ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਆਬਾਦੀ ਤੇ ਵਿਕਾਸ ਦੇ ਭਾਈਵਾਲਾਂ (ਪੀ ਪੀ ਡੀ) ਵੱਲੋਂ ਅੰਤਰ ਮੰਤਰਾਲਾ ਕਾਨਫਰੰਸ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ ਕੀਤਾ

Posted On: 08 DEC 2020 7:15PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਆਬਾਦੀ ਤੇ ਵਿਕਾਸ ਤੇ ਭਾਈਵਾਲਾਂ (ਪੀ ਪੀ ਡੀ) ਵੱਲੋਂ ਅੰਤਰ ਮੰਤਰਾਲਾ ਕਾਨਫਰੰਸ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ ਕੀਤਾ ।
ਉਹਨਾਂ ਦੇ ਉਦਘਾਟਨੀ ਸ਼ਬਦ ਇਸ ਤਰ੍ਹਾਂ ਹਨ  

“ ਉੱਤਮ , ਪਤਵੰਤੇ , ਵਿਲੱਖਣ ਸਪੀਕਰ , ਮਾਹਿਰ , ਮਹਿਲਾ ਤੇ ਪੁਰਸ਼ੋ ।
ਮੈਨੂੰ ਇਸ ਗੱਲ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਤੁਹਾਡੇ ਦਰਮਿਆਨ ਨੈਰੋਬੀ ਸੰਮੇਲਨ ਵਿੱਚ ਦਿੱਤੀਆਂ ਗਈਆਂ ਭਾਰਤ ਦੀਆਂ ਵਚਨਬੱਧਤਾਵਾਂ ਨੂੰ ਦੁਹਰਾਉਣ ਲਈ ਹਾਜ਼ਰ ਹੋਇਆਂ ਹਾਂ । 

ਮੈਂ ਸਭ ਤੋਂ ਪਹਿਲਾਂ ਆਯੋਜਿਕਾਂ ਵੱਲੋਂ ਆਬਾਦੀ ਅਤੇ ਵਿਕਾਸ ਬਾਰੇ ਦੱਖਣ—ਦੱਖਣ ਸਹਿਯੋਗ ਬਹੁਤ ਮਹੱਤਵਪੂਰਨ ਕਾਨਫਰੰਸ ਨੂੰ ਆਯੋਜਿਤ ਕਰਨ ਲਈ ਦਿਲੋਂ ਪ੍ਰਸ਼ੰਸਾ ਪ੍ਰਗਟ ਕਰਦਾ ਹਾਂ । ਇਹ ਮੇਰੇ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਮੈਂ ਇੱਥੇ ਹਾਜ਼ਰ ਮਾਣਯੋਗ ਮੈਂਬਰਾਂ ਨੂੰ ਸੰਬੋਧਨ ਕਰਨ ਯੋਗ ਹੋਇਆਂ ਹਾਂ । ਦੱਖਣ—ਦੱਖਣ ਸਹਿਯੋਗ ਰਾਹੀਂ ਜਾਣਕਾਰੀ , ਕੁਸ਼ਲਤਾ ਅਤੇ ਤਕਨੀਕੀ ਮਹਾਰਤ ਦੇ ਅਦਾਨ ਪ੍ਰਦਾਨ ਨੂੰ ਕਰਨ ਲਈ ਅਤੇ ਮੈਂਬਰ ਦੇਸ਼ਾਂ ਵਿੱਚ ਵਿਕਾਸ ਚੁਣੌਤੀਆਂ ਨੂੰ ਨਜਿੱਠਣ ਲਈ ਇਹ ਬਹੁਤ ਅਸਰਦਾਰ ਸਾਬਤ ਹੋਈ ਹੈ । ਭਾਰਤ ਪ੍ਰਜਨਨ ਸਿਹਤ , ਆਬਾਦੀ ਅਤੇ ਵਿਕਾਸ ਦੇ ਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਆਬਾਦੀ ਤੇ ਵਿਕਾਸ ਭਾਈਵਾਲਾਂ ਦੇ ਯਤਨਾਂ ਦੀ ਸ਼ਲਾਘਾ ਕਰਦਾ ਹੈ ਤੇ ਅਸੀਂ ਸਾਰੇ ਸੰਭਵ ਤਰੀਕਿਆਂ ਰਾਹੀਂ ਇਸ ਕੰਮ ਲਈ ਵਚਨਬੱਧ ਹਾਂ ।“
ਪੀ ਪੀ ਡੀ ਦੇ ਇੱਕ ਬਹੁਮੁੱਲੇ ਮੈਂਬਰ ਵਜੋਂ ਭਾਰਤ ਨੈਰੋਬੀ ਸੰਮੇਲਨ ਵਿੱਚ ਕੀਤੀਆਂ ਗਈਆਂ ਵਚਨਬੱਧਤਾਵਾਂ ਨੂੰ ਫਿਰ ਤੋਂ ਦ੍ਰਿੜ ਕਰਨ ਲਈ ਪੱਕਾ ਇਰਾਦਾ ਰੱਖਦਾ ਹੈ । ਇਹ ਦ੍ਰਿੜਤਾਵਾਂ ਸਾਰੀਆਂ ਮੈਟਰਨ ਮੌਤਾਂ ਨੂੰ ਖ਼ਤਮ ਕਰਨ , ਪਰਿਵਾਰ ਨਿਯੋਜਨ ਲਈ ਅਨਪੂਰਤ ਲੋੜਾਂ , ਲਿੰਗ ਅਧਾਰਿਤ ਹਿੰਸਾ ਘਟਾਉਣ ਅਤੇ ਔਰਤਾਂ ਤੇ ਲੜਕੀਆਂ ਖਿਲਾਫ਼ ਨੁਕਸਾਨ ਦੇ ਅਭਿਆਸਾਂ ਨੂੰ ਖ਼ਤਮ ਕਰਨ ਲਈ ਕੰਮ ਕਰਨ ਲਈ ਸਨ । ਇਹਨਾਂ ਸਾਰਿਆਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਮਾਂ ਸੂਚੀ 2030 ਰੱਖੀ ਗਈ ਹੈ ।
ਭਾਰਤ ਕੌਮੀ ਸਿਹਤ ਸੁਰੱਖਿਆ ਸਕੀਮ ਤਹਿਤ ਇਸ ਦੇ ਫਲੈਗਸਿ਼ੱਪ ਪ੍ਰੋਗਰਾਮ ‘ਆਯੁਸ਼ਮਾਨ ਭਾਰਤ’ ਰਾਹੀਂ ਸਰਬਵਿਆਪਕ ਸਿਹਤ ਕਵਰੇਜ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ । ਅਸੀਂ 7,000 ਯੂ ਐੱਸ ਡਾਲਰ ਦੇ ਬਰਾਬਰ ਹਰ ਸਾਲ ਪ੍ਰਤੀ ਪਰਿਵਾਰ ਸਿਹਤ ਸੰਭਾਲ ਮੁਹੱਈਆ ਕਰ ਰਹੇ ਹਾਂ , ਜਿਸ ਦੇ ਘੇਰੇ ਵਿੱਚ 500 ਮਿਲੀਅਨ ਭਾਰਤੀ ਆਉਂਦੇ ਹਨ । ਇਸ ਉਤਸ਼ਾਹਿਤ ਪ੍ਰੋਗਰਾਮ ਤਹਿਤ ਜੋ ਵਿਸ਼ਵ ਵਿੱਚ ਸਭ ਤੋਂ ਵੱਡੀ ਹੈਲਥ ਐਸ਼ਯੋਰੈਂਸ ਸਕੀਮ ਹੈ , ਮੈਨੂੰ ਇਹ ਕਹਿੰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡਾ ਮਕਸਦ ਭਾਰਤ ਦੇ ਹਰੇਕ ਨਾਗਰਿਕ ਨੂੰ ਇਸ ਦੇ ਘੇਰੇ ਅੰਦਰ ਲਿਆਉਣ ਦਾ ਹੈ ।
