ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਉਨ੍ਹਾਂ ਦੇਸ਼ਾਂ ਬਾਰੇ ਚਿੰਤਾ ਪ੍ਰਗਟਾਈ ਜੋ ਰਾਜ ਦੀ ਨੀਤੀ ਦੇ ਸਾਧਨ ਦੇ ਰੂਪ ਵਿੱਚ ਦਹਿਸ਼ਤਗਰਦੀ ਦਾ ਲਾਭ ਉਠਾਉਂਦੇ ਹਨ

ਉਪ ਰਾਸ਼ਟਰਪਤੀ ਨੇ ਐੱਸਸੀਓ ਮੈਂਬਰ ਦੇਸ਼ਾਂ ਨਾਲ ਦਹਿਸ਼ਤਗਰਦੀ ਨੂੰ ਸਮਰਥਨ ਦੇਣ ਵਾਲੇ ਸੁਰੱਖਿਅਤ ਸਥਾਨਾਂ, ਵਿੱਤੀ ਨੈੱਟਵਰਕ ਨੂੰ ਖਤਮ ਕਰਨ ਲਈ ਕਾਨੂੰਨ ਲਾਗੂ ਕਰਨ ਦਾ ਸੱਦਾ ਦਿੱਤਾ


ਦਹਿਸ਼ਤਗਰਦੀ ਖੇਤਰ ਦੇ ਸਾਹਮਣੇ ਸਭ ਤੋਂ ਗੰਭੀਰ ਚੁਣੌਤੀ ਹੈ


ਉਪ ਰਾਸ਼ਟਰਪਤੀ ਨੇ ਡਬਲਿਊਐੱਚਓ ਸਮੇਤ ਆਲਮੀ ਸੰਸਥਾਨਾਂ ਵਿੱਚ ਸੁਧਾਰ ਲਈ, ਕੋਵਿਡ-19 ਤੋਂ ਬਾਅਦ ਦੁਨੀਆ ਵਿੱਚ ਵਿਕਾਸ ਰਣਨੀਤੀਆਂ ਨੂੰ ਫਿਰ ਤੋਂ ਤਿਆਰ ਕਰਨ ਦਾ ਸੱਦਾ ਦਿੱਤਾ


ਇੱਕ ਸੁਧਾਰ ਬਹੁਪੱਖ ਦੀ ਲੋੜ ਹੈ ਜੋ ਅੱਜ ਦੀਆਂ ਅਸਲੀਅਤਾਂ ਨੂੰ ਦਰਸਾਉਂਦਾ ਹੈ ਅਤੇ ਸਾਰੇ ਹਿੱਤਧਾਰਕਾਂ ਨੂੰ ਸੱਦਾ ਦਿੰਦਾ ਹੈ : ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਰਾਸ਼ਟਰਾਂ ਨੂੰ ਤਾਕੀਦ ਕੀਤੀ ਕਿ ਉਹ ਅਰਥਵਿਵਸਥਾਵਾਂ ਦੀ ਰਿਕਵਰੀ ਲਈ ਬਹੁਪੱਖੀ ਵਪਾਰ ਨਿਯਮਾਂ ਦਾ ਪਾਲਣ ਕਰਨ


ਭਾਰਤ ਨੇ ਐੱਸਸੀਓ ਮੈਂਬਰ ਦੇਸ਼ਾਂ ਵਿਚਕਾਰ ਸਟਾਰਟ-ਅੱਪ ਈਕੋਸਿਸਟਮ ਨੂੰ ਸ਼ੁਰੂ ਕਰਨ ਲਈ ਸਟਾਰਟ-ਅੱਪਸ ਅਤੇ ਇਨੋਵੇਸ਼ਨ ’ਤੇ ਇੱਕ ਵਿਸ਼ੇਸ਼ ਕਾਰਜ ਸਮੂਹ ਦਾ ਪ੍ਰਸਤਾਵ ਰੱਖਿਆ


