ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਰਕਾਰ ਨੇ ਭਾਰਤੀ ਕੋਵਿਡ–19 ਵੈਕਸੀਨ ਦੇ ਵਿਕਾਸ ’ਚ ਤੇਜ਼ੀ ਲਿਆਉਣ ਲਈ ‘ਮਿਸ਼ਨ ਕੋਵਿਡ ਸੁਰਕਸ਼ਾ’ ਲਾਂਚ ਕੀਤਾ

Posted On: 29 NOV 2020 5:45PM by PIB Chandigarh

ਭਾਰਤ ਸਰਕਾਰ ਨੇ ਮਿਸ਼ਨ ਕੋਵਿਡ ਸੁਰਕਸ਼ਾ ਭਾਰਤੀ ਕੋਵਿਡ–19 ਵੈਕਸੀਨ ਵਿਕਾਸ ਮਿਸ਼ਨਲਈ 900 ਕਰੋੜ ਰੁਪਏ ਦੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ ਹੈ। ਇਹ ਗ੍ਰਾਂਟ ਭਾਰਤੀ ਕੋਵਿਡ–19 ਵੈਕਸੀਨਾਂ ਦੀ ਖੋਜ ਤੇ ਵਿਕਾਸ ਲਈ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਨੂੰ ਮੁਹੱਈਆ ਕਰਵਾਈ ਜਾਵੇਗੀ।

 

ਕੋਵਿਡ–19 ਵੈਕਸੀਨ ਵਿਕਾਸ ਮਿਸ਼ਨਅਰੰਭ ਤੋਂ ਲੈ ਕੇ ਅੰਤ ਤੱਕ ਕਲੀਨਿਕਲ ਵਿਕਾਸ ਰਾਹੀਂ ਪ੍ਰੀਕਲੀਨਿਕਲ ਵਿਕਾਸ ਅਤੇ ਨਿਰਮਾਣ ਤੇ ਜਨਤਾ ਤੱਕ ਪਹੁੰਚਾਉਣ ਲਈ ਨਿਯੰਤ੍ਰਿਤ ਸੁਵਿਧਾ ਉੱਤੇ ਧਿਆਨ ਕੇਂਦ੍ਰਿਤ ਕਰੇਗਾ; ਇਸ ਨਾਲ ਸਾਰੇ ਉਪਲਬਧ ਤੇ ਵਿੱਤੀ ਸਹਾਇਤਾ ਪ੍ਰਾਪਤ ਸਰੋਤ ਸੰਗਠਿਤ ਹੋਣਗੇ ਅਤੇ ਇੱਕ ਤੇਜ਼ਰਫ਼ਤਾਰ ਨਾਲ ਉਤਪਾਦ ਦਾ ਵਿਕਾਸ ਹੋ ਸਕੇਗਾ। ਇਸ ਨਾਲ ਅਨੁਮਾਨਿਤ 5–6 ਉਮੀਦਵਾਰ ਦਾ ਵਿਕਾਸ ਤੇਜ਼ ਕਰਨ ਵਿੱਚ ਮਦਦ ਮਿਲੇਗੀ ਤੇ ਇਹ ਯਕੀਨੀ ਹੋ ਸਕੇਗਾ ਕਿ ਇਹ ਲਾਇਸੈਂਸ ਮਿਲਣ ਦੇ ਨੇੜੇ ਪੁੱਜ ਸਕਣ ਅਤੇ ਕੋਵਿਡ ਦੀ ਛੂਤ ਹੋਰ ਫੈਲਣ ਤੋਂ ਰੋਕਣ ਲਈ ਜਨਸਿਹਤ ਪ੍ਰਣਾਲੀਆਂ ਵਿੱਚ ਲਾਗੂ ਕਰਨ ਤੇ ਇਨ੍ਹਾਂ ਨੂੰ ਬਜ਼ਾਰ ਚ ਲਿਆਉਣ ਲਈ ਰੈਗੂਲੇਟਰੀ ਅਥਾਰਿਟੀਜ਼ ਦੇ ਵਿਚਾਰ ਦੇ ਧਿਆਨ ਗੋਚਰੇ ਆਉਣ।

 

