ਕਿਰਤ ਤੇ ਰੋਜ਼ਗਾਰ ਮੰਤਰਾਲਾ

ਈ ਪੀ ਐੱਫ ਓ ਨੂੰ ਉਮੰਗ ਐਪ 'ਤੇ ਸਭ ਤੋਂ ਵੱਧ ਲੈਣ-ਦੇਣ ਲਈ ਪਲੈਟੀਨਮ ਭਾਗੀਦਾਰ ਪੁਰਸਕਾਰ ਦਿੱਤਾ ਗਿਆ

Posted On: 25 NOV 2020 4:09PM by PIB Chandigarh

ਉਮੰਗ ਐਪ ਦੇ 3 ਸਾਲ ਪੂਰੇ ਹੋਣ ਦੇ ਮੌਕੇ ਤੇ ਇਲੈਕਟ੍ਰੋਨਿਕ੍ਸ ਅਤੇ ਸੂਚਨਾ ਟੈਕਨੋਲੋਜੀ, ਸੰਚਾਰ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਪਿਛਲੇ ਛੇ ਮਹੀਨਿਆਂ ਵਿੱਚ ਔਸਤ ਲੈਣ ਦੇਣ ਦੇ ਅਧਾਰ ਤੇ ਕੇਂਦਰ ਅਤੇ ਰਾਜਾਂ ਦੇ ਪਾਰਟਨਰ ਵਿਭਾਗਾਂ ਲਈ ਨਵੇਂ ਸਥਾਪਤ ਕੀਤੇ ਗਏ ਉਮੰਗ ਪੁਰਸਕਾਰ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ। ਕਰਮਚਾਰੀ ਭਵਿੱਖ ਨਿਧਿ ਸੰਗਠਨ (ਈਪੀਐਫਓ) ਨੂੰ ਉਮੰਗ ਐਪ 'ਤੇ 25 ਲੱਖ ਤੋਂ ਵੱਧ ਲੈਣ ਦੇਣ ਰਜਿਸਟਰ ਕਰਨ ਲਈ ਪਲੈਟੀਨਮ ਪਾਰਟਨਰ ਪੁਰਸਕਾਰ ਦਿੱਤਾ ਗਿਆ ਹੈ। 

ਕਿਉਂਜੋ  ਈਪੀਐਫਓ ਦੇ ਜਿਆਦਾਤਰ ਮੈਂਬਰ ਸਮਾਜਿਕ-ਆਰਥਿਕ ਤੌਰ ਤੇ ਪਛੜੇ ਵਰਗਾਂ ਵਿਚੋਂ ਹਨ, ਕਰੋੜਾਂ ਈਪੀਐਫਓ ਗਾਹਕਾਂ ਤਕ ਪਹੁੰਚਣ ਲਈ ਇਕ ਪਹੁੰਚਯੋਗ ਅਤੇ ਕਿਫਾਇਤੀ ਹੱਲ ਦੀ ਜ਼ਰੂਰਤ ਸੀ।  ਸਮਾਰਟ ਫੋਨ, ਕਾਇਓਸ ਫੀਚਰ ਫੋਨ, ਟੈਬਲੇਟ ਅਤੇ ਡੈਸਕਟੌਪ ਵਰਗੇ ਇੰਟਰਨੈਟ ਅਧਾਰਤ ਯੰਤਰਾਂ ਦੀ ਪ੍ਰਸਿੱਧੀ ਅਤੇ ਵਰਤੋਂ ਵਿੱਚ ਆਸਾਨੀ ਦੇ ਮੱਦੇਨਜ਼ਰ, ਈਪੀਐਫਓ ਨੇ ਉਮੰਗ ਐਪ ਦੀ ਸਮਰੱਥਾ ਨੂੰ ਆਪਣੀਆਂ ਸੇਵਾਵਾਂ, ਖਾਸ ਕਰਕੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਗਾਹਕਾਂ ਲਈ ਅਸਾਨ ਰੂਪ ਵਿੱਚ ਦਿਨ ਰਾਤ ਪਹੁੰਚ ਯੋਗ ਬਣਾਉਣ ਦੇ ਉਦੇਸ਼ ਨਾਲ ਉਮੰਗ ਐਪ ਦਾ ਇਸਤੇਮਾਲ ਕੀਤਾ।  ਇਸ ਨਾਲ ਉਮੰਗ ਐਪ ਤੇ ਈਪੀਐਫਓ ਸੇਵਾਵਾਂ ਦੀ ਸ਼ੁਰੂਆਤ ਹੋਈ।  

