ਵਣਜ ਤੇ ਉਦਯੋਗ ਮੰਤਰਾਲਾ

ਯੂ ਐਨ ਡੀ ਪੀ ਅਤੇ ਇਨਵੈਸਟ ਇੰਡੀਆ ਨੇ ਭਾਰਤ ਲਈ ਐਸਡੀਜੀ ਨਿਵੇਸ਼ਕ ਨਕਸ਼ਾ ਲਾਂਚ ਕੀਤਾ

18 ਨਿਵੇਸ਼ ਅਵਸਰ ਖੇਤਰਾਂ ਦੀ ਪਛਾਣ 6 ਨਾਜ਼ੁਕ ਐਸਡੀਜੀ-ਸਮਰੱਥ ਕਰਨ ਵਾਲੇ ਸੈਕਟਰਾਂ ਵਿੱਚ ਕੀਤੀ ਗਈ ਹੈ ਜੋ ਕੈਟੈਲੇਟਿਕ ਵਿਕਾਸ ਪ੍ਰਭਾਵ ਨਾਲ ਵਪਾਰਕ ਰਿਟਰਨ ਨੂੰ ਸੰਤੁਲਿਤ ਕਰ ਸਕਦੇ ਹਨ

Posted On: 26 NOV 2020 12:50PM by PIB Chandigarh

ਯੂ ਐਨ ਡੀ ਪੀ ਅਤੇ ਇਨਵੈਸਟ ਇੰਡੀਆ ਨੇ ਐਸ ਡੀ ਜੀ ਇਨਵੈਸਟਰ ਮੈਪ ਨੂੰ ਭਾਰਤ ਲਈ ਲਾਂਚ ਕੀਤਾ ਹੈ, ਜਿਸ ਵਿਚ ਛੇ ਨਿਜੀ ਐਸ ਡੀ ਜੀ ਸਮਰੱਥ ਕਰਨ ਵਾਲੇ ਸੈਕਟਰਾਂ ਵਿਚ 18 ਨਿਵੇਸ਼ ਦੇ ਅਵਸਰ ਖੇਤਰਾਂ (ਆਈਓਏ'ਜ) ਰੱਖੇ ਗਏ ਹਨ, ਜੋ ਕਿ ਭਾਰਤ ਨੂੰ ਸਥਿਰ ਵਿਕਾਸ ਵੱਲ ਅੱਗੇ ਵਧਾਉਣ ਵਿਚ ਮਦਦ ਕਰ ਸਕਦੇ ਹਨ। 

 “ਵਿਸ਼ਵ ਪੱਧਰ 'ਤੇ ਐਸਡੀਜੀ'ਜ਼ ਦੀ ਸਫਲਤਾ ਨਿਰਧਾਰਤ ਕਰਨ ਵਿਚ ਭਾਰਤ ਦੀ ਮੁੱਖ ਭੂਮਿਕਾ ਹੈ। ਇੰਨਵੈਸਟ ਇੰਡੀਆ ਦੇ ਸੀਈਓ ਅਤੇ ਐਮਡੀ ਸ੍ਰੀ ਦੀਪਕ ਬਾਗਲਾ ਨੇ ਉਦਘਾਟਨ ਮੌਕੇ ਕਿਹਾ ਕਿ ਇਨਵੈਸਟ ਇੰਡੀਆ ਨੇ ਯੂਐਨਡੀਪੀ ਇੰਡੀਆ ਨਾਲ ਭਾਈਵਾਲੀ ਕਰਕੇ ਸਭ ਤੋਂ ਪਹਿਲਾਂ ‘ਭਾਰਤ ਲਈ ਐਸਡੀਜੀ ਇਨਵੈਸਟਰ ਮੈਪ’ ਤਿਆਰ ਕਰਨ ਲਈ ਖੁਸ਼ੀ ਮਹਿਸੂਸ ਕੀਤੀ। ਇਹ ਪਹਿਲ ਭਾਰਤ ਦੇ ਵਿਕਾਸ ਦੇ ਰਸਤੇ ਵਿਚ ਇਕ ਮਹੱਤਵਪੂਰਨ ਯਤਨ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਇਹ ਬਿਹਤਰ ਸਮੇਂ ਤੇ ਨਹੀਂ ਆ ਸਕਦਾ ਸੀ।  ਸਾਨੂੰ ਉਮੀਦ ਹੈ ਕਿ ਸਾਡੀ ਡਾਟਾ -ਸਮਰਥਿਤ ਖੋਜ ਅਤੇ ਸੂਝ-ਬੂਝ ਲਾਭਦਾਇਕ ਬਲੂਪ੍ਰਿੰਟਸ ਵਜੋਂ ਸਮਝਣ ਲਈ ਕੰਮ ਕਰੇਗੀ ਕਿ ਭਾਰਤ ਵਿੱਚ ਕਿਸ ਤਰਾਂ ਸਰਵੋਤਮ ਤਰੀਕੇ ਨਾਲ ਐਸਡੀਜੀ ਵਿੱਤੀ ਪਾੜਾ ਘਟਾਇਆ ਜਾ ਸਕਦਾ ਹੈ। "

