ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਲਕਸ਼ਦੀਪ ਦੇ ਪ੍ਰਸਾਸ਼ਕ ਸ੍ਰੀ ਦਿਨੇਸ਼ਵਰ ਸ਼ਰਮਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹਨਾ ਨੇ ਭਾਰਤੀ ਪੁਲਿਸ ਸੇਵਾ ਦੇ ਸਮਰਪਿਤ ਅਧਿਕਾਰੀ ਵਜੋਂ ਦੇਸ਼ ਦੀ ਪੂਰੀ ਤਨਦੇਹੀ ਨਾਲ ਸੇਵਾ ਕੀਤੀ

Posted On: 04 DEC 2020 5:50PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਲਕਸ਼ਦੀਪ ਦੇ ਪ੍ਰਸਾਸ਼ਕ ਸ੍ਰੀ ਦਿਨੇਸ਼ਵਰ ਸ਼ਰਮਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ । ਇੱਕ ਟਵੀਟ ਵਿੱਚ ਸ੍ਰੀ ਅਮਿਤ ਸ਼ਾਹ ਨੇ ਕਿਹਾ,'' ਲਕਸ਼ਦੀਪ ਦੇ ਪ੍ਰਸਾਸ਼ਕ ਸ੍ਰੀ ਦਿਨੇਸ਼ਵਰ ਸ਼ਰਮਾ ਜੀ ਦੇ ਦੇਹਾਂਤ ਦੀ ਖਬਰ ਨਾਲ ਗਹਿਰਾ ਦੁੱਖ ਪਹੁੰਚਿਆ ਹੈ । ਉਹਨਾ ਨੇ ਭਾਰਤੀ ਪੁਲਿਸ ਸੇਵਾ ਦੇ ਸਮਰਪਿਤ ਅਧਿਕਾਰੀ ਵਜੋਂ ਪੂਰੀ ਤਨਦੇਹੀ ਨਾਲ ਦੇਸ਼ ਦੀ ਸੇਵਾ ਕੀਤੀ ਹੈ । ਮੈਂ ਇਸ ਦੁੱਖ ਦੀ ਘੜੀ ਵਿੱਚ ਉਹਨਾ ਦੇ ਪਰਿਵਾਰ ਨੂੰ ਆਪਣੇ ਤਹਿ ਦਿਲੋਂ ਦੁੱਖ ਸਾਂਝਾ ਕਰਦਾ ਹਾਂ ਓਮ ਸ਼ਾਂਤੀ''।
 

ਐੱਨ. ਡਬਲਿਯੂ/ਆਰ.ਕੇ./ਪੀ.ਕੇ/ਏ.ਵਾਈ/ਡੀ.ਡੀ.ਡੀ.(Release ID: 1678378) Visitor Counter : 18