿੱਚ ਹੋਵੇ ਤਾਂ ਊਰਜਾ ਦੇ ਮੁੱਦਿਆਂ ‘ਤੇ ਸਪੀਕਰਾਂ ਅਤੇ ਹੋਰ ਕਰਮਚਾਰੀਆਂ (ਮੈਨੇਜਮੈਂਟ ਜਾਂ ਟੈਕਨੀਕਲ) ਨੂੰ ਉਪਲਬਧ ਕਰਵਾਉਣਾ।
******
ਡੀਐੱਸ
(Release ID: 1681149)
Visitor Counter : 125
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Telugu
,
Kannada