ਵਿੱਤ ਮੰਤਰਾਲਾ

ਸੀਬੀਡੀਟੀ ਟੈਕਸ ਆਡਿਟ ਰਿਪੋਰਟਾਂ ਨੂੰ ਅਪਲੋਡ ਕਰਨ ਸਮੇਂ ਆਈਸੀਏਆਈ ਪੋਰਟਲ ਤੋਂ ਤਿਆਰ ਵਿਲੱਖਣ ਦਸਤਾਵੇਜ਼ ਪਛਾਣ ਨੰਬਰ (ਯੂਡੀਆਈਐਨ) ਨੂੰ ਪ੍ਰਮਾਣਿਤ ਕਰੇਗਾ

Posted On: 26 NOV 2020 6:07PM by PIB Chandigarh

ਇੰਸਟੀਚਿਉਟ ਆਫ਼ ਚਾਰਟਰਡ ਅਕਾਉਂਟੈਂਟਸ ਆਫ਼ ਇੰਡੀਆ, ਨੇ 2 ਅਗਸਤ, 2019 ਨੂੰ ਆਪਣੇ ਗਜ਼ਟ ਨੋਟੀਫਿਕੇਸ਼ਨ ਵਿੱਚ ਵੱਖ-ਵੱਖ ਰੇਗੁਲੇਟਰਾਂ ਵੱਲੋਂ ਲੋੜੀਂਦੇ ਹਰ ਕਿਸਮ ਦੇ ਸਰਟੀਫਿਕੇਟ / ਟੈਕਸ ਆਡਿਟ ਰਿਪੋਰਟ ਅਤੇ ਉਨ੍ਹਾਂ ਦੇ ਮੈਂਬਰਾਂ ਵੱਲੋਂ ਕੀਤੀਆਂ ਗਈਆਂ ਹੋਰ ਤਸਦੀਕਾਂ ਲਈ ਆਈਸੀਏਆਈ ਵੈਬਸਾਈਟ  www.icai.org ਤੋਂ ਯੂਡੀਆਈਐਨ ਦੀ ਜਨਰੇਸ਼ਨ ਲਾਜ਼ਮੀ ਕਰ ਦਿੱਤੀ ਸੀ। ਇਹ ਗੈਰ ਚਾਰਟਰਡ ਅਕਾਊਂਟੈਂਟਾਂ ਵੱਲੋਂ ਆਪਣੇ ਆਪ ਨੂੰ ਚਾਰਟਰਡ ਅਕਾਉਂਟੈਂਟ ਵਜੋਂ ਗਲਤ ਤੌਰ ਤੇ ਪ੍ਰਸਤੁਤ ਕਰ ਕੇ ਜਾਅਲੀ ਸਰਟੀਫਿਕੇਸ਼ਨਾਂ ਨੂੰ ਠੱਲ ਪਾਉਣ ਲਈ ਕੀਤਾ ਗਿਆ ਸੀ।  

ਹੋਰ ਸਰਕਾਰੀ ਏਜੰਸੀਆਂ ਅਤੇ ਸੰਸਥਾਵਾਂ ਨਾਲ ਏਕੀਕ੍ਰਿਤ ਕਰਨ ਲਈ ਇਨਕਮ ਟੈਕਸ ਵਿਭਾਗ ਦੀਆਂ ਚੱਲ ਰਹੀਆਂ ਪਹਿਲਕਦਮੀਆਂ ਦੇ ਅਨੁਸਾਰ, ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਨੇ ਵਿਲੱਖਣ ਦਸਤਾਵੇਜ਼ ਪਛਾਣ ਨੰਬਰ ਦੀ ਵੈਧਤਾ ਲਈ ਇੰਸਟੀਚਿਉਟ ਆਫ਼ ਚਾਰਟਰਡ ਅਕਾਉਂਟੈਂਟਸ ਆਫ਼ ਇੰਡੀਆ (ਆਈਸੀਏਆਈ) ਪੋਰਟਲ ਨਾਲ ਚਾਰਟਰਡ ਅਕਾਉਂਟੈਂਟਾਂ ਵੱਲੋਂ ਪ੍ਰਮਾਣਿਤ / ਤਸਦੀਕ ਕੀਤੇ ਦਸਤਾਵੇਜ਼ਾਂ ਲਈ ਆਈਸੀਏਆਈ ਪੋਰਟਲ ਤੋਂ ਜਨਰੇਟ ਕੀਤੇ ਗਏ ਵਿਲੱਖਣ ਦਸਤਾਵੇਜ਼ ਪਛਾਣ ਨੰਬਰ (ਯੂਡੀਆਐਨ) ਲਈ ਆਪਣਾ ਏਕੀਕਰਨ ਪੂਰਾ ਕਰ ਲਿਆ ਹੈ। 

