ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਨੇ ‘ਟ੍ਰਾਂਸਜੈਂਡਰ ਵਿਅਕਤੀਆਂ ਲਈ ਰਾਸ਼ਟਰੀ ਪੋਰਟਲ’ ਈ-ਲਾਂਚ ਕੀਤਾ ਅਤੇ ਗੁਜਰਾਤ ਵਿੱਚ ਟ੍ਰਾਂਸਜੈਂਡਰ ਵਿਅਕਤੀਆਂ ਲਈ ਇੱਕ ਸ਼ੈਲਟਰ ਹੋਮ: ਈ-ਗਰੀਮਾ ਗ੍ਰਹਿ ਦਾ ਉਦਘਾਟਨ ਕੀਤਾ

Posted On: 25 NOV 2020 4:09PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਨੇ ਅੱਜ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀਆਂ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਸ਼੍ਰੀ ਰਾਮਦਾਸ ਅਠਾਵਲੇ, ਸ਼੍ਰੀ ਰਤਨ ਲਾਲ ਕਟਾਰੀਆ;  ਸ਼੍ਰੀ ਲਕਸ਼ਮੀ ਨਾਰਾਇਣ ਤ੍ਰਿਪਾਠੀ, ਮੈਂਬਰ, ਨੈਸ਼ਨਲ ਕੌਂਸਲ ਫਾਰ ਟ੍ਰਾਂਸਜੈਂਡਰਜ਼ ਅਤੇ ਸ਼੍ਰੀ ਆਰ. ਸੁਬ੍ਰਾਮਣਯਮ, ਸਕੱਤਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਦੀ ਹਾਜ਼ਰੀ ਵਿੱਚ ‘ਟ੍ਰਾਂਸਜੈਂਡਰ ਪਰਸਨਜ਼ ਲਈ ਰਾਸ਼ਟਰੀ ਪੋਰਟਲ’ ਈ-ਲਾਂਚ ਕੀਤਾ ਅਤੇ ਵਡੋਦਰਾ, ਗੁਜਰਾਤ ਵਿੱਚ ਟ੍ਰਾਂਸਜੈਂਡਰ ਪਰਸਨਜ਼ ਲਈ ਇੱਕ ਆਵਾਸ ਘਰ: ‘ਗਰੀਮਾ ਗ੍ਰਹਿ’ ਦਾ ਈ-ਉਦਘਾਟਨ ਕੀਤਾ।

 

 

 

 

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ ਟ੍ਰਾਂਸਜੈਂਡਰ ਪਰਸਨਜ਼ ਲਈ ਇਹ ਰਾਸ਼ਟਰੀ ਪੋਰਟਲ 29 ਸਤੰਬਰ, 2020 ਨੂੰ ਜਾਰੀ ਟ੍ਰਾਂਸਜੈਂਡਰ ਪਰਸਨਜ਼ (ਪ੍ਰੋਟੈੱਕਸ਼ਨ ਆਫ ਰਾਈਟਸ) ਨਿਯਮ, 2020 ਦੇ ਨੋਟੀਫਿਕੇਸ਼ਨ ਦੇ 2 ਮਹੀਨਿਆਂ ਦੇ ਅੰਦਰ ਅੰਦਰ ਵਿਕਸਿਤ ਕੀਤਾ ਗਿਆ ਹੈ। ਇਹ ਬਹੁਤ ਲਾਹੇਵੰਦ ਪੋਰਟਲ ਇੱਕ ਟਰਾਂਸਜੈਂਡਰ ਵਿਅਕਤੀ ਨੂੰ ਦੇਸ਼ ਵਿੱਚ ਕਿਤੇ ਵੀ ਡਿਜੀਟਲ ਤੌਰ 'ਤੇ ਸਰਟੀਫਿਕੇਟ ਅਤੇ ਪਹਿਚਾਣ ਕਾਰਡ ਹਾਸਲ ਕਰਨ ਲਈ ਅਰਜ਼ੀ ਦੇਣ ਵਿੱਚ ਸਹਾਇਤਾ ਕਰੇਗਾ। ਮੰਤਰੀ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਲਾਭ ਇਹ ਹੈ ਕਿ ਇਹ ਟ੍ਰਾਂਸਜੈਂਡਰ ਵਿਅਕਤੀ ਨੂੰ ਬਿਨਾ ਕਿਸੇ ਭੌਤਿਕ ਇੰਟਰਫੇਸ ਦੇ ਅਤੇ ਬਿਨਾ ਕਿਸੇ ਦਫਤਰ ਦਾ ਦੌਰਾ ਕੀਤੇ ਆਈ-ਕਾਰਡ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ। ਪੋਰਟਲ ਦੇ ਜ਼ਰੀਏ, ਉਹ ਆਪਣੀ ਅਰਜ਼ੀ ਦੀ ਸਥਿਤੀ ਦੀ ਨਿਗਰਾਨੀ ਕਰ ਸਕਦੇ ਹਨ ਜੋ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦਾ ਹੈ। ਜਾਰੀ ਕਰਨ ਵਾਲੇ ਅਧਿਕਾਰੀ ਬਿਨੈ-ਪੱਤਰਾਂ ਦੀ ਪ੍ਰਕਿਰਿਆ ਕਰਨ ਅਤੇ ਬਿਨਾ ਕਿਸੇ ਬੇਲੋੜੀ ਦੇਰੀ ਦੇ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਜਾਰੀ ਕਰਨ ਲਈ ਕਰੜੀ ਟਾਈਮਲਾਈਨ ਦੇ ਅਧੀਨ ਹਨ।  ਸਰਟੀਫਿਕੇਟ ਅਤੇ ਆਈ-ਕਾਰਡ ਜਾਰੀ ਹੋਣ ਤੋਂ ਬਾਅਦ, ਬਿਨੈਕਾਰ ਉਨ੍ਹਾਂ ਨੂੰ ਪੋਰਟਲ ਤੋਂ ਹੀ ਡਾਊਨਲੋਡ ਕਰ ਸਕਦਾ ਹੈ। ਦੇਰੀ ਜਾਂ ਅਸਵੀਕਾਰ ਕੀਤੇ ਜਾਣ ਦੀ ਸਥਿਤੀ ਵਿੱਚ, ਬਿਨੈਕਾਰ ਕੋਲ ਪੋਰਟਲ ਰਾਹੀਂ ਸ਼ਿਕਾਇਤ ਦਾਇਰ ਕਰਨ ਦਾ ਵਿਕਲਪ ਹੈ ਜੋ ਸਬੰਧਿਤ ਵਿਅਕਤੀ ਨੂੰ ਅੱਗੇ ਭੇਜ ਦਿੱਤੀ ਜਾਂਦੀ ਹੈ ਅਤੇ ਜਲਦੀ ਹੀ ਉਸਦਾ ਹੱਲ ਕਰ ਦਿੱਤਾ ਜਾਂਦਾ ਹੈ। ਜਾਰੀ ਕਰਨ ਵਾਲੇ ਅਧਿਕਾਰੀ ਦਿੱਤੇ ਗਏ ਡੈਸ਼ਬੋਰਡ ਦੇ ਜ਼ਰੀਏ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਗਿਣਤੀ, ਪ੍ਰਵਾਨ ਕੀਤੀਆਂ ਅਰਜ਼ੀਆਂ ਅਤੇ ਜਿਹੜੀਆਂ ਅਰਜ਼ੀਆਂ ਲੰਬਿਤ ਹਨ ਜਾਂ ਰੋਕੀਆਂ ਗਈਆਂ ਹਨ ਉਨ੍ਹਾਂ ਨੂੰ ਦੇਖ ਸਕਦੇ ਹਨ ਤਾਂ ਜੋ ਉਹ ਉਨ੍ਹਾਂ ਦੇ ਸਿਰੇ ਤੋਂ ਲੋੜੀਂਦੀ ਕਾਰਵਾਈ ਕਰ ਸਕਣ। ਉਨ੍ਹਾਂ ਉਮੀਦ ਜਤਾਈ ਕਿ ਇਹ ਪੋਰਟਲ ਕਮਿਊਨਿਟੀ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਸਵੈ-ਗਿਆਤ ਪਹਿਚਾਣ ਅਨੁਸਾਰ ਅੱਗੇ ਆਉਣ ਅਤੇ ਟ੍ਰਾਂਸਜੈਂਡਰ ਪ੍ਰਮਾਣ ਪੱਤਰ ਅਤੇ ਪਹਿਚਾਣ ਪੱਤਰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ ਜੋ ਕਿ ਟ੍ਰਾਂਸਜੈਂਡਰ ਪਰਸਨਜ਼ (ਪ੍ਰੋਟੈੱਕਸ਼ਨ ਆਵ੍ ਰਾਈਟਸ) ਐਕਟ, 2019 ਦੀ ਇੱਕ ਮਹੱਤਵਪੂਰਨ ਵਿਵਸਥਾ ਹੈ।

