ਖੇਤੀਬਾੜੀ ਮੰਤਰਾਲਾ

ਕਿਸਾਨ ਸੰਗਠਨਾਂ ਨਾਲ ਪੰਜਵੇਂ ਦੌਰ ਦੀ ਬੈਠਕ ਵੀ ਸਕਾਰਾਤਮਕ ਰਹੀ, ਅਗਲੀ ਬੈਠਕ 9 ਦਸੰਬਰ ਨੂੰ ਹੋਵੇਗੀ

ਕਿਸਾਨਾਂ ਦੇ ਸ਼ੰਕਿਆਂ ਦਾ ਸਮਾਧਾਨ ਕਰੇਗੀ ਸਰਕਾਰ, ਸੁਝਾਅ ਦੇਣ ਲਈ ਕਿਹਾ


ਮੰਤਰੀਆਂ ਨੇ ਸੰਗਠਨਾਂ ਨੂੰ ਕੀਤੀ ਅੰਦੋਲਨ ਖ਼ਤਮ ਕਰਨ ਦੀ ਅਪੀਲ

Posted On: 05 DEC 2020 9:18PM by PIB Chandigarh

 

 

 

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਵਣਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨਾਲ ਕਿਸਾਨ ਸੰਗਠਨਾਂ ਦੇ ਪ੍ਰਤੀਨਿਧਾਂ ਦੀ 5ਵੇਂ ਗੇੜ ਦੀ ਬੈਠਕ ਨਵੀਂ ਦਿੱਲੀ ’ਚ ਸ਼ਨੀਵਾਰ ਨੂੰ ਹੋਈ। ਇਹ ਬੈਠਕ ਵੀ ਕਾਫ਼ੀ ਵਧੀਆ ਮਾਹੌਲ ’ਚ ਹੋਈ, ਜਿਸ ਵਿੱਚ ਸਕਾਰਾਤਮਕ ਚਰਚਾ ਕੀਤੀ ਗਈ। ਚਰਚਾ ਹਾਲੇ ਜਾਰੀ ਹੈ, ਇਸ ਲਈ 9 ਦਸੰਬਰ ਨੂੰ ਮੁੜ ਬੈਠਕ ਰੱਖੀ ਗਈ ਹੈ।

 

ਕ਼ਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਐੱਮਐੱਸਪੀ ਜਾਰੀ ਰਹੇਗੀ, ਇਸ ਉੱਤੇ ਕੋਈ ਖ਼ਤਰਾ ਨਹੀਂ ਹੈ, ਇਸ ਲਈ ਕਿਸੇ ਪ੍ਰਕਾਰ ਦੀ ਸ਼ੰਕਾ ਕਰਨੀ ਬੇਬੁਨਿਆਦ ਹੈ, ਫਿਰ ਵੀ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਹੈ, ਤਾਂ ਸਰਕਾਰ ਹੱਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਏਪੀਐੱਮਸੀ ਰਾਜ ਦਾ ਵਿਸ਼ਾ ਹੈ, ਕੇਂਦਰ ਸਰਕਾਰ ਰਾਜਾਂ ਦੀਆਂ ਮੰਡੀਆਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰੇਗੀ। ਏਪੀਐੱਮਸੀ ਬਾਰੇ ਵੀ ਕੋਈ ਗ਼ਲਤਫ਼ਹਿਮੀ ਹੋਵੇ, ਤਾਂ ਉਸ ਦਾ ਹੱਲ ਕਰਨ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਤਤਪਰ ਹੈ। ਹੋਰ ਵਿਸ਼ਿਆਂ ਉੱਤੇ ਵੀ ਬੈਠਕ ਵਿੱਚ ਚਰਚਾ ਹੋਈ ਤੇ ਅਗਲੀ ਬੈਠਕ ਵਿੱਚ ਵੀ ਗੱਲ ਹੋਵੇਗੀ।

 

 

ਸਰਕਾਰ ਦੁਆਰਾ ਕਿਹਾ ਗਿਆ ਕਿ ਕਿਸਾਨਾਂ ਦੇ ਸਾਰੇ ਸ਼ੰਕਿਆਂ ਦਾ ਸਮਾਧਾਨ ਕੀਤਾ ਜਾਵੇਗਾ। ਇਸ ਲਈ ਸੰਗਠਨਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਜੋ ਵੀ ਨੁਕਤੇ ਜਾਂ ਸੁਝਾਅ ਹਨ, ਉਹ ਇੱਕ–ਦੋ ਦਿਨਾਂ ਵਿੱਚ ਦੇ ਦੇਣ। ਮੰਤਰੀਆਂ ਨੇ ਉਨ੍ਹਾਂ ਨੂੰ ਅੰਦੋਲਨ ਖ਼ਤਮ ਕਰਨ ਅਤੇ ਬਜ਼ੁਰਗਾਂ–ਬੱਚਿਆਂ ਨੂੰ ਤੁਰੰਤ ਘਰ ਭੇਜਣ ਦੀ ਅਪੀਲ ਕੀਤੀ ਹੈ, ਤਾਂ ਜੋ ਠੰਢ ਤੇ ਕੋਵਿਡ ਦੇ ਚੱਲਦਿਆਂ ਉਨ੍ਹਾਂ ਨੂੰ ਪਰੇਸ਼ਾਨੀ ਨਾ ਹੋਵੇ।

 

ਸ਼੍ਰੀ ਤੋਮਰ ਨੇ ਕਿਹਾ ਕਿ ਕਿਸਾਨ ਸੰਗਠਨਾਂ ਦੁਆਰਾ ਦੱਸੇ ਜਾਣ ਵਾਲੇ ਸਾਰੇ ਪੱਖਾਂ ਉੱਤੇ ਵਿਚਾਰ ਹੋਵੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਰਕਾਰ ਕਿਸਾਨਾਂ ਦੇ ਹਿਤਾਂ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਸੀ, ਹੈ ਅਤੇ ਰਹੇਗੀ। ਮੋਦੀ ਜੀ ਦੇ 6 ਸਾਲਾਂ ਦੇ ਕਾਰਜਕਾਲ ਦੌਰਾਨ ਬੁਨਿਆਦੀ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧੀ ਹੈ। ਕਿਸਾਨ ਭਲਾਈ ਦੀਆਂ ਯੋਜਨਾਵਾਂ ਵਧੀਆਂ ਹਨ, ਖੇਤੀ ਤੇ ਕਿਸਾਨ ਭਲਾਈ ਦਾ ਬਜਟ ਵਧਿਆ ਹੈ, ਕਿਸਾਨਾਂ ਦੀ ਖੇਤੀ ਉਪਜ ਦੀ ਸਰਕਾਰੀ ਖ਼ਰੀਦ ਵਧੀ ਹੈ। ਕਿਸਾਨ ਮਹਿੰਗੀਆਂ ਫ਼ਸਲਾਂ ਆਕਰਸ਼ਿਤ ਹੋ ਸਕੇ ਅਤੇ ਉਨ੍ਹਾਂ ਦੀ ਖ਼ੁਸ਼ਹਾਲੀ ਵਧੇ, ਇਸ ਦਿਸ਼ਾ ਵਿੱਚ ਇਤਿਹਾਸਕ ਕੰਮ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਨੂੰ ਹੀ ਲੈ ਲਓ, ਤਾਂ ਇੱਕ ਸਾਲ ਵਿੱਚ 75 ਹਜ਼ਾਰ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਭੇਜੇ ਜਾਂਦੇ ਹਨ। ਹਾਲੇ ਤੱਕ ਇਸ ਸਕੀਮ ਵਿੱਚ ਕਿਸਾਨਾਂ ਨੂੰ 1 ਲੱਖ ਕਰੋੜ ਰੁਪਏ ਭੇਜੇ ਗਏ ਹਨ, ਉੱਥੇ ਹੀ 1 ਲੱਖ ਕਰੋੜ ਰੁਪਏ ਦਾ ਖੇਤੀ ਬੁਨਿਆਦੀ ਢਾਂਚਾ ਫ਼ੰਡ ਬਣਾਇਆ ਗਿਆ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਇਹ ਕੰਮ ਪ੍ਰਧਾਨ ਮੰਤਰੀ ਮੋਦੀ ਦੇ ਵੱਸ ਦਾ ਹੀ ਸੀ। ਪ੍ਰਧਾਨ ਮੰਤਰੀ ਜੀ ਨੇ ਕੋਸ਼ਿਸ਼ ਕੀਤੀ ਹੈ ਕਿ ਕਿਸਾਨ ਪ੍ਰੋਸੈੱਸਿੰਗ ਨਾਲ ਜੁੜੇ ਅਤੇ ਖੇਤੀ ਤੇ ਗ੍ਰਾਮੀਣ ਖੇਤਰ ਬਹੁਤ ਮਜ਼ਬੂਤ ਹੋਵੇ, ਤਾਂ ਜੋ ਆਤਮਨਿਰਭਰ ਭਾਰਤ ਅਭਿਯਾਨ ਦਾ ਸੰਕਲਪ ਸਾਕਾਰ ਹੋ ਸਕੇ।

 

ਸ਼੍ਰੀ ਤੋਮਰ ਨੇ ਸਾਰੇ ਕਿਸਾਨ ਸੰਗਠਨਾਂ ਦਾ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਅਨੁਸ਼ਾਸਨ ਦੇ ਨਾਲ ਅੰਦੋਲਨ ਕੀਤਾ ਤੇ ਉਨ੍ਹਾਂ ਨੂੰ ਮੁੜ ਅੰਦੋਲਨ ਰਾਹ ਛੱਡਣ ਲਈ ਕਿਹਾ ਕਿਉਂਕਿ ਚਰਚਾ ਨਾਲ ਹੀ ਸਕਾਰਾਤਮਕ ਹੱਲ ਨਿੱਕਲੇਗਾ।

 

*****

ਏਪੀਐੱਸ



(Release ID: 1678704) Visitor Counter : 179