ਰੱਖਿਆ ਮੰਤਰਾਲਾ

5.56x30 ਐੱਮ ਐੱਮ ਜੁਆਇੰਟ ਵੈਂਚਰ ਪ੍ਰੋਟੈਕਟਿਵ ਕਾਰਬਾਈਨ (ਜੇ ਵੀ ਪੀ ਸੀ) ਦੇ ਸਫ਼ਲਤਾਪੂਰਵਕ ਟਰਾਇਲ

Posted On: 10 DEC 2020 3:32PM by PIB Chandigarh

ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ ਆਰ ਡੀ  ਉ ) ਵੱਲੋਂ ਡਿਜ਼ਾਈਨ ਕੀਤੇ 5.56x30 ਐੱਮ ਐੱਮ ਪ੍ਰੋਟੈਕਟਿਵ ਕਾਰਬਾਈਨ ਨੇ 07 ਦਸੰਬਰ 2020 ਨੂੰ ਜੀ ਐੱਸ ਕਿਉ ਆਰ ਦੇ ਸਾਰੇ ਪੈਮਾਨਿਆਂ ਨੂੰ ਪੂਰਾ ਕਰਦਿਆਂ ਯੂਜ਼ਰ ਟਰਾਇਲ ਦੇ ਅੰਤਿਮ ਪੜਾਅ ਨੂੰ ਸਫ਼ਲਤਾਪੂਰਵਕ ਪਾਸ ਕਰ ਲਿਆ ਹੈ । ਇਸ ਨਾਲ ਇਸ ਨੂੰ ਸੇਵਾਵਾਂ ਵਿੱਚ ਉਤਾਰਣ ਦਾ ਰਾਹ ਪੱਧਰਾ ਹੋ ਗਿਆ ਹੈ । ਇਹ ਯੂਜ਼ਰ ਟਰਾਇਲਸ ਦੀ ਕੜੀ ਦੇ ਆਖ਼ਰੀ ਟਰਾਇਲ ਸਨ ਜੋ ਅੱਤ ਦੀ ਗਰਮੀ ਦੇ ਮੌਸਮ ਅਤੇ ਸਰਦੀਆਂ ਵਿੱਚ ਉੱਚੀਆਂ ਉਚਾਈਆਂ ਤੇ ਕੀਤੇ ਗਏ ਹਨ । ਜੇ ਵੀ ਪੀ ਸੀ ਨੇ ਭਰੋਸੇ ਯੋਗਤਾ ਤੇ ਸ਼ੁੱਧਤਾ ਦੇ ਸਖ਼ਤ ਪ੍ਰਦਰਸ਼ਨ ਮਾਪਦੰਡਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦੇ ਨਾਲ ਨਾਲ ਡੀ ਜੀ ਕਿਉ ਏ ਵੱਲੋਂ ਗੁਣਵਤਾ ਟਰਾਇਲਸ ਨੂੰ ਵੀ ਪਾਸ ਕੀਤਾ ਹੈ ।
ਜੇ ਵੀ ਪੀ ਸੀ ਇੱਕ ਗੈਸ ਓਪ੍ਰੇਟੇਡ ਸੈਮੀ ਬੁੱਲਪੱਪ ਆਟੋਮੈਟਿਕ ਹਥਿਆਰ ਹੈ , ਜਿਸ ਵਿੱਚੋਂ 700 ਆਰ ਪੀ ਐੱਮ ਤੋਂ ਜਿ਼ਆਦਾ ਦੀ ਦਰ ਤੇ ਗੋਲੀਆਂ ਨਿਕਲਦੀਆਂ ਹਨ । ਕਾਰਬਾਈਨ 100 ਮੀਟਰ ਤੋਂ ਜਿ਼ਆਦਾ ਦੇ ਘੇਰੇ ਵਿੱਚ ਅਸਰਦਾਰ ਹੈ ਅਤੇ ਇਸ ਦਾ 3.0 ਕਿਲੋਗ੍ਰਾਮ ਭਾਰ ਹੈ । ਇਸ ਤੋਂ ਇਲਾਵਾ ਇਸ ਦੀਆਂ ਹੋਰ ਮੁੱਖ ਵਿਸ਼ੇਸ਼ਤਾਵਾਂ ਵਿੱਚ ਵਧੇਰੇ ਭਰੋਸੇਯੋਗਤਾ , ਲੋਅ ਰਿਕੁਆਇਲ , ਰਿਟ੍ਰੈਕਟੇਬਲ ਬੱਟ , ਐਰਗੋਨੋਮਿਕ ਡਿਜ਼ਾਇਨ , ਇੱਕੋ ਹੱਥ ਨਾਲ ਗੋਲੀ ਚਲਾਉਣ ਦੀ ਸਮਰੱਥਾ ਅਤੇ ਮਲਟੀਪਲ ਪਿਕਾਟਨੀ ਰੇਲਸ ਆਦਿ ਸ਼ਾਮਲ ਹਨ । ਇਹ ਮੁੱਖ ਵਿਸ਼ੇਸ਼ਤਾਵਾਂ ਇਸ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਂਦੀਆਂ ਹਨ ਅਤੇ  ਵਿਦਰੋਹ ਤੇ ਅੱਤਵਾਦ ਆਪ੍ਰੇਸ਼ਨਸ ਦੌਰਾਨ ਸੁਰੱਖਿਆ ਏਜੰਸੀਆਂ ਵੱਲੋਂ ਵਰਤੇ ਜਾਣ ਲਈ ਮਹੱਤਵਪੂਰਨ ਹਥਿਆਰ ਹੈ । ਇਹ ਕਾਰਬਾਈਨ ਭਾਰਤੀ ਫੌਜ ਦੇ ਜੀ ਐੱਸ ਕਿਉ ਅਨੁਸਾਰ ਹਾਰਮਾਮੈਂਟ ਰਿਸਰਚ ਅਤੇ ਡਿਵੈਲਪਮੈਂਟ ਇਸਟੈਬਲਿਸ਼ਮੈਂਟ ਜੋ ਡੀ ਆਰ ਡੀ ਓ ਦੀ ਪੂਣੇ ਅਧਾਰਿਤ ਲੈਬਾਰਟਰੀ ਹੈ , ਵਿੱਚ ਡਿਜ਼ਾਇਨ ਕੀਤੀ ਗਈ ਹੈ । ਇਸ ਹਥਿਆਰ ਦਾ ਨਿਰਮਾਣ ਸਮਾਲ ਆਰਮਸ ਫੈਕਟਰੀ ਕਾਨਪੁਰ ਵਿੱਚ ਕੀਤਾ ਗਿਆ ਹੈ । ਜਦਕਿ ਕਿਰਕੀ ਪੂਣੇ ਦੇ ਅਸਲਾ ਬਣਾਉਣ ਵਾਲੇ ਕਾਰਖਾਨੇ ਵਿੱਚ ਅਸਲੇ ਦਾ ਨਿਰਮਾਣ ਹੁੰਦਾ ਹੈ । ਇਸ ਹਥਿਆਰ ਨੂੰ ਐੱਮ ਐੱਚ ਏ ਟ੍ਰਾਇਲਸ ਦੌਰਾਨ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ ਅਤੇ ਸੀ ਏ ਪੀ ਐੱਫ ਐੱਸ ਕੈਪਸ ਅਤੇ ਵੱਖ ਵੱਖ ਸੂਬਾ ਪੁਲਿਸ ਸੰਸਥਾਵਾਂ ਵੱਲੋਂ ਇਸ ਦੀ ਖਰੀਦ ਲਈ ਕਦਮ ਪੁੱਟੇ ਗਏ ਹਨ ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਲਖਨਊ ਦੇ ਡੀ ਈ ਐੱਫ ਐਕਸਪੋ 2020 ਦੌਰਾਨ 5.56x30 ਐੱਮ ਐੱਮ ਜੇ ਵੀ ਪੀ ਸੀ ਤੋਂ ਪਰਦਾ ਹਟਾਉਣ ਦੀ ਰਸਮ ਨਿਭਾਈ ਸੀ ।
ਸਕੱਤਰ ਡੀ ਡੀ ਖੋਜ ਤੇ ਵਿਕਾਸ ਅਤੇ ਚੇਅਰਮੈਨ ਡੀ ਆਰ ਡੀ ਓ ਡਾਕਟਰ ਸਤੀਸ਼ ਰੈੱਡੀ ਨੇ ਡੀ ਆਰ ਡੀ ਓ ਟੀਮ , ਵਰਤੋਂ ਕਰਨ ਵਾਲੀ ਟੀਮ ਅਤੇ ਇਸ ਮਹੱਤਵਪੂਰਨ ਮੀਲ ਪੱਥਰ ਦੇ ਸਫ਼ਲਤਾਪੂਰਵਕ ਨਿਰਮਾਣ ਵਿੱਚ ਸ਼ਾਮਲ ਸਾਰੀਆਂ ਜਨਤਕ ਤੇ ਨਿਜੀ ਏਜੰਸੀਆਂ ਨੂੰ ਵਧਾਈ ਦਿੱਤੀ ਹੈ ।

C:\Users\dell\Desktop\JVPCEOVZ.jpg  

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਆਰ ਏ ਜੇ ਆਈ ਬੀ

 


(Release ID: 1679858) Visitor Counter : 306