ਰੱਖਿਆ ਮੰਤਰਾਲਾ

ਚੀਫ ਆਫ ਸਟਾਫ ਜਾਪਾਨ ਏਅਰ ਸੈਲਫ ਡਿਫੈਂਸ ਫੋਰਸ ਭਾਰਤ ਦੇ ਸਦਭਾਵਨਾ ਦੇ ਦੌਰੇ ਤੇ ਆਏ

Posted On: 10 DEC 2020 5:24PM by PIB Chandigarh

ਜਨਰਲ ਇਜ਼ਤੁਸੂ ਸ਼ੁਲਜੀ , ਚੀਫ ਆਫ ਸਟਾਫ , ਜਾਪਾਨ ਏਅਰ ਸੈਲਫ ਡਿਫੈਂਸ ਫੋਰਸ (ਸੀ ਓ ਐੱਸ—ਜੇ ਏ ਐੱਸ ਡੀ ਐੱਫ) ਅੱਜ 09 ਦਸੰਬਰ 2020 ਨੂੰ ਏਅਰ ਚੀਫ ਮਾਰਸ਼ਲ ਆਰ ਕੇ ਐੱਸ ਭਦੌਰੀਆ , ਪੀ ਵੀ ਐੱਸ ਐੱਮ ਏ ਵੀ ਐੱਸ ਐੱਮ ਵੀ ਐੱਮ ਏ ਡੀ ਸੀ , ਚੀਫ ਆਫ ਏਅਰ ਸਟਾਫ (ਸੀ ਏ ਐੱਸ) , ਭਾਰਤੀ ਹਵਾਈ ਸੈਨਾ ਵੱਲੋਂ ਦਿੱਤੇ ਰਸਮੀਂ ਸੱਦੇ ਤੇ ਭਾਰਤ ਪਹੁੰਚੇ । ਸੀ ਏ ਐੱਸ ਵੱਲੋਂ ਹਵਾਈ ਸੈਨਾ ਹੈੱਡਕੁਆਟਰ ਵਿੱਚ ਮੇਜ਼ਬਾਨੀ ਕਰਨ ਤੋਂ ਇਲਾਵਾ ਸੀ ਓ ਐੱਸ ਜੇ ਏ ਐੱਸ ਡੀ ਐੱਫ ਨੇ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਉਹਨਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ । ਉਹਨਾਂ ਨੇ ਚੀਫ ਆਫ ਡਿਫੈਂਸ ਸਟਾਫ ਨੇਵਲ ਸਟਾਫ ਦੇ ਚੀਫ ਅਤੇ ਸੈਨਾ ਦੇ ਉੱਪ ਮੁਖੀ ਨਾਲ ਵੀ ਮੁਲਾਕਾਤ ਕੀਤੀ ।
ਹਵਾਈ ਸੈਨਾ ਦੇ ਹੈੱਡਕੁਆਟਰ ਤੇ ਪਹੁੰਚਣ ਤੇ ਸੀ ਓ ਐੱਸ—ਜੇ ਏ ਐੱਸ ਡੀ ਐੱਫ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ । ਇਸ ਤੋਂ ਬਾਅਦ ਵਿਚਾਰ ਵਟਾਂਦਰਿਆਂ ਤੋਂ ਬਾਅਦ , ਸੀ ਏ ਐੱਸ ਅਤੇ ਸੀ ਓ ਐੱਸ ਜੇ ਏ ਐੱਸ ਡੀ ਐੱਫ ਨੇ ਭਾਰਤ ਤੇ ਜਾਪਾਨ ਵਿਚਾਲੇ ਸੁਰੱਖਿਆ ਸੰਬਧਾਂ ਵਿੱਚ ਹੋਈ ਪ੍ਰਗਤੀ ਨੂੰ ਮਾਨਤਾ ਦਿੱਤੀ ਅਤੇ ਦੋਹਾਂ ਹਵਾਈ ਸੈਨਾ ਦਰਮਿਆਨ ਸਹਿਯੋਗ ਤੇ ਅੰਤਰ ਕਾਰਜ ਸ਼ੀਲਤਾ ਨੂੰ ਹੋਰ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ । ਉਹਨਾਂ ਨੇ ਦੋਹਾਂ ਹਵਾਈ ਸੈਨਾ ਵਿਚਾਲੇ ਸਾਂਝੇ ਅਭਿਆਸਾਂ ਅਤੇ ਸਿਖਲਾਈ ਨੂੰ ਵਧਾਉਣ ਦੀ ਗੁੰਜਾਇਸ਼ ਬਾਰੇ ਵੀ ਗੱਲਬਾਤ ਕੀਤੀ । ਐੱਚ ਏ ਡੀ ਆਰ ਦੇ ਸੰਕਟਾਂ ਲਈ ਸਮੂਹਿਕ ਹੁੰਗਾਰੇ ਨੂੰ ਮਜ਼ਬੂਤ ਕਰਨ ਲਈ ਵਿਆਪਕ ਸਹਿਯੋਗ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਕੋਵਿਡ 19 ਦੁਆਰਾ ਦਰਪੇਸ਼ ਬੇਮਿਸਾਲ ਚੁਣੌਤੀਆਂ ਨੂੰ ਪਾਰ ਕਰਦਿਆਂ ਇਹ ਦੌਰਾ ਹਵਾਈ ਸੈਨਾ ਵਿਚਾਲੇ ਸੰਬੰਧਾਂ ਨੂੰ ਕਾਇਮ ਰੱਖਣ ਤੇ ਮਜ਼ਬੂਤ ਕਰਨ ਲਈ ਗਹਿਰੀ ਵਚਨਬੱਧਤਾ ਦੀ ਪ੍ਰੋੜਤਾ ਕਰਦਾ ਹੈ ।

ਏ ਬੀ ਬੀ / ਆਈ ਐੱਨ / ਏ ਐੱਸ ਜੀ / ਜੇ ਪੀ



(Release ID: 1679857) Visitor Counter : 188