ਬਿਜਲੀ ਮੰਤਰਾਲਾ
ਊਰਜਾ ਸਕੱਤਰ ਦਾ ਅਰੁਣਾਚਲ ਪ੍ਰਦੇਸ਼ ਵਿੱਚ ਚਾਂਗਲਾਂਗ ਦਾ ਦੌਰਾ; ਜ਼ਿਲ੍ਹੇ ਵਿੱਚ ਲਘੂ ਅਤੇ ਸੁਖਮ ਹਾਈਡ੍ਰੋ ਪ੍ਰੋਜੈਕਟਾਂ ਦੇ ਵਿਕਾਸ ਦੀ ਸਮੀਖਿਆ ਕੀਤੀ
Posted On:
04 DEC 2020 3:58PM by PIB Chandigarh
ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਸੰਜੀਵ ਨੰਦਨ ਸਹਾਏ ਨੇ 3 ਦਸੰਬਰ 2020 ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਚਾਂਗਲਾਂਗ ਜ਼ਿਲ੍ਹੇ ਦਾ ਦੌਰਾ ਕੀਤਾ। ਸ਼੍ਰੀ ਸਹਾਏ ਦੇ ਇਸ ਦੌਰੇ ਦੇ ਦੌਰਾਨ ਸੰਯੁਕਤ ਸਕੱਤਰ (ਹਾਈਡਰੋ) ਸ਼੍ਰੀ ਤਨਮਯ ਕੁਮਾਰ, ਐੱਨਐੱਚਪੀਸੀ ਦੇ ਸੀਐੱਮਡੀ ਅਤੇ ਪ੍ਰਬੰਧਕ ਸ਼੍ਰੀ ਏ. ਕੇ. ਸਿੰਘ ਅਤੇ ਪੀਜੀਸੀਆਈਐੱਲ ਦੇ ਸੀਐੱਮਡੀ ਸ਼੍ਰੀ ਕੇ. ਸ਼੍ਰੀਕਾਂਤ ਵੀ ਮੌਜੂਦ ਸਨ।

ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਸੰਜੀਵ ਨੰਦਨ ਸਹਾਏ ਦੇ ਨਾਲ ਸੰਯੁਕਤ ਸਕੱਤਰ (ਹਾਈਡ੍ਰੋ) ਸ਼੍ਰੀ ਤਨਮਯ ਕੁਮਾਰ, ਐੱਨਐੱਚਪੀਸੀ ਦੇ ਸੀਐੱਮਡੀ ਅਤੇ ਪ੍ਰਬੰਧਕ ਸ਼੍ਰੀ ਏ. ਕੇ. ਸਿੰਘ ਅਤੇ ਪੀਜੀਸੀਆਈਐੱਲ ਦੇ ਸੀਐੱਮਡੀ ਸ਼੍ਰੀ ਕੇ. ਸ਼੍ਰੀਕਾਂਤ 3 ਦਸੰਬਰ 2020 ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਚਾਂਗਲਾਂਗ ਜ਼ਿਲ੍ਹੇ ਦੇ ਦੌਰੇ ਦੇ ਦੌਰਾਨ ਸ਼ਾਮਲ ਸੀ।
ਚਾਂਗਲਾਂਗ ਹੈਲੀਪੈਡ ’ਤੇ ਊਰਜਾ ਸਕੱਤਰ ਦੇ ਆਉਣ ’ਤੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ ਚੇਅਰਮੈਨ ਸ਼੍ਰੀ ਟੇਸਮ ਪੋਂਗਟੇ ਅਤੇ ਚਾਂਗਲਾਂਗ (ਦੱਖਣ) ਦੇ ਵਿਧਾਇਕ ਸ਼੍ਰੀ ਫੌਸੁਮ ਖਿਮਹੂਮ ਦੁਆਰਾ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ। ਚਾਂਗਲਾਂਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (ਆਈ/ਸੀ), ਪੁਲਿਸ ਸੁਪਰਡੈਂਟ ਅਤੇ ਐੱਨਐੱਚਪੀਸੀ ਅਤੇ ਪੀਜੀਸੀਆਈਐੱਲ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।
ਚਾਂਗਲਾਂਗ ਦੇ ਸਰਕਟ ਹਾਊਸ ਵਿੱਚ ਊਰਜਾ ਸਕੱਤਰ ਦਾ ਸਥਾਨਕ ਨਿਵਾਸੀਆਂ ਵੱਲੋਂ ਨਿੱਘਾ ਰਵਾਇਤੀ ਸਵਾਗਤ ਕੀਤਾ ਗਿਆ। ਗੌਰਤਲਬ ਹੈ ਕਿ ਭਾਰਤ ਸਰਕਾਰ ਦੇ ਊਰਜਾ ਸਕੱਤਰ ਨੇ ਸਾਲ 1991-94 ਦੇ ਦੌਰਾਨ ਡਿਪਟੀ ਕਮਿਸ਼ਨਰ ਵਜੋਂ ਚਾਂਗਲਾਂਗ ਦੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਸਨ। ਇਸ ਮੌਕੇ ’ਤੇ ਸਥਾਨਕ ਨਿਵਾਸੀਆਂ ਨੇ ਸ਼੍ਰੀ ਸਹਾਏ ਦੇ ਕਾਰਜਕਾਲ ਦੇ ਦੌਰਾਨ ਚਾਂਗਲਾਂਗ ਵਿਖੇ ਹੋਏ ਵਿਸ਼ਾਲ ਵਿਕਾਸ ਕਾਰਜਾਂ ਨੂੰ ਯਾਦ ਕੀਤਾ।
ਊਰਜਾ ਸਕੱਤਰ ਨੇ ਚਾਂਗਲਾਂਗ ਜ਼ਿਲ੍ਹੇ ਦੇ ਲਘੂ ਅਤੇ ਸੁਖਮ ਹਾਈਡ੍ਰੋ ਪ੍ਰੋਜੈਕਟਾਂ ਦੇ ਵਿਕਾਸ ਕਾਰਜਾਂ ਦੀ ਇੱਕ ਸਮੀਖਿਆ ਬੈਠਕ ਵੀ ਕੀਤੀ। ਬੈਠਕ ਦੀ ਪ੍ਰਧਾਨਗੀ ਚਾਂਗਲਾਂਗ (ਦੱਖਣ) ਦੇ ਵਿਧਾਇਕ ਸ਼੍ਰੀ ਫੌਸੁਮ ਖਿਮਹੂਮ ਨੇ ਕੀਤੀ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਰਾਜ ਪਣ ਬਿਜਲੀ ਵਿਭਾਗ ਨੇ ਜ਼ਿਲ੍ਹੇ ਵਿੱਚ ਲਘੂ ਅਤੇ ਸੁਖਮ ਹਾਈਡ੍ਰੋ ਪ੍ਰੋਜੈਕਟਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਪੀਜੀਸੀਆਈਐੱਲ ਦੁਆਰਾ ਟ੍ਰਾਂਸਮਿਸ਼ਨ ਲਾਈਨਾਂ ਦੇ ਨਿਰਮਾਣ ਨਾਲ ਸੰਬੰਧਤ ਮੁੱਦਿਆਂ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਊਰਜਾ ਸਕੱਤਰ ਨੇ ਮੰਤਰਾਲੇ ਵੱਲੋਂ ਹਰ ਲੋੜੀਂਦੀ ਮਦਦ ਅਤੇ ਸਹਿਯੋਗ ਦਾ ਭਰੋਸਾ ਦਿੱਤਾ।
******
ਆਰਸੀਜੇ / ਐੱਮ
(Release ID: 1678487)
Visitor Counter : 184