ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

SJVN ਵੱਲੋਂ ਗ੍ਰੀਨ ਐਨਰਜੀ ਪ੍ਰੋਜੈਕਟਾਂ ਲਈ IREDA ਨਾਲ ਸਹਿਮਤੀ–ਪੱਤਰ ਉੱਤੇ ਹਸਤਾਖਰ

Posted On: 07 DEC 2020 5:38PM by PIB Chandigarh

ਬਿਜਲੀ ਮੰਤਰਾਲੇ ਅਧੀਨ ਆਉਣ ਵਾਲੇ ਜਨਤਕ ਖੇਤਰ ਦੇ ਅਦਾਰੇ SJVN ਲਿਮਿਟੇਡ ਨੇ ਨਵੀਂ ਤੇ ਅਖੁੱਟ ਊਰਜਾ ਮੰਤਰਾਲੇ ਅਧੀਨ ਆਉਂਦੇ ਜਨਤਕ ਖੇਤਰ ਦੇ ਅਦਾਰੇ ’ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟੇਡ’ (IREDA – ਇੰਡੀਅਨ ਰੀਨਿਯੂਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਿਟੇਡ) ਨਾਲ ਇੱਕ ਸਹਿਮਤੀ–ਪੱਤਰ ਉੱਤੇ ਹਸਤਾਖਰ ਕੀਤੇ ਹਨ, ਜੋ ਗ੍ਰੀਨ ਐਨਰਜੀ ਪ੍ਰੋਜੈਕਟਾਂ ਲਈ SJVN ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਏਗਾ। ਇਸ ਸਹਿਮਤੀ–ਪੱਤਰ ਉੱਤੇ ਅੱਜ ਸ੍ਰੀ ਨੰਦ ਲਾਲ ਸ਼ਰਮਾ, ਸੀਐੱਮਡੀ, SJVN ਅਤੇ ਸ੍ਰੀ ਪ੍ਰਦੀਪ ਕੁਮਾਰ ਦਾਸ, ਸੀਐੱਮਡੀ, IREDA ਨੇ ਵਰਚੁਅਲ ਵਿਧੀ ਰਾਹੀਂ ਸ੍ਰੀ ਅਖਿਲੇਸ਼ਵਰ ਸਿੰਘ, ਡਾਇਰੈਕਟਰ (ਵਿੱਤ), SJVN, ਸ੍ਰੀ ਸੁਰਿੰਦਰ ਪਾਲ ਬਾਂਸਲ, ਡਾਇਰੈਕਟਰ (ਸਿਵਲ), SJVN, ਸ੍ਰੀ ਚਿੰਤਨ ਸ਼ਾਹ, ਡਾਇਰੈਕਟਰ (ਟੈਕਨੀਕਲ), IREDA ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ।
ਇਸ ਮੌਕੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਨੰਦ ਲਾਲ ਸ਼ਰਮਾ ਨੇ ਦੱਸਿਆ ਕਿ ਸਹਿਮਤੀ–ਪੱਤਰ ਅਨੁਸਾਰ IREDA ਹੁਣ SJVN ਲਈ ਅਖੁੱਟ ਊਰਜਾ, ਊਰਜਾ ਕਾਰਜਕੁਸ਼ਲਤਾ ਤੇ ਸੰਭਾਲ ਪ੍ਰੋਜੈਕਟਾਂ ਨੂੰ ਬਣਦੀ ਟੈਕਨੋ–ਫ਼ਾਈਨੈਂਸ਼ੀਅਲ ਸੂਝਬੂਝ ਨਾਲ ਸੰਭਾਲੇਗਾ। ਇਸ ਸਹਿਮਤੀ–ਪੱਤਰ ਅਧੀਨ IREDA ਅਗਲੇ 5 ਸਾਲਾਂ ਲਈ ਅਖੁੱਟ ਊਰਜਾ ਨਾਲ ਸਬੰਧਤ ਪ੍ਰੋਜੈਕਟ ਤਿਆਰ ਕਰਨ ਤੇ ਹਾਸਲ ਕਰਨ ਲਈ ਇੱਕ ਕਾਰਜ–ਯੋਜਨਾ ਵਿਕਸਤ ਕਰਨ ਵਿੱਚ ਵੀ SJVN ਦੀ ਸਹਾਇਤਾ ਕਰੇਗਾ। ਸ੍ਰੀ ਸ਼ਰਮਾ ਨੇ ਕਿਹਾ ਕਿ SJVN ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਤੈਅ ਕੀਤੇ ਗਏ ਸਾਲ 2022 ਤੱਕ 175 ਗੀਗਾਵਾਟ ਦੇ ਅਖੁੱਟ ਊਰਜਾ ਟੀਚੇ ਨੂੰ ਹਾਸਲ ਕਰਨ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਕਦਮ ਪਹਿਲਾਂ ਹੀ ਚੁੱਕ ਲਏ ਗਏ ਹਨ ਅਤੇ ਇਸ ਵੇਲੇ SJVN ਗੁਜਰਾਤ ਦੇ 100 ਮੈਗਾਵਾਟ ਢੋਲੇਰਾ ਸੋਲਰ ਪਾਵਰ ਪ੍ਰੋਜੈਕਟ ਅਤੇ 100 ਮੈਗਾਵਾਟ ਰਾਘਨਸੇਡਾ ਸੋਲਰ ਪਾਵਰ ਪ੍ਰੋਜੈਕਟ ਵਿਕਸਤ ਕਰ ਰਿਹਾ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ SJVN ਅਤੇ IREDA ਦੀ ਭਾਈਵਾਲੀ ਚਿਰ–ਸਥਾਈ ਹੋਵੇਗੀ ਤੇ ਦੋਵਾਂ ਲਈ ਫਲਦਾਇਕ ਹੋਵੇਗੀ।
ਸਹਿਮਤੀ–ਪੱਤਰ ਉੱਤੇ ਹਸਤਾਖਰ ਕਰਦਿਆਂਸ੍ਰੀ ਪ੍ਰਦੀਪ ਕੁਮਾਰ ਦਾਸ, CMD, IREDA ਨੇ ਕਿਹਾ: ‘ਇਹ ਸਹਿਮਤੀ–ਪੱਤਰ ਮਾਣਯੋਗ ਪ੍ਰਧਾਨ ਮੰਤਰੀ ਦੀ ‘ਆਤਮਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਦੀ ਤਰਜ਼ ਉੱਤੇ ਅਖੁੱਟ ਊਰਜਾ ਖੇਤਰ ਦੇ ਵਿਕਾਸ ਲਈ IREDA ਦੀਆਂ ਨਿਰੰਤਰ ਕੋਸ਼ਿਸ਼ਾਂ ਨੂੰ ਉਜਾਗਰ ਕਰਦਾ ਹੈ। ਇਹ IREDA ਅਤੇ SJVN ਲਈ ਇੱਕਜੁਟਤਾ ਨਾਲ ਕੰਮ ਕਰ ਕੇ ਕਾਇਆ–ਕਲਪ ਕਰਨ ਅਤੇ ਦੋਵੇਂ ਸੰਗਠਨਾਂ ਵਿਚਾਲੇ ਸੰਪੂਰਨ ਸਹਿਕ੍ਰਿਆ ਕਾਇਮ ਕਰਨ ਦਾ ਮੌਕਾ ਹੈ। ਇਸ ਨਾਲ ਗਿਆਨ ਤੇ ਤਕਨਾਲੋਜੀ ਟ੍ਰਾਂਸਫ਼ਰ ਦੀ ਸੁਵਿਧਾ ਮਿਲੇਗੀ ਤੇ ਸਲਾਹਕਾਰੀ ਤੇ ਖੋਜ ਸੇਵਾਵਾਂ ਮੁਹੱਈਆ ਹੋਣਗੀਆਂ, ਜਿਸ ਨਾਲ ਦੇਸ਼ ਦੇ ਟਿਕਾਊ ਵਿਕਾਸ ਵਿੱਚ ਯੋਗਦਾਨ ਪਾਇਆ ਜਾ ਸਕੇਗਾ। ਅਸੀਂ ਅਖੁੱਟ ਊਰਜਾ ਖੇਤਰ ਦੇ ਵਿਕਾਸ ਲਈ ਨਿਜੀ ਸੰਗਠਨਾਂ ਦੇ ਨਾਲ–ਨਾਲ ਜਨਤਕ ਖੇਤਰ ਦੇ ਹੋਰ ਅਦਾਰਿਆਂ ਨੂੰ ਆਪਣੀ ਸਲਾਹ–ਮਸ਼ਵਰੇ ਦੀਆਂ ਸੇਵਾਵਾਂ ਦੇਣ ਦੇ ਇੱਛੁਕ ਹਾਂ।’
*****
ਆਰਸੀਜੇ/ਐੱਮ

 



(Release ID: 1679026) Visitor Counter : 154