ਸ੍ਰੀ ਸ਼ੋਕੋ ਨੋਡਾ, ਰੇਜੀਡੈਂਟ ਪ੍ਰਤੀਨਿਧੀ, ਯੂ ਐਨ ਡੀ ਪੀ ਇੰਡੀਆ ਨੇ ਇਸ ਮੌਕੇ ਕਿਹਾ, “ਨਕਸ਼ਾ ਭਾਰਤ ਲਈ ਇਕ ਨਾਜ਼ੁਕ ਸਮੇਂ ਆਇਆ ਹੈ। ਕੋਵਿਡ -19 ਮਹਾਮਾਰੀ ਦੇ ਉੱਭਰਨ ਨਾਲ, ਭਾਰਤ ਵਿਚ ਐਸਡੀਜੀ'ਜ਼ ਲਈ ਵਿੱਤੀ ਪਾੜਾ ਸਿਰਫ ਹੋਰ ਵਧੀਆ ਹੈ ਅਤੇ ਦਹਾਕਿਆਂ ਦੀ ਵਿਕਾਸ ਪ੍ਰਗਤੀ ਲਗਭਗ ਉਲਟ ਹੋਣ ਦੀ ਕਗਾਰ 'ਤੇ ਹੈ।  ਇਸ ਬਿੰਦੂ ਤੇ ਐਸਡੀਜੀ'ਜ਼ ਵਿੱਚ ਨਿਵੇਸ਼ ਕਰਨਾ ‘ਬਿਲਡਿੰਗ ਬੈਕ ਬੈਟਰ’ ਅਤੇ ਆਰਥਿਕਤਾ ਅਤੇ ਸਾਡੀਆਂ ਸੁਸਾਇਟੀਆਂ ਨੂੰ ਵਧੇਰੇ ਲਚਕੀਲਾ ਅਤੇ ਟਿਕਾਉ ਬਣਾਉਣ ਲਈ ਮਹੱਤਵਪੂਰਨ ਹੈ। ਵਾਧੇ ਵਾਲੀ ਉਤਪਾਦਕਤਾ, ਟੈਕਨੋਲੋਜੀ ਨੂੰ ਅਪਣਾਉਣਾ ਅਤੇ ਵਧੀ ਹੋਈ ਸ਼ਮੁਲਿਅਤ ਆਦਿ ਸਭ ਮਹੱਤਵਪੂਰਣ ਕਾਰਕ ਹਨ ਜੋ ਇਹ ਨਕਸ਼ਾ ਨਿਵੇਸ਼ਕਾਂ ਲਈ ਸਭ ਤੋਂ ਆਕਰਸ਼ਕ ਸੈਕਟਰਾਂ ਦੀ ਪਛਾਣ ਕਰਨ ਲਈ ਵਰਤਿਆ ਜਾਂਦਾ ਹੈ। ”

ਐਸ ਡੀ ਜੀ ਨਿਵੇਸ਼ਕ ਨਕਸ਼ੇ ਦੀਆਂ ਮੁੱਖ ਖ਼ਾਸ ਗੱਲਾਂ:

ਪਛਾਣ ਕੀਤੇ ਗਏ 18 ਆਈਓਏ'ਜ, 10 ਪਹਿਲਾਂ ਹੀ ਪਰਿਪੱਕ ਨਿਵੇਸ਼ਕ ਖੇਤਰ ਹਨ ਜਿਨ੍ਹਾਂ ਨੇ ਮਜਬੂਤ ਪ੍ਰਾਈਵੇਟ ਇਕੁਵਿਟੀ ਅਤੇ ਵੈਂਚਰ ਕੈਪੀਟਲ ਗਤੀਵਿਧੀ ਵੇਖੀ ਹੈ, ਅਤੇ ਵਿਸ਼ੇਸ਼ਤਾਵਾਂ ਵਾਲੀਆਂ ਕੰਪਨੀਆਂ ਜੋ ਸਕੇਲ ਨੂੰ ਅਨਲਾਕ ਅਤੇ ਮੁਨਾਫਾ ਦਰਸਾਉਣ ਦੇ ਯੋਗ ਹਨ। ਬਾਕੀ ਅੱਠ ਆਈਓਏ'ਜ ਉੱਭਰ ਰਹੇ ਅਵਸਰ ਹਨ, ਜਿਨ੍ਹਾਂ ਨੇ ਸ਼ੁਰੂਆਤੀ ਪੜਾਅ ਦੇ ਨਿਵੇਸ਼ਕਾਂ ਦੀ ਟ੍ਰੈਕਸ਼ਨ ਵੇਖੀ ਹੈ।   

ਨਕਸ਼ੇ ਨੇ ਅੱਠ ਵ੍ਹਾਈਟ ਸਪੇਸਾਂ ਦੀ ਪਛਾਣ ਵੀ ਕੀਤੀ ਹੈ, ਜਿਨ੍ਹਾਂ ਨੇ ਨਿਵੇਸ਼ਕਾਂ ਦੀ ਦਿਲਚਸਪੀ ਵੇਖੀ ਹੈ ਅਤੇ 5-6 ਸਾਲ ਦੇ ਅਰਸੇ ਅੰਦਰ ਆਈਓਏ'ਜ ਵਿੱਚ ਵਿਕਸਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਇਹਨਾਂ ਨੂੰ ਵਪਾਰਕ ਤੌਰ 'ਤੇ ਆਕਰਸ਼ਕ ਆਈਓਏ'ਜ ਵਿੱਚ ਪਰਿਪੱਕ ਹੋਣ ਲਈ ਨੀਤੀਗਤ ਸਹਾਇਤਾ ਅਤੇ ਨਿੱਜੀ ਖੇਤਰ ਦੀ ਹੋਰ ਭਾਗੀਦਾਰੀ ਦੀ ਜ਼ਰੂਰਤ ਹੈ I

ਆਈਓਏ'ਜ ਦੇ 84% ਕੋਲ ਥੋੜ੍ਹੇ ਸਮੇਂ (5 ਸਾਲ ਤੋਂ ਘੱਟ) ਤੋਂ ਲੈ ਕੇ ਦਰਮਿਆਨੀ ਅਵਧੀ (5-- 15) ਸਾਲਾਂ ਦੇ ਵਿਚਕਾਰ) ਦੇ ਨਿਵੇਸ਼ ਲਈ ਸਮਾਂ-ਸੀਮਾ ਹੈ। 