ਇਸ ਫ਼ੰਡ ਦੇ ਅਹਿਮ ਉਦੇਸ਼ ਪ੍ਰੀਕਲੀਨਿਕਲ ਅਤੇ ਕਲੀਨਿਕਲ ਵਿਕਾਸ ਵਿੱਚ ਤੇਜ਼ੀ ਲਿਆਉਣਾ; ਕੋਵਿਡ–19 ਵੈਕਸੀਨ ਦੇ ਉਨ੍ਹਾਂ ਉਮੀਦਵਾਰਾਂ ਨੂੰ ਲਾਇਸੈਂਸ ਦੇਣਾ ਹੋਵੇਗਾ, ਜੋ ਇਸ ਵੇਲੇ ਕੋਵਿਡ–19 ਦੀ ਵੈਕਸੀਨ ਦੇ ਵਿਕਾਸ ਵਿੱਚ ਮਦਦ ਹਿਤ ਕਲੀਨਿਕਲ ਪੜਾਵਾਂ ਤੇ ਹਨ ਜਾਂ ਵਿਕਾਸ ਦੇ ਕਲੀਨਿਕਲ ਪੜਾਅ ਵਿੱਚ ਦਾਖ਼ਲ ਹੋਣ ਲਈ ਤਿਆਰ ਹਨ, ਕਲੀਨਿਕਲ ਪਰੀਖਣ ਲਈ ਸਥਾਨ ਸਥਾਪਿਤ ਕਰ ਰਹੇ ਹਨ ਅਤੇ ਮੌਜੂਦਾ ਇਮਿਊਨੋਐਸੇ ਲੈਬੋਰੇਟਰੀਜ਼, ਕੇਂਦਰੀ ਲੈਬੋਰੇਟਰੀਜ਼ ਅਤੇ ਪਸ਼ੂ ਅਧਿਐਨਾਂ ਲਈ ਵਾਜਬ ਸੁਵਿਧਾਵਾਂ, ਉਤਪਾਦਨ ਸੁਵਿਧਾਵਾਂ ਅਤੇ ਹੋਰ ਟੈਸਟਿੰਗ ਸੁਵਿਧਾਵਾਂ ਨੂੰ ਮਜ਼ਬੂਤ ਕਰ ਰਹੇ ਹਨ।

 

ਹੋਰ ਅਹਿਮ ਉਦੇਸ਼ ਸਾਂਝੇ ਇੱਕਸੁਰ ਪ੍ਰੋਟੋਕੋਲਜ਼ ਦੇ ਵਿਕਾਸ, ਸਿਖਲਾਈ, ਡਾਟਾ ਮੈਨੇਜਮੈਂਟ ਪ੍ਰਣਾਲੀਆਂ, ਰੈਗੂਲੇਟਰੀ ਸਬਮਿਸ਼ਨਜ਼, ਅੰਦਰੂਨੀ ਤੇ ਬਾਹਰੀ ਮਿਆਰ ਪ੍ਰਬੰਧ ਪ੍ਰਣਾਲੀਆਂ ਤੇ ਮਾਨਤਾਵਾਂ ਵਿੱਚ ਮਦਦ ਕਰਨਾ ਹੋਣਗੇ। ਪਸ਼ੂ ਟੌਕਸੀਕੌਲੋਜੀ ਅਧਿਐਨਾਂ ਹਿਤ ਪ੍ਰਕਿਰਿਆ ਵਿਕਾਸ, ਸੈੱਲ ਲਾਈਨ ਵਿਕਾਸ ਤੇ ਜੀਐੱਮਪੀ ਬੈਚਜ਼ ਦੇ ਨਿਰਮਾਣ ਲਈ ਸਮਰੱਥਾਵਾਂ ਅਤੇ ਕਲੀਨਿਕਲ ਪਰੀਖਣਾਂ ਨੂੰ ਵੀ ਇਸ ਮਿਸ਼ਨ ਅਧੀਨ ਮਦਦ ਮਿਲੇਗੀ। ਪ੍ਰਮੁੱਖ ਤੱਤ ਵਾਜਬ ਟੀਚਾ ਉਤਪਾਦ ਪ੍ਰੋਫ਼ਾਈਲ ਦਾ ਵਿਕਾਸ ਹੋਵੇਗਾ, ਤਾਂ ਜੋ ਵੈਕਸੀਨਾਂ ਇਸ ਮਿਸ਼ਨ ਜ਼ਰੀਏ ਉਹ ਵੈਕਸੀਨਾਂ ਬਜ਼ਾਰ ਵਿੱਚ ਲਿਆਂਦੀਆਂ ਜਾ ਸਕਣ, ਜਿਨ੍ਹਾਂ ਦੀਆਂ ਭਾਰਤ ਲਈ ਤਰਜੀਹੀ ਵਿਸ਼ੇਸ਼ਤਾਵਾਂ ਲਾਗੂ ਹਨ।

 

ਬਾਇਓਟੈਕਨੋਲੋਜੀ ਵਿਭਾਗ ਦੀ ਅਗਵਾਈ ਹੇਠ ਅਤੇ ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ (BIRAC) ਵਿਖੇ ਇੱਕ ਸਮਰਪਿਤ ਮਿਸ਼ਨ ਲਾਗੂ ਕਰਨ ਵਾਲੀ ਇਕਾਈ ਇਸ ਨੂੰ ਲਾਗੂ ਕਰੇਗੀ; ਨੈਸ਼ਨਲ ਬਾਇਓ ਫ਼ਾਰਮਾ ਮਿਸ਼ਨ (ਐੱਨਬੀਐੱਮ) ਅਤੇ ਇੰਡਸੀਈਪੀਆਈ ਮਿਸ਼ਨ ਅਧੀਨ ਮੌਜੂਦਾ ਗਤੀਵਿਧੀਆਂ ਇਸ ਮਿਸ਼ਨ ਨੂੰ ਪੂਰਕ ਤਾਕਤਾਂ ਮੁਹੱਈਆ ਕਰਨਗੀਆਂ।

