ਆਯੂਸ਼

ਯੋਗ ਦੇ ਵਰਚੂਅਲ ਕੋਰਸ ਸ਼ੁਰੂ ਕਰਨ ਲਈ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ ਬੁਨਿਆਦੀ ਢਾਂਚਾ ਮਜ਼ਬੂਤ ਕਰ ਰਿਹਾ ਹੈ

Posted On: 07 DEC 2020 5:28PM by PIB Chandigarh

 

ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ (ਐੱਮ ਡੀ ਐੱਨ ਆਈ ਵਾਈ) , ਨਵੀਂ ਦਿੱਲੀ ਕੋਵਿਡ 19 ਤੋਂ ਬਾਅਦ ਦੇ ਦ੍ਰਿਸ਼ ਵਿੱਚ ਈ—ਸਿੱਖਿਆ ਅਤੇ ਵਰਚੂਅਲ ਸਿੱਖਿਆ ਦੇ ਨਵੇਂ ਤਰੀਕਿਆਂ ਲਈ ਤਿਆਰੀ ਕਰ ਰਿਹਾ ਹੈ । ਐੱਮ ਡੀ ਐੱਨ ਆਈ ਵਾਈ ਦੀ ਸਟੈਂਡਿੰਗ ਵਿੱਤ ਕਮੇਟੀ (ਐੱਸ ਐੱਫ ਸੀ) ਦੀ ਹਾਲ ਹੀ ਵਿੱਚ ਹੋਈ ਮੀਟਿੰਗ ਦੌਰਾਨ ਸੰਸਥਾ ਵੱਲੋਂ ਵਰਚੂਅਲ ਕੋਰਸਿਜ਼ ਦੀ ਰੂਪ ਰੇਖਾ ਤਿਆਰ ਕਰਨ ਅਤੇ ਚਲਾਉਣ ਬਾਰੇ ਸਮਰੱਥਾ ਉਸਾਰੀ ਲਈ ਕਈ ਕਦਮ ਵਿਚਾਰੇ ਗਏ ਅਤੇ ਇੰਟਰਨੈੱਟ ਦੀ ਵਰਤੋਂ ਨੂੰ ਵਧਾਉਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਐੱਮ ਡੀ ਐੱਨ ਆਈ ਵਾਈ ਵੱਲੋਂ ਡਿਜੀਟਲ ਸਟੂਡੀਓਜ਼ ਸਥਾਪਿਤ ਕੀਤੇ ਜਾ ਰਹੇ ਹਨ , ਜਿਸ ਤੋਂ ਯੋਗਾ ਸਿਖਲਾਈ ਸੈਸ਼ਨਾਂ ਦੀ ਲਾਈਵ ਸਟਰੀਮਿੰਗ ਅਤੇ ਰਿਕਾਰਡਿੰਗ ਕੀਤੀ ਜਾ ਸਕੇਗੀ । ਐੱਮ ਡੀ ਐੱਨ ਆਈ ਵਾਈ ਵੱਲੋਂ ਵੱਖ ਵੱਖ ਆਨਲਾਈਨ ਸਿੱਖਿਆ ਅਤੇ ਸਿਖਲਾਈ ਕਾਰਜਾਂ ਲਈ ਚਾਰ ਸਟੂਡੀਓ ਸਥਾਪਿਤ ਕਰਨ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ , ਜਿਸ ਨੂੰ ਐੱਚ ਐੱਫ ਸੀ ਨੇ ਪ੍ਰਵਾਨਗੀ ਦੇ ਦਿੱਤੀ ਹੈ । ਇਸ ਨਾਲ ਵੱਖ ਵੱਖ ਸ਼੍ਰੇਣੀਆਂ ਵਾਲੇ ਦਰਸ਼ਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇੱਕੋ ਸਮੇਂ ਤੇ ਵੰਖ ਵੱਖ ਆਨਲਾਈਨ ਸਿਖਲਾਈ ਕੇਂਦਰ ਚਲਾਉਣ ਵਿੱਚ ਮਦਦ ਮਿਲੇਗੀ । ਵਰਚੂਅਲ ਮਾਧਿਅਮ ਰਾਹੀਂ ਚਲਾਏ ਜਾ ਰਹੇ ਐੱਮ ਡੀ ਐੱਨ ਆਈ ਵਾਈ ਦੇ ਪ੍ਰੋਗਰਾਮਾਂ ਨੂੰ ਅਸਲੀਅਤ ਵਿੱਚ ਵਿਸ਼ਵ ਦਰਸ਼ਕ ਮਿਲਣਗੇ ।