ਅਸੀਂ ਪਰਿਵਾਰ ਯੋਜਨਾ ਸੇਵਾਵਾਂ ਦੀ ਗੁਣਵਤਾ ਤੇ ਪਹੁੰਚ ਵਿੱਚ ਸੁਧਾਰ ਅਤੇ ਨਿਰੋਧਾਂ ਦੀ ਰੇਂਜ ਵਧਾ ਕੇ ਅਣਪੂਰਤ ਲੋੜਾਂ ਨੂੰ ਘਟਾਉਣ ਲਈ ਲਗਾਤਾਰ ਯਤਨ ਕਰ ਰਹੇ ਹਾਂ । ਅਸੀਂ ਜੋੜਿਆਂ ਨੂੰ ਜਿ਼ੰਮੇਦਾਰੀ ਨਾਲ ਬੱਚਿਆਂ ਦੀ ਗਿਣਤੀ ਅਤੇ ਉਹਨਾਂ ਦਰਮਿਆਨ ਉਮਰ ਦੇ ਫਾਸਲੇ ਦੀ ਚੋਣ ਕਰਨ ਲਈ ਕਾਉਂਸਲਿੰਗ ਦਲੀਲਾਂ ਨਾਲ , ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮਾਂ ਨਾਲ ਸਹਾਇਤਾ ਕਰ ਰਹੇ ਹਾਂ । ਮੈਟਰਨਲ ਮੋਟੈਲਟੀ ਰੇਟ ਨੂੰ 2030 ਤੱਕ 70 ਨੂੰ ਘਟਾ ਕੇ ਟਿਕਾਉਣਯੋਗ ਵਿਕਾਸ ਟੀਚੇ ਨੂੰ ਪ੍ਰਾਪਤ ਕਰਨ ਲਈ ਅਸੀਂ ਸੂੰਮਨ ਨਾਂ ਦਾ ਪ੍ਰੋਗਰਾਮ ਲਾਗੂ ਕੀਤਾ ਹੈ , ਜਿਸ ਦਾ ਮਤਲਬ ਹੈ , ਸੇਫ ਮਦਰਹੁੱਡ ਐਸ਼ਯੋਰੈਂਸ । ਅਸੀਂ ਔਰਤਾਂ ਅਤੇ ਲੜਕੀਆਂ ਖਿਲਾਫ਼ ਹਰ ਤਰ੍ਹਾਂ ਦੇ ਅੱਤਿਆਚਾਰਾਂ ਨੂੰ ਖ਼ਤਮ ਕਰਨ ਅਤੇ ਲਿੰਗ ਅਧਾਰਿਤ ਹਿੰਸਾ ਨਾਲ ਨਜਿੱਠਣ ਲਈ ਸੋਚੇ ਸਮਝੇ ਮਜ਼ਬੂਤ ਦਖ਼ਲ ਅਤੇ ਸਖ਼ਤ ਕਾਨੂੰਨ ਬਣਾ ਰਹੇ ਹਾਂ ।
ਭਾਰਤ ਸਿਹਤ ਉੱਤੇ ਸਰਕਾਰੀ ਖਰਚਾ ਵਧਾਉਣ ਲਈ ਵਚਨਬੱਧ ਹੈ । ਮੇਰੀ ਸਰਕਾਰ ਨੇ ਪ੍ਰਜਨਨ ਸਿਹਤ ਸੇਵਾਵਾਂ ਦੇ ਸੁਧਾਰ ਲਈ 2020 ਤੱਕ 3 ਬਿਲੀਅਨ ਯੂ ਐੱਸ ਡਾਲਰ ਪਹਿਲਾਂ ਹੀ ਰਾਖਵੇਂ ਰੱਖੇ ਹਨ । ਅਸੀਂ ਲਗਾਤਾਰ ਆਪਣੀ ਵਸੋਂ ਵਿਭਿੰਨਤਾ ਨੂੰ ਅਰਥਚਾਰੇ ਦੇ ਵਾਧੇ ਅਤੇ ਟਿਕਾਉਣਯੋਗ ਵਿਕਾਸ ਪ੍ਰਾਪਤ ਕਰਨ ਲਈ ਸੂਬਾ ਵਿਸ਼ੇਸ਼ ਨੀਤੀਆਂ  ਉਮਰ , ਸੈਕਸ ਅਤੇ ਮਾਈਗ੍ਰੇਸ਼ਨ ਵਿਸ਼ੇਸ਼ਤਾਵਾਂ ਦੀਆਂ ਨੀਤੀਆਂ ਬਣਾ ਰਹੇ ਹਾਂ ।