 

 

ਕੋਵਿਡ ਸੁਰਕਸ਼ਾ ਮਿਸ਼ਨਦੇ ਗੇੜ–I ਨੂੰ 12 ਮਹੀਨਿਆਂ ਦੇ ਸਮੇਂ ਲਈ 900 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

 

ਹੁਣ ਤੱਕ ਬਾਇਓਟੈਕਨੋਲੋਜੀ ਵਿਭਾਗ ਦੀ ਮਦਦ ਨਾਲ ਅਕਾਦਮਿਕ ਖੇਤਰ ਤੇ ਉਦਯੋਗ ਦੋਵਾਂ ਵੱਲੋਂ ਕੁੱਲ 10 ਵੈਕਸੀਨ ਉਮੀਦਵਾਰਾਂ ਨੂੰ ਮਦਦ ਕੀਤੀ ਜਾ ਰਹੀ ਹੈ ਅਤੇ ਅੱਜ ਦੀ ਤਰੀਕ ਤੱਕ ਰੂਸੀ ਵੈਕਸੀਨ ਸਪੂਤਨਿਕ–V ਸਮੇਤ 5 ਵੈਕਸੀਨ ਉਮੀਦਵਾਰ ਮਨੁੱਖੀ ਪਰੀਖਣ ਕਰ ਰਹੇ ਹਨ; ਜਿਨ੍ਹਾਂ ਵਿੱਚੋਂ 3 ਹੋਰ ਛੇਤੀ ਹੀ ਮਨੁੱਖੀ ਪਰੀਖਣਾਂ ਵਿੱਚ ਦਾਖ਼ਲ ਹੋਣ ਲਈ ਪ੍ਰੀਕਲੀਨਿਕਲ ਦੇ ਅਗਾਂਹਵਧੂ ਪੜਾਵਾਂ ਵਿੱਚ ਹਨ।

 

ਡਾ. ਰੇਨੂ ਸਵਰੂਪ, ਸਕੱਤਰ ਬਾਇਓਟੈਕਨੋਲੋਜੀ ਵਿਭਾਗ, ਵਿਗਿਆਨ ਤੇ ਟੈਕਨੋਲੋਜੀ ਮੰਤਰਾਲਾ ਅਤੇ ਚੇਅਰਪਰਸਨ BIRAC ਨੇ ਕਿਹਾ,‘ਮਿਸ਼ਨ ਕੋਵਿਡ ਸੁਰਕਸ਼ਾਸਾਡੇ ਦੇਸ਼ ਲਈ ਦੇਸੀ, ਕਿਫ਼ਾਇਤੀ ਤੇ ਪਹੁੰਚਯੋਗ ਵੈਕਸੀਨਾਂ ਦਾ ਵਿਕਾਸ ਯੋਗ ਬਣਾਉਣ ਵਾਸਤੇ ਸਾਡੀ ਟੀਚਾਗਤ ਕੋਸ਼ਿਸ਼ ਹੈ ਅਤੇ ਇਹ ਆਤਮਨਿਰਭਰ ਭਾਰਤ ਦੇ ਰਾਸ਼ਟਰੀ ਮਿਸ਼ਨ ਲਈ ਪੂਰਕ ਹੋਵੇਗੀ।ਉਨ੍ਹਾਂ ਇਹ ਵੀ ਕਿਹਾ,‘ਭਾਰਤ ਨੇ ਵੈਕਸੀਨ ਨਿਰਮਾਣ ਵਿੱਚ ਅਥਾਹ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਰਾਸ਼ਟਰੀ ਕੋਵਿਡ ਵੈਕਸੀਨ ਮਿਸ਼ਨ ਰਾਹੀਂ ਸਾਨੂੰ ਭਰੋਸਾ ਹੈ ਕਿ ਸਾਡੇ ਵੈਕਸੀਨ ਨਿਰਮਾਤਾਸਿਰਫ਼ ਭਾਰਤ ਲਈ ਹੀ ਨਹੀਂ, ਬਲਕਿ ਸਮੁੱਚੇ ਵਿਸ਼ਵ ਲਈ ਕਿਫ਼ਾਇਤੀ ਤੇ ਪਹੁੰਚਯੋਗ ਵੈਕਸੀਨ ਵਿਕਸਿਤ ਕਰਨਗੇ।

 

******

 

ਐੱਨਬੀ/ਕੇਜੀਐੱਸ/(ਡੀਬੀਟੀ ਰਿਲੀਜ਼)(Release ID: 1677083) Visitor Counter : 298