ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ - ਏਐੱਮਪੀਆਰ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 (ਆਈਆਈਐੱਸਐੱਫ਼ 2020) ਵਿੱਚ ਰਵਾਇਤੀ ਕਾਰੀਗਰਾਂ ਅਤੇ ਕਰਾਫਟਸ ਐਕਸਪੋ ਨੂੰ ਉਜਾਗਰ ਕਰੇਗੀ
ਸੀਐੱਸਆਈਆਰ ਨੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਰਾਜਾਂ ਵਿੱਚ ਆਈਆਈਐੱਸਐੱਫ਼ - 2020 ਤੋਂ ਪਹਿਲਾਂ ਈਵੈਂਟਸ ਦਾ ਆਯੋਜਨ ਕੀਤਾ
Posted On:
28 NOV 2020 3:23PM by PIB Chandigarh
ਸੀਐੱਸਆਈਆਰ-ਸੈਂਟਰਲ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਮਈਆਰਆਈ) ਨੇ ਜਾਗਰੂਕਤਾ ਪੈਦਾ ਕਰਨ ਲਈ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ-2020 ਈਵੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਲੜੀ ਆਯੋਜਿਤ ਕੀਤੀ ਜਿਸ ਵਿੱਚ ਮਿਉਂਸੀਪਲ ਸੋਲਿਡ ਵੇਸਟ, ਐਂਫੀਬੀਅਨ ਰੋਬੋਟਸ, ਹਵਾ ਅਤੇ ਜਲ ਸ਼ੁੱਧਤਾ, ਸੋਲਰ ਪਾਵਰ ਟੈਕਨੋਲੋਜਿਜ਼, ਸਮਾਰਟ ਗ੍ਰਿੱਡ, ਮਿੰਨੀ-ਗ੍ਰਿੱਡ ਅਤੇ ਐਗਰੋ-ਮਸ਼ੀਨਰੀ ਵਰਗੇ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਣ ਦਿੱਤੇ ਗਏ ਹਨ। ਇੱਥੇ ਕੁੱਲ 8 ਸਮਾਗਮ ਹੋਏ ਹਨ ਜੋ ਲਗਭਗ 17,000 ਤੋਂ ਵੱਧ ਲੋਕਾਂ ਤੱਕ ਪਹੁੰਚੇ ਹਨ। ਇਵੈਂਟ ਤੋਂ ਪਹਿਲਾਂ ਦਾ ਸੰਖੇਪ ਸਮਾਰੋਹ ਲਗਭਗ 27 ਨਵੰਬਰ, 2020 ਨੂੰ ਆਯੋਜਿਤ ਕੀਤਾ ਗਿਆ ਸੀ। ਨੈਸ਼ਨਲ ਆਰਗੇਨਾਈਜੇਸ਼ਨ ਸੈਕਟਰੀ ਸ਼੍ਰੀ ਜੈਅੰਤ ਸਹਿਸ੍ਰਬੁੱਧੇ, ਵਿਜਨਾਨਾ ਭਾਰਤੀ, ਇਸ ਮੌਕੇ ਮੁੱਖ ਮਹਿਮਾਨ ਸਨ।
