ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਆਉਣ ਵਾਲੀਆਂ ਪ੍ਰਤੀਯੋਗੀ ਅਤੇ ਬੋਰਡ ਪ੍ਰੀਖਿਆਵਾਂ ਤੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨਾਲ ਵਰਚੂਅਲੀ ਗੱਲਬਾਤ ਕੀਤੀ

ਵਿਦਿਆਰਥੀ ਰਾਸ਼ਟਰੀ ਸਿੱਖਿਆ ਨੀਤੀ -2020 ਦੇ ਬ੍ਰਾਂਡ ਅੰਬੈਸਡਰ ਹਨ- ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’

ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਫੈਸਲਾ ਕਰਨ ਲਈ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਜਾਰੀ - ਕੇਂਦਰੀ ਸਿੱਖਿਆ ਮੰਤਰੀ

ਸਾਲ ਵਿੱਚ ਚਾਰ ਵਾਰ ਹੋਣ ਵਾਲੇ ਜੇਈਈ (ਮੇਨ) 2021 ਦੇ ਸੁਝਾਅ ਦੀ ਸਕਾਰਾਤਮਕ ਪਰਖ ਕੀਤੀ ਜਾਵੇਗੀ- ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’

ਜੇਈਈ (ਮੇਨ 2021) ਦਾ ਪਾਠਕ੍ਰਮ ਪਿਛਲੇ ਸਾਲ ਵਾਂਗ ਹੀ ਰਹੇਗਾ ਅਤੇ ਇਕ ਤਜਬੀਜ਼ ਦੀ ਪਰਖ ਚੱਲ ਰਹੀ ਹੈ ਜਿਥੇ ਵਿਦਿਆਰਥੀਆਂ ਨੂੰ 100 ਪ੍ਰਸ਼ਨਾਂ ਵਿਚੋਂ 75 ਪ੍ਰਸ਼ਨਾਂ ਦੇ ਜਵਾਬ ਦੇਣ ਦੀ ਛੋਟ ਹੋਵੇਗੀ - ਕੇਂਦਰੀ ਸਿੱਖਿਆ ਮੰਤਰੀ

Posted On: 10 DEC 2020 3:12PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ' ਨੇ ਆਉਣ ਵਾਲੀਆਂ ਮੁਕਾਬਲੇਬਾਜ਼ੀ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਤੇ ਦੇਸ਼ ਭਰ ਦੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨਾਲ ਵਰਚੂਅਲੀ ਗੱਲਬਾਤ ਕੀਤੀ। ਇਕ ਘੰਟੇ ਦੀ ਗੱਲਬਾਤ ਦੌਰਾਨ, ਮੰਤਰੀ ਨੇ ਸਕੂਲ ਪ੍ਰੀਖਿਆਵਾਂ, ਦਾਖਲਾ ਪ੍ਰੀਖਿਆਵਾਂ, ਅਤੇ ਹੋਰਨਾਂ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਵੱਖ-ਵੱਖ ਚਿੰਤਾਵਾਂ ਅਤੇ ਪ੍ਰਸ਼ਨਾਂ ਦੇ ਜਵਾਬ ਦਿੱਤੇ ।

https://twitter.com/DrRPNishank/status/1336892594790383617?s=20

 

ਇਸ ਮੌਕੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਵਿਦਿਆਰਥੀ ਰਾਸ਼ਟਰੀ ਸਿੱਖਿਆ ਨੀਤੀ -2020 ਦੇ ਬ੍ਰਾਂਡ ਅੰਬੈਸਡਰ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੀਤੀ ਨੂੰ ਵੱਡੀ ਪੱਧਰ ਤੇ ਸਫਲ ਬਣਾਉਣ ਲਈ ਸਮੂਹਿਕ ਯਤਨ ਕਰਨੇ ਪੈਣਗੇ।  ਉਨ੍ਹਾਂ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਦੀ ਮੰਗ ਕੀਤੀ। ਇਹ ਉਮੀਦ ਕਰਦਿਆਂ ਕਿ ਵਿਦਿਆਰਥੀ ਜਲਦੀ ਹੀ ਆਪਣੇ ਆਮ ਸਕੂਲ ਦੇ ਦਿਨਾਂ ਵਿਚ ਵਾਪਸ ਆਉਣਗੇ, ਮੰਤਰੀ ਨੇ ਉਨ੍ਹਾਂ ਨੂੰ ਕੋਵਿਡ ਬਾਰੇ ਸਾਰੀਆਂ ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਅਪੀਲ ਕੀਤੀ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੁਝਾਅ ਦਿੱਤਾ ਕਿ ਵਿਦਿਆਰਥੀ ਇਸ ਵਾਰ ਕਲਮ ਮਿੱਤਰ ਸਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਇਸਤੇਮਾਲ ਕਰ ਸਕਦਾ ਹੈ ਜੋ ਦੋਸਤਾਂ ਨੂੰ ਪੱਤਰ ਲਿਖਦਾ ਰਿਹਾ ਹੈ। ਐਸਐਮਐਸ, ਵਾਟਸਐਪ ਦੇ ਮੌਜੂਦਾ ਰੁਝਾਨ ਤੋਂ ਅੱਗੇ ਵਧਦਿਆਂ, ਦੋਸਤਾਂ ਨੂੰ ਪੱਤਰ ਲਿਖਣ ਦਾ ਇਹ ਅਭਿਆਸ ਹੋਰ ਵਧੇਰੇ ਆਨੰਦ ਅਤੇ ਖੁਸ਼ੀ ਲਿਆਵੇਗਾ। ਇਸ ਨਾਲ ਵਿਦਿਆਰਥੀਆਂ ਦੇ ਲਿਖਣ ਦੇ ਹੁਨਰ ਵਿੱਚ ਵੀ ਵਾਧਾ ਹੋਵੇਗਾ।

“ਮਾਈ ਬੁਕ ਮਾਈ ਫਰੈਂਡ ਕੰਪੇਨ" ਵਿਚ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੂੰ ਯਾਦ ਕਰਦਿਆਂ ਮੰਤਰੀ ਨੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਤਾਬਾਂ ਨੂੰ ਜਨਮਦਿਨ ਦੇ ਤੋਹਫੇ ਵਜੋਂ ਦੋਸਤਾਂ, ਰਿਸ਼ਤੇਦਾਰਾਂ ਅਤੇ ਹੋਰਾਂ ਨੂੰ ਦੇਣ ਲਈ ਕਿਹਾ। ਇਸ ਤੋਂ ਬਾਅਦ ਟੀਚਿੰਗ ਤੇ ਲਰਨਿੰਗ ਦੇ ਸਭਿਆਚਾਰ ਦਾ ਵਿਕਾਸ ਅਤੇ ਵਿਕਾਸ ਹੋਏਗਾ।

