ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਬੀ ਐੱਸ ਐੱਨ ਐੱਲ ਸਕਾਈਲੋ ਨਾਲ ਭਾਈਵਾਲੀ ਕਰਕੇ ਵਿਸ਼ਵ ਦੀ ਪਹਿਲੀ ਸੈਟੇਲਾਈਟ ਅਧਾਰਿਤ ਨੈਰੋਬੈਂਡ ਆਈ ਓ ਟੀ ਨੈੱਟਵਰਕ ਭਾਰਤ ਵਿੱਚ ਸ਼ੁਰੂ ਕਰੇਗਾ
Posted On:
10 DEC 2020 6:06PM by PIB Chandigarh
ਬੀ ਐੱਸ ਐੱਨ ਐੱਨ ਸਕਾਈਲੋ ਟੈੱਕ ਇੰਡੀਆ ਨਾਲ ਭਾਈਵਾਲੀ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਅਨੁਸਾਰ ਸਹੀ ਮਾਨਿਆਂ ਵਿੱਚ ਡਿਜੀਟਲ ਇੰਡੀਆ ਲਈ ਇੱਕ ਸੈਟੇਲਾਈਟ ਅਧਾਰਿਤ ਐੱਨ ਬੀ—ਆਈ ਓ ਟੀ (ਨੈਰੋਬੈਂਡ ਇੰਟਰਨੈੱਟ ਆਫ ਥਿੰਗਸ) , ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਇਹ ਮਛੇਰਿਆਂ , ਕਿਸਾਨਾਂ , ਨਿਰਮਾਣ ਕਾਰਜਾਂ , ਖਾਣਾਂ ਅਤੇ ਲੋਜੀਸਟਿਕਸ ਉੱਦਮਾਂ ਲਈ ਸ਼ੁਰੂ ਕੀਤਾ ਗਿਆ ਹੈ । ਇਸ ਨਾਲ ਭਾਰਤ ਨੂੰ ਹੁਣ ਲੱਖਾਂ ਅਣਜੁੜੀਆਂ ਮਸ਼ੀਨਾਂ , ਸੈਂਸਰਾਂ ਤੇ ਉਦਯੋਗਿਕ ਆਈ ਓ ਟੀ ਯੰਤਰਾਂ ਨਾਲ ਸੰਪਰਕ ਕਰਨ ਲਈ ਸਰਬ ਵਿਆਪਕ ਫੈਬਰਿਕ ਪਹੁੰਚ ਮਿਲ ਜਾਵੇਗੀ ।
ਇਹ ਨਵਾਂ "ਮੇਕ ਇਨ ਇੰਡੀਆ" ਹੱਲ ਜੋ ਸਕਾਈਲੋ ਦੁਆਰਾ ਸਵਦੇਸ਼ੀ ਤੌਰ ਤੇ ਵਿਕਸਿਤ ਕੀਤਾ ਗਿਆ ਹੈ । ਬੀ ਐੱਸ ਐੱਨ ਐੱਲ ਦੇ ਸੈਟੇਲਾਈਟ ਜ਼ਮੀਨੀ ਬੁਨਿਆਦੀ ਢਾਂਚੇ ਨਾਲ ਜੁੜੇਗਾ ਤੇ ਪੂਰੇ ਭਾਰਤ ਦੀ ਕਵਰੇਜ ਮੁਹੱਈਆ ਕਰੇਗਾ , ਜਿਸ ਵਿੱਚ ਭਾਰਤੀ ਸਮੁੰਦਰ ਵੀ ਸ਼ਾਮਲ ਹਨ । ਇਸ ਦੀ ਕਵਰੇਜ ਇੰਨੀ ਵਿਸ਼ਾਲ ਹੋਵੇਗੀ ਕਿ ਇਹ ਭਾਰਤ ਦੀ ਹੱਦ ਅੰਦਰ ਕਸ਼ਮੀਰ , ਲੱਦਾਖ ਤੋਂ ਕੰਨਿਆਕੁਮਾਰੀ ਅਤੇ ਗੁਜਰਾਤ ਤੋਂ ਲੈ ਕੇ ਉੱਤਰ ਪੂਰਬ ਤੱਕ ਕੰਮ ਕਰੇਗਾ ਅਤੇ ਕੋਈ ਵੀ ਥਾਂ ਇਸ ਦੀ ਪਹੁੰਚ ਤੋਂ ਪਰਾਂ ਨਹੀਂ ਹੋਵੇਗੀ ।
