ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਭਾਰਤ ਅਰਥਵਿਵਸਥਾ ਦੇ ਪੁਨਰਨਿਰਮਾਣ ਵਿੱਚ ਮੁੱਖ ਭੂਮਿਕਾ ਨਿਭਾਏਗਾ: ਡਾ. ਜਿਤੇਂਦਰ ਸਿੰਘ

Posted On: 26 NOV 2020 6:44PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਉੱਤਰ ਪੂਰਬੀ ਖੇਤਰ ਦੇ ਵਿਕਾਸ, ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਅਰਥਵਿਵਸਥਾ ਦੇ ਮੁੜ ਨਿਰਮਾਣ ਵਿਚ ਮੋਹਰੀ ਭੂਮਿਕਾ ਅਦਾ ਕਰੇਗਾ।  ਫਿੱਕੀ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਆਯੋਜਿਤ ਗਲੋਬਲ ਆਰਐਂਡਡੀ ਸਮਿਟ-2020 ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸਦਾ ਪ੍ਰਮਾਣ ਹੈ ਕਿ ਕਿਵੇਂ ਭਾਰਤ ਵਿੱਚ ਵਿਗਿਆਨਕ ਕਮਿਊਨਿਟੀ ਮਹਾਮਾਰੀ ਦੀ ਚੁਣੌਤੀ ਵਿਰੁਧ ਲੜਾਈ ਵਿੱਚ ਅੱਗੇ ਆਈ ਹੈ।

‘ਰੈਜ਼ਿਲੀਐਂਟ ਅਰਥਵਿਵਸਥਾ ਦਾ ਨਿਰਮਾਣ’ ਦੇ ਵਿਸ਼ੇ ‘ਤੇ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਇਨੋਵੇਸ਼ਨ ਅਤੇ ਕੌਸ਼ਲ ‘ਤੇ ਨਿਰੰਤਰ ਧਿਆਨ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਬਹੁਤ ਸਹਾਈ ਹੋਵੇਗਾ। ਹੋਰ ਜ਼ਿਆਦਾ ਸਾਂਝੀ ਭਲਾਈ ਲਈ ਪੁਲਾੜ ਟੈਕਨੋਲੋਜੀ ਦੀ ਵਰਤੋਂ ਦੀ ਮਹੱਤਤਾ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਹਾਲਾਂਕਿ ਭਾਰਤ ਪੁਲਾੜ ਯਾਤਰਾ ਵਿੱਚ ਦੇਰੀ ਨਾਲ ਸ਼ੁਰੂ ਹੋਇਆ ਸੀ, ਪਰ ਪਿਛਲੇ 4-5 ਸਾਲਾਂ ਵਿੱਚ ਪੁਲਾੜ ਟੈਕਨੋਲੋਜੀ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਤਰੱਕੀ ਦਾ ਹਿੱਸਾ ਬਣ ਗਈ ਹੈ ਅਤੇ ਇਸ ਦੇ ਲਾਭ ਹਰ ਘਰ ਤੱਕ ਪਹੁੰਚ ਗਏ ਹਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੁਲਾੜ ਵਿਭਾਗ ਵਿੱਚ ਕੁੱਝ ਬਹੁਤ ਮਹੱਤਵਪੂਰਨ ਇਤਿਹਾਸਿਕ ਸੁਧਾਰਾਂ ਦਾ ਜ਼ਿਕਰ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਗ੍ਰਹਿ ਖੋਜ, ਬਾਹਰੀ ਪੁਲਾੜ ਯਾਤਰਾ ਆਦਿ ਵਰਗੇ ਭਵਿੱਖ ਦੇ ਪ੍ਰੋਜੈਕਟ ਨਿਜੀ ਖੇਤਰ ਲਈ ਖੁੱਲ੍ਹਣਗੇ। ਉਨ੍ਹਾਂ ਕਿਹਾ, ਇਹ ਮੋਦੀ ਸਰਕਾਰ ਦੇ ਆਤਮਨਿਰਭਰ ਭਾਰਤ ਬਣਨ ਵੱਲ “ਆਤਮਨਿਰਭਰ” ਰੋਡਮੈਪ ਦਾ ਵੀ ਇੱਕ ਹਿੱਸਾ ਹੈ, ਜੋ ਪੁਲਾੜ ਗਤੀਵਿਧੀਆਂ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੀ ਕਲਪਨਾ ਲਈ ਪਹਿਲ ਕਰਦਾ ਹੈ। ਉਨ੍ਹਾਂ ਕਿਹਾ, ਪ੍ਰਾਈਵੇਟ ਕੰਪਨੀਆਂ ਨੂੰ ਸੈਟੇਲਾਈਟ ਲਾਂਚ ਅਤੇ ਪੁਲਾੜ ਅਧਾਰਿਤ ਗਤੀਵਿਧੀਆਂ ਵਿੱਚ ਬਰਾਬਰ ਦੇ ਅਵਸਰ ਪ੍ਰਦਾਨ ਕੀਤੇ ਜਾਣਗੇ।

