ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀ ਸੀ ਆਈ ਨੇ ਬਲੈਕ ਸਟੋਨ ਗਰੁੱਪ ਇੰਕ ਨਾਲ ਜੁੜੀਆਂ ਪ੍ਰੈਸਟਿਜ ਗਰੁੱਪ ਦੀਆਂ ਕੁਝ ਕੰਪਨੀਆਂ ਦੇ ਗ੍ਰਹਿਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ

Posted On: 08 DEC 2020 5:41PM by PIB Chandigarh

ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀ ਸੀ ਆਈ) ਨੇ ਬਲੈਕ ਸਟੋਨ ਗਰੁੱਪ ਨਾਲ ਜੁੜੀਆਂ ਪ੍ਰੈਸਟਿਜ ਗਰੁੱਪ ਦੀਆਂ ਕੁਝ ਜਾਇਦਾਦਾਂ ਦੇ ਗ੍ਰਹਿਣ ਨੂੰ ਪ੍ਰਵਾਨਗੀ ਦਿੱਤੀ ਹੈ । ਗ੍ਰਹਿਣ ਕਰਨ ਵਾਲਿਆਂ ਦੀ ਮੁੱਖ ਸਰਗਰਮੀ ਅਰਥਾਤ ਬਲੈਕ ਸਟੋਨ ਗਰੁੱਪ ਇੰਕ ਨਾਲ ਜੋ ਸਬੰਧਿਤ ਹਨ , ਦੀ ਮੁੱਖ ਸਰਗਰਮੀ ਨਿਵੇਸ਼ ਨੂੰ ਹੋਲਡ ਕਰਨਾ ਅਤੇ ਇਸ ਨਾਲ ਸਬੰਧਿਤ ਗਤੀਵਿਧੀਆਂ ਬਾਰੇ ਹੈ । ਹਾਲਾਂਕਿ ਇਸ ਵੇਲੇ ਇਸ ਗਰੁੱਪ ਦਾ ਭਾਰਤ ਅਤੇ ਵਿਸ਼ਵ ਭਰ ਵਿੱਚ ਕੋਈ ਵੀ ਕਾਰੋਬਾਰੀ ਆਪ੍ਰੇਸ਼ਨਸ ਨਹੀਂ ਹਨ । ਐਕੁਆਇਰਰਸ ਬਲੈਕ ਸਟੋਨ ਗਰੁੱਪ ਇੰਕ ਨਾਲ ਸਬੰਧਿਤ ਕੰਪਨੀਆਂ ਦੁਆਰਾ ਫੰਡਸ ਦੇ ਪ੍ਰਬੰਧ ਅਤੇ ਸਲਾਹ ਦੇ ਨਾਲ ਸਬੰਧਿਤ ਹਨ ।
ਟਾਰਗੇਟ ਸੰਸਥਾਵਾਂ ਭਾਰਤ ਵਿੱਚ ਰੀਅਲ ਇਸਟੇਟ ਦੇ ਕਾਰੋਬਾਰ ਵਿੱਚ ਲੱਗੀਆਂ ਹੋਈਆਂ ਹਨ । ਉਹਨਾਂ ਦੇ ਪੋਰਟਫੋਲੀਓ ਵਿੱਚ ਵਿਭਿੰਨਤਾ ਹੈ , ਜੋ ਰੀਅਲ ਇਸਟੇਟ ਦੇ ਕਾਰੋਬਾਰ ਦੇ ਪ੍ਰਾਜੈਕਟਾਂ ਦੇ ਮੁੱਖ ਹਿੱਸਿਆਂ ਜਿਵੇਂ ਰਿਹਾਇਸ਼ੀ , ਵਪਾਰਕ ਅਤੇ ਪ੍ਰੋਹਣਾਚਾਰੀ ਨਾਲ ਸਬੰਧਿਤ ਹਨ ਜੋ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਨ ।
ਸੀ ਸੀ ਆਈ ਇਸ ਦਾ ਵਿਸਥਾਰਤ ਹੁਕਮ ਬਾਅਦ ਵਿੱਚ ਜਾਰੀ ਕਰੇਗਾ । 

 

ਆਰ ਐੱਮ / ਕੇ ਐੱਮ ਐੱਨ



(Release ID: 1679182) Visitor Counter : 122