ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਨੇ ਕੌਮੀ ਅੰਗ ਦਾਨ ਦਿਵਸ ਮਨਾਇਆ

ਡਾਕਟਰ ਹਰਸ਼ ਵਰਧਨ ਨੇ 79572 ਸੀ.ਆਰ.ਪੀ.ਐਫ. ਜਵਾਨਾਂ ਵੱਲੋਂ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਦੇਣ ਲਈ ਚੁੱਕੀ ਸਹੁੰ ਬਾਰੇ ਕਿਹਾ ਕਿ;''ਉਹਨਾ ਨੇ ਮੌਤ ਤੋਂ ਬਾਅਦ ਰਾਸ਼ਟਰ ਲਈ ਸੇਵਾ ਭਾਵਨਾ ਦੀ ਉਦਾਹਰਣ ਪੇਸ਼ ਕੀਤੀ ਹੈ''

ਡਾਕਟਰ ਹਰਸ਼ ਵਰਧਨ ਨੇ ਐਨ.ਓ.ਟੀ.ਟੀ.ਓ. ਨੂੰ ਵਧਾਈ ਦਿੱਤੀ ਹੈ;''ਭਾਰਤ 2019 ਵਿੱਚ 12666 ਅੰਗ ਟਰਾਂਸਪਲਾਂਟ ਕਰਕੇ ਡਬਲਿਯੂ.ਐਚ.ਓ.-ਜੀ.ਓ.ਡੀ.ਟੀ. ਅਨੁਸਾਰ ਵਿਸ਼ਵ ਵਿੱਚ ਤੀਜੇ ਨੰਬਰ ਤੇ ਆ ਗਿਆ ਹੈ ''।

''ਕੋਵਿਡ-19 ਮਹਾਮਾਰੀ ਨੇ ਭਾਰਤ ਵਿੱਚ ਮਰਨ ਵਾਲਿਆਂ ਦੇ ਅੰਗਦਾਨ ਪ੍ਰੋਗਰਾਮ ਉੱਪਰ ਵੱਡਾ ਨਕਰਾਤਮਕ ਅਸਰ ਪਾਇਆ ਹੈ''

ਤਾਮਿਲਨਾਡੂ ਨੇ ਜ਼ਿਆਦਾਤਰ ਕੋਵਿਡ ਦੀ ਬੇਹੱਦ ਤਕਲੀਫ ਵਾਲੀ ਕਿਸਮ ਨਾਲ ਮਰੀਜਾਂ ਨੇ 76 ਫੇਫੜੇ ਟਰਾਂਸਪਲਾਂਟ ਕੀਤੇ ਹਨ

Posted On: 27 NOV 2020 5:40PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਕੌਮੀ ਅੰਗ ਦਾਨ ਦਿਵਸ ਦੇ ਸੰਬੰਧ ਵਿੱਚ ਬਹੁ ਸਮਾਗਮੀ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ ।
ਡਾਕਟਰ ਹਰਸ਼ ਵਰਧਨ ਨੇ ਅੱਜ ਸੀ.ਆਰ.ਪੀ.ਐਫ. ਵੱਲੋਂ ਇਸ ਸਾਲ 14 ਅਗਸਤ ਤੋਂ ਆਪਣੇ ਤਕਰੀਬਨ ਸਾਢੇ ਤਿੰਨ ਲੱਖ ਜਵਾਨਾਂ ਵਿੱਚ ਅੰਗਦਾਨ ਜਾਗਰਤਾ ਲਿਆਉਣ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਈਸਿੰਸ (ਏ.ਆਈ.ਆਈ.ਐਮ.ਐਸ.) ਨਵੀ ਦਿੱਲੀ ਅਤੇ ਆਰਗਨ ਰਿਟਰੀਵਲ ਬੈਕਿੰਗ ਆਰਗੇਨਾਈਜੇਸ਼ (ਓ.ਆਰ.ਬੀ.ਓ.) ਨਾਲ ਸਾਂਝੇ ਤੌਰ ਤੇ ਸ਼ੁਰੂ ਕੀਤੀ ਇੱਕ ਵੱਡੀ ਸਵੈ ਇੱਛਾ ਮੁਹਿੰਮ ਦੇ ਖਤਮ ਹੋਣ ਮੌਕੇ ਇੱਕ ਸਮਾਗਮ ਦੌਰਾਨ ਸੀ.ਆਰ.ਪੀ.ਐਫ. ਜਵਾਨਾਂ ਨੂੰ ਸੰਬੋਧਨ ਕੀਤਾ ।

