ਰੇਲ ਮੰਤਰਾਲਾ
ਰੇਲ ਭਾੜਾ ਨੇ 2020 ਵਿਚ ਸਭ ਤੋਂ ਵੱਧ ਢੋਆ ਢੁਆਈ ਦਰਜ ਕੀਤੀ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਨਵੰਬਰ ਵਿੱਚ 9% ਵਾਧਾ ਦਰਜ ਕੀਤਾ
ਭਾਰਤੀ ਰੇਲਵੇ ਲਈ ਨਵੰਬਰ 2020 ਦੇ ਮਹੀਨੇ ਵਿੱਚ ਆਮਦਨ ਅਤੇ ਢੋਆ ਢੁਆਈ ਦੇ ਮਾਮਲੇ ਵਿੱਚ ਮਾਲ ਢੁਆਈ ਦੇ ਉੱਚ ਪੱਧਰ ਨੂੰ ਬਣਾਏ ਰੱਖਣਾ ਜਾਰੀ
ਨਵੰਬਰ 2020 ਦੇ ਮਹੀਨੇ ਵਿੱਚ ਭਾਰਤੀ ਰੇਲਵੇ ਦੀ ਢੋਆ ਢੁਆਈ 109.68 ਮਿਲੀਅਨ ਟਨ ਸੀ ਜੋ ਇਸ ਸਮੇਂ ਦੀ ਪਿਛਲੇ ਸਾਲ ਦੀ ਢੋਆ ਢੁਆਈ (100.96 ਮਿਲੀਅਨ ਟਨ) ਨਾਲੋਂ 9% ਵਧੇਰੇ ਹੈ
ਤਿਉਹਾਰਾਂ ਦੀਆਂ ਛੁੱਟੀਆਂ ਅਤੇ ਚੱਕਰਵਾਤ ਨਿਵਾਰ ਵੱਲੋਂ ਢੋਆ ਢੁਆਈ ਨੂੰ ਪ੍ਰਭਾਵਿਤ ਕਰਨ ਦੇ ਬਾਵਜੂਦ ਭਾਰਤੀ ਰੇਲਵੇ ਨੇ ਪਿਛਲੇ ਤਿੰਨ ਮਹੀਨਿਆਂ (ਅਕਤੂਬਰ ਵਿੱਚ 15%, ਸਤੰਬਰ ਵਿੱਚ 15%) ਦੇ ਫਰੇਟ ਲੋਡਿੰਗ ਵਿੱਚ ਪ੍ਰਭਾਵਸ਼ਾਲੀ ਅੰਕੜੇ ਦਰਜ ਕਰਨਾ ਜਾਰੀ ਰੱਖਿਆ ਹੈ ਜਿਸ ਨਾਲ ਸਥਿਰ ਆਰਥਿਕ ਰਿਕਵਰੀ ਦਾ ਸੰਕੇਤ ਮਿਲਦਾ ਹੈ
Posted On:
01 DEC 2020 4:01PM by PIB Chandigarh
ਭਾਰਤੀ ਰੇਲਵੇ ਲਈ ਨਵੰਬਰ 2020 ਦੇ ਮਹੀਨੇ ਵਿੱਚ ਆਮਦਨ ਅਤੇ ਢੋਆ ਢੁਆਈ ਦੇ ਮਾਮਲੇ ਵਿੱਚ ਮਾਲ ਢੁਆਈ ਦੇ ਉੱਚ ਪੱਧਰ ਨੂੰ ਬਣਾਏ ਰੱਖਣਾ ਜਾਰੀ ਹੈ।
ਮਿਸ਼ਨ ਮੋਡ 'ਤੇ ਨਵੰਬਰ 2020 ਦੇ ਮਹੀਨੇ ਲਈ ਭਾਰਤੀ ਰੇਲ ਭਾੜਾ ਢੋਆ ਢੁਆਈ ਨੇ ਉਸੇ ਸਮੇਂ ਦੀ ਪਿਛਲੇ ਸਾਲ ਦੀ ਢੋਆ ਢੁਆਈ ਅਤੇ ਕਮਾਈ ਨੂੰ ਪਾਰ ਕੀਤਾ ਹੈ।
ਨਵੰਬਰ 2020 ਦੇ ਮਹੀਨੇ ਵਿੱਚ ਭਾਰਤੀ ਰੇਲਵੇ ਦੀ ਢੋਆ ਢੁਆਈ 109.68 ਮਿਲੀਅਨ ਟਨ ਸੀ ਜੋ ਇਸ ਸਮੇਂ ਦੀ ਪਿਛਲੇ ਸਾਲ ਦੀ ਢੋਆ ਢੁਆਈ (100.96 ਮਿਲੀਅਨ ਟਨ) ਨਾਲੋਂ 9% ਵਧੇਰੇ ਹੈ। ਇਸ ਮਿਆਦ ਵਿੱਚ ਭਾਰਤੀ ਰੇਲਵੇ ਨੇ 10657.66 ਕਰੋੜ ਰੁਪਏ ਦੀ ਰੇਲ ਭਾੜਾ ਢੋਆ ਢੁਆਈ ਤੋਂ ਕਮਾਈ ਕੀਤੀ ਹੈ ਜੋ ਕਿ ਇਸ ਮਿਆਦ ਦੀ ਪਿਛਲੇ ਸਾਲ ਦੀ ਕਮਾਈ ਦੇ ਮੁਕਾਬਲੇ 449.79 ਕਰੋੜ (4%) (10207.87 ਕਰੋੜ ਰੁਪਏ) ਵੱਧ ਹੈ।