 

 

ਸ਼੍ਰੀ ਗਹਿਲੋਤ ਨੇ ਕਿਹਾ ਕਿ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਉਦਘਾਟਨ ਕੀਤੇ ਗਏ ‘ਗਰਿਮਾ ਗ੍ਰਿਹ: ਸ਼ੈਲਟਰ ਹੋਮ ਫਾਰ ਟਰਾਂਸਜੈਂਡਰ ਪਰਸਨਜ਼’ ਨੂੰ ਲਕਸ਼ਿਆ ਟਰੱਸਟ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ, ਜੋ ਕਿ ਪੂਰੀ ਤਰ੍ਹਾਂ ਟ੍ਰਾਂਸਜੈਂਡਰਜ਼ ਦੁਆਰਾ ਚਲਾਈ ਜਾ ਰਹੀ ਇੱਕ ਕਮਿਊਨਿਟੀ ਅਧਾਰਿਤ ਸੰਸਥਾ ਹੈ। ਸ਼ੈਲਟਰ ਹੋਮ ਦਾ ਉਦੇਸ਼ ਟ੍ਰਾਂਸਜੈਂਡਰ ਵਿਅਕਤੀਆਂ ਨੂੰ ਪਨਾਹ ਦੇਣ ਦੇ ਨਾਲ-ਨਾਲ, ਬੁਨਿਆਦੀ ਸੁਵਿਧਾਵਾਂ ਜਿਵੇਂ ਰਹਿਣ, ਭੋਜਨ, ਮੈਡੀਕਲ ਦੇਖਭਾਲ਼ ਅਤੇ ਮਨੋਰੰਜਨ ਦੀਆਂ ਸੁਵਿਧਾਵਾਂ ਦੇਣਾ ਹੈ। ਇਸ ਤੋਂ ਇਲਾਵਾ, ਇਹ ਕਮਿਊਨਿਟੀ ਦੇ ਵਿਅਕਤੀਆਂ ਦੀ ਸਮਰੱਥਾ ਵਧਾਉਣ / ਕੌਸ਼ਲ ਵਿਕਾਸ ਵਿੱਚ ਸਹਾਇਤਾ ਪ੍ਰਦਾਨ ਕਰੇਗਾ, ਜਿਸ ਨਾਲ ਉਹ ਮਾਣ ਅਤੇ ਸਤਿਕਾਰ ਦੀ ਜ਼ਿੰਦਗੀ ਜੀ ਸਕਣਗੇ।

 

 

 

 

 

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਟ੍ਰਾਂਸਜੈਂਡਰ ਪਰਸਨਜ਼ ਲਈ ਰਾਸ਼ਟਰੀ ਪੋਰਟਲ ਐਂਡ-ਟੂ-ਐਂਡ ਔਨਲਾਈਨ ਪ੍ਰਕਿਰਿਆ ਹੈ। ਟ੍ਰਾਂਸਜੈਂਡਰ ਵਿਅਕਤੀ ਪੋਰਟਲ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਕਿਤੇ ਵੀ ਲੈ ਸਕਦੇ ਹਨ।

 

 

ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਕੌਮੀ ਪੋਰਟਲ ਬਹੁਤ ਸਾਰੇ ਟਰਾਂਸਜੈਂਡਰ ਪਰਸਨਜ਼ ਨੂੰ ਅੱਗੇ ਆਉਣ ਅਤੇ ਉਨ੍ਹਾਂ ਦੀ ਸਵੈ-ਗਿਆਤ ਪਹਿਚਾਣ ਅਨੁਸਾਰ ਟ੍ਰਾਂਸਜੈਂਡਰ ਸਰਟੀਫਿਕੇਟ ਅਤੇ ਪਹਿਚਾਣ ਪੱਤਰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ ਜੋ ਕਿ ਟ੍ਰਾਂਸਜੈਂਡਰ ਪਰਸਨਜ਼ (ਪ੍ਰੋਟੈੱਕਸ਼ਨ ਆਵ੍ ਰਾਈਟਸ) ਐਕਟ, 2019 ਦੀ ਇੱਕ ਮਹੱਤਵਪੂਰਨ ਵਿਵਸਥਾ ਹੈ।

 

 

 

 

 