ਐੱਮ ਡੀ ਐੱਨ ਆਈ ਵਾਈ ਵੱਲੋਂ ਇਸ ਦੀਆਂ ਸਾਰੀਆਂ ਡਿਜੀਟਲ ਪਹਿਲਕਦਮੀਆਂ ਲਈ ਮੁੱਖ ਜਰੂਰਤ ਲੀਜ਼ਡ ਲਾਈਨ ਨੂੰ ਅਪਗ੍ਰੇਡ ਕਰਨਾ ਹੈ । ਇਸ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਮੌਜੂਦਾ 10 ਐੱਮ ਬੀ ਪੀ ਐੱਸ ਲੀਸ ਲਾਈਨ ਦੀ ਸਮਰੱਥਾ ਦੇ ਮੁਕਾਬਲੇ 100 ਐੱਮ ਬੀ ਪੀ ਐੱਸ ਸਮਰੱਥਾ ਵਾਲੀ ਲਾਈਨ ਅਪਗ੍ਰੇਡ ਕੀਤੀ ਗਈ ਹੈ । ਹੋਰ , ਅਧਿਕ ਲੈਨ (ਐੱਲ ਏ ਐੱਨ) ਵਿਛਾਈ ਜਾ ਰਹੀ ਹੈ ਤਾਂ ਜੋ ਸਾਰੇ ਕੈਂਪਸ ਨੂੰ ਨੈੱਟਵਰਕ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ , ਇਸ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ ।
ਐੱਮ ਡੀ ਐੱਨ ਆਈ ਵਾਈ ਨੇ ਯੋਗਾ ਦੀ ਸਿੱਖਿਆ ਦੀ ਸਹੂਲਤ ਲਈ ਇੱਕ ਵਿਆਪਕ ਸਿਖਲਾਈ ਵੀਡੀਓਜ਼ ਦੀ ਪ੍ਰੋਡਕਸ਼ਨ ਕਰਨ ਦਾ ਫੈਸਲਾ ਕੀਤਾ ਹੈ । ਕਾਮਨ ਯੋਗਾ ਪ੍ਰੋਟੋਕੋਲ ਬਾਰੇ 30—30 ਮਿੰਟ ਦੇ 10 ਵੀਡੀਓਜ਼ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਵਧੇਰੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਦੂਰਦਰਸ਼ਨ ਦੀ ਵਰਤੋਂ ਕੀਤੀ ਗਈ ਹੈ । ਕੌਮੀ ਪੱਧਰ ਆਊਟਰੀਚ ਨੂੰ ਮਜ਼ਬੂਤ ਕਰਨ ਲਈ ਐੱਮ ਡੀ ਐੱਨ ਆਈ ਵਾਈ ਨੇ ਲੇਹ ਦੇ 100 ਵਿਦਿਆਰਥੀਆਂ ਲਈ ਇੱਕ ਮਹੀਨੇ ਦਾ ਪ੍ਰੋਟੋਕੋਲ ਇੰਸਟ੍ਰਕਟਰਸ ਲਈ ਸਰਟੀਫਿਕੇਟ ਕੋਰਸ ਵੀ ਸ਼ੁਰੂ ਕੀਤਾ ਹੈ । ਐੱਸ ਐੱਫ ਸੀ ਨੇ ਕੋਰਸ ਦੇ ਸਾਰੇ ਖਰਚੇ ਨੂੰ ਐੱਮ ਡੀ ਐੱਨ ਆਈ ਵਾਈ ਵੱਲੋਂ ਕਰਨ ਦੀ ਪ੍ਰਵਾਨਗੀ ਦਿੱਤੀ ਹੈ । ਇਸ ਨਾਲ ਲੱਦਾਖ਼ ਵਿੱਚ ਸਿਖਲਾਈ ਤੇ ਯੋਗਾ ਪ੍ਰੋਫੈਸ਼ਨਲਸ ਦਾ ਇੱਕ ਗਰੁੱਪ ਬਣਾਇਆ ਗਿਆ ਹੈ , ਜੋ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸੈਰ ਸਪਾਟਾ ਅਤੇ ਸਿਹਤ ਸੰਭਾਲ ਖੇਤਰ ਵਿੱਚ ਵਾਧਾ ਕਰੇਗਾ । ਇਸ ਗਰੁੱਪ ਵਿੱਚੋਂ 13 ਵਿਦਿਆਰਥੀਆਂ ਨੇ ਯੋਗਾ ਵਿੱਚ ਵੈੱਲਨੈੱਸ ਇੰਸਟ੍ਰਕਟਰ (ਲੈਵਲ ਟੂ) ਦਾ ਸਰਟੀਫਿਕੇਟ ਕੋਰਸ ਵੀ ਯੋਗ ਪ੍ਰਮਾਣਿਤ ਬੋਰਡ ਇਮਤਿਹਾਨ ਰਾਹੀਂ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਹੈ ਅਤੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਗਏ ਸਨ ।
ਐੱਮ ਡੀ ਐੱਨ ਆਈ ਵਾਈ ਨੇ ਨਵੀਂ ਦਿੱਲੀ ਵਿੱਚ ਕੋਵਿਡ ਮਰੀਜ਼ਾਂ ਲਈ ਯੋਗ ਸਿਖਲਾਈ ਕੇਂਦਰ ਦੀ ਸਹਾਇਤਾ ਨਾਲ ਕੋਵਿਡ 19 ਖਿਲਾਫ ਲੜਾਈ ਵਿੱਚ ਯੋਗਦਾਨ ਵੀ ਪਾਇਆ ਹੈ । ਐੱਮ ਡੀ ਐੱਨ ਆਈ ਵਾਈ ਦੇ ਯੋਗਾ ਇੰਸਟ੍ਰਕਟਰ ਨੂੰ ਇਹਨਾਂ ਕੇਂਦਰਾਂ ਵਿੱਚ ਪਾਰਟ ਟਾਈਮ ਅਧਾਰ ਤੇ ਲਾਇਆ ਗਿਆ ਹੈ ।
ਐੱਮ ਡੀ ਐੱਨ ਆਈ ਵਾਈ ਦੱਖਣ ਪੂਰਬੀ , ਏਸ਼ੀਅਨ ਮੁਲਕਾਂ ਵਿੱਚ ਬਿਨਾਂ ਛੂਤਛਾਤ ਦੀਆਂ ਬਿਮਾਰੀਆਂ ਲਈ ਵੀ ਯੋਗਾ ਦੀ ਅੰਤਰਰਾਸ਼ਟਰੀ ਸਮਰੱਥਾ ਉਸਾਰੀ ਵਰਕਸ਼ਾਪ ਕਰਕੇ ਅਗਵਾਈ ਭੂਮਿਕਾ ਦੀ ਤਿਆਰੀ ਕਰ ਰਿਹਾ ਹੈ । ਸੰਸਥਾ ਵੱਲੋਂ ਕੰਟੈਂਟ ਡਿਜ਼ਾਇਨ ਸਮੇਤ ਅਗਾਂਊਂ ਤਿਆਰੀਆਂ ਕੀਤੀਆਂ ਗਈਆਂ ਹਨ । ਇਸ ਤਜ਼ਰਬੇ ਅਤੇ ਖੁੱਲ੍ਹ ਕੇ ਕੰਮ ਕਰਨ ਨਾਲ ਸੰਸਥਾ ਦੀ ਮਹਾਰਤ ਵਿੱਚ ਵਾਧਾ ਹੋਵੇਗਾ ਅਤੇ ਦੇਸ਼ ਵਿੱਚ ਕੰਮ ਕਰਨ ਦੀ ਗੁਣਵੱਤਾ ਵਿੱਚ ਵੀ ਸੁਧਾਰ ਲਈ ਮਦਦ ਮਿਲੇਗੀ ।