ਨਵੰਬਰ 2020 ਦੇ ਮਹੀਨੇ ਵਿੱਚ ਭਾਰਤੀ ਰੇਲਵੇ ਦੀ ਢੋਆ ਢੁਆਈ 109.68 ਮਿਲੀਅਨ ਟਨ ਸੀ ਜਿਸ ਵਿੱਚ 48.48 ਮਿਲੀਅਨ ਟਨ ਕੋਲਾ, 13.77 ਮਿਲੀਅਨ ਟਨ ਲੋਹਾ, 5.1 ਮਿਲੀਅਨ ਟਨ ਅਨਾਜ, 5.41 ਮਿਲੀਅਨ ਟਨ ਖਾਦ ਅਤੇ 6.62 ਮਿਲੀਅਨ ਟਨ ਸੀਮਿੰਟ (ਕਲਿੰਕਰ ਨੂੰ ਛੱਡ ਕੇ) ਸ਼ਾਮਲ ਹੈ।
ਇਸ ਮਿਆਦ ਦੌਰਾਨ ਨਵੰਬਰ 2020 ਵਿੱਚ ਪ੍ਰਤੀ ਦਿਨ ਔਸਤਨ 58,726 ਡੱਬਿਆਂ ਦੀ ਢੋਆ ਢੁਆਈ ਕੀਤੀ ਗਈ ਹੈ ਜੋ ਅਕਤੂਬਰ 2020 ਤੋਂ 4.6 ਫੀਸਦੀ (56,128 ਡੱਬੇ) ਵੱਧ ਹੈ।
ਤਿਉਹਾਰਾਂ ਦੀਆਂ ਛੁੱਟੀਆਂ ਅਤੇ ਚੱਕਰਵਾਤ ਨਿਵਾਰ ਵੱਲੋਂ ਢੋਆ ਢੁਆਈ ਨੂੰ ਪ੍ਰਭਾਵਿਤ ਕਰਨ ਦੇ ਬਾਵਜੂਦ ਭਾਰਤੀ ਰੇਲਵੇ ਨੇ ਪਿਛਲੇ ਤਿੰਨ ਮਹੀਨਿਆਂ (ਅਕਤੂਬਰ ਵਿੱਚ 15%, ਸਤੰਬਰ ਵਿੱਚ 15%) ਦੇ ਰੇਲ ਭਾੜਾ ਢੋਆ ਢੁਆਈ ਵਿੱਚ ਪ੍ਰਭਾਵਸ਼ਾਲੀ ਅੰਕੜੇ ਦਰਜ ਕਰਨਾ ਜਾਰੀ ਰੱਖਿਆ ਹੈ ਜਿਸ ਨਾਲ ਸਥਿਰ ਆਰਥਿਕ ਰਿਕਵਰੀ ਦਾ ਸੰਕੇਤ ਮਿਲਦਾ ਹੈ।
ਇਹ ਵਰਣਨਯੋਗ ਹੈ ਕਿ ਰੇਲਵੇ ਢੋਆ ਢੁਆਈ ਨੂੰ ਬਹੁਤ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵੱਲੋਂ ਬਹੁਤ ਸਾਰੀਆਂ ਛੋਟਾਂ/ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਵਰਣਨਯੋਗ ਹੈ ਕਿ ਰੇਲ ਭਾੜਾ ਆਵਾਜਾਈ ਵਿੱਚ ਸੁਧਾਰ ਸੰਸਥਾਗਤ ਬਣਾਇਆ ਜਾਵੇਗਾ ਅਤੇ ਆਉਣ ਵਾਲੀ ਜ਼ੀਰੋ ਅਧਾਰਿਤ ਸਮਾਂ ਸਾਰਣੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਕੋਵਿਡ-19 ਨੂੰ ਭਾਰਤੀ ਰੇਲਵੇ ਵੱਲੋਂ ਹਰ ਪੱਖੋਂ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇੱਕ ਅਵਸਰ ਦੇ ਰੂਪ ਵਿੱਚ ਵਰਤਿਆ ਗਿਆ ਹੈ।
*****
DJN
(Release ID: 1677476)
Visitor Counter : 227