ਵਿੱਤ ਮੰਤਰਾਲਾ
ਜੀਐਸਟੀ ਮੁਆਵਜ਼ੇ ਦੀ ਘਾਟ ਨੂੰ ਪੂਰਾ ਕਰਨ ਲਈ ਬੈਕ ਟੂ ਬੈਕ ਲੋਨ ਵਜੋਂ ਰਾਜਾਂ ਨੂੰ 6,000 ਕਰੋੜ ਰੁਪਏ ਦੀ 7 ਵੀਂ ਕਿਸ਼ਤ ਜਾਰੀ ਕੀਤੀ ਗਈ
ਹੁਣ ਤੱਕ ਕੁੱਲ 42,000 ਕਰੋੜ ਰੁਪਏ ਦੀ ਰਕਮ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਾਨੂੰਨ ਨਾਲ ਜਾਰੀ ਕੀਤੀ ਗਈ ਹੈ
ਇਹ ਰਾਜਾਂ ਨੂੰ ਦਿੱਤੇ ਗਏ 1,06,830 ਰੁਪਏ ਦੀ ਵਾਧੂ ਉਧਾਰ ਲੈਣ ਦੀ ਆਗਿਆ ਤੋਂ ਇਲਾਵਾ ਹੈ
Posted On:
14 DEC 2020 4:44PM by PIB Chandigarh
ਵਿੱਤ ਮੰਤਰਾਲੇ ਨੇ ਜੀਐਸਟੀ ਮੁਆਵਜ਼ੇ ਦੀ ਘਾਟ ਨੂੰ ਪੂਰਾ ਕਰਨ ਲਈ ਰਾਜਾਂ ਨੂੰ 6,000 ਕਰੋੜ ਰੁਪਏ ਦੀ 7 ਵੀਂ ਹਫਤਾਵਾਰੀ ਕਿਸ਼ਤ ਜਾਰੀ ਕੀਤੀ ਹੈ। ਇਸ ਵਿਚੋਂ 23 ਰਾਜਾਂ ਨੂੰ 5,516.60 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਵਿਧਾਨ ਸਭਾ ਵਾਲੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂ ਟੀ) ਦਿੱਲੀ, ਜੰਮੂ ਅਤੇ ਕਸ਼ਮੀਰ ਅਤੇ ਪੁਡੂਚੇਰੀ ਨੂੰ 483.40 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜੋ ਜੀਐਸਟੀ ਕੌਂਸਲ ਦੇ ਮੈਂਬਰ ਹਨ। ਬਾਕੀ 5 ਰਾਜਾਂ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਵਿਚ ਜੀਐਸਟੀ ਲਾਗੂ ਹੋਣ ਕਾਰਨ ਮਾਲੀਏ ਵਿਚ ਕੋਈ ਪਾੜਾ ਨਹੀਂ ਹੈ।
ਜੀਐਸਟੀ ਦੇ ਲਾਗੂ ਹੋਣ ਕਾਰਨ ਹੋਣ ਵਾਲੇ ਮਾਲੀਏ ਦੀ 1.10 ਲੱਖ ਕਰੋੜ ਰੁਪਏ ਦੀ ਅਨੁਮਾਨਤ ਘਾਟ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਅਕਤੂਬਰ 2020 ਵਿਚ ਇਕ ਵਿਸ਼ੇਸ਼ ਉਧਾਰ ਵਿੰਡੋ ਸਥਾਪਤ ਕੀਤੀ ਸੀ। ਇਸ ਵਿੰਡੌ ਰਾਹੀਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਤਰਫੋਂ ਕਰਜੇ ਲਏ ਜਾ ਰਹੇ ਹਨ। ਉਧਾਰ 7 ਗੇੜ ਵਿਚ ਕੀਤਾ ਗਿਆ ਹੈ। ਹੁਣ ਤੱਕ ਲਈ ਗਈ ਰਕਮ ਰਾਜਾਂ ਨੂੰ 23 ਅਕਤੂਬਰ, 2020, 2 ਨਵੰਬਰ, 2020, 9 ਨਵੰਬਰ, 2020, 23 ਨਵੰਬਰ, 2020, 1 ਦਸੰਬਰ, 2020, 7 ਦਸੰਬਰ, 2020 ਅਤੇ 14 ਦਸੰਬਰ, 2020 ਨੂੰ ਜਾਰੀ ਕੀਤੀ ਗਈ ਸੀ।
