ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਆਈਐੱਸਐੱਫ 2020 ਤੋਂ ਪਹਿਲਾਂ ਵੱਖ-ਵੱਖ ਸੰਸਥਾਵਾਂ ਵਲੋਂ ਲੋਕਾਂ ਵਿੱਚ ਵਿਗਿਆਨਕ ਸਮਝ ਉਤਸ਼ਾਹਤ ਕਰਨ ਲਈ ਵਿਗਿਆਨ ਯਾਤਰਾਵਾਂ ਦਾ ਆਯੋਜਨ

ਇਹ ਵਿਗਿਆਨ ਯਾਤਰਾ ਦੇਸ਼ ਭਰ ਵਿੱਚ ਲਗਭਗ 30 ਥਾਵਾਂ 'ਤੇ ਆਯੋਜਿਤ ਕੀਤੀ ਜਾਵੇਗੀ

ਇਹ ਵਿਗਿਆਨ ਉਤਸਵ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਤ ਅਤੇ ਲਾਭ ਪਹੁੰਚਾਉਣ ਜਾ ਰਿਹਾ ਹੈ:, ਡੀਜੀ ਡਾ: ਸ਼ੇਖਰ ਮੰਡੇ, ਸੀਐੱਸਆਈਆਰ

Posted On: 14 DEC 2020 2:49PM by PIB Chandigarh


IISF 2020 - Science for Self-Reliant India and Global Welfare

ਵਿਗਿਆਨ ਯਾਤਰਾ ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ ਦੀ ਇੱਕ ਪ੍ਰਚਾਰਕ ਕਿਰਿਆ ਹੈ। ਇਸ ਵਿੱਚ, ਮੋਬਾਈਲ ਵਿਗਿਆਨ ਪ੍ਰਦਰਸ਼ਨੀ ਵਾਹਨ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਰਵਾਨਾ ਹੋਏ ਅਤੇ ਇਸ ਵਿਗਿਆਨ ਯਾਤਰਾ ਦੇ ਪਿੱਛੇ ਦਾ ਦ੍ਰਿਸ਼ਟੀਕੋਣ ਵਿਗਿਆਨਕ ਸਮਝ ਨੂੰ ਵਧਾਉਣਾ ਅਤੇ ਲੋਕਾਂ ਵਿੱਚ ਵਿਗਿਆਨ ਦੀ ਸੰਸਕ੍ਰਿਤੀ ਨੂੰ ਉਤਸ਼ਾਹਤ ਕਰਨਾ ਹੈ। ਇਹ ਪ੍ਰੋਗ੍ਰਾਮ ਨੌਜਵਾਨਾਂ ਦੇ ਮਨਾਂ ਨੂੰ ਉਤੇਜਿਤ ਕਰਦਾ ਹੈ ਕਿਉਂਕਿ ਵਿਗਿਆਨ ਪ੍ਰਦਰਸ਼ਨੀ ਮੋਬਾਈਲ ਵੈਨਾਂ ਨੂੰ ਸਾਰੇ ਸਥਾਨਕ ਸਕੂਲ / ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਦੇਖਿਆ ਜਾਵੇਗਾ ਜੋ ਉਨ੍ਹਾਂ ਅੰਦਰ ਵਿਗਿਆਨ ਦੀ ਰੁਚੀ ਪੈਦਾ ਕਰੇਗਾ ਅਤੇ ਆਈਆਈਐੱਸਐੱਫ ਬਾਰੇ ਜਾਗਰੂਕਤਾ ਪੈਦਾ ਕਰੇਗਾ। ਆਈਆਈਐੱਸਐੱਫ ਦਾ ਇਹ 6ਵਾਂ ਸੰਸਕਰਣ ਕੋਵਿਡ -19 ਮਹਾਂਮਾਰੀ ਕਾਰਨ ਵਰਚੁਅਲ ਪਲੇਟਫਾਰਮ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਲਗਭਗ 30 ਥਾਵਾਂ ਦੀ ਪਛਾਣ ਕੀਤੀ ਗਈ ਹੈ ਜਿਥੇ ਇਹ ਵਿਗਿਆਨ ਯਾਤਰਾ ਆਯੋਜਿਤ ਕੀਤੀ ਜਾਏਗੀ। ਇਸ ਦੌਰਾਨ ਸਥਾਨਕ ਵਿਗਿਆਨੀਆਂ, ਨਵੀਨਤਾਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਖੇਤਰ ਦੇ ਖੋਜ ਵਿਦਵਾਨਾਂ ਦਾ ਸਨਮਾਨ ਕੀਤਾ ਜਾਵੇਗਾ।