ਅਸੀਂ ਆਪਣੇ ਵਡੇਰੀ ਉਮਰ ਦੀ ਵਸੋਂ ਦੀ ਸਿਹਤ ਅਤੇ ਤੰਦਰੂਸਤੀ ਦੇ ਨਾਲ ਨਾਲ ਨੌਜਵਾਨਾਂ ਲਈ ਸਿੱਖਿਆ , ਹੈਲਥ ਅਤੇ ਕੌਸ਼ਲ ਲਈ ਵਚਨਬੱਧ ਹਾਂ । ਭਾਰਤ 2030 ਤੱਕ ਟਿਕਾਉਣਯੋਗ ਵਿਕਾਸ ਨੂੰ ਪ੍ਰਾਪਤ ਕਰਨ ਲਈ ਮਿਆਰੀ ਸਮੇਂ ਸਿਰ ਅਤੇ ਡਿਸਐਗਰੀਕੇਟੇਡ ਡਾਟਾ , ਡਿਜੀਟਲ ਸਿਹਤ ਨਵੀਨਤਮ ਵਿੱਚ ਨਿਵੇਸ਼ ਅਤੇ ਡਾਟਾ ਸਿਸਟਮਸ ਦੇ ਸੁਧਾਰ ਮੁਹੱਈਆ ਕਰਨ ਲਈ ਸਮਰਪਿਤ ਹੈ ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕੋਵਿਡ 19 ਮਹਾਮਾਰੀ ਵਿਸ਼ਵ ਵਿੱਚ ਲਗਾਤਾਰ ਚੁਣੌਤੀ ਬਣੀ ਹੋਈ ਹੈ । ਇਸ ਨੇ ਸਾਨੂੰ ਕੋਰੋਨਾ ਵਾਇਰਸ ਸੰਕ੍ਰਮਣ ਤੇ ਕਾਬੂ ਪਾਉਣ ਦੇ ਨਾਲ ਨਾਲ ਸਿਹਤ ਸੰਭਾਲ ਸੇਵਾਵਾਂ ਦੇਣ ਲਈ ਜ਼ਰੂਰੀ ਫੈਸਲੇ ਲੈਣ ਲਈ ਮਜ਼ਬੂਰ ਕੀਤਾ ਹੈ । ਸਾਨੂੰ ਇਸ ਸੱਚਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਵਿਡ ਇਹ ਪਹਿਲੀ ਅਤੇ ਪੱਕੇ ਤੌਰ ਤੇ ਨਾ ਹੀ ਆਖ਼ਰੀ ਚੁਣੌਤੀ ਹੈ , ਜੋ ਮਨੁੱਖਤਾ ਦੇ ਫੈਸਲਿਆਂ ਦਾ ਟੈਸਟ ਲੈ ਰਹੀ ਹੈ । ਕੋਈ ਵੀ ਇੱਕ ਐਮਰਜੈਂਸੀ ਦੇ ਹੁੰਗਾਰੇ ਲਈ ਲੋੜੀਂਦਾ ਸਿਹਤ ਸਿਸਟਮ ਨਹੀਂ ਬਣਾ ਸਕਦਾ , ਬਲਕਿ ਇਹੋ ਜਿਹੀਆਂ ਐਮਰਜੈਂਸੀਆਂ ਕੇਂਦਰਿਤ ਹੁੰਗਾਰਾ ਮੰਗਦੀਆਂ ਹਨ , ਜੋ ਅਸਲ ਵਿੱਚ ਦੇਸ਼ ਦੇ ਸਿਹਤ ਸੰਭਾਲ ਸਿਸਟਮ ਦੀ ਸਮਰਥਾ ਦਾ ਟੈਸਟ ਹੈ ।
ਭਾਰਤ ਵਿੱਚ ਕੋਵਿਡ ਲਈ ਕਾਰਵਾਈ ਡਬਲਯੂ ਐੱਚ ਓ ਵੱਲੋਂ ਇਸ ਨੂੰ ਮਹਾਮਾਰੀ ਐਲਾਨਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਅਤੇ ਅਸੀਂ 30 ਜਨਵਰੀ 2020 ਨੂੰ ਪਹਿਲੇ ਕੇਸ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ।
