ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਸਾਰੀਆਂ ਫਿਕਸਡ ਲਾਈਨਾਂ ਤੋਂ ਮੁਬਾਇਲ ਕਾਲਾਂ ਕਰਨ ਲਈ 15 ਜਨਵਰੀ 2021 ਤੋਂ ਅਗੇਤਰ '0' ਲਗਾ ਕੇ ਡਾਇਲ ਕੀਤਾ ਜਾਵੇਗਾ

ਇਹ ਭਵਿਖ ਦੀ ਵਰਤੋਂ ਲਈ ਲੋੜੀਂਦੇ ਨੰਬਰਾਂ ਦੇ ਸ੍ਰੋਤਾਂ ਨੂੰ ਖਾਲੀ ਕਰਨ ਲਈ ਕੀਤਾ ਗਿਆ ਹੈ

Posted On: 25 NOV 2020 7:09PM by PIB Chandigarh

ਦੂਰ ਸੰਚਾਰ ਵਿਭਾਗ ਨੇ ''ਫਿਕਸਡ ਲਾਈਨ ਅਤੇ ਮੁਬਾਇਲ ਸੇਵਾਵਾਂ ਲਈ ਲੋੜੀਂਦੀ ਮਾਤਰਾ ਵਿੱਚ ਨੰਬਰਾਂ ਦੇ ਸ੍ਰੋਤਾਂ ਨੂੰ ਯਕੀਨੀ ਬਨਾਉਣ ਲਈ'' ਟਰਾਈ ਵੱਲੋਂ ਕੀਤੀਆਂ ਸਿਫਾਰਸ਼ਾਂ ਦੇ ਮੱਦੇਨਜਰ ਲਏ ਹੇਠ ਲਿਖਿਆਂ ਨੂੰ ਲਾਗੂ ਕਰਨ ਲਈ ਇਹ ਫੈਸਲਾ ਲਿਆ ਹੈ :


1. 15 ਜਨਵਰੀ 2021 ਤੋਂ ਸਾਰੀਆਂ ਫਿਕਸਡ ਲਾਈਨ ਤੋਂ ਮੁਬਾਇਲ ਕਾਲ ਕਰਨ ਲਈ ਅਗੇਤਰ '0' ਲਾ ਕੇ ਕਾਲ ਕੀਤੀ ਜਾਵੇਗੀ ।
2. ਫਿਕਸਡ ਤੋਂ ਫਿਕਸਡ, ਮੁਬਾਇਲ ਤੋਂ ਫਿਕਸਡ ਅਤੇ ਮੁਬਾਇਲ ਤੋਂ ਮੁਬਾਇਲ ਕਾਲਾਂ ਦੇ ਡਾਈਲਿੰਗ ਪਲੈਨ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ।
3. ਇਸ ਸੰਬੰਧ ਵਿੱਚ ਉਚਿਤ ਐਲਾਨ ਕੀਤਾ ਜਾਵੇਗਾ I ਇਹ ਐਲਾਨ ਫਿਕਸਡ ਲਾਈਨ ਤੋਂ ਬਿਨਾ 0 ਲਗਾ ਕੇ ਕੀਤੀ ਜਾਣ ਵਾਲੀ ਮੁਬਾਇਲ ਕਾਲ ਤੋਂ ਪਹਿਲਾਂ ਫੋਨ ਤੇ ਸੁਣਾਇਆ ਜਾਵੇਗਾ ।
4. ਸਾਰੇ ਫਿਕਸਡ ਲਾਈਨ ਸਬਸਕਰਾਈਬਰਜ਼ ਨੂੰ '0' ਡਾਇਲਿੰਗ ਫਸਿਲਟੀ ਮੁਹੱਈਆ ਕੀਤੀ ਜਾਵੇਗੀ ।
5. ਇਸ ਨੂੰ ਲਾਗੂ ਕਰਨ ਨਾਲ ਲਗਭਗ ਕੁਲ 2539 ਮਿਲੀਅਨ ਨੰਬਰਿੰਗ ਕੜੀ ਜਨਰੇਟ ਹੋਣ ਦੀ ਸੰਭਾਵਨਾ ਹੈ । ਇਹ ਭਵਿਖ ਦੀ ਵਰਤੋਂ ਲਈ ਲੋੜੀਂਦੇ ਨੰਬਰਾਂ ਦੇ ਸ੍ਰੋਤਾਂ ਨੂੰ ਖਾਲੀ ਕਰਨ ਲਈ ਕੀਤਾ ਗਿਆ ਹੈ ।
6. ਉਚਿਤ ਨੰਬਰਿੰਗ ਸ੍ਰੋਤਾਂ ਨੂੰ ਖਾਲੀ ਕਰਨ ਨਾਲ ਭਵਿਖ ਵਿੱਚ ਹੋਰ ਵਧੇਰੇ ਕੁਨੈਕਸ਼ਨ ਦਿੱਤੇ ਜਾ ਸਕਣਗੇ ਜੋ ਵੱਡੇ ਪੱਧਰ ਤੇ ਮੁਬਾਇਲ ਗ੍ਰਾਹਕਾਂ ਲਈ ਲਾਹੇਵੰਦ ਹੋਵੇਗਾ ।

 

ਉਪਰ ਵਾਲੀ ਤਬਦੀਲੀ ਸਬਸਕ੍ਰਾਈਬਰਜ਼ ਨੂੰ ਘੱਟੋ ਘੱਟ ਖੇਚਲ ਦੇ ਕੇ ਜਰੂਰੀ ਨੰਬਰ ਸ੍ਰੋਤਾਂ ਨੂੰ ਖਾਲੀ ਕਰਨ ਲਈ ਕੀਤੀ ਗਈ ਹੈ ।


ਆਰ.ਸੀ.ਜੇ/ਐਮ



(Release ID: 1675852) Visitor Counter : 190