ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸ੍ਰੀ ਥਾਵਰਚੰਦ ਗਹਿਲੋਤ ਨੇ ਆਸਾਮ ਦੇ ਦਾਰੰਗ ਵਿਖੇ 3078 ਦਿਵਯਾਂਗਜਨਾਂ ਅਤੇ 321 ਸੀਨੀਅਰ ਸਿਟੀਜਨ ਨੂੰ ਸਹਾਇਕ ਉਪਕਰਣਾਂ ਦੀ ਵੰਡ ਲਈ ਏਡੀਆਈਪੀ ਕੈਂਪ ਦਾ ਈ-ਉਦਘਾਟਨ ਕੀਤਾ।
Posted On:
10 DEC 2020 5:40PM by PIB Chandigarh
ਸਹਾਇਕ ਉਪਕਰਣਾਂ ਦੀ ਵੰਡ ਲਈ ਏਡੀਆਈਪੀ ਕੈਂਪ ਦਾ ਈ-ਉਦਘਾਟਨ ਕੀਤਾ।
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ੍ਰੀ ਥਾਵਰਚੰਦ ਗਹਿਲੋਤ ਨੇ ਵੀਡੀਓ ਸਟ੍ਰੀਮਿੰਗ ਰਾਹੀਂ ਅੱਜ ਅਸਾਮ ਦੇ ਦਾਰੰਗ ਵਿੱਚ ਭਾਰਤ ਸਰਕਾਰ ਦੀ ਏਡੀਆਈਪੀ ਸਕੀਮ ਅਤੇ ਆਈਆਰਐਫਸੀ ਦੀ ਸੀਐਸਆਰ ਪਹਿਲਕਦਮੀ ਤਹਿਤ ਅਤੇ ਸੀਨੀਅਰ ਨਾਗਰਿਕਾਂ ਨੂੰ ਰਾਸ਼ਟਰੀ ਵਯੋਸ਼੍ਰੀ ਯੋਜਨ ਯੋਜਨਾ ਤਹਿਤ ਬਲਾਕ ਪੱਧਰ 'ਤੇ ਏਡਆਈਪੀ ਕੈਂਪ ਦਾ ਉਦਘਾਟਨ ਕੀਤਾ। ਮੰਗਲਦੋਈ (ਅਸਾਮ)ਤੋਂ ਸੰਸਦ ਮੈਂਬਰ ਸ਼੍ਰੀ ਦਿਲੀਪ ਸਾਇਕੀਆ ਨੇ ਸਥਾਨਕ ਲੋਕ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸਮਾਗਮ ਦੀ ਪ੍ਰਧਾਨਗੀ ਕੀਤੀ।
ਸ੍ਰੀ ਥਾਵਰਚੰਦ ਗਹਿਲੋਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਵੱਖ-ਵੱਖ ਉਪਾਵਾਂ ਅਤੇ ਯੋਜਨਾਵਾਂ ਰਾਹੀਂ ਸਾਡੇ ਦੇਸ਼ ਵਿੱਚ ਦਿਵਯਾਂਗਜਨਾਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੋਵਿਡ -19 ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਮੰਤਰਾਲੇ ਦਿਵਯਾਂਗਜਨਾਂ ਨੂੰ ਸਹਾਇਕ ਯੰਤਰਾਂ ਦੀ ਵੰਡ ਲਈ ਦੇਸ਼ ਭਰ ਵਿੱਚ ਵਰਚੁਅਲ ਏਆਈਡੀਪੀ ਕੈਂਪਾਂ ਦੌਰਾਨ ਹੁਣ ਤੱਕ 10 ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਵੱਲੋਂ ਦਿਵਯਾਂਗਜਨ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਅਤੇ ਸਕਾਲਰਸ਼ਿਪ ਮੁਹੱਈਆ ਕਰਵਾਉਣ ਲਈ ਕਈ ਯੋਜਨਾਵਾਂ ਆਰੰਭੀਆਂ ਗਈਆਂ ਹਨ ਤਾਂ ਜੋ ਸਵੈ-ਨਿਰਭਰ ਬਣਨ ਲਈ ਉਨ੍ਹਾਂ ਦੀ ਸਿੱਖਿਆ ਨੂੰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਦਿਵਯਾਂਗਜਨਾਂ ਦੀ ਸਹੂਲਤ ਅਤੇ ਸਹਾਇਤਾ ਲਈ ਆਪਣੇ ਮੰਤਰਾਲੇ ਦੀਆਂ ਕਈ ਮਹੱਤਵਪੂਰਣ ਯੋਜਨਾਵਾਂ ਅਤੇ ਪ੍ਰੋਗਰਾਮਾਂ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਭਾਰਤ ਸਰਕਾਰ ਦੀਆਂ ਤਾਜ਼ਾ ਪਹਿਲਕਦਮੀਆਂ ਜਿਵੇਂ ਕਿ ਸਿਹੌਰ, ਮੱਧ ਪ੍ਰਦੇਸ਼ ਵਿੱਚ ਮਾਨਸਿਕ ਸਿਹਤ ਪੁਨਰਵਾਸ ਕੌਮੀ ਸੰਸਥਾਨ ਦੀ ਸਥਾਪਨਾ, ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕਿਰਨ(KIRAN)ਮਾਨਸਿਕ ਸਿਹਤ ਮੁੜ ਵਸੇਬਾ ਹੈਲਪਲਾਈਨ, ਗਵਾਲੀਅਰ ਵਿਖੇ ਅਪੰਗਤਾ ਖੇਡ ਕੇਂਦਰ ਸਥਾਪਤ ਕਰਨ ਬਾਰੇ ਵੀ ਜਾਣੂ ਕਰਵਾਇਆ।
ਦਾਰੰਗ ਜ਼ਿਲੇ ਦੇ ਕੁੱਲ 3399 ਲਾਭਪਾਤਰੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ 6482 ਸਹਾਇਕ ਉਪਕਰਣ ਪ੍ਰਦਾਨ ਕੀਤੇ ਗਏ ਜਿਨ੍ਹਾਂ ਦੀ ਕੀਮਤ 228.36 ਲੱਖ ਰੁਪਏ ਹੈ, ਇਹ ਸਹਾਇਕ ਉਪਕਰਣ ਬਲਾਕ ਪੱਧਰ 'ਤੇ ਵੰਡ ਕੈਂਪਾਂ ਦੀ ਲੜੀ ਦੌਰਾਨ ਲਾਭਪਾਤਰੀਆਂ ਵਿੱਚ ਵੰਡੇ ਗਏ। ਏਡੀਆਈਪੀ ਸਕੀਮ ਅਧੀਨ ਕੁੱਲ 2724 ਦਿਵਯਾਂਗਜਨਾਂ ਅਤੇ 321 ਸੀਨੀਅਰ ਸਿਟੀਜ਼ਨ ਵਿਚੋਂ, ਲਾਭਪਾਤਰੀਆਂ ਦੀ ਪਛਾਣ ਅਤੇ ਪੰਜੀਕਰਨ ਪਿਛਲੇ ਸਾਲ ਜੁਲਾਈ ਅਤੇ ਅਗਸਤ ਦੇ ਮਹੀਨੇ ਵਿੱਚ ਅਲੀਮਕੋ(ALIMCO) ਦੁਆਰਾ ਲਗਾਏ ਗਏ ਮੁਲਾਂਕਣ ਕੈਂਪਾਂ ਦੌਰਾਨ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਦਾਰੰਗ ਜ਼ਿਲੇ ਦੇ 354 ਦਿਵਯਾਂਗਜਨਾਂ ਤੋਂ ਇਲਾਵਾ, ਭਾਰਤੀ ਰੇਲਵੇ ਵਿੱਤ ਕਾਰਪੋਰੇਸ਼ਨ ਦੀ ਸੀਐਸਆਰ ਪਹਿਲਕਦਮੀ ਤਹਿਤ 44.70 ਲੱਖ ਰੁਪਏ ਦੇ 741 ਵੱਖ-ਵੱਖ ਸ਼੍ਰੇਣੀਆਂ ਦੇ ਸਹਾਇਤਾ ਉਪਕਰਣ ਮੁਹੱਈਆ ਕਰਵਾਉਣ ਲਈ ਪਹਿਚਾਣ ਕੀਤੀ ਗਈ ਹੈ, ਜਿਸ ਵਿੱਚ ਆਰਥੋਪੈਡਿਕ ਤੌਰ 'ਤੇ ਕਮਜ਼ੋਰ ਦਿਵਯਾਂਗਜਨਾਂ ਨੂੰ 93 ਮੋਟਰਾਈਜ਼ਡ ਟ੍ਰਾਈਸਾਈਕਲ, 03 ਮੋਟਰਾਈਜ਼ਡ ਵ੍ਹੀਲ ਚੇਅਰ ਅਤੇ ਸਮਾਰਟ ਫੋਨ, ਸਮਾਰਟ ਕੇਨ, ਡੇਜ਼ੀ ਪਲੇਅਰ, ਨੇਤਰਹੀਣਾ ਨੂੰ ਟੈਬਲੇਟ, ਕੰਨ ਦੇ ਪਿੱਛੇ ਵਾਲਾ ਸੁਣਨ ਯੰਤਰ ਅਤੇ ਹੋਰ ਆਧੁਨਿਕ ਉਪਕਰਣ ਸ਼ਾਮਲ ਹਨ।