C:\Users\dell\Desktop\image0012GBT.jpg

ਡਾਕਟਰ ਹਰਸ਼ ਵਰਧਨ ਨੇ ਸੀ.ਆਰ.ਪੀ.ਐਫ. ਵੱਲੋਂ ਚਲਾਈ ਗਈ ਇਸ ਮੁਹਿੰਮ ਦਾ ਆਖਰੀ ਜਵਾਨ ਤੱਕ ਸਕਰਾਤਮਕ ਸੁਨੇਹਾ ਪਹੁੰਚਾਉਣ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹਨਾ ਨੇ ਨੋਟ ਕੀਤਾ ਹੈ ਕਿ 79572 ਜਵਾਨਾਂ ਨੇ ਜਿਹਨਾ ਨੂੰ ਸੀ.ਆਰ.ਪੀ.ਐਫ. ਵੱਲੋਂ (ਅੰਗਦਾਨ ਯੋਧੇ) ਹੋਣ ਦਾ ਮਾਣ ਦਿੱਤਾ ਗਿਆ ਹੈ, ਨੇ ਮੌਤ ਤੋਂ ਬਾਅਦ ਆਪਣੇ ਪਲੈਜ ਫਾਰਮਾ ਵਿੱਚ ਆਪਣੀਆਂ ਅੱਖਾਂ, ਚਮੜੀ, ਫੇਫੜੇ, ਦਿਲ, ਮੇਹਦਾ, ਪੈਂਕਰੀਆਜ, ਗੁਰਦੇ, ਦਿਲ ਦੇ ਵਾਲ ਅਤੇ ਅੰਤੜੀਆਂ ਦਾਨ ਕਰਨ ਲਈ ਫਾਰਮ ਭਰੇ ਹਨ।ਡਾਕਟਰ ਹਰਸ਼ ਵਰਧਨ ਨੇ ਕਿਹਾ, '' ਕਿ ਉਹਨਾ ਨੇ ਮੌਤ ਬਾਅਦ ਰਾਸ਼ਟਰ ਲਈ ਸੇਵਾ ਭਾਵਨਾ ਦੀ  ਉਦਾਹਰਣ ਪੇਸ਼ ਕੀਤੀ ਹੈ'' ।

 

C:\Users\dell\Desktop\image00218GR.jpg

ਡਾਕਟਰ ਹਰਸ਼ ਵਰਧਨ ਨੇ ਇਸ ਸੰਦਰਭ ਵਿੱਚ ਬੋਲਦਿਆਂ ਕਿਹਾ ਕਿ,''ਸਾਡੇ ਦੇਸ਼ ਵਿੱਚ ਅੰਗਾਂ ਦੇ ਨਾ ਕੰਮ ਕਰਨ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੁੰਦੀ ਹੈ । ਰਾਸ਼ਟਰੀ ਸਿਹਤ ਪੋਰਟਲ ਅਨੁਸਾਰ ਤਕਰੀਬਨ 5 ਲੱਖ ਲੋਕਾਂ ਦੀ ਹਰ ਸਾਲ ਅੰਗ ਉਪਲਬਦ ਨਾ ਹੋਣ ਕਰਕੇ ਮੌਤ ਹੁੰਦੀ ਹੈ। ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਕੋਈ ਉਮਰ,ਜਾਤੀ,ਧਰਮ,ਭਾਈਚਾਰਾ, ਵਿਸ਼ਵਾਸ਼ ਇਸ ਕੰਮ ਵਿੱਚ ਅੜਚਨ ਨਹੀਂ ਬਨਣਾ ਚਾਹੀਦਾ ਕਿਉਂਕਿ ਅੰਗ ਦਾਨ ਕਰਨਾ ਵੀ ਉਨ੍ਹਾ ਹੀ ਪਵਿੱਤਰ ਕੰਮ ਹੈ ਜੇਕਰ 18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਅੰਗ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਮਾਪਿਆਂ ਜਾਂ ਗਾਰਡੀਅਨ ਦੀ ਸਹਿਮਤੀ ਨਾਲ ਅਜਿਹਾ ਕਰ ਸਕਦਾ ਹੈ । ਇਸ ਮੁਹਿੰਮ ਦਾ ਮੰਤਵ ਵੈਬੀਨਾਰ, ਸੈਮੀਨਾਰ ਅਤੇ ਕਾਰਜਸ਼ਾਲਾ ਰਾਹੀਂ ਜਾਗਰੂਕਤਾ ਫੈਲਾ ਕੇ ਅੰਗ ਦਾਨ ਸੰਬੰਧੀ ਡਰ ਨੂੰ ਖਤਮ ਕਰਨਾ ਹੈ ਅਤੇ ਅੰਗ ਦੇਣ ਨੂੰ ਪ੍ਰਵਾਨਗੀ ਦੇ ਕੇ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੈ ।

