ਰੱਖਿਆ ਮੰਤਰਾਲਾ

ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਦਿੱਲੀ ਵਿਖੇ ਆਈਸੀਯੂ ਸਮਰੱਥਾ ਵਿਚ ਵਾਧਾ

Posted On: 29 NOV 2020 6:41PM by PIB Chandigarh

ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਨੇ ਦਿੱਲੀ ਐਨਸੀਆਰ ਵਿੱਚ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਸਲਾਹ ‘ਤੇ ਦਿੱਲੀ ਛਾਉਣੀ ਦੇ ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਵਿੱਚ ਆਈਸੀਯੂ ਬੈੱਡਾਂ ਦੀ ਗਿਣਤੀ ਵਧਾ ਕੇ 500 ਕਰ ਦਿੱਤੀ ਹੈ। ਸਾਰੇ ਬਿਸਤਰਿਆਂ ਤੇ ਆਕਸੀਜਨ ਦੀ ਸੁਵਿਧਾ ਉਪਲਬਧ ਹੈ । ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਡੀ.ਜੀ.ਐੱਫ.ਐੱਮ.ਐੱਸ.), ਲੈਫਟੀਨੈਂਟ ਜਨਰਲ ਅਨੂਪ ਬੈਨਰਜੀ, ਐਸ.ਐਮ., ਪੀਐਚਐਸ ਵੱਧ ਰਹੇ ਮਾਮਲਿਆਂ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਦੀ ਸਹੂਲਤ ਦੀ ਅਪਡੇਟਿੰਗ ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਜਾਣਕਾਰੀ ਨੂੰ ਦਿੱਲੀ ਸਰਕਾਰ ਦੇ ਪੋਰਟਲ ਉੱਤੇ ਅਪਡੇਟ ਕੀਤਾ ਗਿਆ ਹੈ।  

ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਡੀਆਰਡੀਓ ਦੀ 1000 ਬੈੱਡ ਦੀ ਸਹੂਲਤ ਹੈ, ਜੋ ਕਿ 5 ਜੁਲਾਈ 2020 ਨੂੰ ਦਿੱਲੀ ਅਤੇ ਹੋਰ ਰਾਜਾਂ ਦੇ ਕੋਵਿਡ -19 ਪੋਜ਼ੀਟਿਵ ਮਰੀਜ਼ਾਂ ਦਾ ਇਲਾਜ ਕਰਨ ਦੇ ਆਦੇਸ਼ ਨਾਲ ਸੰਚਾਲਤ ਕੀਤਾ ਗਿਆ ਸੀ। ਆਈਸੀਯੂ ਬੈੱਡਾਂ ਦੀ ਗਿਣਤੀ ਵਿਚ ਵਾਧੇ ਲਈ ਵਾਧੂ ਸਾਜ਼ੋ-ਸਾਮਾਨ, ਜਿਵੇਂ ਕਿ ਆਈਸੀਯੂ ਮਾਨੀਟਰਾਂ, ਐਚਐਫਐਨਸੀ ਮਸ਼ੀਨਾਂ, ਅਤੇ ਮੌਜੂਦਾ ਆਕਸੀਜਨ ਪਾਈਪਲਾਈਨ ਦੀ ਅਪਗ੍ਰੇਡੇਸ਼ਨ ਆਦਿ ਦੀ ਲੋੜ ਸੀ। ਮਾਮਲਿਆਂ ਵਿੱਚ ਬੇਤਹਾਸ਼ਾ ਵਾਧੇ ਨਾਲ ਨਜਿੱਠਣ ਲਈ, ਏਐੱਫਐੱਮਐੱਸ ਨੇ ਡਾਕਟਰਾਂ ਨੂੰ ਵਧਾ ਦਿੱਤਾ ਹੈ। ਆਈਟੀਬੀਪੀ, ਸੀਏਪੀਐਫ ਅਤੇ ਹੋਰ ਸੇਵਾਵਾਂ ਦੇ ਡਾਕਟਰ ਅਤੇ ਨਰਸਿੰਗ ਸਟਾਫ ਕੰਮ ਵਿੱਚ ਸ਼ਾਮਲ ਹੋ ਗਏ ਹਨ ਅਤੇ ਦਿਨ ਰਾਤ ਕੰਮ ਕਰ ਰਹੇ ਹਨ। 

