ਰਸਾਇਣ ਤੇ ਖਾਦ ਮੰਤਰਾਲਾ

ਫਾਰਮਾਸੁਟੀਕਲ ਅਤੇ ਮੈਡੀਕਲ ਉਪਰਕਣ ਉਦਯੋਗ ਵੱਲੋਂ 30/11/2020 ਨੂੰ ਬੰਦ ਹੋਈਆਂ ਬਲਕ ਡਰੱਗਜ਼ ਅਤੇ ਮੈਡੀਕਲ ਉਪਰਕਣਾ ਲਈ ਪੀ.ਐਲ.ਆਈ. ਸਕੀਮਾਂ ਨੂੰ ਬਹੁਤ ਹੀ ਸਕਾਰਾਤਮਕ ਹੁੰਗਾਰਾ ਮਿਲਿਆ ;
ਪੀ.ਐਲ.ਆਈ ਸਕੀਮਾਂ ਤਹਿਤ ਵੱਡੀ ਮਾਤਰਾ ਵਿੱਚ ਦਵਾਈਆਂ ਦੇ ਉਤਪਾਦਕਾਂ ਵੱਲੋਂ 215 ਅਰਜੀਆਂ ਪ੍ਰਾਪਤ ਹੋਈਆਂ ਹਨ ਅਤੇ ਮੈਡੀਕਲ ਉਪਰਕਣ ਬਨਾਉਣ ਵਾਲਿਆਂ ਵੱਲੋਂ 28 ਅਰਜੀਆਂ ਮਿਲੀਆਂ ਹਨ

