ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੈਬਨਿਟ ਨੇ ਭਾਰਤ ਅਤੇ ਸੂਰੀਨਾਮ ਦਰਮਿਆਨ ਸਿਹਤ ਅਤੇ ਮੈਡੀਸਿਨ ਖੇਤਰ ਵਿੱਚ ਸਹਿਯੋਗ ਦੇ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
09 DEC 2020 3:50PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਭਾਰਤ ਸਰਕਾਰ ਅਤੇ ਸੂਰੀਨਾਮ ਸਰਕਾਰ ਦੇ ਸਿਹਤ ਮੰਤਰਾਲਿਆਂ ਦਰਮਿਆਨ ਸਿਹਤ ਅਤੇ ਮੈਡੀਸਿਨ ਦੇ ਖੇਤਰ ਵਿੱਚ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਦੁਵੱਲੇ ਸਹਿਮਤੀ ਪੱਤਰ ਨਾਲ ਭਾਰਤ ਅਤੇ ਸੂਰੀਨਾਮ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਿਆਂ ਦੇ ਦਰਮਿਆਨ ਸਿਹਤ ਖੇਤਰ ਵਿੱਚ ਸੰਯੁਕਤ ਪਹਿਲ ਅਤੇ ਟੈਕਨੋਲੋਜੀ ਵਿਕਾਸ ਦੇ ਜ਼ਰੀਏ ਸਹਿਯੋਗ ਨੂੰ ਪ੍ਰੋਤਸਾਹਨ ਮਿਲੇਗਾ। ਇਸ ਨਾਲ ਭਾਰਤ ਅਤੇ ਸੂਰੀਨਾਮ ਦਰਮਿਆਨ ਦੁਵੱਲੇ ਸਬੰਧ ਮਜ਼ਬੂਤ ਹੋਣਗੇ। ਇਸ ਨਾਲ ਜਨ ਸਿਹਤ ਪ੍ਰਣਾਲੀ ਵਿੱਚ ਮੁਹਾਰਤ ਦੀ ਭਾਗੀਦਾਰੀ ਨੂੰ ਵਧਾ ਕੇ ਅਤੇ ਵਿਭਿੰਨ ਪ੍ਰਾਸੰਗਿਕ ਖੇਤਰਾਂ ਵਿੱਚ ਪਰਸਪਰ ਖੋਜ ਗਤੀਵਿਧੀਆਂ ਦਾ ਵਿਕਾਸ ਕਰਕੇ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇਗਾ।
ਮੁੱਖ ਵਿਸ਼ੇਸ਼ਤਾਵਾਂ:
ਦੋਹਾਂ ਸਰਕਾਰਾਂ ਦੇ ਦਰਮਿਆਨ ਜਿਨ੍ਹਾਂ ਮੁੱਖ ਵਿਸ਼ਿਆਂ ਵਿੱਚ ਸਹਿਯੋਗ ਕੀਤਾ ਜਾਵੇਗਾ ਉਹ ਇਸ ਪ੍ਰਕਾਰ ਹਨ-
1. ਮੈਡੀਕਲ ਡਾਕਟਰਾਂ, ਅਫ਼ਸਰਾਂ, ਹੋਰ ਸਿਹਤ ਪੇਸ਼ੇਵਰਾਂ ਅਤੇ ਮਾਹਿਰਾਂ ਦਾ ਅਦਾਨ-ਪ੍ਰਦਾਨ ਅਤੇ ਟ੍ਰੇਨਿੰਗ।
2. ਮਾਨਵ ਸੰਸਾਧਨ ਅਤੇ ਸਿਹਤ ਦੇਖਭਾਲ਼ ਸੁਵਿਧਾਵਾਂ ਦੇ ਵਿਕਾਸ ਵਿੱਚ ਸਹਾਇਤਾ।
3. ਸਿਹਤ ਦੇ ਖੇਤਰ ਵਿੱਚ ਮਾਨਵ ਸੰਸਾਧਨ ਨੂੰ ਅੰਸ਼ਕਾਲੀ ਟ੍ਰੇਨਿੰਗ ਪ੍ਰਦਾਨ ਕਰਨਾ।
4. ਫਾਰਮਾਸਿਊਟੀਕਲਸ, ਮੈਡੀਕਲ ਉਪਕਰਣ ਅਤੇ ਪ੍ਰਸਾਧਨ ਸਮੱਗਰੀ ਸਬੰਧੀ ਰੇਗੂਲੇਸ਼ਨ ਅਤੇ ਇਸ ਸਬੰਧੀ ਸੂਚਨਾ ਦਾ ਅਦਾਨ-ਪ੍ਰਦਾਨ।
5. ਫਾਰਮਾਸਿਊਟੀਕਲਸ ਖੇਤਰ ਵਿੱਚ ਬਿਜ਼ਨਸ ਵਿਕਾਸ ਦੇ ਅਵਸਰਾਂ ਨੂੰ ਵਧਾਉਣਾ।
6. ਜੈਨੇਰਿਕ ਅਤੇ ਜ਼ਰੂਰੀ ਦਵਾਈਆਂ ਦੀ ਖਰੀਦ ਅਤੇ ਦਵਾਈਆਂ ਸਪਲਾਈ ਸਰੋਤਾਂ ਸਬੰਧੀ ਸਹਾਇਤਾ
7. ਮੈਡੀਕਲ ਉਪਕਰਣਾਂ ਅਤੇ ਫਾਰਮਾਸਿਊਟੀਕਲਸ ਉਤਪਾਦਾਂ ਦੀ ਖਰੀਦ।
8. ਤੰਬਾਕੂ ਕੰਟਰੋਲ।
9. ਮਾਨਸਿਕ ਸਿਹਤ ਦਾ ਵਿਕਾਸ।
10. ਅਵਸਾਦ ਦੀ ਜਲਦ ਪਹਿਚਾਣ ਅਤੇ ਮੈਨੇਜਮੈਂਟ।
11. ਡਿਜੀਟਲ ਸਿਹਤ ਤੇ ਟੈਲੀ-ਮੈਡੀਸਿਨ।
12. ਹੋਰ ਕੋਈ ਵੀ ਸਹਿਯੋਗ ਦਾ ਖੇਤਰ, ਜਿਸ ਨੂੰ ਦੋਵੇਂ ਪੱਖ ਤੈਅ ਕਰਨ।
*******
ਡੀਐੱਸ
(Release ID: 1679583)
Visitor Counter : 239
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Telugu
,
Kannada
,
Malayalam