ਨਕਸ਼ੇ ਦੀਆਂ ਧਾਰਨਾਵਾਂ ਐਸਡੀਜੀ ਨੂੰ ਸਮਰੱਥ ਕਰਨ ਵਾਲੇ ਸੈਕਟਰਾਂ ਅਤੇ ਆਈਓਏ'ਜ  ਵਿਚ ਨਿਵੇਸ਼ ਲਈ ਉੱਚ ਪੱਧਰੀ ਵਿਕਾਸ ਟੀਚਿਆਂ ਅਤੇ ਵਪਾਰਕ ਤੌਰ ਤੇ ਵਿਵਹਾਰਕ ਵਾਪਸੀਆਂ ਵਿਚਾਲੇ ਪਾੜੇ ਨੂੰ ਭਰਦਿਆਂ ਇਕ ਮਜ਼ਬੂਤ ਕੇਸ ਪੇਸ਼ ਕਰਦੀਆਂ ਹਨ।  ਇਸ ਤੋਂ ਇਲਾਵਾ, ਐਸਡੀਜੀ'ਜ਼ ਵਿਚ ਨਿਵੇਸ਼ ਕਰਨਾ ਕੋਵਿਡ-19 ਤੋਂ 'ਬਿਲਡਿੰਗ ਬੈਕ ਬੈਟਰ' ਅਤੇ ਭਵਿੱਖ ਵਿਚ ਆਉਣ ਵਾਲੇ ਖਤਰਿਆਂ ਪ੍ਰਤੀ ਭਾਰਤ ਦੀ ਲਚਕਤਾ ਵਧਾਉਣ ਲਈ ਮਹੱਤਵਪੂਰਣ ਹੈ। ਰੋਜ਼ਗਾਰ ਅਤੇ ਰੋਜ਼ਗਾਰ ਯੋਗਤਾ ਨੂੰ ਵਧਾਉਣ ਵਾਲੇ ਅਵਸਰਾਂ ਵਿੱਚ ਨਿਵੇਸ਼ ਕਰਨਾ, ਅੰਡਰਸਰਵਡ ਕਮਿਉਨਿਟੀਆਂ ਨੂੰ ਸ਼ਾਮਲ ਕਰਨਾ ਅਤੇ ਟੈਕਨੋਲੋਜੀ ਦਾ ਲਾਭ ਉਠਾਉਣਾ ਭਾਰਤ ਲਈ ਲਾਹੇਵੰਦ ਹੋਵੇਗਾ ਕਿਉਂਜੋ ਇਹ ਕੋਵਿਡ ਤੋਂ ਬਾਅਦ ਦੀ ਆਰਥਿਕਤਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। 

ਪਛਾਣ ਕੀਤੇ ਗਏ ਆਈਓਏ'ਜ  ਵਿੱਚੋਂ 83% ਨੌਕਰੀ ਦੀ ਸਿਰਜਣਾ ਅਤੇ ਉਦਯੋਗੀਕਰਣ ਦੀਆਂ ਜ਼ਰੂਰਤਾਂ ਨੂੰ ਹੱਲ ਕਰਦੇ ਹਨ, 70% ਵਪਾਰਕ ਮਾਡਲਾਂ ਅਤੇ 50% ਡਿਜੀਟਲ ਟੈਕਨੋਲੋਜੀਆਂ ਦਾ ਲਾਭ ਉਠਾ ਕੇ ਵਪਾਰਕ ਵਾਪਸੀਆਂ ਅਤੇ ਉੱਚ ਪ੍ਰਾਪਤੀ ਤੇ ਧਿਆਨ ਕੇਂਦਰਿਤ ਕਰਦੇ ਹਨ। ਮਹੱਤਵਪੂਰਨ ਆਈਓਏ'ਜ਼ ਵਿਚ 'ਕੇ 12 ਲਈ ਆਨਲਾਈਨ ਸਪਲੀਮੈਂਟਰੀ ਐਜੂਕੇਸ਼ਨ' (ਐਜੂਕੇਸ਼ਨ), 'ਟੈਕ-ਅਨੇਬਲਡ ਰਿਮੋਟ ਕੇਅਰ ਸਰਵਿਸਿਜ਼' (ਹੈਲਥਕੇਅਰ), ਕਿਸਾਨਾਂ ਨੂੰ ਬਾਜ਼ਾਰਾਂ (ਖੇਤੀਬਾੜੀ) ਤਕ ਆਸਾਨ ਪਹੁੰਚ ਦੇ ਯੋਗ ਬਬਣਾਉਣ ਲਈ 'ਡਿਜੀਟਲ ਪਲੇਟਫਾਰਮਸ ਸਰਵਿਸ ਇਨਪੁੱਟ  / ਆਉਟਪੁੱਟ ਲੋੜਾਂ ਲਈ ਮਾਰਕੀਟਾਂ ਤਕ ਅਸਾਨੀ ਨਾਲ ਪਹੁੰਚ ਯੋਗ ਕਰਨ ਲਈ' (ਖੇਤੀਬਾੜੀ) ਅਤੇ ਸੂਖਮ, ਲਘੁ ਤੇ ਦਰਮਿਆਨੇ ਉੱਦਮਾਂ ਅਤੇ ਘੱਟ-ਆਮਦਨੀ ਸਮੂਹਾਂ ਵੱਲੋਂ ਕ੍ਰੈਡਿਟ ਨੂੰ ਖਾਸ ਤੌਰ 'ਤੇ ਆਮਦਨੀ ਪੈਦਾ ਕਰਨ ਦੇ ਉਦੇਸ਼ਾਂ ਲਈ ਵਿੱਤੀ ਪਲੇਟਫਾਰਮ' (ਵਿੱਤੀ ਸੇਵਾਵਾਂ) ਤੱਕ ਪਹੁੰਚ ਆਦਿ ਸ਼ਾਮਲ ਹੈ। 