ਬੀ ਐੱਸ ਐੱਨ ਐੱਲ ਦੇ ਸੀ ਐੱਮ ਡੀ ਸ਼੍ਰੀ ਪੀ ਕੇ ਪੁਰਵਾਰ ਨੇ ਕਿਹਾ ਹੈ "ਇਹ ਹੱਲ ਬੀ ਐੱਸ ਐੱਨ ਐੱਲ ਦੇ ਦੂਰ ਅੰਦੇਸ਼ੀ ਤਕਨਾਲੋਜੀ ਰਾਹੀਂ ਕਫਾਇਤੀ ਅਤੇ ਨਵੀਨਤਮ ਟੈਲੀਕੋਮ ਸੇਵਾਵਾਂ ਅਤੇ ਉਤਪਾਦਾਂ ਨੂੰ ਗ੍ਰਾਹਕਾਂ ਦੇ ਸਾਰੇ ਖੇਤਰਾਂ ਲਈ ਮੁਹੱਈਆ ਕਰਦਾ ਹੈ" । ਉਹਨਾਂ ਹੋਰ ਕਿਹਾ ਕਿ ਸਕਾਈਲੋ 2021 ਵਿੱਚ ਕੋਵਿਡ 19 ਦੀ ਕੁਸ਼ਲਤਾਪੂਰਵਕ ਵੰਡ ਕਰਨ ਲਈ ਲੋਜੀਸਟਿਕ ਖੇਤਰ ਨੂੰ ਲੋੜੀਂਦਾ ਡਾਟਾ ਮੁਹੱਈਆ ਕਰਨ ਵਿੱਚ ਸਹਿਯੋਗ ਦੇਵੇਗਾ ਅਤੇ ਇਹ ਰਾਸ਼ਟਰ ਦੀ ਸੇਵਾ ਵਿੱਚ ਇੱਕ ਵੱਡਾ ਯੋਗਦਾਨ ਪਾਵੇਗਾ ।
ਸਕਾਈਲੋ ਦੇ ਸੀ ਈ ਓ ਅਤੇ ਕੋ—ਫਾਊਂਡਰ ਸ਼੍ਰੀ ਪਾਰਥ ਸਾਰਥੀ ਤ੍ਰਿਵੇਦੀ ਨੇ ਕਿਹਾ "ਸਦੀਆਂ ਤੋਂ ਖੇਤੀਬਾੜੀ , ਰੇਲਵੇ ਅਤੇ ਮੱਛੀ ਪਾਲਣ ਸਮੇਤ ਕਈ ਉਦਯੋਗ ਆਫਲਾਈਨ ਕੰਮ ਕਰਦੇ ਆ ਰਹੇ ਹਨ ਅਤੇ ਅੱਜ ਤੱਕ ਏ ਆਈ ਤੇ ਆਈ ਓ ਟੀ ਵਿੱਚ ਆਧੁਨਿਕ ਤਰੀਕਿਆਂ ਦੇ ਪੂਰੇ ਫਾਇਦੇ ਨੂੰ ਉਠਾਉਣ ਲਈ ਉਹਨਾਂ ਨੂੰ ਕੋਈ ਮੌਕਾ ਨਹੀਂ ਮਿਲਿਆ । ਇਹ ਵਿਸ਼ਵ ਦਾ ਪਹਿਲਾ ਸੈਟੇਲਾਈਟ ਅਧਾਰਿਤ ਐੱਨ ਬੀ ਆਈ ਓ ਟੀ ਨੈੱਟਵਰਕ ਹੈ ਅਤੇ ਮੈਂ ਭਾਰਤ ਵਿੱਚ ਇਸ ਸਮਰੱਥਾ ਨੂੰ ਲਾਂਚ ਕਰਨ ਲਈ ਗੌਰਵ ਮਹਿਸੂਸ ਕਰਦਾ ਹਾਂ । ਇਸ ਨਾਲ ਜਿ਼ੰਦਗੀਆਂ ਅਤੇ ਸਾਡੇ ਸਵਦੇਸ਼ੀ ਉਦਯੋਗਾਂ ਵਿੱਚ ਬਦਲਾਅ ਆਵੇਗਾ"।
ਬੀ ਐੱਸ ਐੱਨ ਐੱਲ ਬੋਰਡ ਦੇ ਡਾਇਰੈਕਟਰ (ਸੀ ਐੱਫ ਏ) ਸ਼੍ਰੀ ਵਿਵੇਕ ਬੈਜ਼ਲ ਨੇ ਕਿਹਾ ਹੈ ਕਿ ਬੀ ਐੱਸ ਐੱਨ ਐੱਲ ਵੱਲੋਂ ਪਹਿਲਾਂ ਹੀ ਪੀ ਓ ਸੀਜ਼ ਸਫ਼ਲਤਾਪੂਰਵਕ ਕੀਤੇ ਜਾ ਚੁੱਕੇ ਹਨ ਅਤੇ ਭਾਰਤ ਵਿੱਚ ਸਕਾਈਲੋ ਤੇ ਅਸੀਂ ਨਵਾਂ ਸਾਲ 2021 ਦੇ ਸ਼ੁਰੂ ਹੋਣ ਤੋਂ ਪਹਿਲਾਂ ਜਲਦੀ ਹੀ ਵੱਖ ਵੱਖ ਯੂਜ਼ਰ ਸਮੂਹਾਂ ਤਾਈਂ ਪਹੁੰਚ ਕਰਾਂਗੇ । ਇਹ ਵੱਡਾ ਐਲਾਨ ਬਹੁਤ ਸਮੇਂ ਸਿਰ ਹੋਇਆ ਹੈ ਕਿਉਂਕਿ ਇਹ ਚੱਲ ਰਹੇ ਇੰਡੀਅਨ ਮੋਬਾਇਲ ਕਾਂਗਰਸ 2020 ਦੌਰਾਨ ਹੋਇਆ ਹੈ । ਇਹ ਨਵੀਂ ਤਕਨਾਲੋਜੀ ਟੈਲੀਕਾਮ ਵਿਭਾਗ ਤੇ ਨੀਤੀ ਆਯੋਗ ਦੇ ਸਵਦੇਸ਼ੀ ਆਈ ਓ ਟੀ ਸੰਪਰਕਾਂ ਨੂੰ ਭਾਰਤ ਦੇ ਮੁੱਖ ਖੇਤਰਾਂ ਵਿੱਚ ਲਿਆਉਣ ਲਈ ਸਹਿਯੋਗ ਕਰਦੀ ਹੈ । ਇਹ ਤਕਨਾਲੋਜੀ ਜਿੱਥੇ ਪਹਿਲਾਂ ਸਫ਼ਲਤਾਪੂਰਵਕ ਟੈਸਟ ਕੀਤੀ ਜਾ ਚੁੱਕੀ ਹੈ , ਉਹਨਾਂ ਦੀਆਂ ਉਦਾਹਰਣਾਂ ਵਿੱਚ ਭਾਰਤੀ ਰੇਲਵੇ , ਫਿਸਿ਼ੰਗ ਵੈਸ੍ਹਲਸ ਅਤੇ ਦੇਸ਼ ਭਰ ਵਿੱਚ ਵਾਹਨਾਂ ਨੂੰ ਸੰਪਰਕ ਯੋਗ ਬਣਾਉਣਾ ਹੈ ।
ਇੱਕ ਛੋਟਾ , ਸਮਾਰਟ ਅਵਿਸ਼ਵਾਸ ਯੋਗ ਰਗਡ ਬਾਕਸ, ਸਕਾਈਲੋ "ਯੂਜ਼ਰ ਟਰਮੀਨਲ ਸੈਂਸਰਾਂ" ਨਾਲ ਇੰਟਰਫੇਸ ਕਰਦਾ ਹੈ ਅਤੇ ਸਕਾਈਲੋ ਨੈੱਟਵਰਕ ਅਤੇ ਲੋਕਾਂ ਦੇ ਹੱਥਾਂ ਵਿੱਚ ਡਾਟੇ ਨੂੰ ਸੰਚਾਲਿਤ ਕਰਦਾ ਹੈ । ਇਸ ਦੇ ਨਾਲ ਨਾਲ ਡਾਟਾ ਪਲੇਟਫਾਰਮ ਮੋਬਾਇਲ ਜਾਂ ਡੈਸਕਟਾਪ ਜਾਂ ਉਦਯੋਗ ਵਿਸ਼ੇਸ਼ ਐਪਲੀਕੇਸ਼ਨਾਂ ਲਈ ਇੱਕ ਮਗਨ , ਦਰਸ਼ਨੀ ਤਜ਼ਰਬਾ ਪ੍ਰਦਾਨ ਕਰਦਾ ਹੈ । ਇਹ ਉਪਭੋਗਤਾਵਾਂ ਦੀ ਫੌਰੀ ਤੇ ਢੁੱਕਵੀਂ ਕਾਰਵਾਈ ਕਰਨ ਦੀ ਯੋਗਤਾ ਵਧਾਉਂਦਾ ਹੈ ਭਾਵੇਂ ਉਹ ਕਿਤੇ ਵੀ ਹੋਣ । ਇਹ ਨਵੀਂ ਡਿਜੀਟਲ ਮਸ਼ੀਨ ਕਨੈਕਟੀਵਿਟੀ ਪਰਤ ਸਮਾਰਟ ਫੋਨ ਕੇਂਦਰਿਤ ਮੋਬਾਇਲ ਅਤੇ ਵਾਈ ਫਾਈ ਨੈੱਟਵਰਕ ਦੇ ਪੂਰਕ ਵਜੋਂ ਕੰਮ ਕਰੇਗੀ ਅਤੇ ਪਹਿਲੀ ਵਾਰ ਆਨਲਾਈਨ ਨਵੀਂ ਐਪਲੀਕੇਸ਼ਨ ਲਿਆਉਣ ਲਈ ਭਾਰਤ ਦੇ ਪੂਰੇ ਇਲਾਕੇ ਨੂੰ ਕਵਰ ਕਰੇਗੀ ।
ਆਰ ਸੀ ਜੇ / ਐੱਮ
(Release ID: 1679856)
Visitor Counter : 253