ਇਸ ਹਫਤੇ ਜਾਰੀ ਕੀਤੀ ਗਈ ਅਜਿਹੇ ਫੰਡਾਂ ਦੀ ਰਾਸ਼ੀ ਦੀ 7 ਵੀਂ ਕਿਸ਼ਤ ਸੀ ਜੋ ਰਾਜਾਂ ਨੂੰ ਮੁਹੱਈਆ ਕਰਵਾਈ ਗਈ ਸੀ। ਇਸ ਹਫ਼ਤੇ 5.1348% ਦੀ ਵਿਆਜ ਦਰ 'ਤੇ ਉਧਾਰ ਲਿਆ ਗਿਆ ਹੈ। ਹੁਣ ਤੱਕ, ਕੇਂਦਰ ਸਰਕਾਰ ਦੁਆਰਾ 4.7712%% ਦੀ ਔਸਤ ਵਿਆਜ ਦਰ 'ਤੇ ਵਿਸ਼ੇਸ਼ ਉਧਾਰ ਵਿੰਡੋ ਰਾਹੀਂ 42, 000 ਕਰੋੜ ਰੁਪਏ ਉਧਾਰ ਲਏ ਗਏ ਹਨ। ।
ਇਸ ਤੋਂ ਇਲਾਵਾ ਜੀਐਸਟੀ ਲਾਗੂ ਹੋਣ ਕਾਰਨ ਮਾਲੀਏ ਦੀ ਘਾਟ ਨੂੰ ਪੂਰਾ ਕਰਨ ਲਈ ਵਿਸ਼ੇਸ਼ ਉਧਾਰ ਵਿੰਡੋ ਰਾਹੀਂ ਫੰਡ ਮੁਹੱਈਆ ਕਰਾਉਣ ਦੇ ਨਾਲ-ਨਾਲ, ਭਾਰਤ ਸਰਕਾਰ ਨੇ ਵਿਕਲਪ-1 ਦੀ ਚੋਣ ਕਰਨ ਵਾਲੇ ਰਾਜਾਂ ਨੂੰ ਕੁਲ ਰਾਜ ਘਰੇਲੂ ਉਤਪਾਦ (ਜੀ.ਐੱਸ.ਡੀ.ਪੀ.) ਦੇ 0.50% ਦੇ ਬਰਾਬਰ ਵਾਧੂ ਉਧਾਰ ਦੀ ਪ੍ਰਵਾਨਗੀ ਵੀ ਦਿੱਤੀ ਹੈ, ਜੋ ਜੀਐਸਟੀ ਮੁਆਵਜ਼ੇ ਦੀ ਘਾਟ ਨੂੰ ਪੂਰਾ ਕਰਨ ਲਈ ਵਾਧੂ ਵਿੱਤੀ ਸਰੋਤਾਂ ਨੂੰ ਜੁਟਾਉਣ ਵਿਚ ਉਨ੍ਹਾਂ ਦੀ ਮਦਦ ਕਰੇਗਾ। ਸਾਰੇ ਹੀ ਰਾਜਾਂ ਨੂੰ ਵਿਕਲਪ- I ਲਈ ਆਪਣੀ ਤਰਜੀਹ ਦਿੱਤੀ ਗਈ ਹੈ। ਇਸ ਵਿਵਸਥਾ ਅਧੀਨ 28 ਰਾਜਾਂ ਨੂੰ 1,06,830 ਕਰੋੜ ਰੁਪਏ (ਜੀਐਸਡੀਪੀ ਦਾ 0.50%) ਦੀ ਪੂਰੀ ਵਾਧੂ ਰਕਮ ਉਧਾਰ ਲੈਣ ਦੀ ਆਗਿਆ ਦਿੱਤੀ ਗਈ ਹੈ।
28 ਰਾਜਾਂ ਨੂੰ ਵਧੇਰੇ ਉਧਾਰ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਫ਼ੰਡ ਵਿਸ਼ੇਸ਼ ਵਿੰਡੋ ਰਾਹੀਂ ਇਕੱਠੇ ਗਏ ਹਨ ਅਤੇ ਹੁਣ ਤਕ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੇ ਗਏ ਫੰਡਾਂ ਦੀ ਰਾਸ਼ੀ ਨੂੰ ਅਨੇਕਸ ਕੇਤਾ ਗਈ ਹੈ।
ਰਾਜ ਪੱਧਰ ਤੇ ਜੀਐਸਡੀਪੀ ਦੇ 0.50 ਪ੍ਰਤੀਸ਼ਤ ਦਾ ਵਾਧੂ ਉਧਾਰ ਲੈਣ ਈ ਆਗਿਆ ਹੈ ਅਤੇ ਵਿਸ਼ੇਸ਼ ਵਿੰਡੋ ਰਾਹੀਂ ਇਕੱਠੇ ਕੀਤੇ ਫੰਡਾਂ ਦੀ ਮਾਤਰਾ 14.12.2020 ਤੱਕ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੀ ਗਈ
(ਕਰੋੜ ਰੁਪਏ ਵਿਚ)
ਰਕਮ ਕਰੋੜਾਂ ਰੁਪਏ ਵਿੱਚ
*ਸੀਰੀਅਲ ਨੰਬਰ *ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦਾ ਨਾਮ *ਰਾਜਾਂ ਨੂੰ 0.50 ਪ੍ਰਤੀਸ਼ਤ ਦਾ ਵਾਧੂ ਉਧਾਰ * ਵਿਸ਼ੇਸ਼ ਵਿੰਡੋ ਰਾਹੀਂ ਇਕੱਠੇ ਕੀਤੇ ਫੰਡਾਂ ਦੀ ਮਾਤਰਾ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੀ ਗਈ
1 . ਆਂਧਰਾ ਪ੍ਰਦੇਸ਼ 5051 1055.79
2. ਅਰੁਣਾਚਲ ਪ੍ਰਦੇਸ਼ * 143 0.00
3. ਅਸਾਮ 1869 454.36
4. ਬਿਹਾਰ 3231 1783.74