ਭਾਰਤ ਨੇ ਰਵਾਇਤੀ ਮੈਡੀਸਨ ’ਤੇ ਇੱਕ ਮਾਹਿਰ ਸਮੂਹ ਬਣਾਉਣ ਦਾ ਵੀ ਸੁਝਾਅ ਦਿੱਤਾ ਅਤੇ ਸਾਰੇ ਐੱਸਸੀਓ ਮੈਂਬਰ ਦੇਸ਼ਾਂ ਨਾਲ ਇਸ ਖੇਤਰ ਵਿੱਚ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ


ਭਾਰਤ ਐੱਮਐੱਸਐੱਮਈ ਖੇਤਰ ਵਿੱਚ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਅਤੇ ਸਲਾਨਾ ਐੱਸਸੀਓ ਐੱਮਐੱਸਐੱਮਈ ਬਜ਼ਾਰ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਦਿੱਤੀ


ਉਪ ਰਾਸ਼ਟਰਪਤੀ ਨੇ ਸਰਕਾਰ ਦੇ ਮੁ

Posted On: 30 NOV 2020 4:51PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਉਨ੍ਹਾਂ ਰਾਸ਼ਟਰਾਂ ਬਾਰੇ ਆਪਣੀ ਚਿੰਤਾ ਪ੍ਰਗਟਾਈ ਜੋ ਰਾਜ ਦੀ ਨੀਤੀ ਦੇ ਇੱਕ ਸਾਧਨ ਦੇ ਰੂਪ ਵਿੱਚ ਦਹਿਸ਼ਤਗਰਦੀ ਦਾ ਲਾਭ ਉਠਾਉਂਦੇ ਹਨ ਅਤੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਦੇਸ਼ਾਂ ਨੂੰ ਦਹਿਸ਼ਤਗਰਦੀ ਦਾ ਸਮਰਥਨ ਕਰਨ ਵਾਲੇ ਸੁਰੱਖਿਅਤ ਟਿਕਾਣਿਆਂ, ਬੁਨਿਆਦੀ ਢਾਂਚੇ ਅਤੇ ਵਿੱਤੀ ਨੈੱਟਵਰਕ ਨੂੰ ਵਿਆਪਕ ਰੂਪ ਨਾਲ ਖਤਮ ਕਰਨ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਕਾਨੂੰਨ ਲਾਗੂ ਕਰਨ ਦਾ ਸੱਦਾ ਦਿੱਤਾ। 

 

ਭਾਰਤ ਵੱਲੋਂ ਆਯੋਜਿਤ ਐੱਸਸੀਓ ਕੌਂਸਲ ਪ੍ਰਮੁੱਖਾਂ ਦੇ 19ਵੇਂ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਪਣੇ ਸਾਰੇ ਪ੍ਰਗਟਾਵਿਆਂ ਵਿੱਚ ਦਹਿਸ਼ਤਗਰਦੀ ਦੀ ਨਿੰਦਾ ਕਰਦਾ ਹੈ। ਉਨ੍ਹਾਂ ਨੇ ਕਿਹਾ, ‘‘ਅਸੀਂ ਅਣਜਾਣੇ ਸਥਾਨਾਂ ਤੋਂ ਉਤਪੰਨ ਖਤਰਿਆਂ ਬਾਰੇ ਚਿੰਤਤ ਹਾਂ ਅਤੇ ਵਿਸ਼ੇਸ਼ ਰੂਪ ਨਾਲ ਉਨ੍ਹਾਂ ਰਾਸ਼ਟਰਾਂ ਬਾਰੇ ਚਿੰਤਤ ਹਾਂ ਜੋ ਰਾਜ ਦੀ ਨੀਤੀ ਦੇ ਸਾਧਨ ਦੇ ਰੂਪ ਵਿੱਚ ਦਹਿਸ਼ਤਗਰਦੀ ਦਾ ਲਾਭ ਉਠਾਉਂਦੇ ਹਨ। ਅਜਿਹੀ ਪਹੁੰਚ ਪੂਰੀ ਤਰ੍ਹਾਂ ਨਾਲ ਸ਼ੰਘਾਈ ਸਹਿਯੋਗ ਸੰਗਠਨ ਦੀ ਭਾਵਨਾ ਅਤੇ ਆਦਰਸ਼ਾਂ ਅਤੇ ਚਾਰਟਰ ਦੇ ਖਿਲਾਫ਼ ਹੈ।’’

