ਵਿੱਤ ਮੰਤਰਾਲਾ

ਸਾਰੇ ਰਾਜਾਂ ਨੇ ਜੀਐਸਟੀ ਲਾਗੂ ਹੋਣ ਕਾਰਨ ਪੈਣ ਵਾਲੇ ਮਾਲੀਏ ਦੇ ਘਾਟੇ ਨੂੰ ਪੂਰਾ ਕਰਨ ਲਈ ਵਿਕਲਪ -1 ਚੁਣਿਆ

ਝਾਰਖੰਡ ਵਿਕਲਪ -1 ਲਈ ਜਾਣ ਵਾਲਾ ਨਵਾਂ ਰਾਜ ਬਣ ਗਿਆ ਹੈ

ਝਾਰਖੰਡ ਜੀਐਸਟੀ ਲਾਗੂ ਕਰਨ ਦੀ ਘਾਟ ਨੂੰ ਪੂਰਾ ਕਰਨ ਲਈ ਵਿਸ਼ੇਸ਼ ਉਧਾਰ ਵਿੰਡੋ ਰਾਹੀਂ 1,689 ਕਰੋੜ ਰੁਪਏ ਪ੍ਰਾਪਤ ਕਰੇਗਾ

ਉਧਾਰੀ ਰਾਹੀਂ 1,765 ਕਰੋੜ ਰੁਪਏ ਦੀ ਵਾਧੂ ਰਾਸ਼ੀ ਜੁਟਾਉਣ ਦੀ ਇਜ਼ਾਜਤ ਵੀ ਦਿੱਤੀ ਗਈ

Posted On: 05 DEC 2020 8:49AM by PIB Chandigarh

ਸਾਰੇ 28 ਰਾਜਾਂ ਅਤੇ ਵਿਧਾਨਸਭਾ ਵਾਲੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਜੀਐਸਟੀ ਲਾਗੂ ਹੋਣ ਨਾਲ ਪੈਣ ਵਾਲੇ ਮਾਲੀਏ ਦੀ ਘਾਟ ਨੂੰ ਪੂਰਾ ਕਰਨ ਲਈ ਵਿਕਲਪ -1 ਵਿੱਚ ਜਾਣ ਦਾ ਫੈਸਲਾ ਕੀਤਾ ਹੈ। ਝਾਰਖੰਡ, ਇਕਮਾਤਰ ਬਾਕੀ ਰਾਜ ਰਹਿ ਗਿਆ ਸੀ, ਨੇ ਹੁਣ ਵਿਕਲਪ -1 ਨੂੰ ਚੁਣਨ ਦੀ ਸਵੀਕਾਰਤਾ ਬਾਰੇ ਸੂਚਿਤ ਕੀਤਾ ਹੈ। ਵਿਧਾਨ ਸਭਾ ਵਾਲੇ ਸਾਰੇ 3 ਕੇਂਦਰ ਸ਼ਾਸਤ ਪ੍ਰਦੇਸ਼ ਜੋ ਜੀਐਸਟੀ ਕੌਂਸਲ ਦੇ ਮੈਂਬਰ ਹਨ, ਨੇ ਪਹਿਲਾਂ ਹੀ ਵਿਕਲਪ -1 ਦੇ ਹੱਕ ਵਿੱਚ ਫੈਸਲਾ ਲਿਆ ਹੈ।