ਜਨਤਕ ਖੇਤਰ ਦੀਆਂ ਪ੍ਰਾਥਮਿਕਤਾਵਾਂ ਅਤੇ ਨਿੱਜੀ ਖੇਤਰ ਦੇ ਹਿੱਤਾਂ ਵਿਚਕਾਰ ਓਵਰਲੈਪਾਂ ਅਤੇ ਪਾੜੇ ਦੀ ਮੈਪਿੰਗ ਨਾਲ, ਐਸਡੀਜੀ ਨਿਵੇਸ਼ਕ ਮੈਪ ਅਜਿਹੇ ਢੰਗ ਤਰੀਕਿਆਂ ਦਾ ਜ਼ਿਕਰ ਕਰਦਾ ਹੈ, ਜੋ ਸਿੱਖਿਆ, ਸਿਹਤ ਸੰਭਾਲ, ਖੇਤੀਬਾੜੀ ਅਤੇ ਸਹਾਇਕ ਧੰਦਿਆਂ, ਵਿੱਤੀ ਸੇਵਾਵਾਂ, ਨਵਿਆਉਣਯੋਗ ਊਰਜਾ ਅਤੇ ਵਿਕਲਪਾਂ ਅਤੇ ਸਥਿਤ ਵਾਤਾਵਰਣ ਸਮੇਤ 6 ਐਸਡੀਜੀ ਨੂੰ ਸਮਰੱਥ ਕਰਨ ਵਾਲੇ ਸੈਕਟਰਾਂ ਲਈ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਅਤੇ ਜਨਤਕ ਖੇਤਰ ਦੀ ਸਹਾਇਤਾ ਨੂੰ ਇਕੱਠਾ ਕਰ ਸਕਦੇ ਹਨ। ਇਨ੍ਹਾਂ ਸੈਕਟਰਾਂ ਅਤੇ ਉਨ੍ਹਾਂ ਦੇ ਵਿਚਲੇ ਆਈਓਏ'ਜ ਦੀ ਚੋਣ ਇੱਕ ਸਖਤ ਵਿਸ਼ਲੇਸ਼ਣ ਪ੍ਰਕਿਰਿਆ ਰਾਹੀਂ ਕੀਤੀ ਗਈ ਸੀ ਜਿਸ ਵਿੱਚ ਬਹੁਤ ਸਾਰੇ ਵੱਡੇ ਘਰੇਲੂ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ, ਸਰਕਾਰੀ ਹਿੱਸੇਦਾਰਾਂ ਅਤੇ ਥਿੰਕ-ਟੈਂਕਾਂ ਨਾਲ ਵਿਆਪਕ ਸਲਾਹ ਮਸ਼ਵਰੇ ਸ਼ਾਮਲ ਸਨ,  ਇਹ ਸੁਨਿਸ਼ਚਿਤ ਕਰਦਾ ਹੈ ਕਿ ਨਕਸ਼ੇ ਦੀਆਂ ਖੋਜਾਂ ਮਾਰਕੀਟ ਦੀ ਭਾਵਨਾ ਨੂੰ ਸਹੀ ਤੌਰ ਤੇ ਦਰਸਾਉਂਦੀਆਂ ਹਨ । 

---------------------------------------------------------------- 

ਵਾਈਬੀ /ਏਪੀ 



(Release ID: 1676107) Visitor Counter : 195