https://ci5.googleusercontent.com/proxy/pO8aU60dmNyFpXdvEfB4oixUdxikIKWE3R5kGg_e5IuJeU-qKut8Y51stX83BIa27HP_ARGGDJxrGFfXJmVGx9lHkMSAnsi4_HfJ3DXS7_ffre_sdBIVKQ4s-w=s0-d-e1-ft#https://static.pib.gov.in/WriteReadData/userfiles/image/image003IJGB.jpg

ਇੰਡੀਅਨ ਐਸੋਸੀਏਸ਼ਨ ਆਫ਼ ਕਲਟੀਵੇਸ਼ਨ ਆਫ਼ ਸਾਇੰਸ (ਆਈਏਸੀਐਸ), ਕੋਲਕਾਤਾ ਨੇ ਹਾਲ ਹੀ ਵਿੱਚ ਇਸ ਵਿਗਿਆਨ ਯਾਤਰਾ ਦਾ ਆਯੋਜਨ ਕੀਤਾ ਸੀ। ਪ੍ਰੋ: ਸੰਤਨੁ ਭੱਟਾਚਾਰੀਆ, ਡਾਇਰੈਕਟਰ, ਆਈਏਸੀਐਸ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਮੁੱਖ ਮਹਿਮਾਨ ਐਫਆਰਐਸ ਅਤੇ ਪਦਮ ਵਿਭੂਸ਼ਣ ਪ੍ਰੋ: ਐਮ ਐਮ ਸ਼ਰਮਾ ਨੇ ਅੰਤਰਰਾਸ਼ਟਰੀ ਵਿਗਿਆਨ ਉਤਸਵ ਦੀ ਮਹੱਤਤਾ ਅਤੇ ਇਸ ਵਿਲੱਖਣ ਗਤੀਵਿਧੀ ‘ਵਿਗਿਆਨ ਯਾਤਰਾ’ ਦੀ ਲੋੜ ਅਤੇ ਨਤੀਜਿਆਂ ਬਾਰੇ ਚਾਨਣਾ ਪਾਇਆ। ਸੱਦਾ ਭਾਸ਼ਣ ਵਿਗਿਆਨ ਭਾਰਤੀ ਦੇ ਰਾਸ਼ਟਰੀ ਸਕੱਤਰ ਸ਼੍ਰੀ ਪ੍ਰਵੀਨ ਰਾਮਦਾਸ ਦੁਆਰਾ ਦਿੱਤਾ ਗਿਆ। ਆਈਐੱਨਐੱਸਟੀ(ਮੁਹਾਲੀ) ਦੇ ਡਾਇਰੈਕਟਰ ਪ੍ਰੋ: ਅਮਿਤਾਵਾਪਤਰ, ਸਾਹਾ ਪ੍ਰਮਾਣੂ ਭੌਤਿਕ ਵਿਗਿਆਨ ਸੰਸਥਾਨ ਦੇ ਪ੍ਰੋ: ਵਾਈ ਸੁਧਾਕਰ, ਆਈਆਈਟੀ ਖੜਗਪੁਰ ਤੋਂ ਪ੍ਰੋ: ਪ੍ਰਥਾ ਪ੍ਰਤੀਮ ਚੱਕਰਵਰਤੀ ਨੇ ਵੀ ਭਾਸ਼ਣ ਦਿੱਤੇ।