 

C:\Users\dell\Desktop\image003MQMI.jpg

ਡਾਕਟਰ ਹਰਸ਼ ਵਰਧਨ ਨੇ ਜੰਮੂ ਕਸ਼ਮੀਰ ਵਿੱਚ ਅੱਤਵਾਦ ਤੇ ਵੱਖਵਾਦ ਦੀ ਸਮੱਸਿਆ, ਉੱਤਰ ਪੂਰਵੀ ਰਾਜਾਂ ਵਿੱਚ ਅੱਤਵਾਦ, ਕੇਂਦਰੀ ਭਾਰਤ ਵਿੱਚ ਖੱਬੇਪੱਖੀ ਅੱਤਵਾਦੀ ਅਤੇ ਰਾਸ਼ਟਰੀ ਚੋਣਾਂ ਨੂੰ ਨਿਰਪੱਖਤਾ ਅਤੇ ਕੁਸ਼ਲਤਾ ਨਾਲ ਕਰਵਾਉਣ ਲਈ ਦਿੱਤੀ ਜਾ ਰਹੀ ਮਿਸਾਲੀ ਸੇਵਾ ਲਈ ਵਧਾਈ ਦਿੱਤੀ ਹੈ ।
ਡਾਕਟਰ ਏ.ਪੀ. ਮਹੇਸ਼ਵਰੀ, ਡਾਇਰੈਕਟਰ ਜਨਰਲ ਸੀ.ਆਰ.ਪੀ.ਐਫ., ਡਾਕਟਰ ਰਣਦੀਪ ਸਿੰਘ ਗੁਲੇਰੀਆ, ਡਾਇਰੈਕਟਰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਈਸਿੰਸ (ਏ.ਆਈ.ਆਈ.ਐਮ.ਐਸ.) ਨਵੀ ਦਿੱਲੀ, ਡਾਕਟਰ (ਪ੍ਰੋਫੈਸਰ) ਆਰਤੀ ਵਿਜ, ਮੁੱਖੀ ਔਰਗਨ ਰਿਟਰੀਵਲ ਬੈਕਿੰਗ ਆਰਗੇਨਾਈਜੇਸ਼ਨ (ਓ.ਆਰ.ਬੀ.ਓ.) ਨੇ ਵੀ ਵੀਡੀਓ ਕਾਨਫਰੰਸ ਰਾਹੀਂ ਸੀ.ਆਰ.ਪੀ.ਐਫ. ਸਮਾਗਮ ਵਿੱਚ ਸ਼ਮੂਲੀਅਤ ਕੀਤੀ । ਸ੍ਰੀ ਭਾਰਤ ਭੂਸ਼ਣ ਵੈਦ, ਡੀ.ਆਈ.ਜੀ. ਸੀ.ਆਰ.ਪੀ.ਐਫ. ਵੀ ਇਸ ਸਮਾਗਮ ਵਿੱਚ ਸ਼ਾਮਲ ਸਨ ।
ਬਾਅਦ ਵਿੱਚ ਨੈਸ਼ਨਲ ਔਰਗਨ ਤੇ ਟਿਸ਼ੂ ਟਰਾਂਸਪਲਾਂਟ ਔਰਗੇਨਾਈਜੇਸ਼ਨ(ਐਨ.ਓ.ਟੀ.ਟੀ.ਓ.) ਜਿਸ ਨੂੰ ਮਨੁੱਖੀ ਅੰਗਾਂ ਦੇ ਟਰਾਂਸਪਲਾਂਟੇਸ਼ਨ (ਤਰਮੀਮੀ ਐਕਟ 2011) ਤਹਿਤ ਮਰੇ ਲੋਕਾਂ ਦੇ ਅੰਗ ਦਾਨ ਕਰਵਾਉਣ ਨੂੰ ਉਤਸ਼ਾਹਿਤ ਕਰਾਉਣ ਲਈ ਗਤੀਵਿਧੀਆਂ, ਅੰਗ ਦਾਨ ਅਤੇ ਟਰਾਂਸਪਲਾਂਟੇਸ਼ਨ ਸੰਬੰਧੀ ਸਿਸਟਮ ਬਨਾਉਣ ਅਤੇ ਇਸ ਲਈ ਲੋੜੀਂਦੀ ਮਨੁੱਖੀ ਸ਼ਕਤੀ ਅਤੇ ਵਿਅਕਤੀਆਂ ਨੂੰ ਸਿਖਲਾਈ ਦੇਣ ਲਈ ਮਾਨਤਾ ਪ੍ਰਾਪਤ ਹੈ, ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਤੇ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜਰੀ ਵਿੱਚ 11ਵਾਂ ਕੌਮੀ ਅੰਗ ਦਾਨ ਦਿਵਸ ਮਨਾਇਆ ।