ਉਮੰਗ ਐਪ ਦੀ ਵਰਤੋਂ ਕਰਦੇ ਹੋਏ, ਈਪੀਐਫਓ ਮੈਂਬਰ ਆਪਣੇ ਮੋਬਾਈਲ ਫੋਨ 'ਤੇ ਈਪੀਐਫਓ ਦੀਆਂ 19 ਵੱਖ ਵੱਖ ਸੇਵਾਵਾਂ ਤਕ ਪਹੁੰਚ ਕਰ ਸਕਦੇ ਹਨ। ਇੱਕ ਮੈਂਬਰ ਪਾਸ ਬੁੱਕ ਵੇਖ ਸਕਦਾ ਹੈ, ਯੂਏਐਨ ਨੂੰ ਐਕਟੀਵੇਟ ਕਰ ਸਕਦਾ ਹੈ, ਦਾਵਾ ਕਰ ਸਕਦਾ ਹੈ, ਟ੍ਰੈਕ ਕਲੇਮ ਦੀ ਤਾਜ਼ਾ ਸਥਿਤੀ ਨੂੰ ਦਰਸਾ ਸਕਦਾ ਹੈ, ਸਕੀਮ ਦੇ ਸਰਟੀਫਿਕੇਟ ਲਈ ਅਰਜ਼ੀ ਦੇ ਸਕਦਾ ਹੈ, ਆਧਾਰ ਨੂੰ ਯੂ.ਏ.ਐੱਨ. (ਯੂਨੀਵਰਸਲ ਅਕਾਉਂਟ ਨੰਬਰ) ਨਾਲ ਜੋੜ ਸਕਦਾ ਹੈ, ਜੀਵਨ ਪ੍ਰਮਾਣ ਨੂੰ ਅਪਡੇਟ ਕਰ ਸਕਦਾ ਹੈ, ਸ਼ਿਕਾਇਤ ਦਰਜ ਕਰ ਸਕਦਾ ਹੈ, ਸੰਸਥਾ ਦੀ ਭਾਲ ਕਰ ਸਕਦਾ ਹੈ ਅਤੇ ਈਪੀਐਫਓ ਦਫਤਰ ਦਾ ਪਤਾ ਆਦਿ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਇੱਕ ਆਧਾਰ ਨਾਲ ਜੁੜਿਆ ਐਕਟਿਵ ਯੂ ਏ ਐਨ (ਯੂਨੀਵਰਸਲ ਅਕਾਊਂਟ ਨੰਬਰ) ਅਤੇ ਇੱਕ ਮੋਬਾਈਲ ਨੰਬਰ ਈ ਪੀ ਐਫ ਓ ਨਾਲ ਰਜਿਸਟਰਡ ਹੋਣਾ ਜਰੂਰੀ ਹੈ। 

ਉਮੰਗ ਐਪ ਈਪੀਐਫਓ  ਗਾਹਕਾਂ ਵਿਚ ਇਕ ਵੱਡੀ ਹਿੱਟ ਰਹੀ ਹੈ ਜਿਸ ਨਾਲ ਇਸਦੇ ਗਾਹਕ ਆਪਣੇ ਘਰਾਂ ਤੋਂ ਹੀ ਅਤੇ ਇੱਥੋਂ ਤਕ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਵੀ ਬਿਨਾ ਕਿਸ ਅੜਿਕੇ ਦੇ ਈ ਪੀ ਐਫ ਓ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਹੋਏ। ਮੌਜੂਦਾ ਵਿੱਤੀ ਸਾਲ ਦੌਰਾਨ 1 ਅਪ੍ਰੈਲ ਤੋਂ ਸਤੰਬਰ 2020 ਤੱਕ, ਮੈਂਬਰਾਂ ਵੱਲੋਂ ਉਮੰਗ ਐਪ 'ਤੇ ਕੁੱਲ 7.91 ਲੱਖ ਦਾਅਵੇ ਦਾਇਰ ਕੀਤੇ ਗਏ ਹਨ।  ਉਮੰਗ ਨੇ ਮੈਂਬਰਾਂ ਨੂੰ ਈਪੀਐਫਓ ਸੇਵਾਵਾਂ ਤੱਕ ਪਹੁੰਚਣ ਵਿਚ ਕੋਵਿਡ-19 ਮਹਾਮਾਰੀ ਦੀਆਂ ਆਵਾਜਾਈ ਪਾਬੰਦੀਆਂ ਤੋਂ ਮੁਕਤੀ ਪਾਉਣ ਦੇ ਯੋਗ ਬਣਾਇਆ ਹੈ ਅਤੇ ਇਸ ਤਰ੍ਹਾਂ ਈ ਪੀ ਐਫ ਓ ਦੇ ਦਫਤਰਾਂ ਵਿੱਚ ਸਰੀਰਕ ਤੌਰ' ਤੇ ਜਾਣ ਦੀ ਜ਼ਰੂਰਤ ਨੂੰ ਘਟਾ ਦਿੱਤਾ ਹੈ।  