 

ਇਹ ਕਹਿੰਦੇ ਹੋਏ ਕਿ ਸ਼ਾਂਤੀ ਪ੍ਰਗਤੀ ਲਈ ਇੱਕ ਲਾਜ਼ਮੀ ਸ਼ਰਤ ਹੈ, ਸ਼੍ਰੀ ਨਾਇਡੂ ਨੇ ਮੀਟਿੰਗ ਵਿੱਚ ਭਾਗ ਲੈਣ ਵਾਲੇ ਪਤਵੰਤਿਆਂ ਨੂੰ ਕਿਹਾ ਕਿ ਇਸ ਖੇਤਰ ਦੇ ਸਾਹਮਣੇ ਸਭ ਤੋਂ ਗੰਭੀਰ ਚੁਣੌਤੀ ਦਹਿਸ਼ਤਗਰਦੀ, ਵਿਸ਼ੇਸ਼ ਰੂਪ ਨਾਲ ਸਰਹੱਦ ’ਤੇ ਦਹਿਸ਼ਤਗਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ, ‘‘ਦਹਿਸ਼ਤਗਰਦੀ ਅਸਲ ਵਿੱਚ ਮਾਨਵਤਾ ਦੀ ਦੁਸ਼ਮਣ ਹੈ। ਇਹ ਇੱਕ ਸੰਕਟ ਹੈ ਜਿਸ ਦਾ ਸਾਨੂੰ ਸਮੂਹਿਕ ਮੁਕਾਬਲਾ ਕਰਨ ਦੀ ਜ਼ਰੂਰਤ ਹੈ।’’

 

ਉਨ੍ਹਾਂ ਨੇ ਕਿਹਾ, ‘‘ਇਸ ਖਤਰੇ ਨੂੰ ਖਤਮ ਕਰਨ ਨਾਲ ਸਾਨੂੰ ਆਪਣੀ ਸਾਂਝੀ ਸਮਰੱਥਾ ਦਾ ਅਹਿਸਾਸ ਹੋਵੇਗਾ ਅਤੇ ਸਥਿਰ ਅਤੇ ਸੁਰੱਖਿਅਤ ਆਰਥਿਕ ਵਿਕਾਸ ਅਤੇ ਨਿਰੰਤਰ ਵਿਕਾਸ ਲਈ ਸਥਿਤੀਆਂ ਬਣਾਉਣ ਵਿੱਚ ਮਦਦ ਮਿਲੇਗੀ।’’

 

ਇਹ ਦੇਖਦੇ ਹੋਏ ਕਿ ਅਣਕਿਆਸੀ ਕੋਵਿਡ-19 ਮਹਾਮਾਰੀ ਨੇ ਸਾਰੇ ਮੈਂਬਰ ਰਾਸ਼ਟਰਾਂ ਦੀ ਆਰਥਿਕ ਗਤੀ ਨੂੰ ਹੌਲੀ ਕਰ ਦਿੱਤਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਇਸ ਨਾਲ ਬਹਾਦਰੀ ਨਾਲ ਲੜਿਆ ਹੈ ਅਤੇ ਆਰਥਿਕ ਸਥਿਰਤਾ ਯਕੀਨੀ ਕਰਨ ਦੇ ਨਾਲ ਨਾਲ ਵਾਇਰਸ ਨਾਲ ਲੜਨ ਵਿੱਚ ਜ਼ਿਕਰਯੋਗ ਲਚਕੀਲਾਪਣ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਜਨ ਸਸ਼ਕਤ ਅਤੇ ਲੋਕਾਂ ਵੱਲੋਂ ਸੰਚਾਲਿਤ ਦ੍ਰਿਸ਼ਟੀਕੋਣ ਨੇ ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਆਪਣੀ ਕੋਵਿਡ-19 ਮੌਤ ਦਰ ਨੂੰ ਬਣਾਏ ਰੱਖਣ ਵਿੱਚ ਸਮਰੱਥ ਬਣਾਇਆ ਹੈ। 