Posted On: 01 DEC 2020 3:50PM by PIB Chandigarh

ਬਲਕ ਡਰੱਗਜ਼ ਲਈ ਪ੍ਰੋਡਕਸ਼ਨ ਲਿੰਕਡ ਇੰਨਸੈਨਟਿਵ ਪੀ.ਐਲ.ਆਈ. ਸਕੀਮ ਅਤੇ ਮੈਡੀਕਲ ਉਪਰਕਣ ਲਈ ਪੀ.ਐਲ.ਆਈ. ਸਕੀਮ ਨੂੰ ਫਾਰਮਾਸਿਉਟੀਕਲ ਅਤੇ ਮੈਡੀਕਲ ਉਪਰਕਣ ਉਦਯੋਗ ਵੱਲੋਂ ਬਹੁਤ ਸਕਾਰਾਤਮਕ ਹੁੰਗਾਰਾ ਮਿਲਿਆ ਹੈ । ਉਦਯੋਗ ਵੱਲੋਂ ਪੀ.ਐਲ.ਆਈ. ਸਕੀਮ ਤਹਿਤ ਭਰਵਾਂ ਹੁੰਗਾਰਾ ਦਿੰਦਿਆਂ 83 ਫਾਰਮਾਸਿਉਟੀਕਲ ਉਤਪਾਦਕਾਂ ਵੱਲੋਂ 215 ਅਰਜੀਆਂ ਪ੍ਰਾਪਤ ਹੋਈਆਂ ਹਨ I ਇਸੇ ਤਰ੍ਹਾਂ 23 ਮੈਡੀਕਲ ਉਪਰਕਣ ਉਤਪਾਦਕਾਂ ਨੇ ਪੀ.ਐਲ.ਆਈ. ਸਕੀਮ ਤਹਿਤ ਮੈਡੀਕਲ ਉਪਰਕਣਾਂ ਲਈ 23 ਅਰਜੀਆਂ ਦਿੱਤੀਆਂ ਹਨ । ਇਹਨਾ ਅਰਜੀਆਂ ਦੀ ਅੰਤਿਮ ਤਰੀਖ 30/11/2020 ਸੀ ਇਹਨਾ ਦੋਨਾਂ ਸਕੀਮਾਂ ਨੂੰ ਲਾਗੂ ਕਰਨ ਲਈ ਆਈ.ਐਫ.ਸੀ.ਆਈ. ਲਿਮਟਿਡ ਪ੍ਰਾਜੈਕਟ ਮੈਨੇਜਮੈਂਟ ਏਜੰਸੀ ਹੈ ।
ਅਰਜੀਆਂ ਦੀ ਪੜਚੋਲ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਜਾਵੇਗੀ ਅਤੇ ਬਲਕ ਡਰੱਗਜ਼ ਲਈ ਪੀ.ਐਲ.ਆਈ ਸਕੀਮ ਤਹਿਤ ਵੱਧ ਤੋਂ ਵੱਧ 136 ਅਰਜੀਆਂ ਅਤੇ ਮੈਡੀਕਲ ਉਪਰਕਣ ਲਈ ਪੀ.ਐਲ.ਆਈ. ਸਕੀਮ ਤਹਿਤ ਵੱਧ ਤੋਂ ਵੱਧ 28 ਅਰਜੀਆਂ ਨੂੰ ਮਨਜੂਰੀ ਦਿੱਤੀ ਜਾਵੇਗੀ । ਪੀ.ਐਲ.ਆਈ. ਸਕੀਮ ਤਹਿਤ ਬਲਕ ਡਰੱਗਜ਼ ਲਈ ਮਨਜੂਰੀ ਦੇਣ ਲਈ ਸਮਾਂ 90 ਦਿਨ ਦਾ ਹੈ ਅਤੇ ਮੈਡੀਕਲ ਉਪਰਕਣ ਲਈ ਪੀ.ਐਲ.ਆਈ. ਸਕੀਮ ਤਹਿਤ 60 ਦਿਨ ਦਾ ਹੈ । ਫਿਰ ਵੀ ਪੀ.ਐਮ.ਏ ਅਤੇ ਫਾਰਮਾਸਿਉਟੀਕਲ ਵਿਭਾਗ ਵੱਲੋਂ ਸਕੀਮ ਤਹਿਤ ਹਿੱਸਾ ਲੈਣ ਵਾਲਿਆਂ ਨੂੰ ਜਲਦੀ ਮਨਜੂਰੀ ਦੇਣ ਲਈ ਪੂਰੇ ਯਤਨ ਕੀਤੇ ਜਾਣਗੇ ।
ਦਵਾਈ ਸੁਰੱਖਿਆ ਦੀ ਵਧ ਰਹੀ ਜਰੂਰਤ ਨੂੰ ਦੇਖਦਿਆਂ ਹੋਇਆਂ ਬਲਕ ਡਰੱਗਜ਼ ਲਈ ਘਰੇਲੂ ਉਤਪਾਦਨ ਸਮਰੱਥਾ ਦੀ ਮਦਦ ਨਾਲ ਭਾਰਤੀ ਫਾਰਮਾਸਿਉਟੀਕਲ ਉਦਯੋਗ ਨੂੰ ਮਿਲ ਰਹੇ ਬਾਹਰੀ ਝਟਕਿਆਂ ਨੂੰ ਉੱਚਾ ਲਚਕੀਲਾਪਣ ਯਕੀਨੀ ਬਣਾਇਆ ਜਾਵੇਗਾ । ਮੈਡੀਕਲ ਉਪਰਕਣਾਂ ਲਈ ਪੀ.ਐਲ.ਆਈ. ਸਕੀਮ ਉਤਪਾਦ ਵਿਭਿੰਨਤਾ ਨੇ ਉਦੇਸ਼ ਨੂੰ ਪੂਰਾ ਕਰਨ ਲਈ ਮਦਦਗਾਰ ਹੋਵੇਗੀ ਅਤੇ ਨਵੀਨਤਮ ਤੇ ਉਚ ਕੀਮਤੀ ਮੈਡੀਕਲ ਉਪਰਕਣਾਂ ਨੂੰ ਭਾਰਤ ਵਿੱਚ ਬਨਾਉਣ ਲਈ ਵੀ ਮਦਦ ਕਰੇਗੀ । ਇਹਨਾ ਦੋਨਾ ਪਹਿਲਕਦਮੀਆਂ ਵਿੱਚ ਸਦੀਵੀ ਅਧਾਰ ਤੇ ਅਤੇ ਵਿਸ਼ਵ ਪੱਧਰ ਤੇ ਕਿਫਾਇਤੀ ਸਿਹਤ ਸੰਭਾਲ ਦੇ ਉੱਚੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੀ ਸਮਰੱਥਾ ਹੈ ।
ਬਲਕ ਡਰੱਗਜ਼ ਅਤੇ ਮੈਡੀਕਲ ਯੰਤਰਾਂ ਲਈ ਪੀ.ਐਲ.ਸਕੀਮਾਂ ਨੂੰ 20/03/2020 ਨੂੰ ਮਨਜੂਰ ਕੀਤਾ ਸੀ ਦੋਨਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਸ਼ੁਰੂਆਤੀ ਦਿਸ਼ਾ ਨਿਰਦੇਸ਼ 27/07/2020 ਨੂੰ ਜਾਰੀ ਕੀਤੇ ਗਏ ਸਨ ਜਿਹਨਾ ਨੂੰ ਉਦਯੋਗਾਂ ਤੋਂ ਮਿਲੀ ਫੀਡਬੈਕ ਦੇ ਅਧਾਰ ਤੇ ਸੋਧਿਆ ਗਿਆ ਸੀ ਕਿ ਇਹ ਸੁਧਾਰ ਪਿਛੋਂ 29/10/2020 ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ । ਦੋਹਾਂ ਯੋਜਨਾਵਾਂ ਲਈ  ਫਾਰਮਾਸਿਉਟੀਕਲ ਦੇ ਨਾਲ ਨਾਲ ਮੈਡੀਕਲ ਉਪਕਰਣ ਉਦਯੋਗ ਲਈ ਵੀ ਬਹੁਤ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ ।

 

ਆਰ.ਸੀ.ਜੇ/ਐੱਸ ਐੱਸ(Release ID: 1677443) Visitor Counter : 5