ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੇਸ਼ ਵਿੱਚ ਵਿਸ਼ਵ ਪੱਧਰੀ ਪ੍ਰੀਮੀਅਮ ਗ੍ਰੇਡ ਪੈਟਰੋਲ (ਔਕਟੇਨ 100) ਲਾਂਚ ਕੀਤਾ

ਸਰਕਾਰ ਦੇਸ਼ ਦੇ ਲੋਕਾਂ ਲਈ ਅਸਾਨ ਜੀਵਨ ਪੱਧਰ (ਈਜ਼ ਆਫ ਲਿਵਿੰਗ) ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ: ਸ਼੍ਰੀ ਪ੍ਰਧਾਨ

Posted On: 01 DEC 2020 5:32PM by PIB Chandigarh

ਭਾਰਤ ਦੇ ਪੈਟਰੋਲੀਅਮ ਈਂਧਣ ਪ੍ਰਚੂਨ ਬਜ਼ਾਰ ਵਿੱਚ ਇੱਕ ਸੰਭਾਵਿਤ ਗੇਮ-ਚੇਂਜਰ ਵਜੋਂ ਚੁਕੇ ਗਏ ਇੱਕ ਕਦਮ ਵਿੱਚ, ਇੰਡੀਅਨ ਆਇਲ ਨੇ ਅੱਜ ਦੇਸ਼ ਵਿੱਚ ਵਿਸ਼ਵ ਪੱਧਰੀ ਪ੍ਰੀਮੀਅਮ ਗ੍ਰੇਡ ਪੈਟਰੋਲ (ਆਕਟੇਨ 100) ਦੀ ਸ਼ੁਰੂਆਤ ਕੀਤੀ ਹੈ। ਐੱਕਸਪੀ 100 (XP100) ਦੇ ਤੌਰ ‘ਤੇ ਬਰਾਂਡਿਡ, ਇਸ ਪ੍ਰੀਮੀਅਮ ਗ੍ਰੇਡ ਪੈਟਰੋਲ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦਸ ਸ਼ਹਿਰਾਂ ਵਿੱਚ ਲਾਂਚ ਕੀਤਾ। ਇਸ ਵਰਚੁਅਲ ਈਵੈਂਟ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਤਰੁਣ ਕਪੂਰ, ਇੰਡੀਅਨ ਆਇਲ ਦੇ ਚੇਅਰਮੈਨ ਸ਼੍ਰੀ ਸ਼੍ਰੀਕਾਂਤ ਮਾਧਵ ਵੈਦਿਆ ਅਤੇ ਮੰਤਰਾਲੇ ਅਤੇ ਇੰਡੀਅਨ ਆਇਲ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

 ਇਸ ਅਵਸਰ ‘ਤੇ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਦੇ ਪਹਿਲੇ 100 ਔਕਟੇਨ ਪੈਟਰੋਲ ਲਈ ਇੰਡੀਅਨ ਆਇਲ ਆਰਐਂਡਡੀ ਦੁਆਰਾ ਸਵਦੇਸ਼ੀ ਤੌਰ ‘ਤੇ ਟੈਕਨਾਲੋਜੀ ਦੀ ਸਿਰਜਣਾ ਕੀਤੀ ਗਈ ਹੈ ਅਤੇ ਇਹ ਸੱਚਮੁੱਚ ਇੱਕ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਪਹਿਲ ਦੀ ਦਿਸ਼ਾ ਵਿੱਚ ਇਹ ਇੱਕ ਹੋਰ ਕਦਮ ਹੈ ਜਿਸ ਨੂੰ ਸਰਕਾਰ ਵਲੋਂ ਊਰਜਾ ਦੇ ਖੇਤਰ ਵਿੱਚ, ਸਾਡੇ ਪ੍ਰਧਾਨ ਮੰਤਰੀ ਦੇ ਊਰਜਾ ਸੰਕਲਪ ਦੇ ਅਨੁਕੂਲ ਬੜੀ ਉਤਸੁਕਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਐੱਕਸਪੀ 100 ਦੀ ਉਪਲਬਧਤਾ ਭਾਰਤ ਨੂੰ ਈਲੀਟ ਦੇਸ਼ਾਂ ਦੇ ਸਮੂਹ ਵਿੱਚ ਰੱਖਦੀ ਹੈ, ਜਿਨ੍ਹਾਂ ਕੋਲ ਉੱਚ ਗੁਣਵੱਤਾ ਵਾਲੇ ਤੇਲ ਦੀ ਪਹੁੰਚ ਹੈ। ਇਹ ਇੰਜਨ ਨੂੰ ਉੱਚ ਗੁਣਵੱਤਾ ਅਤੇ ਸ਼ਕਤੀ ਪ੍ਰਦਾਨ ਕਰੇਗਾ। ਮੰਤਰੀ ਨੇ ਕਿਹਾ ਕਿ ਇੰਡੀਅਨ ਆਇਲ ਤਕਨਾਲੋਜੀ ਦੇ ਵਿਕਾਸ ਅਤੇ ਤਕਨਾਲੋਜੀ ਨੂੰ ਅਪਣਾਉਣ ਵਿੱਚ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂਜ਼) ਵਿਚਕਾਰ ਮੁਕਾਬਲੇ ਦਾ ਦੇਸ਼ ਅਤੇ ਭਾਰਤ ਦੇ ਲੋਕਾਂ ਨੂੰ ਫਾਇਦਾ ਹੋਇਆ ਹੈ।  ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਸਾਲ ਅਪ੍ਰੈਲ ਤੋਂ ਹੀ ਈਂਧਨ ਦੀ ਬੀਐੱਸ-VI ਸ਼੍ਰੇਣੀ ਨੂੰ ਪਹਿਲਾਂ ਹੀ ਅਪਣਾ ਲਿਆ ਹੈ, ਅਤੇ ਤਕਨਾਲੋਜੀ ਵਿੱਚ 30,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।  ਸ਼੍ਰੀ ਪ੍ਰਧਾਨ ਨੇ ਕਿਹਾ ਕਿ ਐੱਕਸਪੀ 100 ਦੀ ਲਾਂਚ ਦਰਸਾਉਂਦੀ ਹੈ ਕਿ ਸਰਕਾਰ ਦੇਸ਼ ਦੇ ਲੋਕਾਂ ਲਈ ‘ਈਜ਼ ਆਫ ਲਿਵਿੰਗ’ ਪ੍ਰਤੀ ਵਚਨਬੱਧ ਹੈ।