 

ਇਹ ਦੱਸਦਿਆਂ ਕਿ ਆਲਮੀ ਟੀਕਾਕਰਨ ਪ੍ਰੋਗਰਾਮ ਲਈ 60 ਪ੍ਰਤੀਸ਼ਤ ਤੋਂ ਵੱਧ ਟੀਕੇ ਭਾਰਤ ਵਿੱਚ ਤਿਆਰ ਕੀਤੇ ਜਾ ਰਹੇ ਹਨ, ਉਨ੍ਹਾਂ ਨੇ ਕਿਹਾ, ‘‘ਇਸ ਦੇ ਵਿਸ਼ਵ ਪੱਧਰੀ ਫਾਰਮਾਸਿਊਟੀਕਲ ਉਦਯੋਗ ਦਾ ਧੰਨਵਾਦ, ਭਾਰਤ ਨੇ ਚੱਲ ਰਹੀ ਕੋਵਿਡ-19 ਮਹਾਮਾਰੀ ਦੌਰਾਨ ਆਪਣੇ ਆਪ ਨੂੰ ਦੁਨੀਆ ਲਈ ਇੱਕ ਫਾਰਮੇਸੀ ਵਜੋਂ ਪ੍ਰਦਰਸ਼ਿਤ ਕੀਤਾ ਹੈ।’’ 

 

ਉਪ ਰਾਸ਼ਟਰਪਤੀ ਨੇ ਪਤਵੰਤਿਆਂ ਨੂੰ ਸੂਚਿਤ ਕੀਤਾ ਕਿ ਜਦੋਂ ਪੂਰਾ ਦੇਸ਼ ਲੌਕਡਾਊਨ ਵਿੱਚ ਸੀ, ਭਾਰਤ ਨੇ ਐੱਸਸੀਓ ਦੇ ਮੈਂਬਰ ਰਾਸ਼ਟਰਾਂ ਸਮੇਤ 150 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਅਤੇ ਉਪਕਰਣਾਂ ਦੀ ਸਪਲਾਈ ਕੀਤੀ ਹੈ। 

 

ਮਹਾਮਾਰੀ ਖਿਲਾਫ਼ ਲੜਾਈ ਵਿੱਚ ਐੱਸਸੀਓ ਮੈਂਬਰ ਦੇਸ਼ਾਂ ਨਾਲ ਆਪਣੇ ਅਨੁਭਵ ਨੂੰ ਸਾਂਝਾ ਕਰਨ ਲਈ ਭਾਰਤ ਦੀ ਤਤਪਰਤਾ ਨੂੰ ਪ੍ਰਗਟਾਉਂਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਕੋਵਿਡ-19 ਦੇ ਸਮਾਜਿਕ ਪ੍ਰਭਾਵ ਨੇ ਆਲਮੀ ਸੰਸਥਾਨਾਂ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਹੈ। 

 

ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਇਹ ਸਾਡੇ ਆਲਮੀ ਸੰਸਥਾਨਾਂ ਵਿੱਚ ਬਹੁਤ ਲਾਜ਼ਮੀ ਸੁਧਾਰ ਲਿਆਉਣ ਦਾ ਸਮਾਂ ਹੈ ਜਿਸ ਵਿੱਚ ਡਬਲਿਊਐੱਚਓ ਵੀ ਸ਼ਾਮਲ ਹੈ ਅਤੇ ਸਾਡੀਆਂ ਵਿਕਾਸ ਰਣਨੀਤੀਆਂ ਨੂੰ ਮੁੜ ਤੋਂ ਬਣਾਉਣ ਲਈ ਕੋਵਿਡ-19 ਦੁਨੀਆ ਦਾ ਸਾਹਮਣਾ ਕਰਨਾ ਹੈ, ਉਪ ਰਾਸ਼ਟਰਪਤੀ ਨੇ ਕਿਹਾ : ‘‘ਇਸ ਲਈ ਸਾਨੂੰ ਇੱਕ ਸੁਧਾਰਵਾਦੀ ਬਹੁਪੱਖ ਦੀ ਲੋੜ ਹੈ ਜੋ ਅੱਜ ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ, ਸਾਰੇ ਹਿੱਤਧਾਰਕਾਂ ਨੂੰ ਸੱਦਾ ਦਿੰਦਾ ਹੈ, ਸਮਕਾਲੀ ਚੁਣੌਤੀਆਂ ਨੂੰ ਹੱਲ ਕਰਦਾ ਹੈ ਅਤੇ ਮਨੁੱਖ ਨੂੰ ਸਾਡੀ ਸੋਚ ਅਤੇ ਨੀਤੀਆਂ ਦੇ ਕੇਂਦਰ ਵਿੱਚ ਰੱਖਦਾ ਹੈ।’’

 

ਉਨ੍ਹਾਂ ਨੇ ਕਿਹਾ ਕਿ ਭਾਰਤ ਆਲਮੀ ਪੱਧਰ ’ਤੇ ਇੱਕ ਆਰਥਿਕ ਸ਼ਕਤੀ ਦੇ ਰੂਪ ਵਿੱਚ ਉੱਭਰ ਰਿਹਾ ਹੈ ਅਤੇ ਦੇਸ਼ ਦੀ ਜੀਡੀਪੀ 2025 ਤੱਕ 5 ਟ੍ਰਿਲਿਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਸਥਿਰ ਆਰਥਿਕ ਵਿਕਾਸ ਯਕੀਨੀ ਕਰਨ ਲਈ ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇੱਕ ਨਵੀਂ ਆਰਥਿਕ ਰਣਨੀਤੀ ਸ਼ੁਰੂ ਕੀਤੀ ਹੈ: ਆਤਮਨਿਰਭਰ ਭਾਰਤ ਜਾਂ ਸਵੈ ਨਿਰਭਰ ਭਾਰਤ। ਉਨ੍ਹਾਂ ਨੇ ਕਿਹਾ, ‘‘ਇਹ ਰਾਸ਼ਟਰੀ ਆਰਥਿਕ ਸ਼ਕਤੀ, ਲਚਕੀਲਾਪਣ ਅਤੇ ਉੱਨਤ ਸਮਰੱਥਾਵਾਂ ਨੂੰ ਇੱਕ ਭਰੋਸੇਯੋਗ ਭਾਈਵਾਲੀ ਅਤੇ ਇੱਕ ਜ਼ਿੰਮੇਵਾਰ ਆਲਮੀ ਖਿਡਾਰੀ ਬਣਾਉਣ ਲਈ ਤਰਜੀਹ ਦਿੰਦਾ ਹੈ।’’

 