C:\Users\dell\Desktop\image004F4NE.jpg

ਐਨ.ਓ.ਟੀ.ਟੀ.ਓ. ਨੂੰ ਰਾਸ਼ਟਰੀ ਪੱਧਰ ਤੇ, ( ਰੀਜਨਲ ਔਰਗਨ ਤੇ ਟਿਸ਼ੂ ਟਰਾਂਸਪਲਾਂਟ ਔਰਗੇਨਾਈਜੇਸ਼ਨ) ਆਰ.ਓ.ਟੀ.ਟੀ.ਓ. ਨੂੰ ਖੇਤਰੀ ਪੱਧਰ ਤੇ ਅਤੇ ਸਟੇਟ ਔਰਗਨ ਤੇ ਟਿਸ਼ੂ ਟਰਾਂਸਪਲਾਂਟ ਔਰਗੇਨਾਈਜੇਸ਼ਨ (ਐਸ.ਓ.ਟੀ.ਟੀ.ਓ.) ਨੂੰ ਸੂਬਾ ਪੱਧਰ ਤੇ ਹਸਪਤਾਲ ਅਤੇ ਟਿਸ਼ੂ ਬੈਂਕ ਸਥਾਪਿਤ ਕਰਕੇ ਮਰੇ ਅੰਗ ਦਾਨੀਆਂ ਤੋਂ ਲਏ ਅੰਗਾਂ ਨੂੰ ਸ਼ੇਅਰ ਕਰਨ ਅਤੇ ਹਾਸਲ ਕਰਨ ਲਈ ਵਧਾਈ ਦਿੱਤੀ । ਡਾਕਟਰ ਹਰਸ਼ ਵਰਧਨ ਨੇ ਕਿਹਾ,''ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਚੰਡੀਗੜ੍ਹ, ਕੋਲਕਾਤਾ, ਮੁੰਬਈ, ਚੇਨੰਈ ਅਤੇ ਗੁਹਾਟੀ ਵਿੱਚ ਦੇਸ਼ ਦੇ ਉੱਤਰੀ, ਪੂਰਬੀ, ਪੱਛਮੀ, ਦੱਖਣੀ ਅਤੇ ਪੂਰਬੀ ਉਤਰੀ ਖੇਤਰਾਂ ਨੂੰ ਘੇਰੇ ਵਿੱਚ ਲੈਣ ਲਈ 5 ਆਰ.ਓ.ਓ.ਟੀ.ਟੀ.ਓ. ਸਥਾਪਿਤ ਕੀਤੇ ਹਨ । ਇਹਨਾ ਤੋਂ ਇਲਾਵਾ ਕੇਰਲ, ਰਾਜਸਥਾਨ, ਮੱਧ ਪ੍ਰਦੇਸ, ਗੋਆ, ਜੰਮੂ ਤੇ ਕਸ਼ਮੀਰ, ਹਰਿਆਣਾ, ਉਡੀਸ਼ਾ, ਗੁਜਰਾਤ, ਉੱਤਰ ਪ੍ਰਦੇਸ, ਬਿਹਾਰ, ਪੰਜਾਬ ਅਤੇ ਝਾਰਖੰਡ ਦੇ ਸੂਬਿਆਂ ਵਿੱਚ 12 ਐਸ.ਓ.ਟੀ.ਟੀਜ਼. ਸਥਾਪਿਤ ਕੀਤੇ ਹਨ''। ਉਹਨਾ ਹੋਰ ਕਿਹਾ ਕਿ ਟਰਾਂਸਪਲਾਂਟ ਅਤੇ ਰੀਟਰੀਵਲ ਹਸਪਤਾਲਾਂ ਦੀ ਸਥਾਪਨਾ ਵੱਡੇ ਪੱਧਰ ਤੇ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਦਾਨ ਕੀਤਾ ਅੰਗ ਜ਼ਾਇਆ ਨਾ ਜਾਵੇ ਕਿਉਂਕਿ ਹਰੇਕ ਦਾਨ ਕੀਤਾ ਅੰਗ ਬੇਸ਼ਕੀਮਤੀ ਕੌਮੀ ਸ੍ਰੋਤ ਹੈ ।
ਅੰਗ ਅਤੇ ਟਿਸ਼ੂ ਦਾਨ ਨੋਟੋ ਦੀ ਵੈਬਸਾਈਟ    (www.notto.gov.in)    ਉੱਪਰ ਆਨ ਲਾਈਨ ਸਹੁੰ ਸਹੂਲਤ ਦੇਣ ਬਾਰੇ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਇਸ ਨਾਲ ਨਾਗਰਿਕਾਂ ਨੂੰ ਅੰਗ ਦਾਨ ਲਈ ਸਹੁੰ ਚੁਕਣੀ ਅਸਾਨ ਹੋ ਗਈ ਹੈ । ਉਹਨਾ ਨੇ ਭਾਰਤ ਦੇ ਸਾਰੇ ਬਾਲਗ ਵਿਅਕਤੀ ਨੂੰ ਨੋਟੋ ਵੈਬਸਾਈਟ ਤੇ ਜਾ ਕੇ ਆਨ ਲਾਈਨ ਅੰਗ ਦਾਨ ਕਰਨ ਲਈ ਪਲੈਜ ਲੈਣ ਦੇ ਨਾਲ ਨਾਲ ਨੌਟੋ ਦੇ ਟਵੀਟਰ, ਫੇਸ ਬੁੱਕ ਅਤੇ ਯੂ ਟਿਊਬ ਪੰਨਿਆਂ ਨੂੰ ਦੇਖਣ ਲਈ ਵੀ ਬੇਨਤੀ ਕੀਤੀ । ਕੋਵਿਡ 19 ਮਹਾਮਾਰੀ ਦੇ ਮੱਦੇਨਜਰ ਇਹ ਵਿਸ਼ੇਸ਼ ਤੌਰ ਤੇ ਨਵੇਂ ਯੁਗ ਦੀ ਕ੍ਰਾਂਤੀ ਦਾ ਇੱਕ ਹਿੱਸਾ ਹਨ । ਉਹਨਾ ਨੇ ਸੰਭਾਵੀ ਅੰਗਦਾਨ ਕਰਨ ਵਾਲਿਆਂ ਨੂੰ ਇਹ ਯਕੀਨੀ ਬਨਾਉਣ ਲਈ ਕਿਹਾ ਕਿ ਉਹਨਾ ਦਾ ਪਰਿਵਾਰ ਅਤੇ ਮਿੱਤਰ ਵੀ ਇਸ ਫੈਸਲੇ ਵਿੱਚ ਸ਼ਾਮਲ ਹੋਣ ਕਿਉਂਕਿ ਮੌਤ ਤੋਂ ਬਾਦ ਅੰਗ ਦਾਨ ਦੀ ਜਿੰਮੇਵਾਰੀ ਉਹਨਾ ਦੇ ਮੋਢਿਆ ਤੇ ਆਉਂਦੀ ਹੈ ।

