ਵਿੱਤ ਮੰਤਰਾਲਾ

ਆਮਦਨ ਕਰ ਵਿਭਾਗ ਨੇ ਅਸਾਮ ਵਿੱਚ ਤਲਾਸ਼ੀਆਂ ਲਈ

Posted On: 07 DEC 2020 7:17PM by PIB Chandigarh

ਆਮਦਨ ਕਰ ਵਿਭਾਗ ਨੇ 04/12/2020 ਨੂੰ ਅਸਾਮ ਦੇ ਪ੍ਰਮੁੱਖ ਕੋਲਾ ਵਪਾਰੀਆਂ ਦੇ ਮਾਮਲਿਆਂ ਵਿੱਚ ਤਲਾਸ਼ੀ ਅਤੇ ਸਰਵੇਖਣ ਦੀ ਕਾਰਵਾਈ ਸ਼ੁਰੂ ਕੀਤੀ। ਗੁਹਾਟੀ, ਡਿਗਬੋਈ, ਮਾਰਗਿਰੀਟਾ ਅਤੇ ਦਿੱਲੀ ਵਿਚ 21 ਥਾਵਾਂ 'ਤੇ ਤਲਾਸ਼ੀ ਅਤੇ ਸਰਵੇਖਣ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। 

 ਸਮੂਹ ਦੇ ਖ਼ਿਲਾਫ਼ ਮੁੱਖ ਦੋਸ਼ ਇਹ ਹਨ ਕਿ ਇਸਨੇ 23 ਕਰੋੜ ਰੁਪਏ ਅਤੇ 62 ਕਰੋੜ ਰੁਪਏ ਤੋਂ ਵੱਧ ਦੀਆਂ ਕ੍ਰਮਵਾਰ ਐਂਟਰੀਆਂ ਕੋਲਕਾਤਾ ਦੀਆਂ ਕੁਝ ਫਰਜ਼ੀ ਕੰਪਨੀਆਂ ਰਾਹੀਂ ਗਲਤ ਸ਼ੇਅਰ ਪੂੰਜੀ ਅਤੇ ਗਲਤ ਅਣਸੁਰੱਖਿਅਤ ਕਰਜੇ ਦੇ ਰੂਪ ਵਿੱਚ ਦਰਜ਼ ਕੀਤੀਆਂ। ਇਹ ਸਭ ਇਸਦੇ ਅਸਲ ਸ਼ੁੱਧ ਲਾਭ ਨੂੰ ਦਬਾਉਣ ਲਈ ਕੀਤਾ ਗਿਆ। 

 ਤਲਾਸ਼ੀ ਦੀ ਕਾਰਵਾਈ ਦੌਰਾਨ, ਇਹ ਗੱਲ ਸਾਹਮਣੇ ਆਈ ਕਿ ਸਮੂਹ ਕਿਤਾਬਾਂ ਦੇ ਬਾਹਰ ਲੈਣ-ਦੇਣ ਵਿਚ ਸ਼ਾਮਲ ਹੈ। ਨਕਦ ਲੈਣ-ਦੇਣ ਸੰਬੰਧੀ ਹੱਥ ਲਿਖਤ ਦਸਤਾਵੇਜ਼ / ਡਾਇਰੀਆਂ ਬਰਾਮਦ ਕੀਤੀਆਂ ਗਈਆਂ ਹਨ ਜੋ ਖਾਤਿਆਂ ਦੀਆਂ ਨਿਯਮਤ ਕਿਤਾਬਾਂ ਵਿੱਚ ਨਹੀਂ ਮਿਲੀਆਂ। ਸਾਰੇ ਟਿਕਾਣਿਆਂ ਤੋਂ 150 ਕਰੋੜ ਰੁਪਏ ਤੋਂ ਉਪਰ ਦੇ ਇਸ ਤਰ੍ਹਾਂ ਦੇ ਲੈਣ-ਦੇਣ ਦਾ ਪਤਾ ਲੱਗਾ ਹੈ ਜਿਨ੍ਹਾਂ ਵਿਚੋਂ ਕੁੱਲ 100 ਕਰੋੜ ਰੁਪਏ ਤੋਂ ਵੱਧ ਦੇ ਭੁਗਤਾਨ ਅਜਿਹੇ ਪਾਏ ਗਏ ਹਨ ਜੋ ਇਨਕਮ ਟੈਕਸ ਐਕਟ, 1961 ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕਰਨ ਵਾਲੇ ਹਨ। ਅਜਿਹੇ ਜ਼ਬਤ ਕੀਤੇ ਗਏ ਦਸਤਾਵੇਜ਼ ਕਈ ਵਾਲਿਊਮਾਂ ਵਿੱਚ ਹਨ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। 

ਇਸ ਤੋਂ ਇਲਾਵਾ, ਨਕਦ ਵਿੱਚ ਕੀਤੇ ਕਰਜ਼ੇ ਦੇ ਲੈਣ-ਦੇਣ ਵੀ 10 ਕਰੋੜ ਰੁਪਏ ਤੋਂ ਵੱਧ ਦੇ ਪਾਏ ਗਏ ਹਨ। ਸੱਤ ਕਰੋੜ ਰੁਪਏ ਤੋਂ ਵੱਧ ਦਾ ਸਟਾਕ ਅੰਤਰ ਪਾਈ ਗਿਆ ਹੈ ਅਤੇ ਇਸ ਸੰਬੰਧੀ ਕੋਈ ਠੋਸ ਸਪਸ਼ਟੀਕਰਨ ਉਪਲਬਧ ਨਹੀਂ ਕਰਾਇਆ ਗਿਆ ਹੈ। 

ਸਮੂਹ ਦੀ ਇਕ ਇਕਾਈ ਵੱਲੋਂ ਪ੍ਰਾਪਤ ਕੀਤੀ ਗਈ ਕੋਲਕਾਤਾ ਦੀ ਫਰਜ਼ੀ ਕੰਪਨੀ ਦੇ ਦਫਤਰ ਵਿਚ, ਖਾਤਿਆਂ ਦੀ ਕੋਈ ਕਿਤਾਬਾਂ ਅਤੇ ਆਰਓਸੀ ਦੇ ਲਾਜ਼ਮੀ ਦਸਤਾਵੇਜ਼ ਨਹੀਂ ਮਿਲੇ, ਜਿਸ ਤੋਂ ਇਹ ਸਾਬਤ ਹੋਇਆ ਕਿ ਇਹ ਇਕ ਫਰਜ਼ੀ ਇਕਾਈ ਹੈ ਜੋ ਸਿਰਫ ਇਸ ਸਮੂਹ ਦੀ ਬੇਹਿਸਾਬੀ ਆਮਦਨੀ ਲਈ ਵਰਤੀ ਗਈ ਸੀ। 

 ਤਕਰੀਬਨ 3.53 ਕਰੋੜ ਰੁਪਏ ਦੀ ਬਿਨਾਂ ਕਿਸੇ ਵੇਰਵੇ ਦੀ ਨਕਦੀ ਵੀ ਤਲਾਸ਼ੀ ਦੌਰਾਨ ਮਿਲੀ ਹੈ ਜਿਸਨੂੰ ਵਿਭਾਗ ਨੇ ਜ਼ਬਤ ਕਰ ਲਿਆ ਹੈ। ਨੋਟਬੰਦੀ ਦੀ ਵਧੇ ਐਡੋਰਾਂ ਸ਼ੇਅਰ ਪੂੰਜੀ ਵਿੱਚ ਨਕਦ ਨਿਵੇਸ਼ਾਂ ਦਾ ਵੀ ਪਤਾ ਲਗਾਇਆ ਗਿਆ ਹੈ। 

ਅਗਲੇਰੀ ਜਾਂਚ ਜਾਰੀ ਹੈ।

----------------------------------------  

ਆਰ ਐਮ  /ਕੇ ਐਮ ਐਨ 



(Release ID: 1678952) Visitor Counter : 104