ਵਿੱਤ ਮੰਤਰਾਲਾ

ਝਾਰਖੰਡ ਨੂੰ ਛੱਡ ਕੇ ਸਾਰੇ ਰਾਜਾਂ ਨੇ ਜੀਐਸਟੀ ਲਾਗੂ ਕਰਨ ਦੀ ਘਾਟ ਨੂੰ ਪੂਰਾ ਕਰਨ ਲਈ ਵਿਕਲਪ -1 ਨੂੰ ਚੁਣਿਆ

ਛੱਤੀਸਗੜ ਵਿਕਲਪ -1 ਲਈ ਜਾਣ ਵਾਲਾ ਨਵੀਨਤਮ ਰਾਜ ਬਣ ਗਿਆ ਹੈ

ਛੱਤੀਸਗੜ੍ਹ ਨੂੰ ਜੀਐਸਟੀ ਲਾਗੂ ਕਰਨ ਦੀ ਘਾਟ ਨੂੰ ਪੂਰਾ ਕਰਨ ਲਈ ਵਿਸ਼ੇਸ਼ ਉਧਾਰ ਵਿੰਡੋ ਰਾਹੀਂ 3,109 ਕਰੋੜ ਰੁਪਏ ਪ੍ਰਾਪਤ ਹੋਣਗੇ

ਛੱਤੀਸਗੜ ਨੂੰ ਕਰਜ਼ਿਆਂ ਰਾਹੀਂ ਵਾਧੂ 1,792 ਕਰੋੜ ਰੁਪਏ ਜੁਟਾਉਣ ਦੀ ਇਜਾਜ਼ਤ ਵੀ ਦਿੱਤੀ ਗਈ

Posted On: 03 DEC 2020 10:03AM by PIB Chandigarh

ਛੱਤੀਸਗੜ੍ਹ ਦੀ ਸਰਕਾਰ ਨੇ ਜੀਐਸਟੀ ਲਾਗੂ ਹੋਣ ਨਾਲ ਪੈਦਾ ਹੋਣ ਵਾਲੇ ਮਾਲੀਏ ਦੀ ਘਾਟ ਨੂੰ ਪੂਰਾ ਕਰਨ ਲਈ ਵਿਕਲਪ -1 ਦੀ ਆਪਣੀ ਸਵੀਕਾਰਤਾ ਬਾਰੇ ਦੱਸਿਆ ਹੈ। ਵਿਕਲਪ -1 ਦੀ ਚੋਣ ਕਰਨ ਵਾਲੇ ਰਾਜਾਂ ਦੀ ਗਿਣਤੀ ਵੱਧ ਕੇ 27 ਹੋ ਗਈ ਹੈ। ਝਾਰਖੰਡ ਨੂੰ ਛੱਡ ਕੇ ਸਾਰੇ ਰਾਜਾਂ ਅਤੇ ਵਿਧਾਨ ਸਭਾ ਵਾਲੇ ਸਾਰੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵਿਕਲਪ -1 ਦੇ ਹੱਕ ਵਿੱਚ ਫੈਸਲਾ ਲਿਆ ਹੈ।

ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵਿਕਲਪ -1 ਦੀ ਚੋਣ ਕੀਤੀ ਹੈ, ਉਨ੍ਹਾਂ ਨੂੰ ਜੀਐਸਟੀ ਲਾਗੂ ਕਰਨ ਨਾਲ ਹੋਣ ਵਾਲੀ ਮਾਲੀਏ ਦੀ ਘਾਟ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਉਧਾਰ ਵਿੰਡੋ ਦੇ ਜ਼ਰੀਏ ਇਹ ਰਾਸ਼ੀ ਮਿਲ ਰਹੀ ਹੈ। ਵਿੰਡੋ 23 ਅਕਤੂਬਰ, 2020 ਤੋਂ ਚਾਲੂ ਹੋ ਗਈ ਹੈ ਅਤੇ ਭਾਰਤ ਸਰਕਾਰ ਨੇ ਪਹਿਲਾਂ ਹੀ ਪੰਜ ਕਿਸ਼ਤਾਂ ਵਿਚ ਰਾਜਾਂ ਦੀ ਤਰਫੋਂ 30,000 ਕਰੋੜ ਰੁਪਏ ਉਧਾਰ ਲਏ ਹਨ ਅਤੇ ਇਸ ਨੂੰ ਉਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੇ ਦਿੱਤਾ ਹੈ, ਜਿਨ੍ਹਾਂ ਨੇ ਵਿਕਲਪ -1 ਦੀ ਚੋਣ ਕੀਤੀ ਸੀ । ਵਿਸ਼ੇਸ਼ ਵਿੰਡੋ ਰਾਹੀਂ ਉਧਾਰ ਲਏ ਗਏ ਫੰਡਾਂ ਨੂੰ 23 ਅਕਤੂਬਰ, 2020, 2 ਨਵੰਬਰ, 2020, 9 ਨਵੰਬਰ, 2020, 23 ਨਵੰਬਰ, 2020 ਅਤੇ 1 ਦਸੰਬਰ, 2020 ਨੂੰ ਜਾਰੀ ਕੀਤਾ ਗਿਆ ਸੀ । ਹੁਣ ਛੱਤੀਸਗੜ੍ਹ ਰਾਜ ਅਗਲੇ ਗੇੜ ਵਿੱਚ ਸ਼ੁਰੂ ਹੋਣ ਵਾਲੀ ਉਧਾਰ ਪ੍ਰਕ੍ਰਿਆ ਰਾਹੀਂ ਇਸ ਵਿੰਡੋ ਰਾਹੀਂ ਵਾਧੂ ਰਾਸ਼ੀ ਜੁਟਾ ਸਕੇਗਾ । 

ਵਿਕਲਪ -1 ਦੀਆਂ ਸ਼ਰਤਾਂ ਦੇ ਤਹਿਤ, ਜੀਐਸਟੀ ਲਾਗੂ ਹੋਣ ਨਾਲ ਪੈਦਾ ਹੋਈ ਘਾਟ ਨੂੰ ਪੂਰਾ ਕਰਨ ਲਈ ਉਧਾਰ ਲੈਣ ਲਈ ਇਕ ਵਿਸ਼ੇਸ਼ ਵਿੰਡੋ ਦੀ ਸਹੂਲਤ ਪ੍ਰਾਪਤ ਕਰਨ ਤੋਂ ਇਲਾਵਾ, ਰਾਜ ਕੁੱਲ ਸਟੇਟ ਘਰੇਲੂ ਉਤਪਾਦ ਦੀ 0.50% ਦੀ ਅੰਤਮ ਕਿਸ਼ਤ ਉਧਾਰ ਲੈਣ ਦੀ ਵੀ ਬਿਨਾਂ ਸ਼ਰਤ ਇਜ਼ਾਜਤ ਹੈ, ਜੋ ਆਤਮਨਿਰਭਰ ਅਭਿਆਨ ਦੇ ਤਹਿਤ ਭਾਰਤ ਸਰਕਾਰ ਵੱਲੋਂ 17 ਮਈ 2020 ਨੂੰ ਦਿੱਤੀ ਗਈ 2% ਦੀ ਵਾਧੂ ਉਧਾਰੀ ਤੋਂ ਅੱਲਗ ਹੈ । ਇਹ ਵਿਸ਼ੇਸ਼ ਵਿੰਡੋ ਦੇ ਇਕ ਲੱਖ ਕਰੋੜ ਰੁਪਏ ਤੋਂ ਉਪਰ ਅਤੇ ਬਹੁਤ ਵੱਧ ਹੈ। ਵਿਕਲਪ -1 ਦੀ ਚੋਣ ਕਰਨ ਸਬੰਧੀ ਫੈਸਲੇ ਦੇ ਪ੍ਰਾਪਤ ਹੋਣ 'ਤੇ, ਭਾਰਤ ਸਰਕਾਰ ਨੇ ਛੱਤੀਸਗੜ੍ਹ ਦੀ ਰਾਜ ਸਰਕਾਰ (ਛੱਤੀਸਗੜ੍ਹ ਦੇ ਜੀ.ਐਸ.ਡੀ.ਪੀ. ਦਾ 0.50%) ਨੂੰ 1,792 ਕਰੋੜ ਰੁਪਏ ਦਾ ਵਾਧੂ ਉਧਾਰ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ ।