ਸੀਐਸਆਈਆਰ-ਸੈਂਟਰਲ ਇੰਸਟੀਚਿਊਟ ਆਫ ਮਾਈਨਿੰਗ ਐਂਡ ਫਿਊਲ ਰਿਸਰਚ (ਸੀਆਈਐਮਐਫਆਰ), ਧਨਬਾਦ ਨੇ ਵੀ ਯੂ-ਟਿਊਬ ਪਲੇਟਫਾਰਮ 'ਤੇ 'ਵਿਗਿਆਨ ਯਾਤਰਾ' ਆਯੋਜਿਤ ਕੀਤੀ, ਜਿਸ ਨੇ ਸਮੁੱਚੇ ਦੇਸ਼ ਦੇ ਚਾਰ ਹਿੱਸਿਆਂ (ਪੂਰਬ, ਪੱਛਮ, ਉੱਤਰ ਅਤੇ ਦੱਖਣੀ)ਨੂੰ ਕਵਰ ਕੀਤਾ। 

https://ci6.googleusercontent.com/proxy/mWvtiImQT7-FuJQBthoOIa1F0QaFzlvXN6fhgGHRFVC5G0O7HtYDWuk-UtlRrbdrcYV7Hq64w8Debxhjdz24rH9V3PMyxVEQ87ODnlAkfTKp20hoJ5Kl4OrrtQ=s0-d-e1-ft#https://static.pib.gov.in/WriteReadData/userfiles/image/image004Y6F5.png

ਸੀਐਸਆਈਆਰ-ਨੈਸ਼ਨਲ ਇੰਸਟੀਚਿਊਟ ਆਫ਼ ਓਸ਼ਨੋਗ੍ਰਾਫੀ (ਐਨਆਈਓ), ਗੋਆ ਵਿੱਚ ਪ੍ਰੋ: ਸੁਨੀਲ ਕੁਮਾਰ ਸਿੰਘ, ਡਾਇਰੈਕਟਰ, ਸੀਐਸਆਈਆਰ-ਐਨਆਈਓ ਨੇ ਸਵਾਗਤੀ ਭਾਸ਼ਣ ਦਿੱਤਾ। ਡਾਇਰੈਕਟਰ ਜਨਰਲ, ਸੀਐਸਆਈਆਰ ਅਤੇ ਸਕੱਤਰ, ਡੀਐਸਆਈਆਰ, ਡਾ: ਸ਼ੇਖਰ ਸੀ ਮੰਡੇ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਹ ਵਿਗਿਆਨ ਉਤਸਵ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਤ ਅਤੇ ਲਾਭ ਪਹੁੰਚਾਉਣ ਜਾ ਰਿਹਾ ਹੈ।

https://ci4.googleusercontent.com/proxy/iUbPA0goRpEopfmdrCNMSTiTvay4MQ3QcSQGqgLqXa87F9_rAM-m_ZBxkRWMeo0Bk3BQRnvSIvliVbQ4lZNncl8YH8rWl6oTjUw8ybHh2qvbCvOqgunU7en73Q=s0-d-e1-ft#https://static.pib.gov.in/WriteReadData/userfiles/image/image005DEB0.png