ਡਾਕਟਰ ਹਰਸ਼ ਵਰਧਨ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ,'' ਕਿ ਭਾਰਤ ਵਿੱਚ 2019 ਦੌਰਾਨ 12666 ਅੰਗ ਟਰਾਂਸਪਲਾਂਟ ਕਰਕੇ ਡਬਲਿਯੂ ਐਚ.ਓ. ਦੀ ਗਲੋਬਲ ਅਬਜ਼ਰਵੇਟਰੀ ਔਨ ਡੋਨੇਸ਼ਨ ਐਂਡ ਟਰਾਂਸਪਲਾਂਟੇਸ਼ਨ (ਜੀ.ਓ.ਡੀ.ਟੀ.) ਵੈਬਸਾਈਟ ਤੇ ਉਪਲਬਦ ਡਾਟਾ ਅਨੁਸਾਰ ਵਿਸ਼ਵ ਦਾ ਤੀਜਾ ਮੁਲਕ ਬਣ ਗਿਆ ਹੈ । ਸੂਬਿਆਂ ਅਤੇ ਸਿਹਤ ਸੰਭਾਲ ਦੇ ਪ੍ਰਫੈਸਨਜ਼ ਵੱਲੋਂ ਇਸ ਮਿਸਾਲੀ ਕਾਰਗੁਜਾਰੀ ਨੂੰ ਦੇਸ਼ ਵਿੱਚ ਹਰ ਕਦਮ ਤੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਕਰਮ ਲਗਾਤਾਰ ਉਪਰ ਜਾਂਦੀ ਰਹੇ''। ਉਹਨਾ ਨੇ ਕਿਹਾ ਕਿ ਨੈਸ਼ਨਲ ਔਰਗਨ ਟਰਾਂਸਪਲਾਂਟ ਪ੍ਰੋਗਰਾਮ (ਐਨ.ਓ.ਟੀ.ਬੀ.) ਰੋਟੋਜ਼ ਅਤੇ ਸੋਟੋਜ਼ ਨੂੰ ਸਥਾਪਿਤ ਕਰਨ, ਨਵੇਂ ਅਤੇ ਮੌਜੂਦਾ ਰਿਟਰੀਵਲ ਅਤੇ ਟਰਾਂਸਪਲਾਂਟ ਕੇਂਦਰਾਂ ਨੂੰ ਵਿਕਸਤ ਕਰਨ, ਖੇਤਰੀ ਅਤੇ ਸੁਬਾਈ ਬਾਇਓ ਮਟੀਰੀਅਲ ਕੇਂਦਰਾਂ ਨੂੰ ਸਥਾਪਿਤ ਕਰਨ ਅਤੇ ਗਰੀਬੀ ਰੇਖਾ ਤੋਂ ਹੇਠਾਂ ਮਰੀਜਾਂ ਜਿਹਨਾ ਨੇ ਸਰਕਾਰੀ ਹਸਪਤਾਲ ਵਿੱਚ ਅੰਗ ਟਰਾਂਸਪਲਾਂਟ ਕਰਵਾਇਆ ਹੈ, ਨੂੰ ਅਮੀਨੂ ਸੁਪਰੈਸਿਵ ਥਰੈਪੀ ਮੁਹੱਈਆ ਕਰਨ ਲਈ ਵਿੱਤੀ ਸਹਾਇਤਾ ਦੇਂਦਾ ਹੈ । ਹੋਰ ਹਸਪਤਾਲਾਂ ਵੱਲੋਂ ਟਰਾਂਸਪਲਾਂਟ ਤਾਲਮੇਲ ਕਰਨ ਵਾਲਿਆਂ ਨੂੰ ਕਿਰਾਏ ਤੇ ਲੈਣ ਲਈ ਵੀ ਵਿੱਤੀ ਸਹਾਇਤਾ ਮੁਹੱਈਆ ਕੀਤੀ ਜਾਂਦੀ ਹੈ ਅਤੇ ਬਰੇਨ ਸਟੈਮ ਡੈੱਡ ਡੋਨਰਜ਼ ਦੇ ਰੱਖ ਰਖਾਵ ਲਈ ਜਦ ਉਹਨਾ ਦਾ ਇਕ ਅੰਗ ਵੀ ਸਰਕਾਰੀ ਹਸਪਤਾਲਾਂ ਵਿਚ ਵਰਤਿਆ ਜਾਂਦਾ ਹੈ, ਲਈ ਵੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ।