ਵਾਧੂ ਉਧਾਰ ਰਾਸ਼ੀ ਜੁਟਾਉਣ ਲਈ 27 ਰਾਜਾਂ ਨੂੰ ਦਿੱਤੀ ਗਈ ਇਜ਼ਾਜਤ ਅਤੇ ਇਸ ਵਿਸ਼ੇਸ਼ ਵਿੰਡੋ ਰਾਹੀਂ ਇਕੱਠੀ ਕੀਤੀ ਗਈ ਰਾਸ਼ੀ ਅਤੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤਕ ਜਾਰੀ ਕੀਤੇ ਗਏ ਫੰਡਾਂ ਦੀ ਰਾਸ਼ੀ ਨੂੰ ਜੋੜਿਆ ਗਿਆ ਹੈ I

ਜੀ.ਐਸ.ਡੀ ਪੀ. ਦੇ 0.50 ਪ੍ਰਤੀਸ਼ਤ ਦੇ ਵਾਧੂ ਉਧਾਰ ਦੀ ਰਾਜ ਵਾਰ ਇਜ਼ਾਜਤ ਅਤੇ ਵਿਸ਼ੇਸ਼ ਵਿੰਡੋ ਰਾਹੀਂ ਇਕੱਠੇ ਕੀਤੇ ਗਏ ਫੰਡਾਂ ਦੀ ਮਾਤਰਾ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ 02.12.2020 ਨੂੰ ਦੇ ਦਿੱਤੀ ਗਈ ਹੈ । 

Statewise additional borrowing of 0.50 percent of GSDP allowed and amount of funds raised through special window passed on to the States/UTstill 02.12.2020

(Rs. in Crore)

S. No.

Name of State / UT

Additional borrowing of 0.50 percent allowed to States

Amount of fund raised through special window passed on to the States/ UTs

1

Andhra Pradesh

5051

804.15

2

Arunachal Pradesh*

143

0.00

3

Assam

1869

346.12

4

Bihar

3231

1358.54

5

Chhattisgarh #

1792

0.00

6

Goa

446

292.20

7

Gujarat 

8704

3208.80

8

Haryana

4293

1514.40

9

Himachal Pradesh 

877

597.47

10

Karnataka

9018

4317.39

11

Kerala

4,522

328.20

12

Madhya Pradesh

4746

1580.51

13

Maharashtra

15394

4167.99

14

Manipur*

151

0.00

15

Meghalaya

194

38.89

16

Mizoram*

132

0.00

17

Nagaland*

157

0.00

18

Odisha

2858

1329.97

19

Punjab

3033

475.80

20

Rajasthan

5462

907.12

21

Sikkim*

156

0.00

22

Tamil Nadu

9627

2171.90

23

Telangana

5017

299.88

24

Tripura

297

78.90

25

Uttar Pradesh

9703

2090.21

26

Uttarakhand

1405

806.10

27

West Bengal

6787

252.22

 

Total (A):

105065

26966.76

1

Delhi

Not applicable

2040.77

2

Jammu & Kashmir

Not applicable

790.53

3

Puducherry

Not applicable

201.94

 

Total (B):

Not applicable

3033.24

 

Grand Total (A+B)

105065

30000.00

* ਇਨ੍ਹਾਂ ਰਾਜਾਂ ਦਾ ਜੀਐਸਟੀ ਮੁਆਵਜ਼ਾ ਪਾੜਾ ਨਿੱਲ ਹੈ ।

# ਅਗਲੇ ਗੇੜ ਦੀ ਉਧਾਰ ਪ੍ਰਕ੍ਰਿਆ ਸ਼ੁਰੂ ਹੋਣ ਤੋਂ ਬਾਅਦ ਫੰਡ ਜਾਰੀ ਕੀਤੇ ਜਾਣਗੇ । 

-------------------------------------------

ਆਰ.ਐਮ. / ਕੇ.ਐੱਮ.ਐੱਨ


(Release ID: 1678091) Visitor Counter : 162