ਸ਼੍ਰੀ ਜੈਅੰਤ ਸਹਿਸ੍ਰਬੁੱਧੇ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਨਵਿਆਉਣਯੋਗ ਊਰਜਾ ਅਤੇ ਸਾਲਿਡ ਵੇਸਟ ਮੈਨੇਜਮੈਂਟ ਦੇ ਖੇਤਰਾਂ ਵਿੱਚ ਸੀਐੱਸਆਈਆਰ - ਸੀਐੱਮਈਆਰਆਈ ਬਿਲਕੁਲ ਉਹੀ ਕੰਮ ਕਰ ਰਹੀ ਹੈ ਜੋ ਸਮੇਂ ਦੀ ਜਰੂਰਤ ਹੈ, ਅਰਥਾਤ ਸਮਾਜਿਕ ਲਾਭ ਲਈ ਆਰ ਐਂਡ ਡੀ ਦਾ ਟ੍ਰਾਂਸਲੇਸ਼ਨ। ਉਨ੍ਹਾਂ ਨੇ ਕਿਹਾ ਕਿ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਸਮਾਜ ਨੂੰ ਵਿਗਿਆਨ ਦੇ ਪ੍ਰਸਾਰ ਅਤੇ ਵਿਚਾਰਾਂ ਅਤੇ ਕਾਢਾਂ ਦਾ ਆਦਾਨ ਪ੍ਰਦਾਨ ਕਰਨ ਵਿੱਚ ਤੇਜ਼ੀ ਲਿਆਉਣ ਦਾ ਮੰਚ ਹੈ। ਉਨ੍ਹਾਂ ਨੇ ਕਿਹਾ, “ਇਹ ਮਾਡਰਨ-ਡੇਅ ਇੰਡੀਆ ਦੀ ਅਥਾਹ ਵਿਗਿਆਨ ਅਤੇ ਟੈਕਨੋਲੋਜੀ ਦੀ ਸੰਭਾਵਨਾ ਅਤੇ ਅਮੀਰ ਵਿਗਿਆਨਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲਾ ਵਾਹਨ ਹੈ। ਇਸ ਸਾਲ ਦੇ ਆਈਆਈਐੱਸਐੱਫ਼ ਦਾ ਵਿਸ਼ਾ ਆਤਮ ਨਿਰਭਰਤਾ ਅਤੇ ਵਿਸ਼ਵਵਿਆਪੀ ਭਲਾਈ ਹੈ, ਜੋ ਪ੍ਰਚਲਿਤ ਸਥਿਤੀ ਦੇ ਹੱਲਾਂ ਨੂੰ ਸਪਸ਼ਟ ਤੌਰ ’ਤੇ ਪ੍ਰਤੀਬਿੰਬਤ ਕਰਦਾ ਹੈ।” “ਚਾਰਕ ਸੰਮਹਿਤਾ ਅਤੇ ਸੁਸ਼ਰੂਤਾ ਸੰਮਹਿਤਾ ਨੇ ਅੱਜ ਦੀਆਂ ਸਾਰੀਆਂ ਸਿਹਤ ਸੰਭਾਲ਼ ਦੀਆਂ ਸਮੱਸਿਆਵਾਂ ਲਈ ਉਪਚਾਰ ਮੁਹੱਈਆ ਕਰਵਾਏ ਹਨ ਕਿਉਂਕਿ ਇਹ ਵਿਸ਼ੇਸ਼ ਰੋਗਾਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਵਿਅਕਤੀਆਂ ਦੀ ਅਮਿਊਨੀਟੀ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸਮੁੱਚੇ ਵਿਸ਼ਵ ਵਿੱਚ ਕੋਈ ਰਸਮੀ ਸਿੱਖਿਆ ਪ੍ਰਣਾਲੀ ਨਹੀਂ ਸੀ, ਤਾਂ ਭਾਰਤ ਵਿੱਚ ਮਸ਼ਹੂਰ ਨਾਲੰਦਾ ਯੂਨੀਵਰਸਿਟੀ ਸੀ, ਜੋ ਉਸ ਸਮੇਂ ਇੱਕ ਵਿਸ਼ਵਵਿਆਪੀ ਵਿਦਿਅਕ ਕੇਂਦਰ ਸੀ। ਭਾਰਤ ਦਾ ਅਮੀਰ ਸੁਨਹਿਰੀ ਭੂਤਕਾਲ ਅਤੇ ਵਿਸ਼ਵਵਿਆਪੀ ਦਬਦਬਾ ਸਿਰਫ਼ ਤਾਂ ਹੀ ਵਾਪਸ ਆ ਸਕਦਾ ਹੈ ਜੇ ਆਰ ਐਂਡ ਡੀ ਸੰਸਥਾਵਾਂ ਦੇਸ਼ ਨਿਰਮਾਣ ਵਿੱਚ ਮੋਹਰੀ ਰੋਲ ਅਦਾ ਕਰਨ।”
