ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਸਹੋਦਿਆ ਸਕੂਲ ਕੰਪਲੈਕਸੇਸ ਦੀ 26ਵੀਂ ਕੌਮੀ ਸਲਾਨਾ ਕਾਨਫਰੰਸ ਨੂੰ ਵਰਚੂਅਲੀ ਸੰਬੋਧਨ ਕੀਤਾ
Posted On:
11 DEC 2020 6:41PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮਹਿਮਾਨ ਵਜੋਂ ਸਹੋਦਿਆ ਸਕੂਲ ਕੰਪਲੈਕਸੇਸ ਦੀ 26ਵੀਂ ਸਲਾਨਾ ਕਾਨਫਰੰਸ ਨੂੰ ਸੰਬੋਧਨ ਕੀਤਾ । ਇਸ ਮੌਕੇ ਤੇ ਮੰਤਰੀ ਨੇ ਸਮਰਥਨ ਲੇਖ ਹੇਠ ਕਾਨਫਰੰਸ ਸਮਾਰਕ ਜਾਰੀ ਕੀਤਾ , ਜਿਸ ਵਿੱਚ ਦੇਸ਼ ਦੀਆਂ ਸਰਵੋਤਮ ਸਿੱਖਿਆ ਅਭਿਆਸਾਂ ਦਾ ਸੰਪਾਦਨ ਕੀਤਾ ਗਿਆ ਹੈ । ਉਹਨਾਂ ਨੇ ਐਨਕਲੂਸਿਵ ਐਜੂਕੇਸ਼ਨ , ਜੋਇਫੁਲ ਲਰਨਿੰਗ ਅਤੇ ਫਿਜ਼ੀਕਲ ਐਜੂਕੇਸ਼ਨ ਕਲਾਸ 11ਵੀਂ ਅਤੇ 12ਵੀਂ ਦੇ ਸੀ ਬੀ ਐੱਸ ਈ ਮੈਨੂਅਲਸ ਜਾਰੀ ਕੀਤੇ ਹਨ ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਭਾਰਤ ਨੂੰ ਇੱਕ ਸਵੈ ਨਿਰਭਰ ਦੇਸ਼ ਬਣਾਉਣ ਲਈ ਹਰੇਕ ਨਾਗਰਿਕ ਦੀ ਸਾਂਝੀ ਜਿ਼ੰਮੇਵਾਰੀ ਬਾਰੇ ਵੀ ਬੋਲਿਆ ਅਤੇ ਦੇਸ਼ ਨੂੰ ਇੱਕ ਨਵਾਂ ਭਾਰਤ ਜਿਸ ਵਿੱਚ ਬੇਹੱਦ ਸੰਭਾਵਨਾ ਹੋਣ, ਬਣਾਉਣ ਲਈ ਅਪੀਲ ਕੀਤੀ । ਉਹਨਾਂ ਨੇ ਮਹਾਤਮਾ ਗਾਂਧੀ ਨੂੰ ਦਰਸ਼ਨ ਸ਼ਾਸਤਰ ਨਈ ਤਾਲੀਮ ਵਿੱਚ ਦਿੱਤੇ ਗਏ ਆਦਰਸ਼ਾਂ ਤੇ ਕੰਮ ਕਰਨ ਲਈ ਸਕੂਲ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ ਨਵੀਂ ਸਿੱਖਿਆ ਨੀਤੀ 2020 ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਜ਼ੋਰਦਾਰ ਯਤਨ ਕਰਨ ਲਈ ਵੀ ਅਪੀਲ ਕੀਤੀ । ਇਹ ਨੀਤੀ ਹਿੱਸੇਦਾਰਾਂ ਦੇ ਵਿਚਾਰਾਂ ਨੂੰ ਸਮਝਣ ਤੋਂ ਬਾਅਦ ਵਿਸ਼ਾਲ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ । ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 21ਵੀਂ ਸਦੀ ਦੇ ਨਵੇਂ ਭਾਰਤ ਦੀ ਦ੍ਰਿਸ਼ਟੀ ਬਾਰੇ ਬੋਲਦਿਆਂ ਉਹਨਾਂ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਮਿਲ ਕੇ ਇਸ ਨੂੰ ਸੱਚ ਕਰਨ ਲਈ ਕੰਮ ਕਰਨ ਲਈ ਅਪੀਲ ਕੀਤੀ ।