ਦੁਨੀਆ ਨੂੰ ਕਮਜ਼ੋਰੀਆਂ ਤੋਂ ਜਾਣੂ ਕਰਾਉਣ ਲਈ ਮੌਜੂਦਾ ਸੰਕਟ ਨੂੰ ਦੂਰ ਕਰਨ ਲਈ ਸਮੂਹਿਕ ਯਤਨਾਂ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ, ‘‘ਸਾਡੀ ਉਮੀਦ ਵਪਾਰ ਅਤੇ ਨਿਵੇਸ਼ ’ਤੇ ਪੁਨਰ ਸੁਰਜੀਤੀ ਦੇ ਵਾਧੇ ਅਤੇ ਆਰਥਿਕ ਸੁਧਾਰ ਦੇ ਚਾਲਕ ਦੇ ਰੂਪ ਵਿੱਚ ਪਈ ਹੈ। ਵਪਾਰ ਲਈ ਰਿਕਵਰੀ ਪ੍ਰਕਿਰਿਆ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਸਾਰੇ ਭਾਈਵਾਲਾਂ ਨੂੰ ਭਰੋਸੇਮੰਦ ਅਤੇ ਪਾਰਦਰਸ਼ੀ ਹੋਣਾ ਚਾਹੀਦਾ ਹੈ।’’ ਉਨ੍ਹਾਂ ਨੇ ਕਿਹਾ ਕਿ ਰਾਸ਼ਟਰਾਂ ਨੂੰ ਵਪਾਰ ਦੇ ਬਹੁਪੱਖੀ ਨਿਯਮਾਂ ਦੇ ਪਾਲਣ ਦਾ ਪ੍ਰਦਰਸ਼ਨ ਕਰਨਾ  ਚਾਹੀਦਾ ਹੈ। 

 

ਉਨ੍ਹਾਂ ਨੇ 2021-2015 ਦੀ ਮਿਆਦ ਲਈ ਬਹੁਪੱਖੀ ਵਪਾਰ ਅਤੇ ਆਰਥਿਕ ਸਹਿਯੋਗ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਯੋਜਨਾ ਨੂੰ ਮਨਜ਼ੂਰੀ ਦੇਣ ਲਈ ਐੱਸਸੀਓ ਵਪਾਰ ਮੰਤਰੀਆਂ ਨੂੰ ਵੀ ਵਧਾਈ ਦਿੱਤੀ। 

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸੰਗਠਨ ਵਿੱਚ ਸਰਗਰਮ, ਸਕਾਰਾਤਮਕ ਅਤੇ ਰਚਨਾਤਮਕ ਭੂਮਿਕਾ ਨਿਭਾਉਂਦੇ ਹੋਏ ਐੱਸਸੀਓ ਦੇ ਅੰਦਰ ਆਪਣੇ ਸਹਿਯੋਗ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਣ ਲਈ ਵਚਨਬੱਧ ਹੈ। 

 

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਸਟਾਰਟ-ਅੱਪਸ ਅਤੇ ਇਨੋਵੇਸ਼ਨ ’ਤੇ ਇੱਕ ਵਿਸ਼ੇਸ਼ ਵਰਕਿੰਗ ਗਰੁੱਪ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਐੱਸਸੀਓ ਮੈਂਬਰ ਦੇਸ਼ਾਂ ਵਿਚਕਾਰ ਬਹੁਪੱਖੀ ਸਹਿਯੋਗ ਦੀ ਨੀਂਹ ਰੱਖੇਗਾ ਤਾਕਿ ਗਿਆਨ ਸਾਂਝਾ ਕਰਨ ਵਾਲੀਆਂ ਵਰਕਸ਼ਾਪਾਂ, ਨੌਜਵਾਨ ਉੱਦਮੀਆਂ ਨੂੰ ਸਿਖਲਾਈ ਦੇਣ, ਨਿਵੇਸ਼ਕਾਂ ਤੱਕ ਪਹੁੰਚ ਨੂੰ ਸਮਰੱਥ ਕਰਨ ਅਤੇ ਬਿਹਤਰੀਨ ਪਿਰਤਾਂ ਦਾ ਅਦਾਨ-ਪ੍ਰਦਾਨ ਕਰਨ ਜ਼ਰੀਏ ਆਪਣੇ ਸਟਾਰਟ-ਅੱਪ ਈਕੋਸਿਸਟਮ ਨੂੰ ਵਿਕਸਿਤ ਕੀਤਾ ਜਾ ਸਕੇ। 