ਤਾਜ਼ਾ ਅਧਿਕਾਰਤ ਅਪਡੇਟ ਅਨੁਸਾਰ ਭਾਰਤ ਦੇ ਐਕਟਿਵ ਕੇਸ ਘੱਟ ਰਹੇ ਹਨ ਅਤੇ ਇਸ ਵੇਲੇ ਕੁੱਲ ਕੇਸਾਂ ਦਾ ਲਗਭਗ 4% ਹਨ । ਸਿਹਤਯਾਬ ਦਰ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਇਹ ਇਸ ਵੇਲੇ 94% ਤੋਂ ਜਿ਼ਆਦਾ ਹੈ । ਭਾਰਤ ਵਿੱਚ ਸੰਸਾਰ ਦੀ ਪ੍ਰਤੀ ਮਿਲੀਅਨ ਵਸੋਂ ਅਨੁਸਾਰ ਸਭ ਤੋਂ ਘੱਟ ਕੇਸ ਹਨ ।
ਭਾਰਤ ਅਸਰਦਾਰ ਢੰਗ ਨਾਲ ਟੈਸਟ , ਟ੍ਰੇਸ ਤੇ ਟ੍ਰੀਟ ਨੀਤੀ ਤੇ ਚੱਲ ਰਿਹਾ ਹੈ । ਸਾਡੀ ਟੈਸਟਿੰਗ ਸਮਰੱਥਾ ਪ੍ਰਤੀ ਦਿਨ ਲਗਭਗ 1.5 ਮਿਲੀਅਨ ਤੇ ਪਹੁੰਚ ਚੁੱਕੀ ਹੈ ਅਤੇ ਹੁਣ ਤੱਕ 149 ਮਿਲੀਅਨ ਤੋਂ ਜਿ਼ਆਦਾ ਟੈਸਟ ਕੀਤੇ ਗਏ ਹਨ ।
ਅਸਰਦਾਰ ਸਿਹਤ ਸੰਭਾਲ ਸਿਸਟਮ ਨੂੰ ਸੁਨਿਸ਼ਚਿਤ ਕਰਨ ਲਈ ਉਚਿਤ ਸਿਹਤ ਸੰਭਾਲ ਵੀ ਜ਼ਰੂਰੀ ਹੈ । ਯੂਨੀਵਰਸਲ ਹੈਲਥ ਕੇਅਰ ਪ੍ਰਾਪਤ ਕਰਨ ਦੀਆਂ ਇੱਛਾਵਾਂ ਨਾਲ ਭਾਰਤ ਦੀ ਕੌਮੀ ਸਿਹਤ ਨੀਤੀ 2017 ਦਾ ਮੰਤਵ ਜਨਤਕ ਸਿਹਤ ਖਰਚੇ ਨੂੰ ਜੀ ਡੀ ਪੀ ਦੇ 2.5% ਤੱਕ ਵਧਾਉਣਾ ਹੈ । ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਨੂੰ ਮਜ਼ਬੂਤ ਕਰਨ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਉਸਾਰਨ ਲਈ 2 ਬਿਲੀਅਨ ਯੂ ਐੱਸ ਡਾਲਰ ਅਲਾਟ ਕਰਨ ਦਾ ਐਲਾਨ ਕੀਤਾ ਹੈ ।