5. ਛਤੀਸ਼ਗੜ੍ਹ 1792 338.52
6. ਗੋਆ 446 383.66
7. ਗੁਜਰਾਤ 8704 4212.94
8. ਹਰਿਆਣਾ 4293 1988.26
9. ਹਿਮਾਚਲ ਪ੍ਰਦੇਸ਼ 877 784.43
10. ਝਾਰਖੰਡ 1765 183.90
11. ਕਰਨਾਟਕ 9018 5668.31
12. ਕੇਰਲਾ 4,522 956.04
13. ਮੱਧ ਪ੍ਰਦੇਸ਼ 4746 2075.07
14. ਮਹਾਰਾਸ਼ਟਰ 15394 5472. 11
15. ਮਨੀਪੁਰ * 151 0.00
16. ਮੇਘਾਲਿਆ 1 94 51.09
17. ਮਿਜ਼ੋਰਮ * 132 0.00
18. ਨਾਗਾਲੈਂਡ * 157 0.00
19. ਓਡੀਸ਼ਾ 2858 1746.13
20. ਪੰਜਾਬ 3033 1385.96
21. ਰਾਜਸਥਾਨ 5462 1408.42
22. ਸਿੱਕਮ * 156 0.00
23. ਤਾਮਿਲਨਾਡੂ 9627 2851.46
24, ਤੇਲੰਗਾਨਾ 5017 559.02
25 ਤ੍ਰਿਪੁਰਾ 297 103.50
26. ਉੱਤਰ ਪ੍ਰਦੇਸ਼ 9703 2744.29
27. ਉਤਰਾਖੰਡ 1405 1058.28
28. ਪੱਛਮੀ ਬੰਗਾਲ 6787 734.68
------------------------------------------------------------------------------------------
ਕੁੱਲ (ਏ ) 106830 37999.96 21472.16
--------------------------------------------------------------------------------------------
1. ਦਿੱਲੀ ਲਾਗੂ ਨਹੀਂ ਹੈ 2679.39
2. ਜੰਮੂ ਅਤੇ ਕਸ਼ਮੀਰ ਲਾਗੂ ਨਹੀਂ ਹੈ 1037.91
3. ਪੁਡੂਚੇਰੀ ਲਾਗੂ ਨਹੀਂ ਹੈ 282.74
----------------------------------------------------------------------------------------------
ਕੁੱਲ (ਬੀ): ਲਾਗੂ ਨਹੀਂ ਹੈ 4000.04
------------------------------------------------------------------------------------------------------
ਗ੍ਰੈਂਡ ਕੁੱਲ (ਏ + ਬੀ) 106830 42, 000
----------------------------------------------------------------------------------------------------
* ਇਨ੍ਹਾਂ ਰਾਜਾਂ ਵਿੱਚ ਜੀਐਸਟੀ ਮੁਆਵਜ਼ਾ ਪਾੜਾ ਨਿੱਲ ਹੈ।
---------------------------------------------------------------
RM/KMN
ਕੇ ਐਮ ਐਨ
(Release ID: 1680624)
Visitor Counter : 155