ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ ਹਰਸ਼ ਵਰਧਨ ਨੇ ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਉਨੀਕੇਸ਼ਨ (ਆਈਆਈਐਮਸੀ) ਦੇ ਵਿਦਿਆਰਥੀਆਂ ਨੂੰ ਡਿਜੀਟਲ ਰੂਪ ਵਿੱਚ ਸੰਬੋਧਨ ਕੀਤਾ
“ਹੈਲਥ ਜਰਨਲਿਜ਼ਮ ਪੋਲੀਓ ਦੇ ਵਿਰੁੱਧ ਸਾਡੀ ਲੜਾਈ ਦਾ ਮੁੱਖ ਕੇਂਦਰ ਸੀ”
ਡਾ: ਹਰਸ਼ ਵਰਧਨ 2025 ਤੱਕ ਟੀ ਬੀ ਦੇ ਖਾਤਮੇ ਲਈ ਉਭਰ ਰਹੇ ਪੱਤਰਕਾਰਾਂ ਤੋਂ ਮਦਦ ਮੰਗੀ
Posted On:
27 NOV 2020 5:45PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਉਨੀਕੇਸ਼ਨ (ਆਈਆਈਐਮਸੀ) ਦੇ ਵਿਦਿਆਰਥੀਆਂ ਨੂੰ ਡਿਜੀਟਲ ਰੂਪ ਵਿੱਚ ਸੰਬੋਧਨ।
ਸ਼ੁਰੂ ਵਿਚ, ਡਾ: ਵਰਧਨ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਭਰ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਸੱਦਾ ਦੇਣ ਲਈ ਧੰਨਵਾਦ ਕੀਤਾ। ਡਾ: ਵਰਧਨ ਨੇ ਕਿਹਾ, “ਲੋਕਤੰਤਰ ਦਾ ਚੌਥਾ ਥੰਮ ਮੀਡੀਆ ਲੋਕਾਂ ਦੇ ਰਵੱਈਏ ਨੂੰ ਆਦਰਸ਼ ਬਣਾਉਣ ਵਿਚ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਤਰ੍ਹਾਂ ਪੱਤਰਕਾਰਾਂ ਦੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਆਉਂਦੀ ਹੈ, ਕਿਉਂਕਿ ਉਹ ਸਭ ਤੋਂ ਜ਼ਿਆਦਾ ਲਾਭ ਪਹੁੰਚਾਉਣ ਦੇ ਸਮਰੱਥ ਹਨ। ”
ਪਿਛਲੇ 11 ਮਹੀਨਿਆਂ ਤੋਂ ਮਹਾਮਾਰੀ ਕਾਰਨ ਸੰਕਟ ਦੇ ਸਮੇਂ ਦੌਰਾਨ ਪੱਤਰਕਾਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ: ਵਰਧਨ ਨੇ ਕਿਹਾ, “ਪੱਤਰਕਾਰਾਂ ਨੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਜ਼ਮੀਨੀ ਪੱਧਰ ਤੇ ਦਿਨ ਰਾਤ ਕੰਮ ਕੀਤਾ। ਜਨਵਰੀ 2020 ਤੋਂ ਸ਼ੁਰੂ ਹੋਈ ਕੋਵਿਡ ਜੰਗ ਹੁਣ ਆਪਣੇ ਗਿਆਰਵੇਂ ਮਹੀਨੇ ਵਿੱਚ ਹੈ। ਇਸ ਯਾਤਰਾ ਦੌਰਾਨ ਮੀਡੀਆ ਇਕ ਸਰਗਰਮ ਭਾਈਵਾਲ ਰਿਹਾ ਹੈ। ” ਉਨ੍ਹਾਂ, ਉਨ੍ਹਾਂ ਲੋਕਾਂ ਨੂੰ ਆਪਣੀ ਸ਼ਰਧਾਂਜਲੀ ਵੀ ਭੇਟ ਕੀਤੀ ਜਿਨ੍ਹਾਂ ਨੇ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ “ਕੋਰੋਨਾ ਯੋਧਿਆਂ ਦੀ ਮੇਰੀ ਸੂਚੀ ਵਿਚ ਪੱਤਰਕਾਰ ਵੀ ਸ਼ਾਮਲ ਹਨ। ”,