ਹਸਪਤਾਲ ਵਿੱਚ ਹੁਣ ਤੱਕ 3271 ਦਾਖਲ ਹੋਏ ਹਨ ਜਿਨ੍ਹਾਂ ਵਿੱਚੋਂ 2796 ਮਰੀਜ਼ ਠੀਕ ਹੋਏ / ਡਿਸਚਾਜ ਕੀਤੇ ਗਏ ਹਨ। ਇਸ ਸਮੇਂ ਹਸਪਤਾਲ ਵਿੱਚ 434 ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 356 ਨਾਗਰਿਕ ਅਤੇ 78 ਸੇਵਾ ਕਰਮਚਾਰੀ ਹਨ।

ਹਸਪਤਾਲ ਦਿੱਲੀ ਅਤੇ ਆਲੇ ਦੁਆਲੇ ਦੇ ਰਾਜਾਂ, ਜਿਵੇਂ ਕਿ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਦੇ ਮਰੀਜ਼ਾਂ ਨੂੰ ਦਾਖਲ ਕਰ ਰਿਹਾ ਹੈ। ਡਾਇਰੈਕਟੋਰੇਟ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਡੀਜੀਏਐਫਐਮਐਸ) ਨੇ ਕੋਵਿਡ -19 ਮਰੀਜ਼ਾਂ ਦੀ ਦੇਖਭਾਲ ਤੇ ਉਨ੍ਹਾਂ ਦੇ ਆਧੁਨਿਕ ਮੈਡੀਕਲ ਇਲਾਜ਼ ਲਈ ਡਾਕਟਰਾਂ, ਨਰਸਿੰਗ ਅਫਸਰਾਂ, ਪੈਰਾਮੈਡਿਕ ਸਟਾਫ ਅਤੇ ਸੰਬੰਧਿਤ ਮਨੁੱਖੀ ਸ਼ਕਤੀ ਮੁਹਈਆ ਕਾਰਵਾਈ ਹੈ। ਸਹਾਇਕ ਸੇਵਾਵਾਂ ਜਿਵੇਂ ਕਿ ਹਾਊਸਕੀਪਿੰਗ ਸਰਵਿਸਿਜ਼, ਲਾਂਡਰੀ, ਸੀਐਸਐਸਡੀ, ਫੂਡ ਐਂਡ ਬੇਵਰੇਜ, ਅਤੇ ਫਾਇਰ ਸਰਵਿਸਿਜ਼ ਆਦਿ ਦੀ ਸਾਂਭ-ਸੰਭਾਲ ਡੀਆਰਡੀਓ ਦੇ ਡੀਸੀਡਬਲਯੂ ਐਂਡ ਈ ਅਤੇ ਸੀਸੀਆਰ ਐਂਡ ਡੀ ਸੈਂਟਰਲ ਵੱਲੋਂ ਕੀਤੀ ਜਾਂਦੀ ਹੈ। ਡੀਆਰਡੀਓ ਵਰਕਸ ਵਿਭਾਗ (ਸਿਵਲ ਵਰਕਸ ਐਂਡ ਇਸਟੇਟ) ਦੇ ਮੁੱਖ ਇੰਜੀਨੀਅਰ ਸ੍ਰੀ ਅਜੈ ਸਿੰਘ ਨੇ ਦੱਸਿਆ ਕਿ ਕੋਵਿਡ -19 ਦੇ ਮਰੀਜ਼ਾਂ ਲਈ ਆਈਸੀਯੂ'ਜ  ਦੇ ਲਿਹਾਜ਼ ਨਾਲ ਇਹ ਦਿੱਲੀ ਦੀ ਸਭ ਤੋਂ ਵੱਡੀ ਸਹੂਲਤ ਹੈ ਅਤੇ ਬੁਨਿਆਦੀ ਢਾਂਚੇ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਲੋੜ ਅਨੁਸਾਰ ਵਧੇਰੇ ਆਈਸੀਯੂ ਬੈੱਡ ਉਪਲਬਧ ਕਰਵਾਏ ਜਾ ਸਕਣ। 