ਗੈਸਟ ਆਫ਼ ਆਨਰ ਜੈਯੰਤ ਸਹਸ੍ਰਬੁੱਧੇ, ਨੈਸ਼ਨਲ ਆਰਗੇਨਾਈਜ਼ੇਸਿੰਗ ਸੈਕਟਰੀ, ਵਿਗਿਆਨ ਭਾਰਤੀ (VIBHA) ਨੇ ਆਈਆਈਐਸਐਫ 2020 ਦੀ ਮਹੱਤਤਾ ਅਤੇ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਆਪਣੇ ਭਾਸ਼ਣ ਨੂੰ “ਵਿਭਾ (VIBHA) ਅਤੇ ਆਈਆਈਐਸਐਫ (IISF)” ਵਿਸ਼ੇ 'ਤੇ ਵਿਸਥਾਰ ਨਾਲ ਦੱਸਿਆ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਨਵੀਂ ਦਿੱਲੀ ਦੇ ਸਾਬਕਾ ਚੇਅਰਮੈਨ ਡਾ. ਐਸ ਪੀ ਗੌਤਮ, ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ “ਜੀਵਨ ਦੀ ਉਤਪਤੀ ਅਤੇ ਵਿਕਾਸ” ਦੇ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਵਿਦਨਯਨ ਪਰਿਸ਼ਦ, ਗੋਆ ਦੇ ਪ੍ਰਧਾਨ ਪ੍ਰੋਫੈਸਰ ਸੁਹਾਸ ਗੌਡਸੇ ਨੇ ਧੰਨਵਾਦ ਮਤਾ ਦਿੱਤਾ।

ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 ਨੇ ਵਿਗਿਆਨ ਯਾਤਰਾ,ਪਰਦਾ ਹਟਾਉਣ ਦੀ ਰਸਮ ਅਤੇ ਆਊਟਰੀਚ ਪ੍ਰੋਗਰਾਮਾਂ ਨੂੰ ਆਯੋਜਿਤ ਕਰ ਰਿਹਾ ਹੈ। ਬਾਇਓਟੈਕਨਾਲੋਜੀ ਵਿਭਾਗ ਅਧੀਨ ਇਕ ਖੁਦਮੁਖਤਿਆਰੀ ਸੰਸਥਾ ਇੰਸਟੀਚਿਊਟ ਆਫ਼  ਬਾਇਓਰੀਸੋਰਸ ਐਂਡ ਸਸਟੇਨੇਬਲ ਡਿਵੈਲਪਮੈਂਟ (ਆਈਬੀਐਸਡੀ), ਇੰਫਾਲ (ਮਨੀਪੁਰ), ਆਈਆਈਐਸਐਫ -2020 ਵਲੋਂ ਵੀ ਪਰਦਾ ਹਟਾਉਣ ਦੀ ਰਸਮ ਕਮ ਵਿਗਿਆਨ ਯਾਤਰਾ ਦਾ ਆਯੋਜਨ ਕੀਤਾ ਗਿਆ। 

https://ci5.googleusercontent.com/proxy/3kSJu8IkBNadL_bwGtN7kPpVHxWMFEExY0p-Sj4KgfJaacPUzc7piOTS4J5cfdX9XN4uIibGB2MViPL6NUgr6cU613r-WfO11q4lO-dwhfVQdT2U_jSCOc9RIA=s0-d-e1-ft#https://static.pib.gov.in/WriteReadData/userfiles/image/image006AK5X.png

ਇਸ ਵਰਚੁਅਲ ਪ੍ਰੋਗਰਾਮ ਵਿੱਚ ਇੰਸਟੀਚਿਊਟ ਆਫ਼  ਬਾਇਓਰੀਸੋਰਸ ਐਂਡ ਸਸਟੇਨੇਬਲ ਡਿਵੈਲਪਮੈਂਟ (ਆਈਬੀਐਸਡੀ) ਦੇ ਡਾਇਰੈਕਟਰ ਪ੍ਰੋ: ਪੁਲੋਕ ਕੇ ਮੁਖਰਜੀ ਨੇ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 ਬਾਰੇ ਸੰਖੇਪ ਜਾਣਕਾਰੀ ਦਿੱਤੀ। ਡੀਬੀਟੀ ਸਕੱਤਰ ਡਾ. ਰੇਨੂੰ ਸਰੂਪ ਨੇ ਸਵਾਗਤੀ ਭਾਸ਼ਣ ਦਿੱਤਾ। ਇਹ ਮੈਗਾ ਵਿਗਿਆਨ ਸਮਾਗਮ 22-25 ਦਸੰਬਰ, 2020 ਦੇ ਦੌਰਾਨ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਸੀਐਸਆਈਆਰ ਤਾਲਮੇਲ ਸੰਗਠਨ ਦੀ ਭੂਮਿਕਾ ਨਿਭਾ ਰਿਹਾ ਹੈ ਅਤੇ  ਸੀਐਸਆਈਆਰ-ਨਿਸਟਾਡਸ, ਨਵੀਂ ਦਿੱਲੀ ਇਸ ਸਮਾਗਮ ਦੀ ਨੋਡਲ ਸੰਸਥਾ ਹੈ।