ਭਾਰਤ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਇਕ ਵਿਸ਼ੇਸ਼ ਉਧਾਰ ਵਿੰਡੋ ਸਥਾਪਤ ਕੀਤੀ ਹੈ, ਜੋ ਜੀਐਸਟੀ ਲਾਗੂ ਹੋਣ ਨਾਲ ਪੈਣ ਵਾਲੇ ਘਾਟੇ ਦੀ ਰਕਮ ਉਧਾਰ ਲੈਣ ਲਈ ਵਿਕਲਪ -1 ਦੀ ਚੋਣ ਕਰਦੇ ਹਨ। ਵਿੰਡੋ 23 ਅਕਤੂਬਰ, 2020 ਤੋਂ ਚਾਲੂ ਹੋ ਗਈ ਹੈ ਅਤੇ ਭਾਰਤ ਸਰਕਾਰ ਨੇ ਪਹਿਲਾਂ ਹੀ ਪੰਜ ਕਿਸ਼ਤਾਂ ਵਿਚ ਰਾਜਾਂ ਦੀ ਤਰਫੋਂ 30,000 ਕਰੋੜ ਰੁਪਏ ਉਧਾਰ ਲਏ ਹਨ ਅਤੇ ਇਸ ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੇ ਦਿੱਤਾ ਹੈ, ਜਿਨ੍ਹਾਂ ਨੇ ਵਿਕਲਪ -1 ਦੀ ਚੋਣ ਕੀਤੀ ਸੀ। ਹੁਣ ਝਾਰਖੰਡ ਰਾਜ ਵੀ ਉਧਾਰ ਲੈਣ ਦੇ ਅਗਲੇ ਗੇੜ ਤੋਂ ਸ਼ੁਰੂ ਹੋਣ ਵਾਲੀ ਇਸ ਖਿੜਕੀ ਰਾਹੀਂ ਇਕੱਠੇ ਕੀਤੇ ਫੰਡ ਵੀ ਪ੍ਰਾਪਤ ਕਰੇਗਾ।  6,000 ਕਰੋੜ ਰੁਪਏ ਦੀ ਅਗਲੀ ਕਿਸ਼ਤ 7 ਦਸੰਬਰ, 2020 ਨੂੰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਜਾਏਗੀ।

ਵਿਕਲਪ -1 ਦੀਆਂ ਸ਼ਰਤਾਂ ਦੇ ਤਹਿਤ, ਜੀਐਸਟੀ ਲਾਗੂ ਹੋਣ ਨਾਲ ਪੈਦਾ ਹੋਈ ਘਾਟ ਨੂੰ ਪੂਰਾ ਕਰਨ ਲਈ ਉਧਾਰ ਲੈਣ ਲਈ ਇਕ ਵਿਸ਼ੇਸ਼ ਵਿੰਡੋ ਦੀ ਸਹੂਲਤ ਪ੍ਰਾਪਤ ਕਰਨ ਤੋਂ ਇਲਾਵਾ, ਰਾਜ ਭਾਰਤ ਸਰਕਾਰ ਵੱਲੋਂ 17 ਮਈ 2020 ਆਤਮ ਨਿਰਭਰ ਭਾਰਤ ਅਧੀਨ ਦਿੱਤੀ ਗਈ ਇਜ਼ਾਜਤ ਨਾਲ 2% ਵਾਧੂ ਉਧਾਰਾਂ ਵਿੱਚੋਂ ਬਿਨਾਂ ਸ਼ਰਤ ਕੁਲ ਰਾਜ ਘਰੇਲੂ ਉਤਪਾਦ (ਜੀਐਸਡੀਪੀ) ਦੀ 0.50% ਦੀ ਅੰਤਮ ਕਿਸ਼ਤ ਉਧਾਰ ਲੈਣ ਦੇ ਹੱਕਦਾਰ ਹਨ।  

ਇਹ 1.1 ਲੱਖ ਕਰੋੜ ਰੁਪਏ ਦੀ ਵਿਸ਼ੇਸ਼ ਵਿੰਡੋ ਤੋਂ ਵੀ ਉਪਰ ਹੈ। ਵਿਕਲਪ -1 ਦੀ ਚੋਣ ਪ੍ਰਾਪਤ ਹੋਣ 'ਤੇ, ਭਾਰਤ ਸਰਕਾਰ ਨੇ ਝਾਰਖੰਡ ਦੀ ਰਾਜ ਸਰਕਾਰ (ਝਾਰਖੰਡ ਦੇ ਜੀਐਸਡੀਪੀ ਦਾ 0.50%) ਨੂੰ 1,765 ਕਰੋੜ ਰੁਪਏ ਦੀ ਹੋਰ ਉਧਾਰ ਲੈਣ ਦੀ ਮਨਜ਼ੂਰੀ ਦਿੱਤੀ ਹੈ।