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਉਪਰੋਕਤ ਜ਼ਰੂਰਤ ਦੇ ਅਨੁਸਾਰ, ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਨੇ ਪਹਿਲਾਂ ਹੀ 27 ਅਪ੍ਰੈਲ, 2020 ਤੋਂ ਆਮਦਨ ਟੈਕਸ ਐਕਟ, 1961 ਦੀ ਪਾਲਣਾ ਵਿੱਚ ਚਾਰਟਰਡ ਅਕਾਊਂਟੈਂਟ ਵੱਲੋਂ ਪ੍ਰਮਾਣਿਤ / ਤਸਦੀਕਸ਼ੁਦਾ ਦਸਤਾਵੇਜ਼ਾਂ ਲਈ ਯੂਡੀਆਈਐਨ ਦਾ ਹਵਾਲਾ ਦੇਣਾ ਲਾਜ਼ਮੀ ਕਰ ਦਿੱਤਾ ਸੀ। ਇਸ ਸਿਸਟਮ ਪੱਧਰ ਦੇ ਏਕੀਕਰਣ ਨਾਲ, ਈ-ਫਾਈਲਿੰਗ ਪੋਰਟਲ ਵਿੱਚ ਚਾਰਟਰਡ ਅਕਾਉਂਟੈਂਟਾਂ ਵੱਲੋਂ ਜਮ੍ਹਾਂ ਕਰਵਾਏ ਗਈ ਆਡਿਟ ਰਿਪੋਰਟ / ਸਰਟੀਫਿਕੇਟ ਲਈ ਪ੍ਰਦਾਨ ਕੀਤਾ ਗਿਆ ਯੂਡੀਆਈਐਨ ਆਈਸੀਏਆਈ ਨਾਲ ਆਨਲਾਈਨ ਪ੍ਰਮਾਣਿਤ ਕੀਤਾ ਜਾਵੇਗਾ। ਇਹ ਜਾਅਲੀ ਜਾਂ ਗਲਤ ਟੈਕਸ ਆਡਿਟ ਰਿਪੋਰਟਾਂ ਨੂੰ ਜੋ ਆਈਸੀਏਆਈ ਤੋਂ ਵਿਧੀਵਤ ਰੂਪ ਵਿੱਚ ਪ੍ਰਮਾਣਤ ਨਹੀ ਹਨ, ਬਾਹਰ ਕੱਢਣ ਵਿਚ ਸਹਾਇਤਾ ਕਰੇਗਾ। 

ਜੇ ਕਿਸੇ ਕਾਰਨ ਕਰਕੇ, ਇੱਕ ਚਾਰਟਰਡ ਅਕਾਉਂਟੈਂਟ ਆਡਿਟ ਰਿਪੋਰਟ / ਸਰਟੀਫਿਕੇਟ ਜਮ੍ਹਾਂ ਕਰਨ ਤੋਂ ਪਹਿਲਾਂ ਯੂਡੀਆਈਐਨ ਤਿਆਰ ਕਰਨ ਦੇ ਯੋਗ ਨਹੀਂ ਸੀ, ਤਾਂ ਆਮਦਨ-ਟੈਕਸ ਈ-ਫਾਈਲਿੰਗ ਪੋਰਟਲ ਇਸ ਨੂੰ ਦਾਖਲ ਕਰਨ ਦੀ ਇਜਾਜ਼ਤ ਦਿੰਦਾ ਹੈ, ਪਰ ਇਸ ਸ਼ਰਤ ਤੇ ਕਿ ਚਾਰਟਰਡ ਅਕਾਊਂਟੈਂਟ ਇਨਕਮ ਟੈਕਸ ਈ -ਫਾਈਲਿੰਗ ਪੋਰਟਲ ਤੇ ਦਾਖ਼ਲ ਕੀਤੇ ਗਏ ਫਾਰਮ ਦੀ ਮਿਤੀ ਤੋਂ 15 ਕੈਲੰਡਰ ਦਿਨਾਂ ਦੇ ਅੰਦਰ ਜਨਰੇਟ ਕੀਤਾ ਗਿਆ ਯੂਡੀਆਈਐਨ ਅਪਡੇਟ ਕਰੇਗਾ। ਜੇਕਰ ਆਡਿਟ ਰਿਪੋਰਟ / ਸਰਟੀਫਿਕੇਟ ਲਈ ਮੁਹਈਆ ਕਰਵਾਏ ਗਏ 15 ਦਿਨਾਂ ਦੇ ਅੰਦਰ ਅੰਦਰ ਯੂਡੀਆਈਐਨ ਅਪਡੇਟ ਨਹੀਂ ਹੁੰਦਾ ਹੈ, ਤਾਂ ਅਪਲੋਡ ਕੀਤੀ ਗਈ ਅਜਿਹੀ ਆਡਿਟ ਰਿਪੋਰਟ / ਸਰਟੀਫਿਕੇਟ ਅਵੈਧ ਤੌਰ ਤੇ ਦਾਖਲ ਕੀਤੀ ਗਈ ਮੰਨੀ ਜਾਵੇਗੀ।

 -------------------------------------------------- 

RM/KMN

ਆਰ.ਐਮ. / ਕੇ.ਐੱਮ.ਐੱਨ



(Release ID: 1676316) Visitor Counter : 150