ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਆਯੁਸ਼ਮਾਨ ਭਾਰਤ-ਪੀ.ਐਮ.ਜੇ.ਏ.ਵਾਈ. ਅਤੇ ਨੈਸ਼ਨਲ ਡਿਜ਼ੀਟਲ ਹੈਲਥ ਮਿਸ਼ਨ (ਐਨ.ਡੀ.ਐਚ.ਐਮ.) ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ

Posted On: 26 NOV 2020 5:35PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਰਾਸ਼ਟਰੀ ਸਿਹਤ ਅਥਾਰਟੀ ਦੇ ਦੌਰੇ ਦੌਰਾਨ ਇੱਕ ਉੱਚ ਪੱਧਰੀ ਜਾਇਜਾ ਮੀਟਿੰਗ ਦੌਰਾਨ ਫਲੈਗਸ਼ਿਪ ਸਿਹਤ ਬਚਾਅ ਮਿਸ਼ਨ, ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਏ.ਬੀ.ਪੀ.ਐਮ.-ਜੇ.ਏ.ਵਾਈ) ਅਤੇ ਨੈਸ਼ਨਲ ਡਿਜ਼ੀਟਲ ਹੈਲਥ ਮਿਸ਼ਨ (ਐਨ.ਡੀ.ਐਚ.ਐਮ.) ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ । ਕੇਂਦਰੀ ਸਿਹਤ ਮੰਤਰੀ ਨੇ ਕਈ ਅਧਿਕਾਰੀਆਂ ਨਾਲ ਦੋਨਾਂ ਸਕੀਮਾਂ ਦੇ ਘੇਰੇ ਅੰਦਰ ਆਉਂਦੇ ਸਾਰੇ ਮਹਤਵਪੂਰਨ ਪਹਿਲੂਆਂ ਨੂੰ ਲਾਗੂ ਕਰਨ ਦਾ ਮੁਕੰਮਲ ਜਾਇਜਾ ਲਿਆ ।
ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ,''ਨੈਸ਼ਨਲ ਡਿਜ਼ੀਟਲ ਹੈਲਥ ਮਿਸ਼ਨ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਦ੍ਰਿਸਟੀ ਤਹਿਤ ਲਾਂਚ ਕੀਤੀ ਗਈ ਸੀ ਤਾਂ ਜੋ ਸਾਰੇ 1.3 ਬਿਲੀਅਨ ਨਾਗਰਿਕਾਂ ਨੂੰ ਸਮੇਂ ਸਿਰ ਕਫਾਇਤੀ ਅਤੇ ਸੁਰੱਖਿਅਤ ਸਿਹਤ ਸੰਭਾਲ ਦੀ ਪਹੁੰਚ ਹੇਠ ਲਿਆਂਦਾ ਜਾ ਸਕੇ । ਚਾਹੇ ਉਹ ਜਿਥੇ ਵੀ ਹਨ ਅਤੇ ਉਹਨਾ ਦੀਆਂ ਜੋ ਵੀ ਲੋੜਾਂ ਹਨ I ਐਮ.ਵੀ.ਐਚ.ਐਮ.