ਆਪਣੇ ਸੰਬੋਧਨ ਵਿੱਚ ਸ਼੍ਰੀ ਰਾਮ ਦਾਸ ਅਠਾਵਲੇ ਨੇ ਕਿਹਾ ਕਿ ਟ੍ਰਾਂਸਜੈਂਡਰ ਪਰਸਨਜ਼ (ਪ੍ਰੋਟੈਕਸ਼ਨ ਆਵ੍ ਰਾਈਟਸ) ਐਕਟ, 2019 10 ਜਨਵਰੀ, 2020 ਨੂੰ ਲਾਗੂ ਹੋਇਆ ਜੋ ਕਿ ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪਹਿਲਾ ਠੋਸ ਕਦਮ ਹੈ। ਟ੍ਰਾਂਸਜੈਂਡਰ ਕਮਿਊਨਿਟੀ ਲਈ ਉਪਯੁਕਤ ਸਰਕਾਰ ਦੁਆਰਾ ਬਣਾਈਆਂ ਜਾ ਰਹੀਆਂ ਵਿਭਿੰਨ ਭਲਾਈ ਸਕੀਮਾਂ ਅਤੇ ਲਾਭ ਯੋਜਨਾਵਾਂ ਦਾ ਲਾਭ ਲੈਣ ਲਈ ਇੱਕ ਬਿੰਦੂ ਵਜੋਂ ਕੰਮ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਮਜ਼ਬੂਤ ​​ਕੀਤਾ ਜਾਵੇਗਾ।

 

 

ਟ੍ਰਾਂਸਜੈਂਡਰ ਪਰਸਨਜ਼ (ਪ੍ਰੋਟੈੱਕਸ਼ਨ ਆਵ੍ ਰਾਈਟਸ) ਐਕਟ, 2019  10 ਜਨਵਰੀ, 2020 ਨੂੰ ਲਾਗੂ ਹੋਇਆ ਜੋ ਕਿ ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪਹਿਲਾ ਠੋਸ ਕਦਮ ਹੈ। ਐਕਟ ਦੀਆਂ ਧਾਰਾਵਾਂ ਨੂੰ ਲਾਗੂ ਕਰਨ ਲਈ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਟ੍ਰਾਂਸਜੈਂਡਰ ਪਰਸਨ (ਪ੍ਰੋਟੈੱਕਸ਼ਨ ਆਵ੍ ਰਾਈਟਸ) ਨਿਯਮ, 2020 ਜਾਰੀ ਕੀਤੇ ਜੋ ਭਾਰਤ ਦੇ ਗਜ਼ਟ ਵਿੱਚ ਨੋਟੀਫਾਈ ਕੀਤੇ ਗਏ ਹਨ।  ਇਹ ਨਿਯਮ, ਵਿਆਪਕ ਕਲਿਆਣਕਾਰੀ ਉਪਾਅ ਟ੍ਰਾਂਸਜੈਂਡਰ ਕਮਿਊਨਿਟੀ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਸੁਸਾਇਟੀ ਦੀ ਮੁੱਖ ਧਾਰਾ ਵਿੱਚ ਆਉਣ ਵਿੱਚ ਸਹਾਇਤਾ ਕਰਨਾ ਸੁਨਿਸ਼ਚਿਤ ਕਰਦੇ ਹਨ । ਸਵੈ-ਗਿਆਤ ਲਿੰਗ ਪਹਿਚਾਣ ਦੇ ਅਧਿਕਾਰ ਅਤੇ ਟ੍ਰਾਂਸਜੈਂਡਰ ਸਰਟੀਫਿਕੇਟ ਅਤੇ ਪਹਿਚਾਣ ਕਾਰਡ ਜਾਰੀ ਕਰਨ ਦੀ ਵਿਧੀ ਨੂੰ ਨਿਯਮਾਂ ਵਿੱਚ ਪ੍ਰਭਾਸ਼ਿਤ ਕੀਤਾ ਗਿਆ ਹੈ। ਪ੍ਰਕਿਰਿਆ ਨੂੰ ਨਿਰਵਿਘਨ ਅਤੇ ਮੁਸ਼ਕਿਲ ਰਹਿਤ ਕਰ ਦਿੱਤਾ ਗਿਆ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਟ੍ਰਾਂਸਜੈਂਡਰ ਵਿਅਕਤੀ ਬਿਨਾ ਕਿਸੇ ਅਸੁਵਿਧਾ ਦੇ ਆਪਣਾ ਸਵੈ-ਗਿਆਤ ਪਹਿਚਾਣ ਪੱਤਰ ਪ੍ਰਾਪਤ ਕਰਨ ਦੇ ਯੋਗ ਹੋਣ।

 

'ਟ੍ਰਾਂਸਜੈਂਡਰ ਪਰਸਨਜ਼ ਲਈ ਸ਼ੈਲਟਰ ਹੋਮ' ਦੀ ਯੋਜਨਾ ਵਿੱਚ ਰਹਿਣ ਦੀ ਸੁਵਿਧਾ, ਭੋਜਨ, ਕੱਪੜੇ, ਮਨੋਰੰਜਨ ਦੀਆਂ ਸੁਵਿਧਾਵਾਂ, ਕੌਸ਼ਲ ਵਿਕਾਸ ਦੇ ਅਵਸਰ, ਯੋਗਾ, ਮੈਡੀਟੇਸ਼ਨ / ਪ੍ਰਾਰਥਨਾ, ਸਰੀਰਕ ਤੰਦਰੁਸਤੀ, ਲਾਇਬ੍ਰੇਰੀ ਦੀਆਂ ਸੁਵਿਧਾਵਾਂ, ਕਾਨੂੰਨੀ ਸਹਾਇਤਾ, ਲਿੰਗ ਤਬਦੀਲੀ ਅਤੇ ਸਰਜਰੀ ਲਈ ਤਕਨੀਕੀ ਸਲਾਹ, ਟ੍ਰਾਂਸ-ਦੋਸਤਾਨਾ ਸੰਸਥਾਵਾਂ ਦੀ ਸਮਰੱਥਾ ਨਿਰਮਾਣ, ਰੋਜ਼ਗਾਰ ਅਤੇ ਕੌਸ਼ਲ-ਨਿਰਮਾਣ ਸਹਾਇਤਾ, ਆਦਿ ਸ਼ਾਮਲ ਹਨ। ਨੋਡਲ ਮੰਤਰਾਲੇ ਨੇ ਟ੍ਰਾਂਸਜੈਂਡਰ ਵਿਅਕਤੀਆਂ ਦੀਆਂ ਪ੍ਰਸਥਿਤੀਆਂ ਵਿੱਚ ਸੁਧਾਰ ਲਿਆਉਣ ਲਈ ਪਹਿਲਾ ਕਦਮ ਚੁੱਕਿਆ ਹੈ ਅਤੇ ਦੇਸ਼ ਵਿੱਚ ਚੁਣੇ ਗਏ 13 ਸੀਬੀਓਜ਼ ਦੇ ਸਹਿਯੋਗ ਨਾਲ ਪਾਇਲਟ ਦੇ ਅਧਾਰ ‘ਤੇ 13 ਸ਼ੈਲਟਰ ਹੋਮ ਸਥਾਪਿਤ ਕਰਨ ਅਤੇ ਟ੍ਰਾਂਸਜੈਂਡਰ ਵਿਅਕਤੀਆਂ ਲਈ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ 10 ਸ਼ਹਿਰਾਂ ਦੀ ਪਹਿਚਾਣ ਕੀਤੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਵਡੋਦਰਾ, ਨਵੀਂ ਦਿੱਲੀ, ਪਟਨਾ, ਭੁਵਨੇਸ਼ਵਰ, ਜੈਪੁਰ, ਕੋਲਕਾਤਾ, ਮਣੀਪੁਰ, ਚੇਨਈ, ਰਾਏਪੁਰ, ਮੁੰਬਈ ਆਦਿ ਸ਼ਾਮਲ ਹਨ। ਯੋਜਨਾ ਵਿੱਚ ਮੰਤਰਾਲੇ ਦੁਆਰਾ ਪਹਿਚਾਣੇ ਗਏ ਹਰੇਕ ਘਰ ਵਿੱਚ ਘੱਟੋ ਘੱਟ 25 ਟ੍ਰਾਂਸਜੈਂਡਰ ਵਿਅਕਤੀਆਂ ਨੂੰ ਵਸਾਇਆ ਜਾਵੇਗਾ। ਇਹ ਇੱਕ ਪਾਇਲਟ ਪ੍ਰੋਜੈਕਟ ਹੈ, ਅਤੇ ਇਸ ਦੇ ਸਫਲਤਾਪੂਰਵਕ ਮੁਕੰਮਲ ਹੋਣ 'ਤੇ, ਅਜਿਹੀਆਂ ਯੋਜਨਾਵਾਂ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵਧਾਇਆ ਜਾਵੇਗਾ।

 

 

*********

 

 

 

ਐੱਨਬੀ /ਐੱਸਕੇ / ਜੇਕੇ 



(Release ID: 1675891) Visitor Counter : 220