ਗ੍ਰਹਿ ਮੰਤਰਾਲਾ

ਸੀਮਾ ਸੁਰੱਖਿਆ ਬਲ (ਬੀਐਸਐਫ) ਦਾ 56ਵਾਂ ਸਥਾਪਨਾ ਦਿਵਸ

ਕੇਂਦਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਵਸ ਪਰੇਡ-2020 ਦੀ ਲਈ ਸਲਾਮੀ


ਐਮ. ਓ. ਐਸ. (ਹੋਮ) ਨੇ ਕਿਹਾ ਬੀਐਸਐਫ ਦੇ ਬਹਾਦਰ ਜਵਾਨ ਸਖਤ ਮੁਸ਼ਕਿਲਾਂ ਅਤੇ ਮਾੜੇ ਹਾਲਾਤਾਂ ਦੇ ਬਾਵਜੂਦ ਪੂਰੇ ਜੋਸ਼ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ

Posted On: 01 DEC 2020 5:34PM by PIB Chandigarh

ਸੀਮਾ ਸੁਰੱਖਿਆ ਬਲ (ਬੀਐਸਐਫ) ਅੱਜ ਆਪਣਾ 56 ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ । ਅੱਜ ਛਾਵਲਾ ਕੈਂਪ ਵਿਖੇ ਆਯੋਜਿਤ ਪ੍ਰੋਗਰਾਮ ਮੌਕੇ ਕੇਂਦਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਬੀਐਸਐਫ ਸਥਾਪਨਾ ਦਿਵਸ ਪਰੇਡ-2020 ਦੀ ਸਲਾਮੀ ਲਈ । ਇਸ ਪ੍ਰੋਗਰਾਮ 'ਚ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਬੀਐਸਐਫ ਦੇ ਡਾਇਰੈਕਟਰ ਜਨਰਲ ਸ਼੍ਰੀ ਰਾਕੇਸ਼ ਅਸਥਾਨਾ, ਕੇਂਦਰੀ ਆਰਮਡ ਪੁਲਿਸ ਫੋਰਸਾਂ ਦੇ ਸੀਨੀਅਰ ਅਧਿਕਾਰੀ ਅਤੇ ਪੁਲਿਸ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

C:\Users\dell\Desktop\image0013EQZ.jpg


ਰਾਜ ਮੰਤਰੀ ਨੇ ਬੀਐਸਐਫ ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਅਮਰ ਸਰਹੱਦੀ ਗਾਰਡਾਂ ਨੂੰ ਸ਼ਰਧਾਂਜਲੀ ਦਿੱਤੀ। ਉਨਾਂ ਨੇ ਬੀਐਸਐਫ ਦੇ ਜਵਾਨਾਂ ਨੂੰ 'ਬਹਾਦਰੀ ਲਈ ਪੁਲਿਸ ਮੈਡਲ' ਅਤੇ 'ਵੱਖ ਵੱਖ ਸੇਵਾਵਾਂ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ' ਭੇਟ ਕੀਤਾ। ਸ੍ਰੀ ਨਿਤਿਆਨੰਦ ਰਾਏ ਨੇ ਬੀਐਸਐਫ ਦੀ ਸਾਲਾਨਾ ਈ-ਮੈਗਜ਼ੀਨ “ਬਾਰਡਰਮੈਨ” ਵੀ ਜਾਰੀ ਕੀਤੀ।

C:\Users\dell\Desktop\image0026K49.jpg

ਆਪਣੇ ਸੰਬੋਧਨ 'ਚ ਕੇਂਦਰੀ ਗ੍ਰਿਹ ਰਾਜ ਮੰਤਰੀ ਨੇ ਕਿਹਾ ਕਿ ਬੀਐਸਐਫ ਦੇ ਬਹਾਦਰ ਸਖ਼ਤ ਮੁਸ਼ਕਿਲਾਂ ਅਤੇ ਮਾੜੇ ਹਾਲਾਤਾਂ ਦੇ ਬਾਵਜੂਦ ਪੂਰੇ ਜੋਸ਼ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਸ੍ਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਉਨਾਂ ਦੀ ਬਦੌਲਤ ਦੇਸ਼ ਦਾ ਹਰ ਨਾਗਰਿਕ ਬਿਨਾਂ ਕਿਸੇ ਡਰ ਦੇ ਰਾਸ਼ਟਰੀ ਵਿਕਾਸ ਕਾਰਜਾਂ 'ਚ ਯੋਗਦਾਨ ਪਾ ਰਿਹਾ ਹੈ। ਉਨਾਂ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਸੁਰੱਖਿਆ ਬਲਾਂ 'ਤੇ ਭਰੋਸਾ ਹੈ ਅਤੇ ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਤੁਹਾਡੇ 'ਤੇ ਭਰੋਸਾ ਹੈ, ਜਿਸ ਨੂੰ ਤੁਸੀਂ ਕਾਇਮ ਰੱਖਿਆ ਹੈ ਅਤੇ ਰਾਸ਼ਟਰ ਤੁਹਾਡੇ 'ਤੇ ਮਾਣ ਕਰਦਾ ਹੈ।  

