ਰਸਾਇਣ ਤੇ ਖਾਦ ਮੰਤਰਾਲਾ

ਫਾਰਮਾਸਿਉਟੀਕਲ ਦੇ ਨਾਲ ਨਾਲ ਮੈਡੀਕਲ ਡਿਵਾਈਸ ਉਦਯੋਗ ਨੂੰ ਪੀ.ਐਲ.ਆਈ. ਸਕੀਮ ਵਰਕ ਡਰੱਗ ਅਤੇ ਮੈਡੀਕਲ ਡਿਵਾਈਸਿਸ ਲਈ ਹੁਣ ਤੱਕ ਭਰਵਾਂ ਹੁੰਗਾਰਾ ਮਿਲਿਆ ਹੈ

30/11/2020 ਅੰਤਿਮ ਮਿਤੀ ਹੋਣ ਦੇ ਮੱਦੇਨਜਰ ਅਤੇ 28/11/2020 ਤੋਂ 30/11/2020 ਤੱਕ ਬੈਂਕ ਛੁੱਟੀਆਂ ਹੋਣ ਕਰਕੇ, ਮੌਜੂਦਾ ਅਤੇ ਭਾਵੀ ਪੰਜੀਕਰਤਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਰਜੀ ਫੀਸ ਐਨ.ਈ.ਐਫ.ਟੀ. ਰਾਹੀਂ ਭੇਜਣ


Posted On: 27 NOV 2020 5:57PM by PIB Chandigarh

ਵੱਡੇ ਪੱਧਰ ਤੇ ਦਵਾਈਆਂ ਲਈ ਉਤਪਾਦਨ ਲਿੰਕਡ ਸਕੀਮ (ਪੀ.ਐਲ.ਆਈ) ਅਤੇ ਮੈਡੀਕਲ ਡਿਵਾਈਸਿਸ ਲਈ ਪੀ.ਐਲ.ਆਈ. ਸਕੀਮ ਨੂੰ ਫਾਰਮਾਸਿਉਟੀਕਲ ਦੇ ਨਾਲ ਨਾਲ ਮੈਡੀਕਲ ਡਿਵਾਈਸ ਉਦਯੋਗ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ । ਵੱਡੀ ਮਾਤਰਾ ਵਿੱਚ ਦਵਾਈਆਂ ਦੀ ਪੀ.ਐਲ.ਆਈ.ਸਕੀਮ ਲਈ ਸਾਰੀਆਂ 4 ਸ਼੍ਰੇਣੀਆਂ ਦੇ ਉਤਪਾਦਾਂ ਲਈ 247 ਪੰਜੀਕਰਣ ਹੋਏ ਹਨ ਜਿਸ ਵਿੱਚੋਂ 136 ਅਰਜੀਆਂ ਸਕੀਮ ਤਹਿਤ ਚੁਣੀਆਂ ਜਾਣਗੀਆਂ । ਏਸੇ ਤਰਾਂ ਮੈਡੀਕਲ ਡਿਵਾਈਸਿਸ ਲਈ ਪੀ.ਐਲ.ਆਈ. ਸਕੀਮ ਲਈ ਸਾਰੇ ਚਾਰੋਂ ਮਿਥੇ ਸੈਗਮੈਂਟਸ ਲਈ 28 ਪੰਜੀਕਰਣ ਹੋਏ ਹਨ ਜਿਹਨਾ ਵਿਚੋਂ ਸਕੀਮ ਤਹਿਤ 28 ਅਰਜੀਆਂ ਚੁਣੀਆਂ ਜਾਣਗੀਆਂ । ਇਹਨਾ ਸਕੀਮਾਂ ਲਈ ਪ੍ਰਾਜੈਕਟ ਪ੍ਰਬੰਧਨ ਏਜੰਸੀ ਆਈ.ਐਫ.ਸੀ.ਆਈ. ਲਿਮਟਿਡ ਹੈ ਅਤੇ ਸਾਰੀਆਂ ਅਰਜੀਆਂ ਆਨਲਾਈਨ ਪੋਰਟਲ ਰਾਹੀਂ ਪ੍ਰਾਪਤ ਕੀਤੀਆਂ ਗਈਆਂ ਹਨ ।
ਦੋਨਾ ਸਕੀਮਾਂ ਲਈ ਅਰਜੀਆਂ ਭਰਨ ਦੀ ਅੰਤਿਮ ਤਾਰੀਖ 30/11/2020 ਹੈ ।
ਮੌਜੂਦਾ ਅਤੇ ਸੰਭਾਵੀ ਪੰਜੀਕਰਤਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 28/11/2020 ਤੋਂ 30/11/2020 ਤੱਕ ਬੈਂਕ ਛੁੱਟੀਆਂ ਦੇ ਮੱਦੇਨਜਰ ਅਰਜੀ ਫੀਸਾਂ ਦੀ ਅਦਾਇਗੀ ਐਨ.ਈ.ਐਫ.ਟੀ. ਮੋਡ ਰਾਹੀਂ ਕਰ ਸਕਦੇ ਹਨ । ਬੈਂਕ ਖਾਤਿਆਂ ਦਾ ਵਿਸਥਾਰ ਦਿਸ਼ਾ ਨਿਰਦੇਸ਼ਾਂ ਵਿੱਚ ਦਿੱਤਾ ਗਿਆ ਹੈ । ਆਈ.ਐਫ.ਸੀ.ਆਈ. ਲਿਮਟਿਡ ਦੀ ਟੀਮ ਉਹਨਾ ਦੀ ਵੈਬਸਾਈਟ ਤੇ ਦਿੱਤੇ ਗਏ ਸੰਪਰਕਾਂ ਤੇ ਅਰਜੀਆਂ ਦੇਣ ਦੀ ਅੰਤਿਮ ਤਾਰੀਖ ਤੱਕ ਆਰਜੀ ਕਰਤਾਵਾਂ ਨੂੰ ਸਹਿਯੋਗ ਦੇਣ ਲਈ ਉਪਲਭਦ ਰਹੇਗੀ ।
ਵੱਡੀ ਪੱਧਰ ਤੇ ਦਵਾਈਆਂ ਲਈ ਅਤੇ ਮੈਡੀਕਲ ਡਿਵਾਈਸਿਸ ਲਈ ਪੀ.ਐਲ.ਆਈ.ਸਕੀਮਾਂ ਨੂੰ ਸਰਕਾਰ ਨੇ 20/3/2020 ਨੂੰ ਮਨਜੂਰੀ ਦਿੱਤੀ ਸੀ । ਦੋਨਾਂ ਸਕੀਮਾਂ ਨੂੰ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ 27/07/2020 ਨੂੰ ਜਾਰੀ ਕੀਤੇ ਗਏ ਸਨ ਅਤੇ ਬਾਅਦ ਵਿੱਚ ਉਦਯੋਗ ਤੋਂ ਪ੍ਰਾਪਤ ਹੋਈ ਫੀਡ ਬੈਕ ਰਾਹੀਂ ਰਿਵਾਈਜ਼ਡ ਕੀਤੇ ਗਏ ਸਨ ਅਤੇ ਰਿਵਾਈਜ਼ਡ ਦਿਸ਼ਾ ਨਿਰਦੇਸ਼ 29/10/2020 ਨੂੰ ਜਾਰੀ ਕੀਤੇ ਗਏ ਸਨ ।

ਆਰ.ਸੀ.ਜੇ/ਐਸ.ਐਸ.



(Release ID: 1676559) Visitor Counter : 128


Read this release in: English , Urdu , Hindi , Tamil , Telugu