ਵਿਗਿਆਨ ਭਾਰਤੀ ਦੇ ਰਾਸ਼ਟਰੀ ਪ੍ਰਬੰਧਕੀ ਸਕੱਤਰ ਸ਼੍ਰੀ ਜੈਯੰਤ ਸਹਸ੍ਰਬੁੱਧੇ ਨੇ ਇਸ ਵਿਗਿਆਨ ਉਤਸਵ ਦੇ ਦ੍ਰਿਸ਼ਟੀਕੋਣ ਅਤੇ ਉਦੇਸ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਆਈਆਈਐੱਸਐੱਫ2020 ਦੌਰਾਨ ਹੋਣ ਵਾਲੇ ਸਮਾਗਮਾਂ ਬਾਰੇ ਵਿਸਥਾਰ ਨਾਲ ਦੱਸਿਆ।

ਇਸ ਤੋਂ ਇਲਾਵਾ ਹੋਰ ਭਾਸ਼ਣਕਾਰ ਡਾ: ਅਨਾਮਿਕਾ ਗੰਭੀਰ, ਸਾਇੰਟਿਸਟ ਐੱਫ, ਕੋਆਰਡੀਨੇਟਰ ਆਈਬੀਐਸਡੀ, ਡੀਬੀਟੀ, ਨਵੀਂ ਦਿੱਲੀ; ਡਾ. ਗੌਤਮ ਸੂਤਰਧਾਰ, ਡਾਇਰੈਕਟਰ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਇੰਫਾਲ (ਮਨੀਪੁਰ); ਡਾ. ਅਰੁਣ ਬੰਦੋਯੋਪਾਧਿਆਏ, ਡਾਇਰੈਕਟਰ, ਸੀਐਸਆਈਆਰ-ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਬਾਇਓਲੋਜੀ (ਆਈਆਈਸੀਬੀ), ਕੋਲਕਾਤਾ; ਡਾ. ਅਰੁਣ ਕੁਮਾਰ ਸ਼ਰਮਾ, ਡਾਇਰੈਕਟਰ ਜਨਰਲ, ਨੌਰਥ ਈਸਟ ਸੈਂਟਰ ਫਾਰ ਟੈਕਨਾਲੋਜੀ ਐਪਲੀਕੇਸ਼ਨ ਐਂਡ ਰੀਚ (ਐੱਨਈਸੀਟੀਏਆਰ), ਸ਼ਿਲਾਂਗ (ਮੇਘਾਲਿਆ) ਅਤੇ ਵਿਗਿਆਨ ਭਾਰਤੀ ਤੋਂ ਸ਼੍ਰੀ ਸ਼ੀਪ੍ਰਸਾਦ ਐੱਮ ਕੁੱਟਨ ਨੇ ਵੀ ਭਾਸ਼ਣ ਦਿੱਤਾ। 

 

*****

ਐਨਬੀ/ਕੇਜੀਐਸ/(ਸੀਐਸਆਈਆਰ-ਨਿਸਕੇਅਰ ਇਨਪੁਟਸ)



(Release ID: 1680597) Visitor Counter : 172