ਦੇਸ ਭਰ ਵਿੱਚ ਡਿਜ਼ੀਟਲ ਸਿਹਤ ਵਾਤਾਵਰਣ ਪ੍ਰਣਾਲੀ ਕਾਇਮ ਕਰਕੇ ਡਿਜ਼ਟਲਾਈਜ ਸਿਹਤ ਸੰਭਾਲ ਪ੍ਰਦਾਨ ਕਰੇਗਾ, ਜੋ ਮਰੀਜਾਂ ਨੂੰ ਡਾਕਟਰਾਂ ਨਾਲ ਆਪਣੇ ਮਰਜੀ ਦੀਆਂ ਸਿਹਤ ਸਹੂਲਤਾਂ ਅਤੇ ਸਿਹਤ ਰਿਕਾਰਡ ਨੂੰ ਸਾਂਝਾ ਕਰਨ, ਪਹੁੰਚ ਕਰਨ ਅਤੇ ਸਹਿਮਤੀ ਦੇਣ ਯੋਗ ਬਣਾਏਗਾ''।
ਮੰਤਰੀ ਸਾਹਮਣੇ ਨੈਸ਼ਨਲ ਹੈਲਥ ਅਥਾਰਟੀ ਦੇ ਸੀ.ਈ.ਓ. ਡਾਕਟਰ ਇੰਦੂ ਭੂਸ਼ਣ ਨੇ ਐਨ.ਐਚ.ਏ ਦੇ ਸੀਨੀਅਰ ਅਧਿਕਾਰੀਆਂ ਦੀ ਹਾਜਰੀ ਵਿੱਚ ਮੁੱਖ ਸਿਸਟਮਜ਼-ਐਨ.ਡੀ.ਐਚ.ਐਮ., ਹੈਲਥ ਆਈ.ਡੀ., ਡਿਜੀ ਡਾਕਟਰ ਹੈਲਥ ਫਸਿਲਟੀ ਰਜਿਸਟਰੀ, ਈ ਹਸਪਤਾਲ, ਮਰੀਜ ਸਿਹਤ ਰਿਕਾਰਡਜ਼ ਅਤੇ ਕਨਸੈਂਟ ਮੈਨੇਜਰ ਬਾਰੇ ਮੁਕੰਮਲ ਡੈਮੋ ਪੇਸ਼ ਕੀਤਾ ।
ਆਪਣੇ ਵਿਚਾਰ ਸਾਂਝੇ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ,''ਅੱਜ ਮੈਂ ਐਨ.ਡੀ.ਐਚ.ਐਮ. ਦੀ ਸਮੀਖਿਆ ਕੀਤੀ ਹੈ ਅਤੇ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਕੇਵਲ ਤਿੰਨ ਮਹੀਨਿਆਂ ਤੋਂ ਥੋਹੜੇ ਜ਼ਿਆਦਾ ਸਮੇਂ ਵਿੱਚ ਮਿਸ਼ਨ ਨੇ 6 ਕੇਂਦਰ ਸ਼ਾਸਤ ਪ੍ਰਦੇਸਾਂ-ਅੰਡੇਮਾਨ ਅਤੇ ਨਿਕੋਬਰ, ਚੰਡੀਗੜ੍ਹ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਓ, ਲੱਦਾਖ, ਲਕਸ਼ਦੀਪ ਅਤੇ ਪੁਡੂਚੇਰੀ ਵਿੱਚ ਆਪਣੇ ਪਾਇਲਟ ਪ੍ਰੋਗਰਾਮਾਂ ਵਿੱਚ ਵਰਨਣਯੋਗ ਉਨੱਤੀ ਕੀਤੀ ਹੈ ਅਤੇ ਜਲਦੀ ਹੀ ਇਸ ਨੂੰ ਰਾਸ਼ਟਰ ਪੱਧਰ ਤੇ ਲਾਗੂ ਕੀਤਾ ਜਾਵੇਗਾ । ਨਾਗਰਿਕਾਂ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ, ਦੋਨਾਂ ਦੇ ਵਿਚਾਰਾਂ ਅਨੁਸਾਰ ਇਹ ਮਿਸ਼ਨ ਨਿਜਤਾ ਅਤੇ ਸੁਰੱਖਿਆ ਵਾਲਾ ਹੈ ਅਤੇ ਮਰੀਜਾਂ ਤੇ ਇਲਾਜ ਕਰ ਰਹੇ ਮੈਡੀਕਲ ਡਾਕਟਰਾਂ ਵਿਚਾਲੇ ਟੈਸਟ ਰਿਪੋਰਟਾਂ, ਸਕੈਨਜ਼, ਪ੍ਰਸਕ੍ਰਿਪਸਨਜ਼ ਅਤੇ ਜਾਂਚ ਰਿਪੋਰਟਾਂ ਦੀ ਸਿਹਤ ਜਾਣਕਾਰੀ ਸਾਂਝੀ ਕਰਕੇ ਸਹਿਮਤੀਯੋਗ ਹੋਵੇਗਾ ਅਤੇ ਇਸ ਨਾਲ ਨਿਰਵਿਘਨ ਫਾਲੋਅਪ ਸੁਰੱਖਿਅਤ ਅਤੇ ਸਮੇਂ ਸਿਰ ਹੋਵੇਗਾ''। ਉਹਨਾ ਹੋਰ ਕਿਹਾ ਕਿ ਐਨ.ਡੀ.ਐਚ.ਐਮ. ਦੇ ਵਰਨਣਯੋਗ ਪਹਿਲੂਆਂ ਵਿਚੋਂ ਇੱਕ ਇਹ ਹੈ ਕਿ ਇਹ ਡਿਜ਼ੀਟਲ ਫੰਡ ਤੇ ਭਾਰਤੀਆਂ ਦੀਆਂ ਜੀਵੰਤ ਅਸਲੀਅਤਾਂ ਨੂੰ ਧਿਆਨ ਵਿੱਚ ਰੱਖਦਾ ਹੈ । ਐਨ.ਡੀ.ਐਚ.ਐਮ. ਲੱਖਾਂ ਨਾਗਰਿਕਾਂ ਨੂੰ ਬਿਨਾ ਸਮਾਰਟ ਫੋਨ ਤੋਂ ਅਤੇ ਦੂਰ ਦੁਰਾਡੇ ਕਬਾਇਲੀ ਖੇਤਰਾਂ ਵਿੱਚ ਸੰਪਰਕ ਮੁੱਦਿਆਂ ਨੂੰ ਝੱਲਣ ਵਾਲਿਆਂ ਨੂੰ ਵੀ ਔਫਲਾਈਨ ਮਡਿਊਲਜ਼ ਰਾਹੀਂ ਸਿਹਤ ਸੇਵਾਵਾਂ ਲੈਣ ਲਈ ਸਸ਼ੱਕਤ ਕਰੇਗਾ'' ।
ਐਨ.ਡੀ.ਐਚ.ਐਮ. ਇੱਕ ਐਸਾ ਮਿਸ਼ਨ ਹੈ ਜੋ ਸਿਹਤ ਸੰਭਾਲ ਡਾਟਾ ਦੀ ਬੇਹਤਰ ਪਹੁੰਚ ਰਾਹੀਂ ਟੈਕਨਾਲੋਜੀ ਨਾਲ ਕੁਸ਼ਲਤਾ ਅਸਰ ਅਤੇ ਭਾਰਤ ਵਿਚਲੀ ਸਿਹਤ ਸੰਭਾਲ ਦੀ ਪਾਰਦਰਸ਼ਤਾ ਵਿੱਚ ਸੁਧਾਰ ਕਰੇਗਾ । ਕੌਮੀ ਡਿਜ਼ੀਟਲ ਸਿਹਤ ਵਾਤਾਵਰਣ ਸਿਸਟਮ ਵੱਡੀ ਰੇਂਜ ਦਾ ਡਾਟਾ, ਜਾਣਕਾਰੀ ਅਤੇ ਬੁਨਿਆਦੀ ਢਾਂਚਾ ਸੇਵਾਵਾਂ ਰਾਹੀਂ ਕਾਇਮ ਕੀਤਾ ਜਾਵੇਗਾ ਅਤੇ ਇਹ ਖੁੱਲਾ ਅੰਤਕਾਰਯੋਗ ਡਿਜ਼ੀਟਲ ਸਿਸਟਮ ਤੇ ਅਧਾਰਤ ਹੋਣ ਕਰਕੇ ਸਿਹਤ ਸੰਬੰਧੀ ਵਿਅਕਤੀਗਤ ਜਾਣਕਾਰੀ ਦੀ ਨਿਜਤਾ ਗੋਪਨੀਅਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਵੇਗਾ । ਐਨ.ਡੀ.ਐਚ.ਐਮ.ਹੋਰਨਾ ਹਿੱਸਿਆਂ ਤੋਂ ਇਲਾਵਾ ਹੈਲਥ ਆਈ ਡੀਜ਼. ਬਨਾਉਣ, ਡਾਕਟਰਜ਼ ਅਤੇ ਸਿਹਤ ਸਹੂਲਤਾਂ ਲਈ ਵਿਲੱਖਣ ਪਹਿਚਾਣ ਦੇਣ, ਵਿਅਕਤੀਗਤ ਸਿਹਤ ਰਿਕਾਰਡ ਅਤੇ ਟੈਲੀ ਮੈਡੀਸਨ ਅਤੇ ਈ ਫਾਰਮੇਸੀ ਨਾਲ ਸ਼ੁਰੂ ਕਰਕੇ ਇੱਕ ਕੌਮੀ ਡਿਜ਼ੀਟਲ ਸਿਹਤ ਬੁਨਿਆਦੀ ਢਾਂਚਾ ਖੜਾ ਕਰੇਗਾ ।