C:\Users\dell\Desktop\image003QBCB.jpg

ਬੀਐਸਐਫ ਦਾ ਤੋਪਖਾਨੇ ਵਿੰਗ ਜੋ ਆਪਣਾ ਸੁਨਹਿਰੀ ਜੁਬਲੀ ਸਾਲ ਮਨਾ ਰਿਹਾ ਹੈ, ਦਾ ਜ਼ਿਕਰ ਕਰਦਿਆਂ, ਰਾਜ ਮੰਤਰੀ ਨੇ ਕਿਹਾ ਊਨਾ ਨੂੰ ਪੂਰਾ ਵਿਸ਼ਵਾਸ ਹੈ ਕਿ ਤੋਪਖਾਨਾ ਵਿੰਗ ਆਪਣੇ ਸ਼ਾਨਦਾਰ ਇਤਿਹਾਸ ਨੂੰ ਅੱਗੇ ਲਿਜਾ ਕੇ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰੇਗਾ। ਪਰੇਡ 'ਚ ਹਿੱਸਾ ਲੈਣ ਵਾਲੀਆਂ ਮਹਿਲਾ ਟੁਕੜੀਆਂ ਦੀ ਸ਼ਲਾਘਾ ਕਰਦਿਆਂ ਸ੍ਰੀ ਰਾਏ ਨੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ 'ਚ ਇਸਤਰੀ ਸ਼ਕਤੀ ਦੀ ਵੱਧ ਰਹੀ ਭਾਗੀਦਾਰੀ ਨੂੰ ਵੇਖਣਾ ਬਹੁਤ ਤਸੱਲੀ ਵਾਲੀ ਗੱਲ ਹੈ ਅਤੇ ਇਸਤਰੀ ਸ਼ਕਤੀ ਦੇ ਸਿਪਾਹੀ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਮਹਿਸੂਸ ਕਰ ਰਹੇ ਹਨ।

ਰਾਜ ਮੰਤਰੀ ਨੇ ਕਿਹਾ ਕਿ ਸਰਹੱਦ ਪਾਰ ਅੱਤਵਾਦੀ ਘੁਸਪੈਠ ਅਤੇ ਨਸ਼ਿਆਂ ਦੀ ਤਸਕਰੀ ਰਾਹੀਂ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਢੁੱਕਵੀਂ ਪ੍ਰਤੀਕ੍ਰਿਆ ਨਾਲ ਨਾਕਾਮ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਸਮੇਂ 'ਚ ਸੀਮਾ ਸੁਰੱਖਿਆ ਬਲ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਾਂ ਰਾਜ ਮੰਤਰੀ ਨੇ ਕਿਹਾ ਕਿ ਬੀਐਸਐਫ ਦੇ ਜਵਾਨ ਵੀ ਇਸ ਅਰਸੇ ਦੌਰਾਨ ਵਾਇਰਸ ਨਾਲ ਸੰਕ੍ਰਮਿਤ ਹੋਏ ਸਨ, ਪਰ ਉਨਾਂ ਨੇ ਆਪਣੀ ਭਾਵਨਾ ਨਹੀਂ ਗੁਆਈ। ਸ੍ਰੀ ਰਾਏ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਅਤੇ ਇਸ ਦੇ ਹੱਲ ਨੂੰ ਦਰਪੇਸ਼ ਹਰੇਕ ਚੁਣੌਤੀ ਸਰਕਾਰ ਦੇ ਸਾਹਮਣੇ ਪਹਿਲ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਯੋਗ ਅਗਵਾਈ ਹੇਠ ਕੇਂਦਰ ਸਰਕਾਰ ਜਵਾਨਾਂ ਅਤੇ ਉਨਾਂ ਦੇ ਪਰਿਵਾਰਾਂ ਦਾ ਪੂਰਾ ਧਿਆਨ ਰੱਖ ਰਹੀ ਹੈ ਅਤੇ ਸਾਰੀ ਕੌਮ ਤੁਹਾਡੇ ਨਾਲ ਖੜਾ ਹੈ।

C:\Users\dell\Desktop\image004SVXG.jpg

ਇਸ ਮੌਕੇ ਬੀਐਸਐਫ ਦੇ ਡਾਇਰੈਕਟਰ ਜਨਰਲ ਸ੍ਰੀ ਰਾਕੇਸ਼ ਅਸਥਾਨਾ ਨੇ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਅਤੇ ਅਖੰਡਤਾ ਬਾਰੇ ਭਰੋਸਾ ਦਿੰਦਿਆਂ ਬੀਐਸਐਫ ਦੀਆਂ ਪ੍ਰਾਪਤੀਆਂ, ਨਵੀਆਂ ਪਹਿਲਕਦਮੀਆਂ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਸਿੱਝਣ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਬੀਐਸਐਫ 6,386.36 ਕਿਲੋਮੀਟਰ ਲੰਮੀ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਸੁਰੱਖਿਅਤ ਕਰਨ ਵਾਲਾ ਦੁਨੀਆਂ ਦਾ ਸਬ ਤੋਂ ਵੱਡਾ ਸੀਮਾ ਸੁਰੱਖਿਆ ਬਲ ਹੈ। ਆਪਣੇ ਸਥਾਪਨਾ ਦਿਵਸ ਮੌਕੇ ਸੀਮਾ ਸੁਰੱਖਿਆ ਬਲ ਰਾਸ਼ਟਰ ਪ੍ਰਤੀ ਆਪਣੀ ਵਚਨਬੱਧਤਾ ਅਤੇ ਇਸ ਦੇ ਮੰਤਵ 'ਜੀਵਨ ਭਰ ਡਿਊਟੀ' ਨੂੰ ਦੁਹਰਾਉਂਦੀ ਹੈ।

ਐਨਡਬਲਯੂ/ਆਰਕੇ/ਪੀਕੇ/ਏਡੀ/ਡੀਡੀਡੀ


(Release ID: 1677565) Visitor Counter : 136