ਉਨ੍ਹਾਂ ਖੁਸ਼ੀ ਨਾਲ ਇਹ ਗੱਲ ਕਹੀ ਕਿ ਤਾਲਾਬੰਦੀ ਦੌਰਾਨ ਵੀ.ਸਿੱਖਣ ਅਤੇ ਸਿਖਾਉਣ ਦਾ ਸਿਲਸਿਲਾ ਜਾਰੀ ਰਿਹਾ। ਕੋਵਿਡ ਦੌਰਾਨ ਸਿੱਖਿਆ ਪ੍ਰਦਾਨ ਕਰਨ ਲਈ ਸਿੱਖਿਆ ਮੰਤਰਾਲੇ ਵੱਲੋਂ ਸ਼ੁਰੂ ਕੀਤੀਆਂ ਵੱਖ ਵੱਖ ਪਹਿਲਕਦਮੀਆਂ ਤੇ, ਉਨ੍ਹਾਂ ਪ੍ਰਧਾਨ ਮੰਤਰੀ ਈ-ਵਿਦਿਆ ਬਾਰੇ ਗੱਲ ਕੀਤੀ ਜੋ ਕਿ ਡਿਜੀਟਲ / ਆਨਲਾਈਨ / ਰੇਡੀਓ ਮਾਧਿਅਮ ਰਾਹੀਂ ਕਰੋੜਾਂ ਵਿਦਿਆਰਥੀਆਂ ਨੂੰ ਲਾਭ ਪਹੁੰਚਾ ਰਹੀ ਹੈ; ਜਿਨ੍ਹਾਂ ਵਿੱਚ ਦੀਕਸ਼ਾ, ਸਵੈਮਪ੍ਰਭਾ, ਆਈਆਈਟੀ ਪੀਏਐਲ ਸ਼ਾਮਲ ਹਨ।  ਇਨ੍ਹਾਂ ਪ੍ਰੋਗਰਾਮਾਂ ਨੇ ਸਿੱਖਿਆ ਦੀ ਪਹੁੰਚ ਅਤੇ ਉਪਲਬਧਤਾ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੰਤਰਾਲੇ ਨੇ ਕੋਵਿਡ ਦੌਰਾਨ ਸਾਰੇ ਵਿਦਿਆਰਥੀਆਂ ਨੂੰ , ਸਿੱਖਿਆ ਦੇ ਯੋਗ ਬਣਾਉਣ ਲਈ , ਪ੍ਰਗਿਆਤਾ ਦਿਸ਼ਾ ਨਿਰਦੇਸ਼, ਅਕਾਦਮਿਕ ਕੈਲੰਡਰ, ਆਦਿ ਵਰਗੇ ਨਿਯਮਤ ਨਿਰਦੇਸ਼ ਅਤੇ ਐਸਓਪੀ ਜਾਰੀ ਕੀਤੇ। 

ਉਨ੍ਹਾਂ ਇਹ ਵੀ ਦੱਸਿਆ ਕਿ ਮੁਕਾਬਲੇਬਾਜ਼ੀ ਦੀਆਂ ਪ੍ਰੀਖਿਆਵਾਂ ਜਿਵੇਂ ਕਿ ਐਨਈਈਟੀ ਅਤੇ ਜੇਈਈ ਸਫਲਤਾਪੂਰਵਕ ਆਯੋਜਿਤ ਕੀਤੀਆਂ ਗਈਆਂ ਸਨ ਅਤੇ ਪ੍ਰੀਖਿਆ ਲੈਣ ਵਾਲੇ ਹਰੇਕ ਵਿਦਿਆਰਥੀ ਦੀ ਸੁਰੱਖਿਆ ਵੀ ਯਕੀਨੀ ਬਣਾਈ ਗਈ ਸੀ।

ਉਨ੍ਹਾਂ ਇਸ ਗੱਲ 'ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਵਿਦਿਆਰਥੀਆਂ ਲਈ ਟੋਲ ਫ੍ਰੀ ਟੈਲੀ-ਕਾਉਂਸਲਿੰਗ ਦੀ ਸਹੂਲਤ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸ ਨਾਲ ਭਾਰਤ ਅਤੇ ਵਿਸ਼ਵ ਦੇ ਕਈ ਦੇਸ਼ਾਂ ਵਿਚ ਵਿਦਿਆਰਥੀਆਂ ਨੂੰ ਕਾਉਂਸਲਿੰਗ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ ਸਨ। 