ਮੇਰੀ ਸਰਕਾਰ ਮਹਾਮਾਰੀ ਨਾਲ ਨਜਿੱਠਣ ਲਈ ਭਾਰਤੀ ਸਿਹਤ ਸਿਸਟਮ ਨੂੰ ਯਕੀਨੀ ਬਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ । ਇਸ ਦੇ ਨਾਲ ਹੀ ਨਾਨ ਕੋਵਿਡ ਸੇਵਾਵਾਂ ਜਿਵੇਂ ਪ੍ਰਜਨਨ , ਮੈਟਰਨਲ , ਨਵ ਜੰਮੇ , ਬੱਚਿਆਂ , ਐਡੋਲਸੈਂਟ ਹੈਲਥ , ਖੁਰਾਕੀ ਸੇਵਾਵਾਂ ਦੀ ਵੀ ਬੇਰੋਕ—ਟੋਕ ਪਹੁੰਚ ਨੂੰ ਯਕੀਨੀ ਬਣਾ ਰਹੀ ਹੈ । ਅਸੀਂ ਬਿਨਾਂ ਕੋਵਿਡ ਦੀ ਸਥਿਤੀ ਤੋਂ ਮਹਿਲਾਵਾਂ , ਨਵ ਜੰਮੇ ਬੱਚਿਆਂ ਅਤੇ ਬੱਚਿਆਂ ਨੂੰ ਜ਼ਰੂਰੀ ਸੇਵਾਵਾਂ ਦੇਣ ਲਈ ਕਿਸੇ ਵੀ ਹਾਲਤ ਵਿੱਚ ਨਾ ਕਰਨ ਦੇ ਖਿਲਾਫ ਫੈਸਲਾ ਦਿੱਤਾ ਹੈ । ਅਸੀਂ ਇਸ ਸੱਚਾਈ ਨੂੰ ਵੀ ਧਿਆਨ ਵਿੱਚ ਰੱਖਿਆ ਹੈ ਕਿ ਛੋਟੀਆਂ ਅਤੇ ਲੰਬੇ ਸਮੇਂ ਵਾਲੀਆਂ ਉਲਟ ਗਰਭ ਨਿਰੋਧਕਾਂ ਦੀ ਵਰਤੋਂ ਵਿੱਚ ਗਿਰਾਵਟ ਦਾ ਅਰਥ ਹੈ ਕਿ ਦੇਸ਼ ਵਿੱਚ ਵੱਧ ਰਹੀ ਅਣਜਾਣੀ ਗਰਭ ਅਵਸਥਾ , ਜ਼ਰੂਰੀ ਗਰਭ ਅਵਸਥਾ ਅਤੇ ਨਵ ਜੰਮੇ ਬੱਚਿਆਂ ਦੀ ਦੇਖਭਾਲ ਦੀਆਂ ਸੇਵਾਵਾਂ ਦੀ ਕਵਰੇਜ ਵਿੱਚ ਆਈ ਕਮੀ ਮਾਵਾਂ ਅਤੇ ਨਵ ਜੰਮੇ ਬੱਚਿਆਂ ਦੀਆਂ ਮੌਤਾਂ ਵਿੱਚ ਵਾਧਾ ਕਰੇਗੀ ।
ਅਜਿਹੇ ਸਮੇਂ ਦੌਰਾਨ ਅਸੁਰੱਖਿਅਤ ਗਰਭਪਾਤ ਦੀਆਂ ਸੰਭਾਵਨਾਵਾਂ ਵਿੱਚ ਵਾਧੇ ਦੀ ਚਿੰਤਾ ਨੂੰ ਦੇਖਦਿਆਂ ਭਾਰਤ ਨੇ ਗਰਭਪਾਤ ਤੋਂ ਬਾਅਦ ਨਿਰੋਧ ਦੇ ਨਾਲ ਨਾਲ ਸੁਰੱਖਿਅਤ ਗਰਭਪਾਤ ਸੇਵਾਵਾਂ ਦੀ ਵਿਵਸਥਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ।
ਪਰਿਵਾਰ ਨਿਯੋਜਨ ਸਮੇਤ ਭਾਈਚਾਰਕ ਅਧਾਰਿਤ ਦਖ਼ਲ ਇਹਨਾਂ ਸੇਵਾਵਾਂ ਦਾ ਇੱਕ ਹਿੱਸਾ ਹੈ । ਮੁੱਖ ਫੋਕਸ ਆਧੁਨਿਕ ਛੋਟੇ ਅਤੇ ਲੰਬੇ ਰਿਵਰਸਿਬਲ ਗਰਭ ਨਿਰੋਧਕ ਸੇਵਾਵਾਂ , ਸਹੀ ਜਾਣਕਾਰੀ ਅਤੇ ਉਚਿਤ ਕਾਉਂਸਲਿੰਗ ਮੁਹੱਈਆ ਕਰਨ ਦਾ ਹੈ । ਵੱਡੇ ਬੱਚੇ ਅਤੇ ਨੌਜਵਾਨ ਜੋ ਸਾਡੀ ਵਸੋਂ ਦਾ ਮੁੱਖ ਹਿੱਸਾ ਹਨ , ਸਾਡੇ ਤਰਜੀਹੀ ਟਾਰਗੇਟ ਗਰੁੱਪ ਹਨ । ਅਸੀਂ ਟੈਲੀਮੈਡੀਸਨ ਸੇਵਾਵਾਂ , ਡਿਜੀਟਲ ਪਲੇਟਫਾਰਮਾਂ ਲਈ ਸਿਖਲਾਈ , ਵਿੱਤ ਸੁਧਾਰ , ਸਪਲਾਈ ਚੇਨ ਸਿਸਟਮ ਠੀਕ—ਠਾਕ ਕਰਨ , ਨੂੰ ਉਤਸ਼ਾਹ ਦੇਣ ਲਈ ਵਿਕਲਪਿਕ ਸੇਵਾ ਮੁਹੱਈਆ ਕਰਨ ਦੇ ਸਾਧਨਾਂ ਨੂੰ ਉਤਸ਼ਾਹਿਤ ਵੀ ਕਰ ਰਹੇ ਹਾਂ । ਭਾਰਤ ਵਿੱਚ ਪਰਿਵਾਰ ਨਿਯੋਜਨ ਵਸਤਾਂ ਨੂੰ ਜ਼ਰੂਰੀ ਦਵਾਈਆਂ ਦੀ ਲਿਸਟ ਦਾ ਹਿੱਸਾ ਬਣਾਉਣਾ ਸੁਨਿਸ਼ਚਿਤ ਕੀਤਾ ਗਿਆ ਹੈ ।
ਭਾਈਵਾਲਾਂ ਨਾਲ ਲਗਾਤਾਰ ਵਰਚੂਅਲ ਮੀਟਿੰਗਾਂ ਰਾਹੀਂ ਉੱਚ ਪੱਧਰ ਦੀ ਨਿਗਰਾਨੀ ਅਤੇ ਐਡਵੋਕੇਸੀ ਨੂੰ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ । ਸੂਬਿਆਂ ਨੂੰ ਕੋਵਿਡ ਦੌਰਾਨ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਦੇ ਵਧੀਆ ਅਭਿਆਸਾਂ ਨੂੰ ਸਾਂਝੇ ਕਰਨ ਲਈ ਪਲੇਟਫਾਰਮ ਮੁਹੱਈਆ ਕੀਤੇ ਗਏ ਹਨ । ਇਸ ਨਾਲ ਭਾਰਤ ਦੇ ਸਾਰੇ ਸੂਬਿਆਂ ਵਿੱਚ ਸੇਵਾ ਡਿਲੀਵਰੀ ਵਿੱਚ ਸੁਧਾਰ ਹੋਣ ਵਿੱਚ ਮਦਦ ਮਿਲਣ ਦੇ ਨਾਲ ਨਾਲ ਸਿੱਖਿਆ ਲਈ ਮੌਕੇ ਵੀ ਮੁਹੱਈਆ ਕੀਤੇ ਗਏ ਹਨ । ਭਾਈਵਾਲ ਏਜੰਸੀਆਂ ਦੇ ਤਕਨੀਕੀ ਸਹਿਯੋਗ ਨਾਲ ਪ੍ਰਵਾਸੀ ਅਤੇ ਕੁਆਰੰਟੀਨ ਕੈਂਪਾਂ ਵਿੱਚ ਕਮਿਊਨਿਟੀ ਹੈਲਥ ਪ੍ਰੋਵਾਈਡਰਾਂ ਰਾਹੀਂ ਗਰਭ ਨਿਰੋਧਕ ਮੁਹੱਈਆ ਕਰਨ , ਸੇਵਾ ਦੇਣ ਵਾਲਿਆਂ ਦੀ ਆਨਲਾਈਨ ਸਮਰੱਥਾ ਉਸਾਰੀ , ਟੈਲੀ ਮੈਡੀਸਨ ਸੇਵਾਵਾਂ ਸ਼ੁਰੂ ਕਰਨ ਅਤੇ ਸਮਾਜਿਕ ਦੁਕਾਨਦਾਰਾਂ ਅਤੇ ਨਿਜੀ ਖੇਤਰ ਨੂੰ ਸ਼ਾਮਲ ਕਰਨ ਦੇ ਨਾਲ ਨਾਲ ਗਰਭ ਨਿਰੋਧਕ ਬਣਾਉਣ ਵਾਲਿਆਂ ਨੇ ਸਰਕਾਰ ਦੇ ਯਤਨਾਂ ਨੂੰ ਜ਼ਰੂਰੀ ਸੇਵਾਵਾਂ ਨੂੰ ਠੀਕ—ਠਾਕ ਕਰਨ ਲਈ ਯੋਗਦਾਨ ਪਾਇਆ ਹੈ । ਮਹਾਮਾਰੀ ਨੇ ਸਾਡੀਆਂ ਜਿ਼ੰਦਗੀਆਂ ਦੇ ਸਾਰੇ ਪਹਿਲੂਆਂ ਤੇ ਨਾ ਭੁੱਲਣ ਯੋਗ ਅਸਰ ਪਾਇਆ ਹੈ ਪਰ ਇਸ ਦੇ ਨਾਲ ਹੀ ਇਸ ਨੇ ਸਾਨੂੰ ਉਹ ਮੌਕਾ ਦਿੱਤਾ ਹੈ ਜੋ ਪਹਿਲਾਂ ਕਦੇ ਨਹੀਂ ਮਿਲਿਆ ਕਿ ਅਸੀਂ ਰੁਕੀਏ ਤੇ ਆਪਣੇ ਬੇਹਤਰ ਭਵਿੱਖ ਲਈ ਅੱਗੇ ਕਿਵੇਂ ਵੱਧਣਾ ਹੈ , ਬਾਰੇ ਸੋਚ ਸਕੀਏ । ਇਸ ਸੰਕਟ ਨੇ ਇਹ ਦਿਖਾ ਦਿੱਤਾ ਹੈ ਕਿ ਸਰਕਾਰਾਂ ਅਤੇ ਵਿਅਕਤੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਅਤੇ ਫੌਰੀ ਕਾਰਜ ਦੇ ਯੋਗ ਹਨ । ਇਹੀ ਸਮਾਂ ਹੈ ਕਿ ਸਾਰੀਆਂ ਸਿਹਤ ਸੰਸਥਾਵਾਂ , ਵਿਦਵਾਨ ਅਤੇ ਹੋਰ ਭਾਈਵਾਲ ਜੋ ਸਿਹਤ ਸੰਭਾਲ ਸਹੂਲਤਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹਨ , ਉਹ ਗਰਭ ਨਿਰੋਧਕ ਅਤੇ ਸੁਰੱਖਿਅਤ ਗਰਭਪਾਤ ਸੇਵਾਵਾਂ ਪਹੁੰਚ ਯੋਗ , ਕਿਫਾਇਤੀ ਅਤੇ ਸਾਰਿਆਂ ਵੱਲੋਂ ਮੰਨਣ ਲਈ ਏਕੀਕ੍ਰਿਤ ਅਤੇ ਸਾਂਝੇ ਯਤਨ ਕਰਨ । ਪੀ ਪੀ ਡੀ ਸਾਂਝੇ ਏਜੰਡੇ ‘ਸਾਰਿਆਂ ਲਈ ਸਿਹਤ ਨੂੰ ਉੱਚ ਪੱਧਰ ਤੇ ਅੱਗੇ ਲਿਜਾਉਣ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।‘
ਮੈਂ ਆਪਣਾ ਭਾਸ਼ਣ ਵਿਕਾਸ ਅਤੇ ਆਬਾਦੀ ਦੇ ਭਾਈਵਾਲਾਂ ਵੱਲੋਂ ਸਰਗਰਮੀ ਨਾਲ ਹਿੱਸਾ ਲੈ ਕੇ ਅਤੇ ਲਗਾਤਾਰ ਸਹਿਯੋਗ ਲਈ ਸਾਰੇ ਮੈਂਬਰਾਂ ਦੇ ਧੰਨਵਾਦ ਕਰਦਿਆਂ ਹੋਇਆਂ ਖ਼ਤਮ ਕਰ ਰਿਹਾ ਹਾਂ । ਇਸ ਸੁਸ਼ੋਭਿਤ ਇਕੱਠ ਨੂੰ ਸੰਬੋਧਨ ਕਰਨ ਲਈ ਮੌਕਾ ਦੇਣ ਲਈ ਬਹੁਤ ਬਹੁਤ ਧੰਨਵਾਦ ।

 

ਐੱਮ ਵੀ / ਐੱਸ ਜੇ



(Release ID: 1679217) Visitor Counter : 230