ਈ ਪੈ ਐਫ ਓ ਦੀਆਂ ਸੇਵਾਵਾਂ ਉਮੰਗ ਐਪ ਤੇ ਸਭ ਤੋਂ ਵੱਧ ਲੋਕਪ੍ਰਿਯ ਰਹੀਆਂ ਹਨ।  ਐਪ ਨੇ ਅਕਤੂਬਰ 2019 ਤੋਂ ਸਤੰਬਰ 2020 ਤੱਕ ਦੀਆਂ 42.63 ਕਰੋੜ ਹਿੱਟ ਹਾਸਲ ਕੀਤੇ, ਜਿਨ੍ਹਾਂ ਵਿੱਚੋਂ 37.93 ਕਰੋੜ ਹਿੱਟ ਈਪੀਐਫਓ ਦੀਆਂ ਸੇਵਾਵਾਂ ਨਾਲ ਸਬੰਧਤ ਸਨ। ਉਮੰਗ 'ਤੇ 88% ਉਪਯੋਗਕਰਤਾਵਾਂ ਨਾਲ, ਇਹ ਦਾਅਵਾ ਕਰਨਾ ਵਿੱਚ ਕੋਈ ਅਤਿਕਥਨੀ ਨਹੀਂ ਹੋ ਸਕਦੀ ਕਿ ਈ ਪੀ ਐਫ ਓ  ਉਮੰਗ ਦੀ ਪ੍ਰਸਿੱਧੀ ਦਾ ਇੱਕ ਮੁੱਖ ਕਾਰਨ ਰਿਹਾ ਹੈ।   

ਇਕੋ ਮੋਬਾਈਲ ਐਪ ਤੋਂ ਇਸ ਦੀਆਂ ਸੇਵਾਵਾਂ ਤਕ ਸਧਾਰਣ ਅਤੇ ਅਸਾਨ ਪਹੁੰਚ ਦੀ ਸਹੂਲਤ ਦੇ ਕੇ, ਈਪੀਐਫਓ ਈ-ਗਵਰਨੈਂਸ ਤੋਂ ਐਮ-ਗਵਰਨੈਂਸ ਵਿਚ ਇਕ ਵੱਡੀ ਤਬਦੀਲੀ ਲਿਆਉਣ ਦੇ ਯੋਗ ਹੋਇਆ ਹੈ ਅਤੇ ਦੇਸ਼ ਭਰ ਵਿਚ ਆਪਣੇ ਮੈਂਬਰਾਂ ਦੀਆਂ ਹਥੇਲੀਆਂ ਵਿਚ ਸ਼ਕਤੀ ਅਤੇ ਸਹੂਲਤ ਦੇਣ ਵੱਚ ਕਾਮਯਾਬ ਹੋਇਆ ਹੈ।  ਉਮੰਗ ਐਪ, ਈਪੀਐਫਓ ਲਈ ਆਪਣੇ ਮੈਂਬਰਾਂ ਨੂੰ ਨਿਰਬਾਧੀ ਆਨਲਾਈਨ, ਸੀਮਲੈਸ ਅਤੇ ਨਿਰਵਿਘਨ ਸੇਵਾ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਣ ਸਾਧਨ ਵਜੋਂ ਉਭਰੀ ਹੈ। 

 ------------------------------------------------ 

ਆਰ ਸੀ ਜੇ /ਆਰ ਐਨ ਐਮ/ਆਈ ਏ(Release ID: 1675889) Visitor Counter : 127