ਕਰਨਾਟਕ ਸਰਕਾਰ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਸ਼੍ਰੀ ਸੁਰੇਸ਼ ਕੁਮਾਰ ਜੋ ਗੈਸਟ ਆਫ ਆਨਰ ਸਨ , ਨੇ ਏਕ ਭਾਰਤ ਸ਼ਰੇਸ਼ਠ ਭਾਰਤ ਪ੍ਰੋਗਰਾਮ ਵੀਡੀਓ , ਜਿਸ ਵਿੱਚ ਉੱਤਰਾਖੰਡ ਅਤੇ ਕਰਨਾਟਕ ਦੇ ਦੋਹਾਂ ਸੂਬਿਆਂ ਨੂੰ ਦਰਸਾਇਆ ਗਿਆ ਹੈ , ਦੀ ਵੀਡੀਓ ਲਾਂਚ ਕੀਤੀ ।
ਸਿੱਖਿਆ ਮੰਤਰਾਲੇ ਦੀ ਸਕੂਲ ਸਿੱਖਿਆ ਅਤੇ ਸਾਖਰਤਾ ਸਕੱਤਰ ਸ਼੍ਰੀਮਤੀ ਅਨਿਤਾ ਕਰਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੇਸ਼ ਵਿੱਚ ਸਿੱਖਿਆ ਦੇ ਭਵਿੱਖ ਦੇ ਵੱਖ ਵੱਖ ਪਹਿਲੂਆਂ ਬਾਰੇ ਸੰਬੋਧਨ ਕੀਤਾ । ਸ਼੍ਰੀਮਤੀ ਕਰਵਾਲ ਨੇ ਹਰੇਕ ਅਧਿਆਪਕ ਨੂੰ ਚੁਣੌਤੀਆਂ ਨੂੰ ਮੌਕੇ ਵਿੱਚ ਬਦਲ ਕੇ ਸੰਪੂਰਨ ਸਿੱਖਿਆ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ । ਸੀ ਬੀ ਐੱਸ ਈ ਚੇਅਰਮੈਨ ਸ਼੍ਰੀ ਮਨੋਜ ਅਹੁਜਾ ਨੇ ਐੱਨ ਈ ਪੀ 2020 ਦੇ ਵੱਖ ਵੱਖ ਪਹਿਲੂਆਂ ਨੂੰ ਖੋਲ ਕੇ ਦੱਸਿਆ । ਕਾਨਫਰੰਸ ਦੇ ਕੂੰਜੀਵਤ ਬੁਲਾਰੇ ਸ਼੍ਰੀਮਤੀ ਕਿਰਨ ਮਜ਼ੂਮਦਾਰ ਸ਼ਾਹ ਨੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਪੜਾਈ ਦੇ ਤਰੀਕਿਆਂ ਵਿੱਚ ਆਏ ਪਰਿਵਰਤਣ ਨੂੰ ਕਿਵੇਂ ਅਪਣਾਇਆ ਹੈ , ਬਾਰੇ ਬੋਲਿਆ ਹੈ ।
ਸਹੋਦਿਆ ਸਕੂਲ ਕੰਪਲੈਕਸੇਸ ਦੀ 26ਵੀਂ ਕੌਮੀ ਸਲਾਨਾ ਕਾਨਫਰੰਸ ਸੀ ਬੀ ਐੱਸ ਈ ਵੱਲੋਂ ਆਯੋਜਿਤ ਕੀਤੀ ਗਈ ਸੀ ਅਤੇ ਬੈਂਗਲੋਰ ਸਹੋਦਿਆ ਸਕੂਲਸ ਕੰਪਲੈਕਸ ਐਸੋਸੀਏਸ਼ਨ ਨੇ ਇਸ ਕਾਨਫਰੰਸ ਦੀ ਮਹਿਮਾਨ ਨਵਾਜ਼ੀ ਕੀਤੀ । ਇਸ ਕਾਨਫਰੰਸ ਵਿੱਚ ਦੇਸ਼ ਭਰ ਅਤੇ ਵਿਦੇਸ਼ਾਂ ਤੋਂ 4,000 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ।
ਐੱਮ ਸੀ / ਕੇ ਪੀ / ਏ ਕੇ
(Release ID: 1680080)
Visitor Counter : 180