ਆਯੁਸ਼ ਮੰਤਰਾਲੇ ਵੱਲੋਂ 2015 ਵਿੱਚ ਅੰਤਰਰਾਸ਼ਟਰੀ ਯੋਗਾ ਡੇਅ (ਆਈ ਡੀ ਵਾਈ) ਨੂੰ ਮਨਾਉਣ ਦੇ ਇੱਕ ਹਿੱਸੇ ਵਜੋਂ ਯੋਗਾ ਦੇ ਇੱਕਸਾਰ ਪ੍ਰਦਰਸ਼ਨ ਲਈ ਸਾਂਝਾ ਯੋਗ ਪ੍ਰੋਟੋਕੋਲ (ਸੀ ਵਾਈ ਪੀ) ਡਿਜ਼ਾਇਨ ਕੀਤਾ ਗਿਆ ਸੀ । ਇਸ ਵਿੱਚ ਔਸਤਨ 2 ਹਫ਼ਤਿਆਂ ਵਿੱਚ ਸਿਖਾਏ ਜਾਣ ਵਾਲੇ ਵੱਡੀ ਗਿਣਤੀ ਦੇ ਲੋਕਾਂ ਨੂੰ ਸਿਖਾਉਣ ਲਈ ਯੋਗਾ ਮਸ਼ਕਾਂ ਸ਼ਾਮਲ ਕੀਤੀਆਂ ਗਈਆਂ ਸਨ । ਸੀ ਵਾਈ ਪੀ ਨੂੰ ਉਦੋਂ ਤੋਂ ਜਨਤਾ ਵੱਲੋਂ ਇਸ ਦੇ ਮਾਨਕੀਕਰਨ ਅਤੇ ਅਸਾਨੀ ਨਾਲ ਅਪਣਾਏ ਜਾਣ ਕਰਕੇ ਵੱਡੀ ਪੱਧਰ ਤੇ ਅਪਣਾਇਆ ਗਿਆ ਹੈ । ਐੱਮ ਡੀ ਐੱਨ ਆਈ ਵਾਈ ਨੇ ਡਿਜੀਟਲ ਮੀਡੀਆ ਦੀਆਂ ਸੰਭਾਵਨਾਵਾਂ ਦੀ ਵਰਤੋਂ ਕਰਕੇ ਇਸ ਨੂੰ ਵਧੇਰੇ ਹਰਮਨ ਪਿਆਰਾ ਬਣਾਉਣ ਲਈ ਯੋਜਨਾਵਾਂ ਬਣਾਈਆਂ ਹਨ । ਸੰਸਥਾ ਵੱਲੋਂ ਸੀ ਵਾਈ ਪੀ ਫਿਲਮਜ਼ ਦਾ ਨਿਰਮਾਣ , ਈ—ਕਿਤਾਬਚੇ ਅਤੇ ਇਹਨਾਂ ਨੂੰ ਡਬਲਯੂ ਐੱਚ ਓ ਦੀਆਂ ਸਾਰੀਆਂ ਭਾਸ਼ਾਵਾਂ ਅਤੇ 19 ਖੇਤਰੀ ਭਾਸ਼ਾਵਾਂ ਵਿੱਚ ਡੱਬ ਕਰਨ ਲਈ ਐੱਚ ਐੱਫ ਸੀ ਨੇ ਇਸ ਮੰਤਵ ਲਈ ਬਣਾਈ ਗਈ ਵਿਸਥਾਰਿਤ ਯੋਜਨਾ ਦੀ ਘੋਖ ਤੋਂ ਬਾਅਦ ਮਨਜ਼ੂਰੀ ਦੇ ਦਿੱਤੀ ਹੈ । ਪ੍ਰਸਤਾਵ ਦੀ ਮਨਜ਼ੂਰੀ ਦਿੰਦਿਆਂ ਐੱਮ ਡੀ ਐੱਨ ਆਈ ਵਾਈ ਨੂੰ ਦਿੱਤੀ ਸਲਾਹ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਚ ਮਿਆਰੀ ਕੰਮ ਨੂੰ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ । ਐੱਮ ਡੀ ਐੱਨ ਆਈ ਵਾਈ ਦੇ ਇਹਨਾਂ ਨਵੀਂਆਂ ਮਨਜ਼ੂਰ ਕੀਤੀਆਂ ਗਈਆਂ ਡਿਜੀਟਲ ਗਤੀਵਿਧੀਆਂ ਦੀ ਸਫ਼ਲਤਾ ਲਈ ਵਿਅਕਤੀ ਇੱਕ ਨਾਜ਼ੁਕ ਹਿੱਸਾ ਹੋਣਗੇ । ਇਸ ਦੇ ਮੱਦੇਨਜ਼ਰ ਐੱਸ ਐੱਫ ਸੀ ਨੇ ਇੱਕ ਸਲਾਹਕਾਰ (ਸੋਸ਼ਲ ਮੀਡੀਆ) ਅਤੇ ਦੋ ਮੀਡੀਆ ਅਸਿਸਟੈਂਟਸ ਇੱਕ ਸਾਲ ਲਈ ਅਤੇ ਇੱਕ ਕੰਸਲਟੈਂਟ (ਆਈ ਟੀ) ਨੂੰ ਵੀ ਕੰਮ ਤੇ ਲਾਉਣ ਦੀ ਮਨਜ਼ੂਰੀ ਦਿੱਤੀ ਹੈ ।

 

ਐੱਮ ਵੀ / ਐੱਸ ਕੇ



(Release ID: 1678922) Visitor Counter : 93