ਰੱਖਿਆ ਮੰਤਰਾਲਾ

ਚੀਫ ਆਫ਼ ਆਰਮੀ ਸਟਾਫ ਸੰਯੁਕਤ ਅਰਬ ਅਮੀਰਾਤ ਅਤੇ ਸਊਦੀ ਅਰਬ ਦੇ ਦੌਰੇ 'ਤੇ ਰਵਾਨਾ

Posted On: 08 DEC 2020 3:13PM by PIB Chandigarh

ਚੀਫ ਆਫ਼ ਆਰਮੀ ਸਟਾਫ (ਸੀਓਏਐਸ) ਜਨਰਲ ਐਮ ਐਮ ਨਰਵਣੇ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਸਊਦੀ ਅਰਬ ਦੇ 09 ਤੋਂ 14 ਦਸੰਬਰ 2020 ਤਕ ਦੇ ਦੌਰੇ 'ਤੇ ਰਵਾਨਾ ਹੋ ਗਏ ਹਨ। ਆਪਣੇ ਦੌਰੇ ਦੌਰਾਨ, ਉਹ ਇਨ੍ਹਾਂ ਦੇਸ਼ਾਂ ਦੇ ਆਪਣੇ ਹਮਰੁਤਬਾ ਅਤੇ ਸੀਨੀਅਰ ਮਿਲਿਟਰੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ। ਇਹ ਦੌਰਾ ਇਸ ਲਿਹਾਜ਼ ਨਾਲ ਇਤਿਹਾਸਕ ਹੈ, ਕਿਉਂਜੋ ਇਹ ਪਹਿਲੀ ਵਾਰ ਹੋਵੇਗਾ, ਜਦੋਂ ਇੱਕ ਭਾਰਤੀ ਆਰਮੀ ਚੀਫ਼ ਸੰਯੁਕਤ ਅਰਬ ਅਮੀਰਾਤ ਅਤੇ ਸਊਦੀ ਅਰਬ ਦਾ ਦੌਰਾ ਕਰ ਰਹੇ ਹਨ।  

ਆਰਮੀ ਚੀਫ 09 ਤੋਂ 10 ਦਸੰਬਰ 2020 ਤੱਕ ਯੂਏਈ ਦਾ ਦੌਰਾ ਕਰਨਗੇ। ਉਨ੍ਹਾਂ ਦਾ ਉੱਥੋਂ ਦੇ ਸੀਨੀਅਰ ਸੈਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ, ਜਿੱਥੇ ਉਹ ਭਾਰਤ-ਯੂਏਈ ਰੱਖਿਆ ਸੰਬੰਧਾਂ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ ਚਰਚਾ ਕਰਨਗੇ। ।

 ਉਸਤੋਂ ਬਾਅਦ ਆਰਮੀ ਚੀਫ 13 ਤੋਂ 14 ਦਸੰਬਰ 2020 ਤੱਕ ਆਪਣੇ ਦੌਰੇ ਦੇ ਦੂਜੇ ਪੜਾਅ ਲਈ ਸਊਦੀ ਅਰਬ ਦੀ ਯਾਤਰਾ ਕਰਨਗੇ। ਉਹ ਸਊਦੀ ਅਰਬ ਅਤੇ ਭਾਰਤ ਵਿਚਾਲੇ ਸੁਰੱਖਿਆ ਸਥਾਪਨਾ ਅਤੇ ਰੱਖਿਆ ਨਾਲ ਜੁੜੇ ਵੱਖ ਵੱਖ ਮੁੱਦਿਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਰਾਹੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਕੇ ਸ਼ਾਨਦਾਰ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣਗੇ। ਆਰਮੀ ਚੀਫ ਰਾਇਲ ਸਾਊਦੀ ਲੈਂਡ ਫੋਰਸ ਦੇ ਹੈਡ ਕੁਆਰਟਰ, ਸੰਯੁਕਤ ਫੋਰਸ ਦੇ ਕਮਾਂਡ ਹੈਡਕੁਆਟਰਾਂ ਅਤੇ ਕਿੰਗ ਅਬਦੁੱਲ ਅਜ਼ੀਜ਼ ਮਿਲਟਰੀ ਅਕੈਡਮੀ ਦਾ ਦੌਰਾ ਕਰਨਗੇ। ਸੀਓਏਐਸ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਦਾ ਦੌਰਾ ਵੀ ਕਰਨਗੇ ਅਤੇ ਸੰਸਥਾ ਵਿਖੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸੰਬੋਧਨ ਕਰੇਂਗੇ। 

---------------------------------------- 

 

ਏ ਏ/ਬੀ ਐਸ ਸੀ 



(Release ID: 1679154) Visitor Counter : 196