ਇੰਡੀਅਨ ਆਇਲ ਦੀ, XP100 ਪ੍ਰੀਮੀਅਮ ਗ੍ਰੇਡ ਦਾ ਪੈਟਰੋਲ,  ਦੇਸ਼ ਭਰ ਦੇ 15 ਚੁਣੇ ਗਏ ਸ਼ਹਿਰਾਂ ਵਿੱਚ ਦੋ ਪੜਾਵਾਂ ਵਿੱਚ ਰੋਲ ਆਉਟ ਕਰਨ ਦੀ ਯੋਜਨਾ ਹੈ।  ਪਹਿਲੇ ਪੜਾਅ ਵਿੱਚ ਇਸ ਪੈਟਰੋਲ ਨੂੰ, 1 ਦਸੰਬਰ, 2020 ਤੋਂ, ਚੋਣਵੇਂ ਆਰਓਜ਼ - ਦਿੱਲੀ, ਗੁੜਗਾਉਂ, ਨੋਇਡਾ, ਆਗਰਾ, ਜੈਪੁਰ, ਚੰਡੀਗੜ੍ਹ, ਲੁਧਿਆਣਾ, ਮੁੰਬਈ, ਪੁਣੇ ਅਤੇ ਅਹਿਮਦਾਬਾਦ ਵਿੱਚ ਉਪਲਬਧ ਕਰਾਇਆ ਗਿਆ ਹੈ। ਦੂਜੇ ਪੜਾਅ ਵਿੱਚ, 100 ਔਕਟੇਨ ਪੈਟਰੋਲ ਚੇਨਈ, ਬੰਗਲੌਰ, ਹੈਦਰਾਬਾਦ, ਕੋਚੀ ਅਤੇ ਕੋਲਕਾਤਾ ਵਿੱਚ ਉਪਲਬਧ ਕਰਵਾਇਆ ਜਾਏਗਾ। ਇਨ੍ਹਾਂ ਸ਼ਹਿਰਾਂ ਨੂੰ ਉਨ੍ਹਾਂ ਦੀ ਅਭਿਲਾਸ਼ੀ ਜਨਸੰਖਿਆ ਅਤੇ ਉੱਚ-ਦਰਜੇ  ਵਾਲੀਆਂ ਕਾਰਾਂ ਅਤੇ ਬਾਈਕ ਡੀਲਰਸ਼ਿਪਸ ਦੀ ਉਪਲਬਧਤਾ ਦੇ ਅਧਾਰ ‘ਤੇ ਚੁਣਿਆ ਗਿਆ ਹੈ।

ਨਵੀਨਤਮ ਤਕਨਾਲੋਜੀ ਨਾਲ ਲੈਸ ਉੱਚ-ਦਰਜੇ ਵਾਲੇ ਪ੍ਰੀਮੀਅਮ ਵਾਹਨ 100 ਔਕਟੇਨ ਪੈਟਰੋਲ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਨ। ਵਿਸ਼ਵ ਪੱਧਰ 'ਤੇ, 100 ਔਕਟੇਨ ਪੈਟਰੋਲ ਦਾ ਉੱਚ ਪ੍ਰਫਾਰਮੈਂਸ ਦੀ ਮੰਗ ਕਰਨ ਵਾਲੇ ਲਗਜ਼ਰੀ ਵਾਹਨਾਂ ਲਈ ਇੱਕ ਮਹੱਤਵਪੂਰਣ ਬਜ਼ਾਰ ਹੈ ਅਤੇ ਇਹ ਜਰਮਨੀ, ਅਮਰੀਕਾ ਆਦਿ ਵਰਗੇ ਸਿਰਫ ਛੇ ਦੇਸ਼ਾਂ ਵਿੱਚ ਉਪਲਬਧ ਹੈ।

                 *********

ਵਾਈਬੀ/ਐੱਸਕੇ



(Release ID: 1677526) Visitor Counter : 151