 

ਉਨ੍ਹਾਂ ਨੇ ਕਿਹਾ ਕਿ ਸਟਾਰਟ-ਅੱਪ ਇੰਡੀਆ ਪਹਿਲ ਦੀ ਸ਼ੁਰੂਆਤ ਦੇ ਬਾਅਦ ਤੋਂ ਭਾਰਤ ਕੋਲ 590 ਜ਼ਿਲ੍ਹਿਆਂ ਵਿੱਚ 38,000 ਤੋਂ ਜ਼ਿਆਦਾ ਮਾਨਤਾ ਪ੍ਰਾਪਤ ਸਟਾਰਟ-ਅੱਪ ਹਨ ਜਿਨ੍ਹਾਂ ਵਿੱਚ ਲਗਭਗ 400,000 ਨੌਕਰੀਆਂ ਦੀ ਸਿਰਜਣਾ ਕੀਤੀ ਗਈ ਹੈ। 

 

ਉਨ੍ਹਾਂ ਨੇ ਕਿਹਾ ਕਿ ਸਟਾਰਟ-ਅੱਪਸ ਅਤੇ ਇਨੋਵੇਸ਼ਨ ’ਤੇ ਵਿਸ਼ੇਸ਼ ਵਰਕਿੰਗ ਸਮੂਹ ਅਤੇ ਐੱਸਸੀਓ ਸਟਾਰਟ-ਅੱਪਸ ਫੋਰਮ ਦੀ ਮੇਜ਼ਬਾਨੀ ਲਈ ਭਾਰਤ ਹਰ ਸਾਲ ਮੇਜ਼ਬਾਨੀ ਕਰਦਾ ਹੈ। 

 

ਰਵਾਇਤੀ ਮੈਡੀਸਨ ’ਤੇ ਇੱਕ ਮਾਹਿਰ ਸਮੂਹ ਬਣਾਉਣ ਦੇ ਭਾਰਤ ਦੇ ਦੂਜੇ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਆਧੁਨਿਕ ਮੈਡੀਕਲ ਪ੍ਰਣਾਲੀ ਦੀਆਂ ਸੀਮਾਵਾਂ ਦਾ ਜ਼ਿਕਰ ਕੀਤਾ ਜੋ ਕਿ ਕੋਵਿਡ-19 ਮਹਾਮਾਰੀ ਦੇ ਅਣਕਿਆਸੇ ਆਲਮੀ ਪਸਾਰ ਦੇ ਕਾਰਨ ਕਾਫ਼ੀ ਦਬਾਅ ਵਿੱਚ ਹੈ। 

 

ਉਨ੍ਹਾਂ ਨੇ ਕਿਹਾ, ‘‘ਅਜਿਹੇ ਦ੍ਰਿਸ਼ ਵਿੱਚ ਰਵਾਇਤੀ ਮੈਡੀਕਲ ਪ੍ਰਣਾਲੀਆਂ ਨੇ ਇਸ ਖੇਤਰ ਵਿੱਚ ਲੱਖਾਂ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਪ੍ਰਭਾਵੀ ਅਤੇ ਘੱਟ ਲਾਗਤ ਦਾ ਵਿਕਲਪ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਸਹਾਇਕ ਭੂਮਿਕਾ ਨਿਭਾਈ ਹੈ।’’

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਰਵਾਇਤੀ ਮੈਡੀਕਲ ਵਿੱਚ ਇੱਕ ਮਾਹਿਰ ਵਰਕਿੰਗ ਗਰੁੱਪ ਦੇ ਨਿਰਮਾਣ ਨਾਲ ਯੂਰੇਸ਼ੀਅਨ ਖੇਤਰ ਵਿੱਚ ਸਿਹਤ ਦੇਖਭਾਲ਼ ਲਈ ਇੱਕ ਸਮੁੱਚਾ ਦ੍ਰਿਸ਼ਟੀਕੋਣ ਬਣਾਉਣ ਵਿੱਚ ਸਾਡੇ ਯਤਨਾਂ ਨੂੰ ਪ੍ਰਭਾਵੀ ਢੰਗ ਨਾਲ ਤਾਲਮੇਲ ਕਰਨ ਵਿੱਚ ਮਦਦ ਮਿਲੇਗੀ। 