ਪ੍ਰੋਫੈਸਰ (ਡਾ.) ਹਰੀਸ਼ ਹੀਰਾਨੀ ਨੇ ਕਿਹਾ ਕਿ ਸੀਐੱਸਆਈਆਰ - ਸੀਐੱਮਈਆਰਆਈ ਸਮਰੱਥ - ਟਿਕਾਊ - ਵਾਤਾਵਰਣ ਪੱਖੀ ਟੈਕਨੋਲੋਜੀ ਕਾਢਾਂ ਦੇ ਨਾਲ ਸਮਾਜ ਨੂੰ ਅੱਗੇ ਵਧਾਉਣ ਅਤੇ ਮਨੁੱਖਤਾ ਦੇ ਸਸ਼ਕਤੀਕਰਨ ਲਈ ਸਮਰਪਿਤ ਹੈ। “ਸੀਐੱਸਆਈਆਰ - ਸੀਐੱਮਈਆਰਆਈ ਕਲੋਨੀ ਊਰਜਾ ਅਤੇ ਸਰੋਤਾਂ ਦੀ ਸਮਰੱਥਾ ਦਾ ਇੱਕ ਸੰਗ੍ਰਹਿ ਹੈ। ਗੈਸਟ ਹਾਊਸ ਕਿਚਨ ਐੱਲਪੀਜੀ ਦੀ ਬਜਾਏ ਵੇਸਟ ਮੈਨੇਜਮੈਂਟ ਬਾਈ-ਪ੍ਰੋਡਕਟਸ ’ਤੇ ਚਲਾਇਆ ਜਾਂਦਾ ਹੈ। ਕਲੋਨੀ ਦੇ ਵਸਨੀਕਾਂ ਦੀ ਘਰੇਲੂ ਰਹਿੰਦ-ਖੂੰਹਦ ਦੀ ਵਰਤੋਂ ਕਲੋਨੀ ਵਿੱਚ ਹੀ ਕੀਤੀ ਜਾਂਦੀ ਹੈ ਅਤੇ ਉਸ ਰਹਿੰਦ-ਖੂੰਹਦ ਵਿੱਚੋਂ ਊਰਜਾ ਪੈਦਾ ਕੀਤੀ ਜਾਂਦੀ ਹੈ। ਸੀਐੱਸਆਈਆਰ -ਸੀਐੱਮਈਆਰਆਈ ਵੱਖ-ਵੱਖ ਟੈਕਨੋਲੋਜੀ ਕਾਢਾਂ ਰਾਹੀਂ ਆਤਮ ਨਿਰਭਰ ਗ੍ਰਾਮ ਅਰਥਵਿਵਸਥਾ ਦੀ ਕਲਪਨਾ ਵੀ ਕਰਦਾ ਹੈ। ਇੰਸਟੀਟਿਊਟ ਸਥਾਈ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਵਾਤਾਵਰਣ ਅਤੇ ਆਰਥਿਕ ਤੌਰ ’ਤੇ ਸਥਾਈ ਰਹਿਣ ਵਾਲੀ ਸ਼ੁੱਧਤਾ ਟੈਕਨੋਲੋਜੀ ਰਾਹੀਂ ਖੇਤੀਬਾੜੀ ਦੀ ਵਰਤੋਂ ਲਈ ਗੰਧਲੇ ਪਾਣੀ ਨੂੰ ਵਰਤਣ ਵੱਲ ਕੰਮ ਕਰ ਰਿਹਾ ਹੈ।
ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਭੋਪਾਲ ਦੇ ਸੀਐੱਸਆਈਆਰ - ਅਡਵਾਂਸਡ ਮੈਟੀਰੀਅਲਜ਼ ਐਂਡ ਪ੍ਰੋਸੈਸਸਿਜ਼ ਰਿਸਰਚ ਇੰਸਟੀਟਿਊਟ (ਏਐੱਮਪੀਆਰਆਈ) ਵਿਖੇ ਆਯੋਜਿਤ ਕੀਤਾ ਗਿਆ ਸੀ। ਸੀਐੱਸਆਈਆਰ – ਏਐੱਮਪੀਆਰ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਇੰਸਟੀਚਿਟ ਨੂੰ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 (ਆਈਆਈਐੱਸਐੱਫ਼ 2020) ਵਿਖੇ ਰਵਾਇਤੀ ਕਾਰੀਗਰਾਂ ਅਤੇ ਕਰਾਫਟਸ ਐਕਸਪੋ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਮੌਕੇ ’ਤੇ ‘ਪਰਾਲੀ ਦੀ ਵਰਤੋਂ’ ਅਤੇ ‘ਆਈਆਈਐੱਸਐੱਫ਼ - 2020’ ਵਿਸ਼ੇ ’ਤੇ ਦੋ ਕਿਤਾਬਚੇ ਜਾਰੀ ਕੀਤੇ ਗਏ। ਰਾਜ ਸਰਕਾਰ ਦੇ ਕੇਵੀ, ਨਵੋਦਿਆ ਵਿਦਿਆਲਿਆ, ਆਈਆਈਟੀ, ਐੱਨਆਈਟੀ, ਐੱਨਆਈਟੀਟੀਆਰ ਚੰਡੀਗੜ੍ਹ, 38 ਸੀਐੱਸਆਈਆਰ ਲੈਬਾਂ ਅਤੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸੀਐੱਸਆਈਆਰ - ਏਐੱਮਪੀਆਰਆਈ ਦੁਆਰਾ ਕੋਵਿਡ–19 ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਕੀਤੇ ਸਮਾਜਿਕ ਯੋਗਦਾਨਾਂ ਜਿਵੇਂ ਕਿ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡਣਾ ਦਾ ਵੀ ਜ਼ਿਕਰ ਕੀਤਾ।
ਵਿਭਾ ਦੇ ਸੱਕਤਰ ਜਨਰਲ ਪ੍ਰੋਫ਼ੈਸਰ ਐੱਸਐੱਸ ਭਦੌਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਜਨਾਨਾ ਭਾਰਤੀ ਸਵਦੇਸ਼ੀ ਵਿਗਿਆਨ ਰਾਹੀਂ ਸਮਾਜ ਨੂੰ ਮਜ਼ਬੂਤ ਕਰਨ ਵਿੱਚ ਸਰਗਰਮੀ ਨਾਲ ਜੁਟੀ ਹੋਈ ਹੈ। ਇਸ ਸਾਲ, ਆਈਆਈਐੱਸਐੱਫ਼ ਵਿਖੇ ਵਿਦਿਆਰਥੀ ਸੰਤੁਲਿਤ ਖੁਰਾਕ ਨਾਲ ਜੁੜੇ ਵਿਸ਼ਵ ਰਿਕਾਰਡ ਬਣਾਉਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਗਿਆਨੀ ਦੀ ਜ਼ਿੰਮੇਵਾਰੀ ਤਾਂ ਹੀ ਪੂਰੀ ਹੋਵੇਗੀ ਜਦੋਂ ਉਹ ਜਨਤਾ ਨੂੰ ਸਿਹਤ, ਸ਼ੁੱਧ ਪਾਣੀ ਅਤੇ ਹਵਾ ਮੁਹੱਈਆ ਕਰਵਾ ਸਕਣ।
ਇਸ ਮੌਕੇ, ਐੱਨਆਰਐੱਸਸੀ, ਇਸਰੋ ਦੇ ਸਾਬਕਾ ਗਰੁੱਪ ਡਾਇਰੈਕਟਰ ਡਾ. ਐੱਸ. ਕੇ. ਸੁਬਰਮਣੀਅਮ ਦੁਆਰਾ “ਜਲ ਸਰੋਤ ਵਿੱਚ ਰਿਮੋਟ ਸੈਂਸਿੰਗ ਅਤੇ ਜੀਆਈਐੱਸ ਟੈਕਨੋਲੋਜੀ ਦੀ ਭੂਮਿਕਾ” ਦੇ ਵਿਸ਼ੇ ’ਤੇ; ਡਾ. ਸੇਤੂ ਕਸੇਰਾ, ਟ੍ਰਾਈਵਿਸਨ, ਸੇਂਟ ਜੌਨਜ਼ ਇਨੋਵੇਸ਼ਨ ਸੈਂਟਰ, ਕੈਮਬ੍ਰਿਜ, ਯੂਕੇ ਦੁਆਰਾ ਪਾਣੀ ਪ੍ਰਬੰਧਨ ’ਤੇ ਅਤੇ ਸ਼੍ਰੀਮਤੀ ਸੋਨਾਲੀ ਮਿਹਰਾ, ਏਸੀਐੱਸਆਈਆਰ ਡੀਐੱਸਟੀ ਵੂਮੈਨ ਸਾਇੰਟਿਸਟ ਦੁਆਰਾ “ਭਾਰਤ ਵਿੱਚ ਕੋਵਿਡ-19 ਦੇ ਪ੍ਰਭਾਵ: ਆਮ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ” ਵਿਸ਼ੇ ’ਤੇ ਭਾਸ਼ਣ ਦਿੱਤੇ ਗਏ।
ਡਾ. ਏ ਚੱਕਰਵਰਤੀ, ਆਊਟਸਟੈਂਡਿੰਗ ਸਾਇੰਟਿਸਟ ਅਤੇ ਹੈੱਡ ਐੱਚਆਰਡੀਜੀ, ਸੀਐੱਸਆਈਆਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੈ ਵਿਗਿਆਨ ਦਾ ਨਾਹਰਾ ਵਿਗਿਆਨ ਅਤੇ ਸਮਾਜ ਵਿੱਚ ਝਲਕਦਾ ਹੈ, ਜੋ ਕਿ ਆਈਆਈਐੱਸਐੱਫ਼ ਦਾ ਮੋਟੋ ਹੈ। ਆਈਆਈਐੱਸਐੱਫ਼ ਦੇ ਵਿਗਿਆਨਕ ਭਾਸ਼ਣ ਇੱਕ ਤਿਉਹਾਰ ਵਿੱਚ ਬਦਲ ਜਾਂਦੇ ਹਨ। ਉਨ੍ਹਾਂ ਨੇ ਫਲਾਈ ਐਸ਼ ਦੀ ਵਰਤੋਂ ਅਤੇ ਹੋਰ ਕਾਢਾਂ ਦੇ ਖੇਤਰ ਵਿੱਚ ਏਐੱਮਪੀਆਰਆਈ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ।
ਡਾ. ਅਵਨੀਸ਼ ਕੁਮਾਰ ਸ਼੍ਰੀਵਾਸਤਵ ਨੇ ਡਾ. ਸ਼ੇਖਰ ਸੀ. ਮੰਡੇ, ਡੀਜੀ, ਸੀਐੱਸਆਈਆਰ ਦੀ ਗੈਰ ਹਾਜ਼ਰੀ ਵਿੱਚ ਦਿੱਤੇ ਸੰਦੇਸ਼ ਨੂੰ ਪੜ੍ਹਿਆ।
ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) ਵਿਗਿਆਨ ਅਤੇ ਟੈਕਨੋਲੋਜੀ ਦਾ ਜਸ਼ਨ ਹੈ ਅਤੇ ਇਸ ਪ੍ਰੋਗਰਾਮ ਵਿੱਚ ਵਿਦਿਆਰਥੀ, ਅਧਿਆਪਕ, ਵਿਗਿਆਨੀ, ਉੱਦਮੀ, ਕਿਸਾਨ, ਟੈਕਨੋਕਰੇਟਸ ਇਕੱਠੇ ਹੋ ਕੇ ਵਿਚਾਰ ਵਟਾਂਦਰੇ ਕਰਦੇ ਹਨ ਕਿ ਕਿਵੇਂ ਸਾਇੰਸ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹੱਲ ਮੁਹੱਈਆ ਕਰਵਾ ਸਕਦੀ ਹੈ। ਆਈਆਈਐੱਸਐੱਫ਼ ਦੀ ਯਾਤਰਾ 2015 ਵਿੱਚ ਸ਼ੁਰੂ ਹੋਈ ਸੀ। ਇਸ ਸਾਲ ਆਈਆਈਐੱਸਐੱਫ਼ ਦਾ 6 ਵਾਂ ਸੰਸਕਰਣ 22-25 ਦਸੰਬਰ 2020 ਦੇ ਵਿੱਚ ਵਰਚੁਅਲ ਪਲੈਟਫਾਰਮ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਆਈਆਈਐੱਸਐੱਫ਼ ਦਾ ਵਿਸ਼ਾ ਹੈ “ਆਤਮਨਿਰਭਰ ਭਾਰਤ ਅਤੇ ਗਲੋਬਲ ਭਲਾਈ ਲਈ ਵਿਗਿਆਨ”। ਇਸ ਸਾਲ 41 ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਪ੍ਰਬੰਧਕੀ ਵਿਭਾਗ ਸੀਐੱਸਆਈਆਰ ਹੈ ਅਤੇ ਨੋਡਲ ਇੰਸਟੀਟਿਊਟ ਸੀਐੱਸਆਈਆਰ - ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ, ਟੈਕਨੋਲੋਜੀ ਐਂਡ ਡਿਵੈਲਪਮੈਂਟ ਸਟੱਡੀਜ਼ (ਐੱਨਆਈਐੱਸਟੀਏਡੀਐੱਸ), ਨਵੀਂ ਦਿੱਲੀ ਹੈ। ਆਈਆਈਐੱਸਐੱਫ਼ - 2020 ਭਾਰਤ ਅਤੇ ਵਿਦੇਸ਼ਾਂ ਵਿੱਚ ਵਿਗਿਆਨਕ ਮਿਜ਼ਾਜ਼ ਦੇ ਸਿਲਸਿਲੇ ਨੂੰ ਵਿਕਸਤ ਕਰਨ ਵਿੱਚ ਭਾਰਤ ਦੇ ਲੰਮੇ ਸਮੇਂ ਦੇ ਨਜ਼ਰੀਏ ਦਾ ਅਟੁੱਟ ਅੰਗ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ, ਨੌਜਵਾਨ ਖੋਜਕਰਤਾਵਾਂ ਅਤੇ ਆਮ ਲੋਕਾਂ ਲਈ ਭਾਰਤੀ ਵਿਗਿਆਨ ਪ੍ਰਾਪਤੀਆਂ ਅਤੇ ਨਵੀਨਤਾਵਾਂ ਨੂੰ ਪ੍ਰਦਰਸ਼ਤ ਕਰਨਾ ਅਤੇ ਐੱਸ ਐਂਡ ਟੀ ਦੇ ਖੇਤਰ ਵਿੱਚ ਭਾਰਤ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨਾ ਅਤੇ ਨੌਜਵਾਨ ਵਿਗਿਆਨੀਆਂ ਨੂੰ ਸਾਡੇ ਸਮਾਜ ਦੇ ਭਖਦੇ ਮਸਲਿਆਂ ਦੇ ਹੱਲ ਲੱਭਣ ਲਈ ਪ੍ਰੇਰਿਤ ਕਰਨਾ ਹੈ। ਆਈਆਈਐੱਸਐੱਫ਼ ਇੱਕ ਸਲਾਨਾ ਸਮਾਰੋਹ ਹੈ ਜਿਸਨੂੰ ਸਾਇੰਸ ਅਤੇ ਟੈਕਨੋਲੋਜੀ ਮੰਤਰਾਲਿਆਂ ਅਤੇ ਭਾਰਤ ਸਰਕਾਰ ਦੇ ਵਿਭਾਗਾਂ ਅਤੇ ਵਿਜਨਾਨਾ ਭਾਰਤੀ (ਵਿਭਾ) ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਹੈ। 17 ਨਵੰਬਰ 2020 ਨੂੰ ਘੁੰਡ ਚੁਕਾਈ ਦਾ ਸਮਾਗਮ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ।
******
ਐੱਨਬੀ / ਕੇਜੀਐੱਸ / (ਸੀਐੱਸਆਈਆਰ ਇਨਪੁਟਸ)
(Release ID: 1676900)
Visitor Counter : 171