ਜੇਈਈ ਦੇ ਸਿਲੇਬਸ ਅਤੇ ਪ੍ਰੀਖਿਆ ਦੀਆਂ ਤਾਰੀਖਾਂ ਨਾਲ ਸੰਬੰਧਤ ਵਿਦਿਆਰਥੀਆਂ ਵੱਲੋਂ ਉਠਾਈਆਂ ਚਿੰਤਾਵਾਂ ਦੇ ਬਾਰੇ ਵਿੱਚ, ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇੱਕ ਸਾਲ ਵਿੱਚ ਚਾਰ ਵਾਰ ਆਯੋਜਿਤ ਕੀਤੀ ਜਾਣ ਵਾਲੇ ਜੇਈਈ (ਮੇਨ) ਦੇ ਫਰਵਰੀ ਦੇ ਅੰਤ ਵਿੱਚ (ਮਾਰਚ ਤੋਂ ਬਾਅਦ, ਅਪ੍ਰੈਲ ਤੇ ਮਈ -2021ਵਿੱਚ) ਹਰ ਵਾਰ 3-4 ਦਿਨਾਂ ਲਈ ਦਿੱਤੇ ਗਏ ਸੁਝਾਅ ਦੀ ਸਕਾਰਾਤਮਕ ਪਰਖ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਈਈ (ਮੇਨ 2021) ਦਾ ਸਿਲੇਬਸ ਪਿਛਲੇ ਸਾਲ ਦੀ ਤਰ੍ਹਾਂ ਦਾ ਹੀ ਰਹੇਗਾ ਅਤੇ ਇੱਕ ਤਜਬੀਜ਼ ਦੀ ਪਰਖ ਚੱਲ ਰਹੀ ਹੈ ਜਿਥੇ ਵਿਦਿਆਰਥੀਆਂ ਨੂੰ 90 ਪ੍ਰਸ਼ਨਾਂ ( ਭੌਤਿਕ ਵਿਗਿਆਨ, ਰਸਾਇਣ ਅਤੇ ਗਣਿਤ ਵਿੱਚ ਹਰੇਕ ਲਈ 30 ਪ੍ਰਸ਼ਨ) ਵਿਚੋਂ 75 ਪ੍ਰਸ਼ਨਾਂ (ਭੌਤਿਕ ਵਿਗਿਆਨ, ਰਸਾਇਣ ਅਤੇ ਗਣਿਤ, ਹਰੇਕ ਦੇ  ਦੇ 25 ਪ੍ਰਸ਼ਨ) ਦੇ ਜਵਾਬ ਦੇਣ ਲਈ ਚੋਣ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਜੇਈਈ (ਮੇਨ) 2020 ਲਈ, 75 ਪ੍ਰਸ਼ਨ (ਫਿਜ਼ਿਕਸ, ਕੈਮਿਸਟਰੀ ਅਤੇ ਗਣਿਤ ਹਰੇਕ ਦੇ 25 ਪ੍ਰਸ਼ਨ) ਜਿਨ੍ਹਾਂ ਦਾ ਉਮੀਦਵਾਰਾਂ ਨੂੰ ਜਵਾਬ ਦੇਣਾ ਜਰੂਰੀ ਸੀ।

ਮੰਤਰੀ ਨੇ ਕਿਹਾ ਕਿ ਲਚਕਤਾ ਪ੍ਰਦਾਨ ਕਰਨ ਅਤੇ ਤਣਾਅ ਘਟਾਉਣ ਲਈ, ਉਮੀਦਵਾਰਾਂ ਨੂੰ ਆਉਣ ਵਾਲੇ ਅਕਾਦਮਿਕ ਸਾਲ ਵਿੱਚ ਦਾਖਲੇ ਲਈ ਜੇਈਈ (ਮੇਨ) 2021 ਵਿੱਚ ਇੱਕ / ਦੋ / ਤਿੰਨ / ਚਾਰ ਵਾਰ ਪੇਸ਼ ਹੋਣ ਦਾ ਵਿਕਲਪ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੰਤਰੀ ਨੇ ਦੱਸਿਆ ਕਿ ਇਮਤਿਹਾਨ ਫਰਵਰੀ ਦੇ ਅੰਤ ਤੋਂ ਸ਼ੁਰੂ ਹੋਣਗੇ ਅਤੇ ਹਰ ਮਹੀਨੇ ਵਿੱਚ ਇੱਕ ਵਾਰ ਆਯੋਜਤ ਕੀਤਾ ਜਾਵੇਗਾ। ਉਮੀਦਵਾਰ ਕੋਲ ਇੱਕ / ਸਾਰੇ ਮਹੀਨਿਆਂ ਵਿੱਚ ਅਪੀਅਰ ਹੋਣ ਦਾ ਵਿਕਲਪ ਹੋਵੇਗਾ। ਉਮੀਦਵਾਰ ਦੀ ਰੈੰਕਿੰਗ ਲਈ ਉਸਦੀ ਸਰਵਉੱਤਮ ਕਾਰਗੁਜ਼ਾਰੀ ਤੇ ਵਿਚਾਰ ਕੀਤਾ ਜਾਵੇਗਾ।