 

ਇਹ ਦੇਖਦੇ ਹੋਏ ਕਿ ਆਯੁਰਵੇਦ ਅਤੇ ਯੋਗ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਆਯੁਸ਼ ਮੰਤਰਾਲਾ ਐੱਸਸੀਓ ਸਿਹਤ ਮੰਤਰੀਆਂ ਦੀ ਮੀਟਿੰਗ ਦੇ ਤੰਤਰ ਤਹਿਤ ਭਾਰਤ ਵਿੱਚ ਰਵਾਇਤੀ ਮੈਡੀਕਲ ’ਤੇ ਮਾਹਿਰ ਕਾਰਜ ਸਮੂਹ ਦੀ ਸਲਾਨਾ ਮੇਜ਼ਬਾਨੀ ਕਰਨ ਲਈ ਤਿਆਰ ਹੈ। 

 

ਸ਼੍ਰੀ ਨਾਇਡੂ ਨੇ ਸਾਰੇ ਦੇਸ਼ਾਂ ਦੇ ਆਰਥਿਕ ਵਾਧੇ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਖੇਤਰ ਦੇ ਮਹੱਤਵ ’ਤੇ ਧਿਆਨ ਦਿੰਦਿਆਂ ਕਿਹਾ ਕਿ ਭਾਰਤ ਇਸ ਖੇਤਰ ਵਿੱਚ ਆਪਣੀਆਂ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਐੱਮਐੱਸਐੱਮਈ ਨਾ ਸਿਰਫ਼ ਵੱਡੇ ਪੈਮਾਨੇ ’ਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਬਲਕਿ ਗ੍ਰਾਮੀਣ ਅਤੇ ਪੱਛੜੇ ਖੇਤਰਾਂ ਦੇ ਉਦਯੋਗੀਕਰਨ ਵਿੱਚ ਵੀ ਮਦਦ ਕਰਦੇ ਹਨ, ਜਿਸ ਨਾਲ ਖੇਤਰੀ ਅਸੰਤੁਲਨ ਨੂੰ ਘੱਟ ਕੀਤਾ ਜਾਂਦਾ ਹੈ ਅਤੇ ਰਾਸ਼ਟਰੀ ਆਮਦਨ ਅਤੇ ਧਨ ਦੀ ਜ਼ਿਆਦਾ ਸਮਾਨ ਵੰਡ ਦਾ ਭਰੋਸਾ ਦਿੱਤਾ ਜਾਂਦਾ ਹੈ। 

 

ਉਨ੍ਹਾਂ ਨੇ ਕਿਹਾ ਕਿ ਐੱਸਸੀਓ ਬਿਜ਼ਨਸ ਕੌਂਸਲ ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਮਰਸ ਐਂਡ ਇੰਡਸਟ੍ਰੀ (ਫਿਕੀ) ਵਿੱਚ ਭਾਰਤ ਦੇ ਰਾਸ਼ਟਰੀ ਅਧਿਆਏ ਨੇ ਇੱਕ ਸਲਾਨਾ ਐੱਸਸੀਓ ਐੱਮਐੱਸਐੱਮਈ ਬਜ਼ਾਰ ਨੂੰ ਵਿਵਸਥਿਤ ਕਰਨ ਅਤੇ ਇੱਕ ਡਿਜੀਟਲ ਐੱਸਸੀਓ ਐੱਮਐੱਸਐੱਮਈ ਕੇਂਦਰ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ।

 

*****

 

ਐੱਮਐੱਸ/ਡੀਪੀ



(Release ID: 1677262) Visitor Counter : 146