ਵਣਜ ਤੇ ਉਦਯੋਗ ਮੰਤਰਾਲਾ
ਆਤਮਨਿਰਭਰ ਭਾਰਤ , ਭਾਰਤ ਦੇ ਦਰਵਾਜ਼ੇ ਵਿਆਪਕ ਖੋਲ੍ਹਣ ਬਾਰੇ ਹੈ , ਤਾਂ ਜੋ ਭਾਰਤ ਬਰਾਬਰ, ਨਿਰਪੱਖ ਅਤੇ ਪਰਸਪਰ ਨਿਯਮਾਂ ਤੇ ਵਿਸ਼ਵ ਨਾਲ ਪੂਰੀ ਤਾਕਤ ਨਾਲ ਜੁੜੇ: ਸ਼੍ਰੀ ਪੀਯੂਸ਼਼ ਗੋਇਲ
ਮੰਤਰੀ ਨੇ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੇਸ਼ਾਂ ਨਾਲ ਸੁਤੰਤਰ ਵਪਾਰ ਸਮਝੌਤੇ ਕਰਨ ਲਈ ਆਪਣੀ ਊਰਜਾ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੋ ਸਾਨੂੰ ਉੱਚ ਤਕਨਾਲੋਜੀ ਉਤਪਾਦ ਮੁਹੱਈਆ ਕਰ ਸਕਣ ਤੇ ਇਸ ਦੇ ਨਾਲ ਹੀ ਭਾਰਤ ਦੀ ਮਜ਼ਬੂਤੀ ਵਾਲੇ ਉਤਪਾਦਾਂ ਲਈ ਮਾਰਕੀਟ ਪਹੁੰਚ ਦੇ ਸਕਣ
Posted On:
28 NOV 2020 6:35PM by PIB Chandigarh
ਕੇਂਦਰੀ ਵਣਜ ਤੇ ਉਦਯੋਗ , ਰੇਲਵੇ ਅਤੇ ਖਪਤਕਾਰ ਮਾਮਲਿਆਂ ਅਤੇ ਖ਼ੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼਼ ਗੋਇਲ ਨੇ ਕਿਹਾ ਹੈ ਕਿ ਆਤਮਨਿਰਭਰ ਭਾਰਤ , ਭਾਰਤ ਦੇ ਦਰਵਾਜ਼ੇ ਵਿਆਪਕ ਖੋਲ੍ਹਣ ਬਾਰੇ ਹੈ , ਤਾਂ ਜੋ ਭਾਰਤ ਬਰਾਬਰ , ਨਿਰਪੱਖ ਅਤੇ ਪਰਸਪਰ ਨਿਯਮਾਂ ਤੇ ਵਿਸ਼ਵ ਨਾਲ ਪੂਰੀ ਤਾਕਤ ਨਾਲ ਜੁੜੇ । ਸਵਾਰਾਜ੍ਯ ਮਗ'ਸ ਪ੍ਰੋਗਰਾਮ 'ਆਤਮਨਿਰਭਰ ਭਾਰਤ ਦੀ ਦ੍ਰਿਸ਼ਟੀ ਤੇ ਦਰਸ਼ਨ' ਬਾਰੇ ਕੁੰਜੀਵਤ ਭਾਸ਼ਣ ਦਿੰਦਿਆਂ ਉਨ੍ਹਾਂ ਕਿਹਾ ਕਿ ਜਦ ਅਸੀਂ ਆਤਮਨਿਰਭਰ ਦੀ ਗੱਲ ਕਰਦੇ ਹਾਂ ਤੇ ਭਾਰਤ ਵਿੱਚ ਸਾਡੇ ਯਤਨ ਇਹ ਹੋਣੇ ਚਾਹੀਦੇ ਹਨ ਕਿ ਅਸੀਂ ਆਪਣੀ ਊਰਜਾ ਉਨ੍ਹਾਂ ਚੀਜ਼ਾਂ ਤੇ ਲਾਈਏ ਜੋ ਅਸੀਂ ਭਾਰਤ ਵਿੱਚ ਬਣਾ ਸਕਦੇ ਹਾਂ , ਵਿਸ਼ਵ ਦੇ ਤਜਰਬਿਆਂ ਤੋਂ ਸਿੱਖੀਏ , ਭਾਰਤ ਵਿੱਚ ਵਧੀਆ ਤਕਨਾਲੋਜੀਆਂ ਲੈ ਕੇ ਆਈਏ , ਪੂੰਜੀ , ਕੁਸ਼ਲਤਾ ਤੇ ਮਿਆਰੀ ਸਿੱਖਿਆ ਅਤੇ ਸਿਹਤ ਸੰਭਾਲ ਨੂੰ ਆਕਰਸਿ਼ਤ ਕਰੀਏ । ਉਨ੍ਹਾਂ ਕਿਹਾ ਕਿ ਤਕਨਾਲੋਜੀ ਆਤਮਨਿਰਭਰ ਭਾਰਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ ਅਤੇ ਸਰਕਾਰ ਤਕਨਾਲੋਜੀ , ਵਾਤਾਵਰਨ ਸਿਸਟਮ ਦੇ ਵਿਸਥਾਰ ਲਈ ਸਟਾਰਟਅਪਸ ਤੇ ਉਦਯੋਗ ਨੂੰ ਸਹਿਯੋਗ ਦੇਵੇਗੀ ।
ਸ਼੍ਰੀ ਗੋਇਲ ਨੇ ਕਿਹਾ ਕਿ ਆਮਤਨਿਰਭਰ ਭਾਰਤ ਦਾ ਸੁਪਨਾ ਅਸਲੀਅਤ ਕੇਵਲ ਤਾਂ ਹੀ ਬਣ ਸਕਦਾ ਹੈ ਜੇ ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵੋਕਲ ਫਾਰ ਲੋਕਲ ਦੇ ਦਿੱਤੇ ਸੱਦੇ ਤੇ ਚੱਲੀਏ । ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਕੇਵਲ ਜਨ ਭਾਗੀਦਾਰੀ ਨਾਲ ਹੀ ਸੰਭਵ ਹੈ । ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਅਸਲ ਰੂਪ ਲੈ ਸਕਦਾ ਹੈ ਪਰ ਇਸ ਵਿੱਚ ਹਰੇਕ ਨਾਗਰਿਕ ਦਾ ਸਰਗਰਮੀ ਨਾਲ ਹਿੱਸਾ ਲੈਣਾ ਜ਼ਰੂਰੀ ਹੈ । ਸਵੈ ਨਿਰਭਰ ਭਾਰਤ ਬਣਾਉਣ ਤੇ ਆਰਥਿਕ ਪਾਵਰ ਹਾਉਸ ਬਣਾਉਣ ਲਈ ਸਾਰਿਆਂ ਨੂੰ ਇਸ ਸਫ਼ਰ ਦਾ ਹਿੱਸਾ ਬਣਨ ਲਈ ਸੱਦਾ ਦਿੰਦਿਆਂ ਮੰਤਰੀ ਨੇ ਕਿਹਾ 'ਅਗਰ ਅਸੀਂ ਦ੍ਰਿੜਤਾ , ਉਤਸ਼ਾਹ ਤੇ ਤੇਜ਼ੀ ਨਾਲ ਅੱਗੇ ਵੱਧਦੇ ਹਾਂ ਤਾਂ ਮੈਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪੱਕਾ ਸਫ਼ਲ ਹੋਵਾਂਗੇ । ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ , ਸਾਡੀ ਕਿਸੇ ਪੁਰਾਣੀ ਵਿਰਾਸਤ ਅਤੇ ਸੱਭਿਆਚਾਰਕ ਵਿਰਾਸਤ ਵਿੱਚੋਂ ਇੱਕ ਅਜਿਹਾ ਪ੍ਰਭਾਵ ਦਿੰਦੀ ਹੈ ਤੇ ਆਤਮਨਿਰਭਰ ਵਿਅਕਤੀਗਤ , ਆਤਮਨਿਰਭਰ ਸਮਾਜ ਅਤੇ ਆਤਮਨਿਰਭਰ ਰਾਸ਼ਟਰ ਦਾ ਝਲਕਾਰਾ ਪਾਉਂਦੀ ਹੈ । ਆਤਮਨਿਰਭਰ ਭਾਰਤ ਬਣਾਉਣ ਲਈ ਸਾਡੇ ਸਾਰਿਆਂ ਤੇ ਸਾਂਝੀ ਜਿ਼ੰਮੇਵਾਰੀ ਹੈ ।'
ਸ਼੍ਰੀ ਗੋਇਲ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇਸ਼ਾਂ ਨਾਲ ਸੁਤੰਤਰ ਵਪਾਰ ਸਮਝੌਤੇ ਕਰਨੇ ਚਾਹੀਦੇ ਹਨ , ਜਿਨ੍ਹਾਂ ਨਾਲ ਸਾਡੇ ਪਾਰਦਰਸ਼ੀ ਵਪਾਰਕ ਢੰਗ ਤਰੀਕੇ ਹਨ , ਜਿਨ੍ਹਾਂ ਨਾਲ ਪਾਰਦਰਸ਼ੀ ਵਪਾਰ ਸਿਸਟਮ ਹੈ ਅਤੇ ਜਿਨ੍ਹਾਂ ਨਾਲ ਕੁਝ ਉਤਪਾਦਾਂ ਲਈ ਤੁਸੀਂ ਮਜਬੂਤ ਸਥਿਤੀ ਨਾਲ ਗੱਲਬਾਤ ਕਰ ਸਕਦੇ ਹੋ । ਉਨ੍ਹਾਂ ਕਿਹਾ ਕਿ ਭਾਰਤ ਨੂੰ ਸੁਤੰਤਰ ਵਪਾਰ ਸਮਝੌਤੇ ਉਨ੍ਹਾਂ ਵਿਕਸਿਤ ਦੇਸ਼ਾਂ ਨਾਲ ਕਰਨ ਲਈ ਊਰਜਾ ਕੇਂਦਰਿਤ ਕਰਨੀ ਚਾਹੀਦੀ ਹੈ , ਜਿਨ੍ਹਾਂ ਨੂੰ ਵੱਡੇ ਭਾਰਤੀ ਬਜ਼ਾਰਾਂ ਦੀ ਪਹੁੰਚ ਦੀ ਲੋੜ ਹੈ , ਪਰ ਉਹ ਸਾਨੂੰ ਉੱਚ ਤਕਨਾਲੋਜੀ ਉਤਪਾਦ ਮੁਹੱਈਆ ਕਰ ਸਕਣ ਅਤੇ ਆਪਣੇ ਦੇਸ਼ਾਂ ਦੇ ਦਰਵਾਜ਼ੇ ਭਾਰਤ ਦੇ ਉਨ੍ਹਾਂ ਉਤਪਾਦਾਂ ਲਈ ਖੋਲ੍ਹਣ , ਜਿਸ ਵਿੱਚ ਭਾਰਤ ਮਜਬੂਤ ਹੈ । ਮੰਤਰੀ ਨੇ ਕਿਹਾ ਕਿ ਸਾਡਾ ਆਰ ਸੀ ਈ ਪੀ ਵਿੱਚ ਸ਼ਾਮਲ ਨਾ ਹੋਣ ਦੇ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਸੀ ਕਿ ਆਰ ਸੀ ਈ ਪੀ ਵਿੱਚਲੇ ਕੁਝ ਦੇਸ਼ਾਂ ਵਿੱਚ ਲੋਕਤੰਤਰਿਕ ਤੇ ਪਾਰਦਰਸ਼ੀ ਵਪਾਰ ਸਿਸਟਮ ਨਹੀਂ ਸੀ । ਉਨ੍ਹਾਂ ਕਿਹਾ ਕਿ ਹਰੇਕ ਨੂੰ ਆਪਣੇ ਉਸ ਭਾਈਵਾਲ ਨਾਲ ਸਮਝੌਤਾ ਕਰਦਿਆਂ ਸਾਵਧਾਨ ਰਹਿਣਾ ਚਾਹੀਦਾ ਹੈ , ਜੋ ਬਰਾਬਰੀ ਤੇ ਪਰਸਪਰ ਪਹੁੰਚ ਪੱਧਰ ਤੇ ਨਹੀਂ ਚੱਲਦਾ ।'
ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਰਾਦਾ ਭਾਰਤ ਨੂੰ ਲਚਕਦਾਰ ਸਪਲਾਈ ਚੇਨ ਲਈ ਵਿਸ਼ਵ ਪੱਧਰ ਤੇ ਤਿਆਰ ਕਰਨ ਦਾ ਹੈ । ਉਨ੍ਹਾਂ ਕਿਹਾ ਕਿ ਭਾਰਤ ਨੂੰ ਇੱਕ ਵਿਸ਼ਵਾਸੀ ਹਿੱਸੇਦਾਰ ਵਜੋਂ ਉੱਭਰਨਾ ਚਾਹੀਦਾ ਹੈ । ਇਹ ਉਸ ਵੇਲੇ ਜਦ ਸਾਡੀ ਸੋਚ ਵਾਲੇ ਦੇਸ਼ ਆਪਣੇ ਆਪਣੀਆਂ ਵਸਤਾਂ ਦੇ ਉਤਪਾਦਨ ਅਤੇ ਸੇਵਾਵਾਂ ਲਈ ਵਿਕਲਪ ਸ੍ਰੋਤ ਲੱਭ ਰਹੇ ਹੋਣ ।
ਸ਼੍ਰੀ ਗੋਇਲ ਨੇ ਕਿਹਾ ਕਿ ਉਤਪਾਦਨ ਅਤੇ ਨਿਰਮਾਣ ਵਿੱਚ ਅਸੀਂ ਮਿਆਰੀ ਗੁਣਵੱਤਾ ਅਤੇ ਮਿਆਰੀ ਉਤਪਾਦਕਤਾ ਦੇ ਪੱਧਰਾਂ ਨੂੰ ਦੇਖ ਰਹੇ ਹਾਂ । ਭਾਰਤ ਦੀ ਭਵਿੱਖਤ ਨਿਰਮਾਣ ਉਦਯੋਗ ਦੇ ਮੁੱਖ ਬਿੰਦੂ ਗੁਣਵੱਤਾ ਅਤੇ ਉਤਪਾਦਕਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਹਰੇਕ ਖੇਤਰ ਇੱਕ ਦਿਨ ਇਸ ਉੱਪਰ ਧਿਆਨ ਕੇਂਦਰਿਤ ਕਰੇਗਾ ਤੇ ਇਨ੍ਹਾਂ ਨੂੰ ਉਤਸ਼ਾਹਿਤ ਕਰੇਗਾ । ਉਨ੍ਹਾਂ ਨੇ ਭਾਰਤ ਅਤੇ ਭਾਰਤੀ ਉਤਪਾਦਨ ਲਈ ਰਾਸ਼ਟਰੀ ਭਾਵਨਾ ਹਰੇਕ ਭਾਰਤੀ ਵਿੱਚ ਭਰ ਕੇ ਭਾਰਤ ਨੂੰ ਤਿਆਰ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਅਤੇ ਨਾਲੋ ਨਾਲ ਭਾਰਤ ਨੂੰ ਵਸਤਾਂ ਅਤੇ ਸੇਵਾਵਾਂ ਮੁਹੱਈਆ ਕਰਨ ਵਾਲਾ ਇੱਕ ਮਾਣਯੋਗ ਉਤਪਾਦਕ ਬਣਾਉਣ ਲਈ ਕਿਹਾ । ਉਨ੍ਹਾਂ ਕਿਹਾ ਕਿ ਪ੍ਰੋਡਕਸ਼ਨ ਲਿੰਕਡ , ਇਨਸੈਨਟਿਵ ਪ੍ਰੋਗਰਾਮ , ਜਿਸ ਦਾ 10 ਹੋਰ ਖੇਤਰਾਂ ਵਿੱਚ ਵਿਸਥਾਰ ਕੀਤਾ ਗਿਆ ਹੈ , 3 ਕਰੋੜ ਲੋਕਾਂ ਨੂੰ ਚੰਗੀ ਆਮਦਨ ਵਾਲੇ ਰੋਜ਼ਗਾਰ ਮੁਹੱਈਆ ਕਰੇਗਾ । ਉਨ੍ਹਾਂ ਕਿਹਾ ਕਿ ਇਹ ਉੱਦਮੀਆਂ ਨੂੰ ਵੀ ਵਾਤਾਵਰਨ ਪ੍ਰਣਾਲੀ ਦੇ ਸਹਿਯੋਗ ਲਈ ਇਨਸੈਨਟਿਵ ਲੈਣ ਵਿੱਚ ਮਦਦ ਕਰੇਗਾ । ਉਨ੍ਹਾਂ ਕਿਹਾ 'ਅਸੀਂ ਵੱਧ ਤੋਂ ਵੱਧ ਖੇਤਰਾਂ ਦੀ ਪਹਿਚਾਣ ਕਰ ਰਹੇ ਹਾਂ , ਜਿਨ੍ਹਾਂ ਨੂੰ ਡੀ ਰੈਗੂਲੇਟ ਕਰਨ , ਉਨ੍ਹਾਂ ਦਾ ਸਹਾਰਾ ਬਣਨ ਅਤੇ ਕਿਸੇ ਹੋਰ ਤਰ੍ਹਾਂ ਦੇ ਸਹਿਯੋਗ ਤੇ ਇਨਸੈਨਟਿਵ ਦੀ ਲੋੜ ਹੈ । ਅਸੀਂ ਉਦਯੋਗ ਨਾਲ ਨੇੜਲੀ ਹਿੱਸੇਦਾਰੀ ਨਾਲ ਉਨ੍ਹਾਂ ਖੇਤਰਾਂ ਨੂੰ ਪ੍ਰਭਾਸਿ਼ਤ ਅਤੇ ਨਿਸ਼ਚਿਤ ਕਰਨ ਵਿੱਚ ਲੱਗੇ ਹਾਂ , ਜਿਨ੍ਹਾਂ ਵਿੱਚ ਭਾਰਤ ਮੁਕਾਬਲਤਨ ਲਾਭ ਵਾਲੀ ਸਥਿਤੀ ਵਿੱਚ ਹੈ ਅਤੇ ਵਿਸ਼ਵ ਲਈ ਕੰਮ ਕਰਨ ਦੀ ਸਮਰੱਥਾ ਰੱਖਦਾ ਹੈ । ਅਸੀਂ ਭਾਰਤ ਨੂੰ ਇੱਕ ਗੌਰਵ ਅਤੇ ਸਵੈਨਿਰਭਰ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੇ ਹਾਂ , ਜੋ ਭਾਰਤ ਅਤੇ ਵਿਸ਼ਵ ਦੇ ਲੋਕਾਂ ਦੀ ਸੇਵਾ ਕਰ ਸਕੇ । ਅਸੀਂ ਪ੍ਰਧਾਨ ਮੰਤਰੀ ਤੋਂ ਮਜ਼ਬੂਤ ਦਿਸ਼ਾ ਨਿਰਦੇਸ਼ ਪ੍ਰਾਪਤ ਕੀਤੇ ਹਨ , ਤਾਂ ਜੋ ਭਾਰਤ ਵਿੱਚ ਵਪਾਰ ਕਰਨ ਨੂੰ ਸੌਖਾ ਬਣਾਇਆ ਜਾ ਸਕੇ । ਸਾਡੇ ਕੰਮ ਦਾ ਸਭ ਤੋਂ ਨਾਜ਼ੁਕ ਪਹਿਲੂ ਸਮਝੌਤਿਆਂ ਨੂੰ ਲਾਗੂ ਕਰਨ ਲਈ ਫਰੇਮ ਵਰਕ ਤਿਆਰ ਕਰਨਾ ਹੈ । ਅਸੀਂ ਵਪਾਰ ਨੂੰ ਸੁਖਾਲਾ ਬਣਾਉਣ ਲਈ ਧਿਆਨ ਕੇਂਦਰਿਤ ਕਰਕੇ ਯਤਨ ਕਰ ਰਹੇ ਹਾਂ । ਅਸੀਂ ਇੱਕ ਅਸਲ ਸਿੰਗਲ ਵਿੰਡੋ ਸਿਸਟਮ ਤੇ ਕੰਮ ਕਰ ਰਹੇ ਹਾਂ ।'
ਕਿਸਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਹੁਣ ਦੇਸ਼ ਨੂੰ ਮਜ਼ਬੂਤ ਬਣਾਉਣ ਵਿੱਚ ਲੱਗੇ ਹੋਏ ਹਾਂ ਅਤੇ ਆਪਣੇ ਕਿਸਾਨਾਂ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਵਿੱਚ ਕਿਸੇ ਵੀ ਜਗ੍ਹਾ ਤੇ ਆਪਣਾ ਉਤਪਾਦ ਵੇਚਣ ਲਈ ਬਜ਼ਾਰ ਦੇ ਰਹੇ ਹਾਂ । ਉਨ੍ਹਾਂ ਕਿਹਾ 'ਸਾਡੇ ਕਿਸਾਨਾਂ ਨੇ ਅਨਾਜ ਵਿੱਚ ਸਵੈਨਿਰਭਰਤਾ ਪ੍ਰਾਪਤ ਕੀਤੀ ਹੈ । ਹੁਣ ਅਸੀਂ ਕਿਸਾਨਾਂ ਦੇ ਹੱਥਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਾਂ । '
ਭਾਰਤੀ ਰੇਲਵੇ ਬਾਰੇ ਸ਼੍ਰੀ ਗੋਇਲ ਨੇ ਕਿਹਾ ਕਿ ਇਹ ਹੁਣ ਵਿਕਾਸ ਦੇ ਅਗਲੇ ਪੱਧਰ ਤੇ ਹੈ । ਉਨ੍ਹਾਂ ਕਿਹਾ ‘ਅਸੀਂ ਹੁਣ ਰੇਲਵੇ ਨੂੰ ਲੋੜੀਂਦੀ ਹਰੇਕ ਚੀਜ਼ ਲਈ ਜਿ਼ਆਦਾ ਤੋਂ ਜਿ਼ਆਦਾ ਭਾਰਤੀ ਸਪਲਾਇਰ ਲੱਭ ਰਹੇ ਹਾਂ । ਇਸ ਵੇਲੇ ਕੇਵਲ 2 ਫ਼ੀਸਦ ਹੀ ਦੇਸ਼ ਤੋਂ ਬਾਹਰੋਂ ਰੇਲਵੇ ਵੱਲੋਂ ਖ਼ਰੀਦਿਆ ਜਾ ਰਿਹਾ ਹੈ ਅਤੇ ਸਾਡੀ ਯੋਜਨਾ ਇਸ 2 ਫ਼ੀਸਦ ਨੂੰ ਭਾਰਤੀ ਉਤਪਾਦਾਂ ਨਾਲ ਤਬਦੀਲ ਕਰਨ ਦੀ ਹੈ । ਅਸੀਂ ਦਸੰਬਰ 2023 ਤੱਕ ਮੁਕੰਮਲ ਬਿਜਲੀਕਰਨ ਕਰ ਦੇਵਾਂਗੇ । ਸਾਡੀ ਯੋਜਨਾ ਹੈ ਕਿ 20 ਗੀਗਾਵਾਟ ਨਵਿਆਉਣਯੋਗ ਊਰਜਾ ਨਿਵੇਸ਼ ਕਰਕੇ ਰੇਲਵੇ ਨੂੰ ਜ਼ੀਰੋ ਕਾਰਬਨ ਪੈਦਾ ਕਰਨ ਵਾਲੀ ਬਣਾਇਆ ਜਾਵੇ । '
ਵਾਈ ਬੀ
(Release ID: 1676862)
Visitor Counter : 163