ਐਨਈਈਟੀ ਦੇ ਸਿਲੇਬਸ ਅਤੇ ਤਰੀਕਾਂ ਨਾਲ ਸਬੰਧਤ ਇਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ (ਐਨਐਮ.) ਦੀ ਸਲਾਹ ਨਾਲ ਨੀਟ (ਯੂਜੀ) 2021 ਦੇ ਕਾਰਜਕ੍ਰਮ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸਦਾ ਐਲਾਨ ਵੀ ਕੀਤਾ ਜਾਵੇਗਾ। ਐਨਈਈਟੀ (ਯੂਜੀ) 2021 ਦੇ ਸਿਲੇਬਸ ਬਾਰੇ, ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਸਿਲੇਬਸ ਪਿਛਲੇ ਸਾਲ ਵਾਂਗ ਹੀ ਰਹੇਗਾ। ਪ੍ਰੀਖਿਆ ਦੀ ਸੰਚਾਲਨ ਵਿਧੀ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਇਹ ਆਨਲਾਈਨ ਅਤੇ ਆਫਲਾਈਨ ਹੋਣਗੀਆਂ; ਸਿਹਤ ਤੇ ਪਰਿਵਾਰ ਮੰਤਰਾਲਾ ਅਤੇ ਨੈਸ਼ਨਲ ਮੈਡੀਕਲ ਕੌਂਸਲ (ਐਨਐਮਸੀ) ਨਾਲ ਇਸ ਸਬੰਧ ਵਿੱਚ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ। 

10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਫ਼ੈਸਲਾ ਕਰਨ ਲਈ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਅਤੇ ਇਸ ਦਾ ਐਲਾਨ ਛੇਤੀ ਹੀ ਹਿੱਸੇਦਾਰਾਂ ਵੱਲੋਂ ਦਿੱਤੀ ਗਈ ਫੀਡਬੈਕ ਦੇ ਅਧਾਰ ਤੇ ਕਰ ਦਿੱਤਾ ਜਾਵੇਗਾ।  

ਸੀਬੀਐਸਈ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਸੰਬੰਧੀ ਪੁੱਛੇ ਗਏ ਇਕ ਸਵਾਲ ਤੇ ਮੰਤਰੀ ਨੇ ਕਿਹਾ ਕਿ ਸੀਬੀਐਸਈ ਵੱਲੋਂ ਪ੍ਰੈਕਟੀਕਲ ਸਮੇਤ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਬਾਰੇ ਅਜੇ ਫੈਸਲਾ ਲਿਆ ਜਾਣਾ ਬਾਕੀ ਹੈ। ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਪ੍ਰੀਖਿਆਵਾਂ ਤੋਂ ਪਹਿਲਾਂ ਕਲਾਸਾਂ ਵਿੱਚ ਪ੍ਰੈਕਟੀਕਲ ਕਰਨ ਦੇ ਯੋਗ ਨਹੀਂ ਹੁੰਦੇ ਤਾਂ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਵਿਕਲਪਾਂ ਦਾ ਪਤਾ ਲਗਾਇਆ ਜਾਵੇਗਾ।  