ਕੋਵਿਡ-19 ਮਹਾਮਾਰੀ ਨੇ ਭਾਰਤ ਵਿੱਚ ਮਰੇ ਅੰਗ ਦਾਨ ਕਰਨ ਵਾਲਿਆਂ ਉਪਰ ਵੱਡਾ ਨਕਰਾਤਮਕ ਅਸਰ ਪਾਇਆ ਹੈ ਉਹਨਾ ਕਿਹਾ '' ਭਾਰਤੀ ਅੰਗ ਦਾਨ ਦਿਵਸ ਵਰਗੇ ਰਾਸ਼ਟਰੀ ਸਮਾਗਮ ਜਿਥੇ ਅਸੀਂ ਮਰੇ ਅੰਗ ਦਾਨੀਆਂ ਵੱਲੋਂ ਸਿਹਤ ਸੰਭਾਲ ਅਤੇ ਮਨੁੱਖਤਾ ਲਈ ਦਿੱਤੇ ਨਿਸੁਆਰਥ ਯੋਗਦਾਨ ਨੂੰ ਮਾਨਤਾ ਦਿੰਦੇ ਹਾਂ, ਇਹ ਸਾਡੇ ਵਿੱਚ ਮਨੁੱਖਤਾ ਪ੍ਰਤੀ ਵਿਸਵਾਸ਼ ਨੂੰ ਦ੍ਰਿੜ ਕਰਦਾ ਹੈ'' । ਧੰਨਵਾਦ ਦੇ ਸੰਕੇਤ ਵਜੋਂ ਮੰਤਰੀ ਨੇ ਦੇਸ਼ ਦੇ ਹਰੇਕ ਸੂਬੇ ਦੇ ਅੰਗਦਾਨੀਆਂ ਦੇ ਨਾ ਪੜੇ ਜਿਹਨਾ ਦੀ ਮੌਤ ਨੇ ਦੂਸਰਿਆਂ ਦੀਆਂ ਜਿੰਦਗੀਆਂ ਨੂੰ ਰੌਸ਼ਨਾਇਆ ਹੈ ।
ਸ੍ਰੀ ਅਸ਼ਵਨੀ ਕੁਮਾਰ ਚੌਬੇ ਨੇ ਉਪਨਿਸ਼ਦਾਂ ਦੇ ਹਵਾਲੇ ਨਾਲ ਕਿਹਾ ਕਿ ਹਰੇਕ ਵਿਅਕਤੀ 5 ਤੱਤਾਂ ਤੋਂ ਪੈਦਾ ਹੁੰਦਾ ਹੈ ਅਤੇ ਮੌਤ ਉਪਰੰਤ ਵਾਪਸ ਉਸ ਵਿੱਚ ਵਲੀਨ ਹੁੰਦਾ ਹੈ । ਉਹਨਾ ਨੇ ਔਰਗਨ ਰਿਟਰੀਵਲ ਅਤੇ ਟਰਾਂਸਪਲਾਂਟੇਸ਼ਨ ਅਤੇ ਇਸ ਨਾਲ ਸੰਬੰਧਿਤ ਅੰਕੜਿਆਂ ਦੀ ਵਿੱਤ ਰਿਪੋਰਟਿੰਗ ਲਈ ਬੇਹਤਰ ਤਾਲਮੇਲ ਲਈ ਇੱਕ ਰਾਸ਼ਟਰੀ ਡਿਜ਼ੀਟਲ ਪੋਰਟਲ ਸ਼ੁਰੂ ਕਰਨ ਲਈ ਵੀ ਜ਼ੋਰ ਦਿੱਤਾ ।
ਦੇਸ਼ ਵਿੱਚ ਰੋਟੋ (ਪੱਛਮੀ) ਨੂੰ ਸਭ ਤੋਂ ਵਧੀਆ ਰੋਟੋ ਜਦ ਕਿ ਤਾਮਿਲਨਾਡੂ ਸੋਟੋ ਨੂੰ ਸਭ ਤੋਂ ਵਧੀਆ ਸੋਟੋ ਨਾਲ ਸਨਮਾਨਿਤ ਕੀਤਾ ਗਿਆ । ਤਾਮਿਲਨਾਡੂ ਨੇ 295 ਟਰਾਂਸਪਲਾਂਟੇਸ਼ਨ ਕੀਤੇ ਹਨ ਜਿਹਨਾ ਵਿਚੋਂ 76 ਫੇਫੜੇ ਦੇ ਟਰਾਂਸਪਲਾਂਟ ਜ਼ਿਆਦਾਤਰ ਉਹਨਾ ਮਰੀਜਾਂ ਤੇ ਕੀਤੇ ਗਏ ਜਿਹੜੇ ਕੋਵਿਡ ਦੀ ਬੇਹੱਦ ਤਕਲੀਫ ਵਾਲੇ ਮਰੀਜ ਸਨ । ਪੀ.ਜੀ.ਆਈ.ਐਮ.ਜੀ.ਆਰ. ਪੀ.ਜੀ.ਆਈ ਨੂੰ ਸਭ ਤੋਂ ਵਧੀਆ ਹਸਪਤਾਲ ਐਲਾਨਿਆ ਗਿਆ ।

