ਯੁਵਾ ਮਾਮਲੇ ਤੇ ਖੇਡ ਮੰਤਰਾਲਾ
8 ਪੈਰਾ ਅਥਲੀਟ ਚਾਰ ਅਲੱਗ-ਅਲੱਗ ਖੇਡਾਂ ਵਿੱਚ ਟਾਰਗੇਟ ਉਲੰਪਿਕ ਪੋਡੀਅਮ ਸਕੀਮ(ਟੀਓਪੀਐੱਸ) ਵਿੱਚ ਸ਼ਾਮਲ ਕੀਤੇ ਗਏ
Posted On:
27 NOV 2020 4:57PM by PIB Chandigarh
ਮਿਸ਼ਨ ਓਲੰਪਿਕ ਇਕਾਈ ਦੀ 26 ਨਵੰਬਰ ਨੂੰ ਆਯੋਜਿਤ 50ਵੀਂ ਬੈਠਕ ਵਿੱਚ, ਚਾਰ ਅਲੱਗ-ਅਲੱਗ ਖੇਡਾਂ, ਪੈਰਾ ਅਥਲੈਟਿਕਸ, ਪੈਰਾ ਸ਼ੂਟਿੰਗ, ਪੈਰਾ ਬੈਡਮਿੰਟਨ ਅਤੇ ਪੈਰਾ ਟੇਬਲ ਟੈਨਿਸ ਵਿੱਚ 8 ਪੈਰਾ ਅਥਲੀਟਾਂ ਨੂੰ ਟਾਰਗੇਟ ਉਲੰਪਿਕ ਪੋਡੀਅਮ ਸਕੀਮ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਪੈਰਾ ਅਥਲੈਟਿਕਸ: ਐੱਫ਼ 52 ਈਵੈਂਟ ਵਿੱਚ ਪੁਰਸ਼ਾਂ ਦੀ ਡਿਸਕਸ ਥਰੋਅਰ ਵਿਨੋਦ ਕੁਮਾਰ ਜਿਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਟੋਕੀਓ ਪੈਰਾ ਉਲੰਪਿਕਸ ਦੇ ਲਈ ਕੁਆਲੀਫਾਈ ਕੀਤਾ ਹੈ, ਉਸਨੂੰ ਟੀਓਪੀਐੱਸ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਹੈ।ਪ੍ਰਵੀਨ ਕੁਮਾਰ ਜਿਸ ਨੇ ਪੁਰਸ਼ਾਂ ਦੇ ਹਾਈ ਜੰਪ ਟੀ 64 ਈਵੈਂਟ ਵਿੱਚ ਟੋਕਿਓ ਪੈਰਾ-ਉਲੰਪਿਕਸ ਦੇ ਲਈ ਕੁਆਲੀਫਾਈ ਕੀਤਾ ਹੈ, ਉਸਨੂੰ ਵੀ ਇਸ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਕਿਉਂਕਿ ਅਜੀਤ ਕੁਮਾਰ ਪੰਚਾਲ ਪੁਰਸ਼ਾਂ ਦੀ ਐੱਫ਼ 52 ਡਿਸਕਸ ਥ੍ਰੋ ਈਵੈਂਟ ਵਿੱਚ ਹਿੱਸਾ ਲੈਂਦੇ ਹਨ।
ਵੀਰੇਂਦਰ ਧਨਖੜ, ਜੋ ਪੁਰਸ਼ਾਂ ਦੇ ਸ਼ਾਟ ਪੁੱਟ ਐੱਫ਼ 57 ਈਵੈਂਟ ਵਿੱਚ ਅਤੇ ਜੈਯੰਤੀ ਬਹਿਰਾ ਨੂੰ ਜੋ ਮਹਿਲਾਵਾਂ ਦੇ 400 ਮੀਟਰ ਐੱਫ਼ 47 ਈਵੈਂਟ ਵਿੱਚ ਹਿੱਸਾ ਲੈਂਦੇ ਹਨ, ਉਨ੍ਹਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਪੈਰਾ ਬੈਡਮਿੰਟਨ: ਪਾਰੂਲ ਪਰਮਾਰ ਅਤੇ ਪਲਕ ਕੋਹਲੀ (ਐੱਸਐੱਲ 3 - ਐੱਸਯੂ - 5) ਦੀ ਮਹਿਲਾ ਡਬਲਜ਼ ਜੋੜੀ, ਜੋ ਵਰਤਮਾਨ ਵਿੱਚ ਟੋਕਿਓ ਪੈਰਾ ਉਲੰਪਿਕ ਦੀ ਯੋਗਤਾ ਦੇ ਲਈ ਦੌੜ ਵਿੱਚ ਵਿਸ਼ਵ ਵਿੱਚ 5 ਵੇਂ ਨੰਬਰ ’ਤੇ ਹੈ, ਨੂੰ ਟੀਓਪੀਐੱਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਪੈਰਾ ਸ਼ੂਟਿੰਗ: ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਐੱਸਐੱਚ 1 ਈਵੈਂਟ ਵਿੱਚ ਹਿੱਸਾ ਲੈਣ ਵਾਲੀ ਰੁਬੀਨਾ ਫ੍ਰਾਂਸਿਸ ਨੂੰ ਟੀਓਪੀਐੱਸ ਵਿੱਚ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਸਿਧਾਰਥ ਬਾਬੂ ਨੇ ਪੁਰਸ਼ਾਂ ਦੀ 50 ਮੀਟਰ ਰਾਈਫ਼ਲ ਪ੍ਰੋਨ ਈਵੈਂਟ ਵਿੱਚ ਹਿੱਸਾ ਲਿਆ ਹੈ।ਸਿਧਾਰਥ ਬਾਬੂ ਪਹਿਲਾਂ ਹੀ ਟੋਕਿਓ ਪੈਰਾ ਉਲੰਪਿਕ ਦੇ ਲਈ ਕੋਟਾ ਸਥਾਨ ਪ੍ਰਾਪਤ ਕਰ ਚੁੱਕੇ ਹਨ।ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਐੱਸਐੱਚ 1 ਈਵੈਂਟ ਵਿੱਚ ਹਿੱਸਾ ਲੈਣ ਵਾਲੇ ਦੀਪੇਂਦਰ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਗਿਆ ਹੈ।
ਪੈਰਾ ਟੇਬਲ ਟੈਨਿਸ: ਡਬਲਿਊ - ਕਲਾਸ 4 ਈਵੈਂਟ ਵਿੱਚ ਵਿਸ਼ਵ ਵਿੱਚ 8 ਵੇਂ ਨੰਬਰ ’ਤੇ ਆਉਣ ਵਾਲੀ ਭਾਵਿਨਾ ਪਟੇਲ ਨੂੰ ਟੀਓਪੀਐੱਸ ਵਿੱਚ ਸ਼ਾਮਲ ਕੀਤਾ ਗਿਆ ਹੈ।ਉਨ੍ਹਾਂ ਨੇ ਟੋਕਿਓ ਪੈਰਾ ਉਲੰਪਿਕਸ ਦੇ ਲਈ ਕੋਟਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਉਹ ਪੈਰਾ ਓਲੰਪਿਕਸ ਵਿੱਚ ਪੈਰਾ ਟੇਬਲ ਟੈਨਿਸ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਭਾਰਤੀ ਔਰਤ ਪੈਰਾ ਖਿਡਾਰੀ ਹੋਵੇਗੀ।
*******
ਐੱਨਬੀ / ਓਏ
(Release ID: 1676612)
Visitor Counter : 147