12 ਵੀਂ ਜਮਾਤ ਦੇ ਹਟਾਏ ਗਏ ਹਿੱਸੇ ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸ਼ੰਕਿਆਂ ਨੂੰ ਸਪਸ਼ਟ ਕਰਦਿਆਂ ਮੰਤਰੀ ਨੇ ਕਿਹਾ ਕਿ ਸੀਬੀਐਸਈ ਨੇ ਪਹਿਲਾਂ ਹੀ ਆਪਣੀ ਵੈੱਬਸਾਈਟ ‘ਤੇ ਸੋਧੇ ਸਿਲੇਬਸ ਨੂੰ ਅਪਲੋਡ ਕਰ ਦਿੱਤਾ ਹੈ। ਨਾਲ ਹੀ ਹਟਾਏ ਗਏ ਹਿੱਸੇ ਦੇ ਵੇਰਵੇ ਸੰਖੇਪ ਰੂਪ ਵਿੱਚ ਦਿੱਤੇ ਗਏ ਹਨ। ਕਿਸੇ ਵੀ ਸ਼ੱਕ ਦੇ ਲਈ, ਸਕੂਲ ਸੀਬੀਐਸਈ ਨਾਲ ਸੰਪਰਕ ਕਰ ਸਕਦੇ ਹਨ ਜਾਂ ਸੀਬੀਐਸਈ ਦੀ ਵੈਬਸਾਈਟ: www.cbseacademic.nic.in ਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਸੀਬੀਐੱਸਈ ਨੂੰ ਹਦਾਇਤ ਕਰਨਗੇ ਕਿ ਉਹ ਹਰੇਕ ਚੈਪਟਰ ਦੇ ਵੀਡੀਓ ਆਪਣੀ ਵੈਬਸਾਈਟ ਉੱਤੇ ਅਪਲੋਡ ਕਰਨ।

ਬੋਰਡਾਂ ਵਿਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਮੁੜ ਤੋਂ ਖੋਲਣ ਬਾਰੇ ਸੁਰੱਖਿਆ ਤੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸ੍ਰੀ ਪੋਖਰਿਯਾਲ ਨੇ ਕਿਹਾ ਕਿ ਸਿੱਖਿਆ ਮੰਤਰਾਲਾ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਪਹਿਲਾਂ ਹੀ ਸਕੂਲ ਮੁੜ ਖੋਲ੍ਹਣ ਲਈ ਐਸਓਪੀ / ਗਾਈਡਲਾਈਨਜ ਜਾਰੀ ਕੀਤੇ ਹੋਏ ਹਨ ਜੋ ਸਕੂਲਾਂ ਨੂੰ ਮੁੜ ਤੋਂ ਖੋਲਣ ਲਈ ਸਿਹਤ ਅਤੇ ਸੁਰੱਖਿਆ ਦੇ ਪੱਖਾਂ ਅਤੇ ਸ਼ਰੀਰਕ/ ਸਮਾਜਿਕ ਦੂਰੀ ਨਾਲ ਸਿੱਖਿਆ ਦੀ ਸਪੁਰਦਗੀ ਨਾਲ ਸਬੰਧਤ ਅਕਾਦਮਿਕ ਪਹਿਲੂਆਂ ਦੀ ਜਾਣਕਾਰੀ ਦਿੰਦੇ ਹਨ।  ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਰਾਜਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਹਨ।

ਆਪਣੀ ਗੱਲ ਨੂੰ ਸਮਾਪਤ ਕਰਦਿਆਂ ਮੰਤਰੀ ਨੇ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਬਰਾਉਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਅਕਾਦਮਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੀਖਿਆਵਾਂ, ਸਿਲੇਬਸ ਆਦਿ ਦੇ ਸਬੰਧ ਵਿੱਚ ਜਾਣਕਾਰੀ ਸਮੇਂ-ਸਮੇਂ 'ਤੇ ਮੰਤਰਾਲੇ ਅਤੇ ਇਸ ਦੀਆਂ ਖੁਦਮੁਖਤਿਆਰੀ ਸੰਸਥਾਵਾਂ ਦੀ ਵੈਬਸਾਈਟ' ਤੇ ਉਪਲਬਧ ਹੋਵੇਗੀ। 

------------------------------------------------ 

 ਐਮ ਸੀ/ਕੇ ਪੀ/ਏ ਕੇ 



(Release ID: 1679867) Visitor Counter : 237