 

 

 

ਸ੍ਰੀ ਰਾਜੇਸ਼ ਟੋਪੇ ਸਿਹਤ ਮੰਤਰੀ ਮਹਾਰਾਸ਼ਟਰ ਨੇ (ਰੋਟੋ ਪੱਛਮੀ ਵਲੋਂ ) ਅਤੇ ਸ੍ਰੀ ਸੀ ਵਿਜੇ ਭਾਸਕਰ ਸਿਹਤ ਮੰਤਰੀ ਤਾਮਿਲਨਾਡੂ ਨੇ ਉਹਨਾ ਦੇ ਕੰਮ ਨੂੰ ਮਿਲੀ ਮਾਨਤਾ ਲਈ ਖੁਸ਼ੀ ਜ਼ਾਹਰ ਕੀਤੀ ਅਤੇ ਸਾਰਿਆਂ ਨੂੰ ਸੰਬੋਧਨ ਕੀਤਾ । ਕਈ ਅੰਗ ਪ੍ਰਾਪਤ ਕਰਨ ਵਾਲਿਆਂ ਨੇ ਧੰਨਵਾਦ ਪੇਸ਼ ਕੀਤਾ ਤੇ ਸਾਰਿਆਂ ਨੂੰ ਇਹੋ ਜਿਹੀ ਅਸਹਾਏ ਸਥਿਤੀ ਦੌਰਾਨ ਅੰਗਾਂ ਦੀ ਲੋੜ ਲਈ ਮਦਦ ਕਰਨ ਦੀ ਅਪੀਲ ਕੀਤੀ ।

 

ਡਾਕਟਰ ਹਰਸ਼ ਵਰਧਨ ਨੇ ਸਮਾਗਮ ਦੇ ਅਖੀਰ ਵਿੱਚ ਹਰੇਕ ਨੂੰ ਅੰਗ ਦਾਨ ਕਰਨ ਦੀ ਸਹੁੰ ਚੁਕਾਉਣ ਲਈ ਅਗਵਾਈ ਕੀਤੀ ।
ਕੇਂਦਰੀ ਸਿਹਤ ਸਕੱਤਰ ਸ੍ਰੀ ਰਾਜੇਸ਼ ਭੂਸ਼ਣ ਵੀ ਦੂਜੇ ਸਮਾਗਮ ਵਿੱਚ ਸ਼ਾਮਲ ਹੋਏ ।

 

ਐਮ.ਵੀ./ਐਸ.ਜੇ.



(Release ID: 1676616) Visitor Counter : 202