ਮੰਤਰੀ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਸਪੇਸ ਪ੍ਰੋਮੋਸ਼ਨ ਐਂਡ ਅਥੋਰਾਈਜ਼ੇਸ਼ਨ ਸੈਂਟਰ (ਆਈਐੱਨ-ਸਪੇਸ) ਦੇ ਬਣਨ ਨਾਲ, ਇੱਕ ਵਿੱਧੀ ਸਥਾਪਿਤ ਕੀਤੀ ਜਾਏਗੀ ਅਤੇ ਪ੍ਰਾਈਵੇਟ ਸੈਕਟਰ ਨੂੰ ਆਪਣੀਆਂ ਸਮਰੱਥਾਵਾਂ ਵਿੱਚ ਸੁਧਾਰ ਕਰਨ ਲਈ ਇਸਰੋ ਦੀਆਂ ਸੁਵਿਧਾਵਾਂ ਅਤੇ ਹੋਰ ਸਬੰਧਿਤ ਸੰਪਤੀ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਇਹ ਵਿਸ਼ਵਾਸ ਪ੍ਰਗਟ ਕਰਦਿਆਂ ਕਿ ਉੱਤਰ-ਪੂਰਬੀ ਭਾਰਤ ਆਰਥਿਕ ਅਤੇ ਟੂਰਿਜ਼ਮ ਦੋਵੇਂ ਖੇਤਰਾਂ ਵਿੱਚ ਕੋਵਿਡ ਦੇ ਬਾਅਦ ਦੇ ਯੁੱਗ ਵਿੱਚ ਵੱਡੀ ਪੁਲਾਂਘ ਲਗਾਏਗਾ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਦੋਂ ਵਿਸ਼ਵ ਦੇ ਮੁੱਖ ਟੂਰਿਜ਼ਮ ਸਥਾਨ ਹਾਲੇ ਵੀ ਕੋਰੋਨਾ ਨਾਲ ਪ੍ਰਭਾਵਿਤ ਹਨ, ਤਾਂ ਉਤਰ-ਪੂਰਬੀ ਖੇਤਰ ਲਗਭਗ ਕੋਰੋਨਾ-ਮੁਕਤ ਰਹਿ ਕੇ ਵਿਸ਼ਵ ਦੇ ਟੂਰਿਜ਼ਮ ਖਿੱਤੇ ਵਜੋਂ ਉੱਭਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, ਉਤਰ-ਪੂਰਬੀ ਖੇਤਰ ਵਿੱਚ ਬਾਂਸ ਦੇ ਵਿਸ਼ਾਲ ਸਰੋਤ ਅਤੇ ਇਸਦੀ ਬਹੁ-ਆਯਾਮੀ ਵਰਤੋਂ ਖੇਤਰ ਦੀ ਅਰਥਵਿਵਸਥਾ ਨੂੰ ਮੁੜ ਸਵਰੂਪ ਦੇਣ ਦੀ ਵੱਡੀ ਸੰਭਾਵਨਾ ਰੱਖਦੀ ਹੈ। ਇਸ ਸਬੰਧ ਵਿੱਚ ਉਨ੍ਹਾਂ, 100 ਸਾਲ ਪੁਰਾਣੇ ਭਾਰਤੀ ਜੰਗਲਾਤ ਐਕਟ ਵਿੱਚ, ਮੋਦੀ ਸਰਕਾਰ ਦੁਆਰਾ 2017 ਵਿੱਚ ਕੀਤੀ ਗਈ ਸੋਧ ਦਾ ਜ਼ਿਕਰ ਕੀਤਾ, ਜਿਸ ਦੇ ਨਤੀਜੇ ਵਜੋਂ, ਬਾਂਸ ਰਾਹੀਂ ਆਜੀਵਕਾ ਦੇ ਅਵਸਰ ਵਧਾਉਣ ਲਈ ਘਰੇਲੂ ਵਰਤੋਂ ਲਈ ਪੈਦਾ ਕੀਤੇ ਬਾਂਸ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।

ਸੀਪੀ ਗੁਰਨਾਣੀ, ਸੀਈਓ ਅਤੇ ਐੱਮਡੀ, ਟੈੱਕ ਮਹਿੰਦਰਾ ਅਤੇ ਏਅਰਟੈੱਲ ਦੇ ਸੀਈਓ ਗੋਪਾਲ ਵਿੱਟਲ ਨੇ ਵੀ ਸੈਸ਼ਨ ਨੂੰ ਸੰਬੋਧਨ ਕੀਤਾ ਅਤੇ ਭਾਰਤ ਨੂੰ ਪੁਲਾੜ ਟੈਕਨੋਲੋਜੀ ਅਤੇ ਪੁਲਾੜ ਸੰਚਾਰ ਵਿੱਚ ਇੱਕ ਮੋਹਰੀ ਬਣਾਉਣ ਲਈ ਸਰਕਾਰ ਅਤੇ ਪ੍ਰਾਈਵੇਟ ਸੈਕਟਰ ਵਿਚਾਲੇ ਸਹਿਯੋਗ ਦੇ ਮਾਨਯੋਗ ਮੰਤਰੀ ਦੇ ਵਿਚਾਰ ਦੀ ਹਮਾਇਤ ਕੀਤੀ।

ਇਸ ਅਵਸਰ ‘ਤੇ ਡਾ. ਜਿਤੇਂਦਰ ਸਿੰਘ ਨੇ ਫਿੱਕੀ ਵਲੋਂ “ਸਾਇੰਸ ਮੀਟਸ ਇੰਡਸਟ੍ਰੀ” ਬਾਰੇ ਇੱਕ ਪਬਲੀਕੇਸ਼ਨ ਨੂੰ ਲਾਂਚ ਕੀਤਾ।

 

 

                                                   *********

 

ਐੱਸਐੱਨਸੀ



(Release ID: 1676308) Visitor Counter : 155