ਵੱਖ-ਵੱਖ ਬਲਾਕਾਂ ਵਿਚ ਵੰਡੇ ਜਾਣ ਵਾਲੇ ਸਹਾਇਤਾ ਉਪਕਰਣਾਂ ਵਿੱਚ 699 ਟ੍ਰਾਈਸਾਈਕਲ, 569 ਵ੍ਹੀਲ ਚੇਅਰ, 121 ਸੀਪੀ ਚੇਅਰ, 2137 ਕਰੈਚ, 472 ਤੁਰਨ ਵਾਲੀਆਂ ਛੜੀਆਂ , 80 ਰੋਲਟਰ, 147 ਸਮਾਰਟ ਕੇਨ, 57 ਸਟੈਂਡਰਡ ਫੋਲਡਿੰਗ ਕੇਨ, 02 ਸਮਾਰਟ ਫੋਨ, 02 ਟੇਬਲੇਟਸ, 04 ਡੇਜ਼ੀ ਪਲੇਅਰ, ਦ੍ਰਿਸ਼ਟੀਹੀਣ ਵਿਅਕਤੀਆਂ ਲਈ 24 ਬ੍ਰੇਲ ਕਿੱਟ, 1174 ਸੁਣਨ ਯੰਤਰ, ਬੌਧਿਕ ਤੌਰ ਤੇ ਅਪਾਹਜਾਂ ਲਈ 376 ਐਮਐਸਆਈਈਡੀ ਕਿੱਟ ਅਤੇ ਬਜ਼ੁਰਗ ਨਾਗਰਿਕ ਲਾਭਪਾਤਰੀਆਂ ਲਈ 227 ਟੈਟਰਾਪੋਡ / ਟ੍ਰਾਈਪੋਡ ਅਤੇ 305 ਵਾਕਰ ਸ਼ਾਮਿਲ ਹਨ।
ਇਸ ਕੈਂਪ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਮੰਤਰਾਲੇ ਦੁਆਰਾ ਜਾਰੀ ਨਵੀਂ ਪ੍ਰਵਾਨਿਤ ਮਾਨਕ ਸੰਚਾਲਨ ਪ੍ਰਕਿਰਿਆ (ਐਸਓਪੀ) ਦੇ ਅਨੁਸਾਰ ਲਗਾਇਆ ਗਿਆ। ਸਮਾਗਮ ਦੌਰਾਨ ਸਥਾਨਕ ਲੋਕ ਪ੍ਰਤੀਨਿਧੀ, ਭਾਰਤ ਸਰਕਾਰ ਦੇ ਅਪੰਗਤਾ ਵਿਅਕਤੀਆਂ ਦੇ ਵਿਭਾਗ (ਦਿਵਯਾਂਗਜਨਾਂ), ਜ਼ਿਲ੍ਹਾ ਪ੍ਰਸ਼ਾਸਨ, ਦਾਰੰਗ ਅਤੇ ਸਮਾਜ ਭਲਾਈ ਵਿਭਾਗ, ਅਸਾਮ ਅਤੇ ਅਲੀਮਿਕੋ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਸਹਾਇਕ ਉਪਕਰਣਾਂ ਦੀ ਵੰਡ ਦੇ ਦੌਰਾਨ ਭਾਰਤ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ। ਇਸ ਦੌਰਾਨ ਸਮਾਜਿਕ ਦੂਰੀ, ਹਰੇਕ ਵਿਅਕਤੀ ਲਈ ਤਾਪ ਸਕ੍ਰੀਨਿੰਗ ਦੇ ਪ੍ਰਬੰਧ, ਚਿਹਰੇ ਨੂੰ ਮਾਸਕ ਨਾਲ ਢੱਕਣ, ਲਾਭਪਾਤਰੀਆਂ ਤੱਕ ਪਹੁੰਚਣ ਵਾਲੇ ਪੇਸ਼ੇਵਰਾਂ ਦੁਆਰਾ ਪੀਪੀਈ ਕਿੱਟਾਂ ਦੀ ਰੋਗਾਣੂ-ਮੁਕਤ ਵਰਤੋਂ ਗਈ।
ਇਹ ਕੈਂਪ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ (ਐਮਓਐਸਈਈ) ਅਧੀਨ ਅਪੰਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ (ਡੀਈਪੀਡਬਲਯੂਡੀ) ਦੀ ਆਰਟੀਫਿਸ਼ੀਅਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਅਲੀਮਿਕੋ), ਕਾਨਪੁਰ ਦੁਆਰਾ ਅਸਾਮ ਸਰਕਾਰ ਦੇ ਸਮਾਜਿਕ ਭਲਾਈ ਵਿਭਾਗ ਅਤੇ ਦਾਰੰਗ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ।
*****
ਐਨ ਬੀ / ਐਸ ਕੇ / ਜੇਕੇ-ਐਮਓਐਸਜੇ ਅਤੇ ਈ / 10.12.2020
(Release ID: 1679795)
Visitor Counter : 149