28 ਰਾਜਾਂ ਨੂੰ ਵਾਧੂ ਉਧਾਰ ਰਾਸ਼ੀ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਵਿਸ਼ੇਸ਼ ਵਿੰਡੋ ਰਾਹੀਂ ਇਕੱਠੀ ਕੀਤੀ ਗਈ ਅਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤਕ ਜਾਰੀ ਕੀਤੇ ਗਏ ਫੰਡਾਂ ਦੀ ਰਾਸ਼ੀ ਨੂੰ ਅਨੇਕਸ ਕੀਤਾ ਗਿਆ ਹੈ । 

ਰਾਜ ਪੱਧਰ ਤੇ ਜੀਐਸਡੀਪੀ ਦਾ 0.50 ਪ੍ਰਤੀਸ਼ਤ ਵਾਧੂ ਉਧਾਰ ਲੈਣ ਦੀ ਇਜ਼ਾਜਤ ਹੈ ਅਤੇ ਵਿਸ਼ੇਸ਼ ਵਿੰਡੋ ਰਾਹੀਂ ਇਕੱਠੇ ਕੀਤੇ ਫੰਡਾਂ ਦੀ ਮਾਤਰਾ ਜੋ 04.12.2020 ਤੱਕ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੀ ਗਈ ਹੈ। 

ਰਕਮ ਕਰੋੜਾਂ ਰੁਪਏ ਵਿੱਚ

Rs. in Crore)

S. No.

Name of State / UT

Additional borrowing of 0.50 percent allowed to States

Amount of fund raised through special window passed on to the States/ UTs

1

Andhra Pradesh

5051

804.15

2

Arunachal Pradesh*

143

0.00

3

Assam

1869

346.12

4

Bihar

3231

1358.54

5

Chhattisgarh #

1792

0.00

6

Goa

446

292.20

7

Gujarat 

8704

3208.80

8

Haryana

4293

1514.40

9

Himachal Pradesh 

877

597.47

10

Jharkhand#

1765

0.00

11

Karnataka

9018

4317.39

12

Kerala

4,522

328.20

13

Madhya Pradesh

4746

1580.51

14

Maharashtra

15394

4167.99

15

Manipur*

151

0.00

16

Meghalaya

194

38.89

17

Mizoram*

132

0.00

18

Nagaland*

157

0.00

19

Odisha

2858

1329.97

20

Punjab

3033

475.80

21

Rajasthan

5462

907.12

22

Sikkim*

156

0.00

23

Tamil Nadu

9627

2171.90

24

Telangana

5017

299.88

25

Tripura

297

78.90

26

Uttar Pradesh

9703

2090.21

27

Uttarakhand

1405

806.10

28

West Bengal

6787

252.22

 

Total (A):

106830

26966.76

1

Delhi

Not applicable

2040.77

2

Jammu & Kashmir

Not applicable

790.53

3

Puducherry

Not applicable

201.94

 

Total (B):

Not applicable

3033.24

 

Grand Total (A+B)

   

-------------------------------------------------------------------------------------------------- 

# ਫੰਡ ਜਾਰੀ ਹੋਣ ਦੇ ਅਗਲੇ ਗੇੜ ਤੋਂ ਬਾਅਦ ਜਾਰੀ ਕੀਤੇ ਜਾਣਗੇ I

--------------------------------------------------------------------------------------------------------- 

ਆਰ ਐਮ /ਕੇ ਐਮ ਐਨ  


(Release ID: 1678617) Visitor Counter : 272