ਸਿਹਤ ਮੰਤਰੀ ਨੇ ਇਸ ਸਾਲ 23 ਸਤੰਬਰ ਨੂੰ 2 ਸਾਲ ਮੁਕੰਮਲ ਕਰਨ ਵਾਲੇ ਆਯੁਸ਼ਮਾਨ ਭਾਰਤ ਪੀ.ਐਮ.ਜੇ.ਏ.ਵਾਈ. ਨੂੰ ਲਾਗੂ ਕਰਨ ਦੀ ਵੀ ਸਮੀਖਿਆ ਕੀਤੀ । ਇਸ ਸਕੀਮ ਦੀ ਉਨੱਤੀ ਦੀ ਪ੍ਰਸੰਸਾ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਇਹਨਾ ਬੇਮਿਸਾਲ ਸਮਿਆਂ ਵਿੱਚ ਮੈਨੂੰ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਆਯੁਸ਼ਮਾਨ ਭਾਰਤ ਪੀ.ਐਮ.ਜੇ.ਏ.ਵਾਈ. ਤਹਿਤ ਬਹੁਤ ਗਰੀਬ ਨਾਗਰਿਕਾਂ ਨੂੰ 1.4 ਕਰੋੜ ਕੈਸ਼ਲੈਸ ਇਲਾਜ ਸੁਵਿਧਾਵਾਂ ਜਿਹਨਾ ਦੀ ਲਾਗਤ 17500 ਕਰੋੜ ਹੈ, ਮੁਹੱਈਆ ਕੀਤੇ ਗਏ ਹਨ । ਮਹਾਮਾਰੀ ਦੇ ਸ਼ਿਖਰ ਦੌਰਾਨ ਭਾਰਤ ਸਰਕਾਰ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਨਾਜ਼ੁਕ ਬੀਮਾਰੀਆਂ ਤੋਂ ਧਿਆਨ ਨਾ ਹਟੇ ਅਤੇ ਅਜਿਹੇ ਲੋੜਵੰਦਾਂ ਨੂੰ ਸਾਰੀਆਂ ਜਰੂਰੀ ਸਿਹਤ ਸੰਭਾਲ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣ । ਇਸ ਨਾਲ ਲੋਕਾਂ ਦੀ ਤਕਰੀਬਨ 35 ਹਜਾਰ ਕਰੋੜ ਰੁਪਏ ਦੀ ਬਚਤ ਹੋਈ ਹੈ । ਅਸੀਂ ਸਮਝਦੇ ਹਾਂ ਕਿ ਇਸ ਮਹਾਮਾਰੀ ਦੌਰਾਨ ਬਹੁਤ ਹੀ ਦਬਾਅ ਹੇਠ ਸੀਰੀਅਸ ਬੀਮਾਰੀਆਂ ਨਾਲ ਲੱਖਾਂ ਪਰਿਵਾਰ ਜੂਝ ਰਹੇ ਹਨ ਅਤੇ ਇਹ ਸਿਹਤ ਐਸ਼ੋਰੈਂਸ ਤੇ ਇਸ ਦੀ ਡਲਿਵਰੀ ਸੁਰੱਖਿਆ ਅਤੇ ਸਹਾਇਤਾ ਦਾ ਵੱਡਾ ਸਰੋਤ ਹੈ''।
ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏ.ਬੀ.ਪੀ.ਐਮ.ਜੇ ਏ.ਵਾਈ) ਭਾਰਤ ਸਰਕਾਰ ਦੀ ਫਲੈਗਸ਼ਿਪ ਸਕੀਮ ਹੈ ਜੋ ਹਰੇਕ ਸਾਲ ਪ੍ਰਤੀ ਪਰਿਵਾਰ 5 ਲੱਖ ਰੁਪਏ ਦਾ ਕਵਰ ਮੁਹੱਈਆ ਕਰਦੀ ਹੈ ਅਤੇ ਇਹ ਦੂਜੇ ਅਤੇ ਤੀਜੇ ਪੱਧਰ ਦੀ ਸਿਹਤ  ਸੰਭਾਲ ਵਾਲੇ ਹਸਪਤਾਲਾਂ ਤੋਂ 10.74 ਕਰੋੜ ਕਮਜੋਰ ਹੱਕਦਾਰ ਪਰਿਵਾਰਾਂ (ਲਗਭੱਗ 50 ਕਰੋੜ ਲਾਭਪਾਤਰੀ ਹਨ) ਪੀ.ਐਮ.-ਜੇ.ਏ.ਵਾਈ. ਸੇਵਾ ਦੀ ਜਗ੍ਹਾ ਤੇ ਲਾਭਪਾਤਰੀ ਨੂੰ ਕੈਸ਼ਲੈਸ ਤੇ ਪੇਪਰ ਲੈਸ ਸੇਵਾਵਾਂ ਪ੍ਰਦਾਨ ਕਰਦੀ ਹੈ । ਇਸ ਸਕੀਮ ਵਿੱਚ ਵੱਖ ਵੱਖ ਸਿਹਤ ਲਾਭ ਪੈਕੇਜਜ਼ ਅਧੀਨ ਘੌਸ਼ਿਤ ਦਰਾਂ ਨਾਲ 1592 ਪ੍ਰਕ੍ਰਿਆਵਾਂ ਹਨ । ਦੇਸ਼ ਭਰ ਵਿਚ ਲਾਭਪਾਤਰੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ 24 ਹਜਾਰ ਤੋਂ ਜ਼ਿਆਦਾ ਹਸਪਤਾਲਾਂ ਅਤੇ ਸਿਹਤ ਸਹੂਲਤ ਮੁਹੱਈਆ ਕਰਨ ਵਾਲਿਆਂ ਨੂੰ ਇੰਪੈਨਲ ਕੀਤਾ ਗਿਆ ਹੈ ।
ਏ.ਬੀ.-ਪੀ.ਐਮ.ਜੇ.ਏ.ਵਾਈ. ਦੀ ਉਨੱਤੀ (26.11.2019 ਤੱਕ)
1. ਇਸ ਸਮੇਂ 32 ਸੂਬੇ/ਕੇਂਦਰ ਸਾਸ਼ਤ ਪ੍ਰਦੇਸ ਪੀ.ਐਮ.ਜੇ.ਏ.ਵਾਈ. ਨੂੰ ਲਾਗੂ ਕਰ ਰਹੇ ਹਨ
2. ਹਸਪਤਾਲ ਦਾਖਲੇ-1.4 ਕਰੋੜ
3. ਦਾਖਲਿਆਂ ਵਾਸਤੇ ਅਧਿਕਾਰਤ ਰਾਸ਼ੀ-17535 ਕਰੋੜ
4. ਇੰਮਪੈਨਲਡ ਹਸਪਤਾਲ-24653 (ਜਨਤਕ 54 ਨਿਜੀ 46)
5. ਈ ਕਾਰਡਜ਼ ਜਾਰੀ ਕੀਤੇ ਗਏ 12.7 ਕਰੋੜ
6. ਪੋਰਟੇਬਿਲਟੀ ਕੇਸ-1.5 ਲੱਖ
7. ਪ੍ਰਤੀ ਮਿੰਟ 14 ਹਸਪਤਾਲ ਦਾਖਲੇ
8. 13 ਪ੍ਰਮਾਣਤ ਲਾਭਪਾਤਰੀ ਪ੍ਰਤੀ ਮਿੰਟ
9. ਹਰੇਕ ਦਿਨ 8 ਹਸਪਤਾਲ ਇੰਮਪੈਨਲਡ ਹੁੰਦੇ ਹਨ

 

ਐਮ.ਵੀ./ਐਸ.ਜੇ



(Release ID: 1676165) Visitor Counter : 195