ਪੋਲੀਓਮਿਲਿਟੀਜ਼ ਵਿਰੁੱਧ ਲੜਾਈ ਦੌਰਾਨ ਪੱਤਰਕਾਰਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ, “ਸਿਹਤ ਪੱਤਰਕਾਰੀ ਪੋਲੀਓ ਵਿਰੁੱਧ ਸਾਡੀ ਲੜਾਈ ਦਾ ਕੇਂਦਰ ਬਣੀ ਹੋਈ ਸੀ। ਜਿਸ ਸਮੇਂ ਭਾਰਤ ਪੋਲੀਓ ਤੋਂ ਪ੍ਰਭਾਵਤ 60% ਲੋਕਾਂ ਦਾ ਘਰ ਸੀ, ਪੋਲੀਓ ਮੁਕਤ ਭਾਰਤ ਦਾ ਸੁਪਨਾ ਦੇਖਣਾ ਇਕ ਦੂਰ ਦੀ ਸੱਚਾਈ ਸੀ। ਪੱਤਰਕਾਰਾਂ ਦੇ ਸਕਾਰਾਤਮਕ ਯੋਗਦਾਨਾਂ ਨੇ ਇਸ ਨੂੰ ਇਕ ਸਫਲ ਰਾਸ਼ਟਰੀ ਪ੍ਰੋਗਰਾਮ ਬਣਾਉਣ ਵਿਚ ਸਹਾਇਤਾ ਕੀਤੀ ਹੈ। ”
ਸਾਲ 2025 ਤੱਕ ਟੀਬੀ ਦੇ ਖਾਤਮੇ ਲਈ ਪੱਤਰਕਾਰਾਂ ਦੀ ਮਦਦ ਦੀ ਮੰਗ ਕਰਦਿਆਂ ਡਾ: ਵਰਧਨ ਨੇ ਕਿਹਾ, “ਮੈਂ ਤੁਹਾਡੇ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਦਿਲ ਅਤੇ ਆਤਮਾ ਨੂੰ ਟੀ.ਬੀ. ਦੇ ਖਾਤਮੇ ਦੇ ਪ੍ਰੋਗਰਾਮ ਵਿੱਚ ਲਗਾ ਦਿਉਗੇ ਤੇ ਇਸ ਸੁਪਨੇ ਨੂੰ ਹਕੀਕਤ ਬਣਾਉਗੇ। ਪੱਤਰਕਾਰਾਂ ਦੀ ਸਰਗਰਮ ਭਾਗੀਦਾਰੀ ਲੋਕਾਂ ਵਿਚ ਵੱਡੇ ਪੱਧਰ 'ਤੇ ਜਾਗਰੂਕਤਾ ਪੈਦਾ ਕਰਨ ਵਿਚ ਸਹਾਇਤਾ ਕਰੇਗੀ। ”
ਉਨ੍ਹਾਂ ਅੱਗੇ ਕਿਹਾ, “ਮੀਡੀਆ ਨੂੰ ਆਪਣੇ ਆਪ ਨੂੰ ਨਾ-ਭਰੋਸੇਯੋਗ ਜਾਣਕਾਰੀ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਲੋਕ ਉਨ੍ਹਾਂ ਨੂੰ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨ ਲਈ ਮੀਡੀਆ ਉੱਤੇ ਭਰੋਸਾ ਕਰਦੇ ਹਨ। ਹਰ ਪੱਤਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਭਰੋਸੇਯੋਗ ਅਤੇ ਪ੍ਰਮਾਣਿਤ ਜਾਣਕਾਰੀ ਪ੍ਰਦਾਨ ਕਰੇ। ਜਨਤਕ ਡੋਮੇਨ ਵਿੱਚ ਤਸਦੀਕ ਨਾ ਹੋਣ ਵਾਲੀਆਂ ਖ਼ਬਰਾਂ ਖਤਰਨਾਕ ਹਨ ਅਤੇ ਵੱਡਾ ਨੁਕਸਾਨ ਕਰ ਸਕਦੀਆਂ ਹਨ। ”
ਡਾ: ਵਰਧਨ ਨੇ ਸੰਸਥਾ ਅਤੇ ਮੰਤਰਾਲੇ ਦਰਮਿਆਨ ਇੱਕ ਸਹਿਯੋਗੀ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦਾ ਪ੍ਰਸਤਾਵ ਦਿੱਤਾ ਜੋ ਸਿਹਤ ਅਤੇ ਵਿਗਿਆਨ ਦੇ ਖੇਤਰ ਵਿੱਚ ਇੱਕ ਉਭਰ ਰਹੇ ਪੱਤਰਕਾਰ ਲਈ ਇੱਕ ਚੰਗਾ ਸਿਖਲਾਈ ਦਾ ਤਜਰਬਾ ਹੋਵੇਗਾ।
ਐਡੀਸ਼ਨਲ ਡਾਇਰੈਕਟਰ ਜਨਰਲ (ਪ੍ਰਸ਼ਾਸਨ) ਸ਼੍ਰੀ ਕੇ. ਸਤੀਸ਼ ਨਮਬੂਦਰੀਪਾਦ, ਪ੍ਰੋਗਰਾਮ ਦੀ ਕਨਵੀਨਰ ਪ੍ਰੋਫੈਸਰ ਸੁਰਭੀ ਦਹੀਆ ਅਤੇ ਪ੍ਰੋਗਰਾਮ ਦੇ ਸਹਿ ਕਨਵੀਨਰ ਪ੍ਰੋ. (ਡਾ.) ਪ੍ਰਮੋਦ ਕੁਮਾਰ ਵੀ ਸਮਾਰੋਹ ਵਿੱਚ ਮੌਜੂਦ ਸਨ।
-------------------------------------------------------
ਐਮਵੀ / ਐਸਜੇ
(Release ID: 1676619)
Visitor Counter : 137