ਡੀਆਰਡੀਓ ਨੇ ਇਸ ਸਹੂਲਤ ਦਾ ਡਿਜ਼ਾਇਨ, ਵਿਕਾਸ ਅਤੇ ਕਾਰਜਸ਼ੀਲਤਾ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਅਤੇ ਇਸ ਨੂੰ ਗ੍ਰਿਹ ਮੰਤਰਾਲੇ (ਐਮਐਚਏ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਐਚਐਫਡਬਲਯੂ), ਆਰਮਡ ਫੋਰਸਿਜ਼, ਟਾਟਾ ਸੰਨਜ਼ ਅਤੇ ਹੋਰ ਉਦਯੋਗਾਂ ਨਾਲ ਸਾਂਝੇ ਤੌਰ' ਤੇ 12 ਦਿਨਾਂ ਦੇ ਰਿਕਾਰਡ ਸਮੇਂ ਵਿਚ ਬਣਾਇਆ। ਹਸਪਤਾਲ ਦੀਆਂ ਮੌਜੂਦਾ ਸਹੂਲਤਾਂ ਵਿੱਚ ਹਰੇਕ ਬਿਸਤਰੇ ਨੂੰ ਆਕਸੀਜਨ ਦੀ ਸਪਲਾਈ, ਐਕਸ-ਰੇ, ਇਲੈਕਟ੍ਰੋਕਾਰਡੀਓਗਰਾਮ (ਈਸੀਜੀ), ਹੀਮੈਟੋਲੋਜੀਕਲ ਟੈਸਟ ਸਹੂਲਤਾਂ, ਵੈਂਟੀਲੇਟਰ, ਕੋਵਿਡ ਟੈਸਟ ਲੈਬ, ਪਹੀਏ ਵਾਲੀਆਂ ਕੁਰਸੀਆਂ, ਸਟ੍ਰੈਚਰਸ ਅਤੇ ਹੋਰ ਡਾਕਟਰੀ ਉਪਕਰਣ ਸ਼ਾਮਲ ਹਨ। ਡੀਆਰਡੀਓ ਨੇ ਉਦਯੋਗ ਵੱਲੋਂ ਵਿਕਸਿਤ ਕੀਤੀ ਕੋਵਿਡ -19 ਟੈਕਨੋਲੋਜੀ, ਜਿਵੇਂ ਕਿ ਵੈਂਟੀਲੇਟਰਾਂ, ਡਿਕੰਟੈਮੀਨੇਸ਼ਨ ਟਨਲਾਂ, ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ'ਜ਼), ਐਨ 95 ਮਾਸਕ, ਸੰਪਰਕ ਮੁਕਤ ਸੈਨੀਟਾਈਜ਼ਰ ਡਿਸਪੈਂਸਰ, ਸੈਨੀਟੇਸ਼ਨ ਚੈਂਬਰ ਅਤੇ ਮੈਡੀਕਲ ਰੋਬੋਟ, ਟਰਾਲੀਆਂ ਆਦਿ ਦੀ ਵਰਤੋਂ ਵੀ ਸੁਵਿਧਾ ਵਿੱਚ ਕੀਤੀ ਹੈ। 

ਇਸ ਹਸਪਤਾਲ ਵਿੱਚ, ਮਰੀਜ਼ਾਂ ਦੀ ਜਾਂਚ, ਦਵਾਈਆਂ ਅਤੇ ਭੋਜਨ ਸਮੇਤ ਮੁਫਤ ਇਲਾਜ ਕੀਤਾ ਜਾਂਦਾ ਹੈ। ਹਸਪਤਾਲ ਵਿਚ ਇਲਾਜ ਕਰਵਾ ਰਹੇ ਮਰੀਜ਼ਾਂ ਨੇ ਹਸਪਤਾਲ ਵਿਚ ਦੇਖਭਾਲ ਅਤੇ ਸਾਫ ਸਫਾਈ ਦੀਆਂ ਸਹੂਲਤਾਂ ਲਈ ਆਪਣੀ ਸੰਤੁਸ਼ਟੀ ਪ੍ਰਗਟਾਈ ਹੈ, ਤੇ ਸ਼ਲਾਘਾ ਕੀਤੀ ਹੈ। 

-------------------------------------------------------  

ਏਬੀਬੀ / ਨਾਮਪੀ / ਰਾਜੀਬ


(Release ID: 1677088) Visitor Counter : 120