ਮੰਤਰੀ ਮੰਡਲ

ਕੈਬਨਿਟ ਨੇ ਦ ਇੰਸ‍ਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ ਅਤੇ ਨੀਦਰਲੈਂਡ ਦੇ ਵੇਰੀਨੀਗਿੰਗ ਵੈਨ ਰਜਿਸ‍ਟਰ ਕੰਟਰੋਲਰਸ (ਵੀਆਰਸੀ) ਦੇ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 25 NOV 2020 3:27PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਦ ਇੰਸ‍ਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ)  ਅਤੇ ਨੀਦਰਲੈਂਡ ਦੇ ਵੇਰੀਨੀਗਿੰਗ ਵੈਨ ਰਜਿਸ‍ਟਰ ਕੰਟਰੋਲਰਸ (ਵੀਆਰਸੀ) ਦੇ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਸ ਸਹਿਮਤੀ ਪੱਤਰ ਨਾਲ ਲੇਖਾ ਪ੍ਰਣਾਲੀ ਦੀ ਮਜ਼ਬੂਤੀ ਅਤੇ‍ ਵਿਕਾਸ ਵਿੱਚ ਮਦਦ ਮਿਲੇਗੀ।

 

ਲਾਗੂਕਰਨ ਰਣਨੀਤੀ ਅਤੇ ਟੀਚੇ :

 

i. ਆਈਸੀਏਆਈ ਅਤੇ ਵੀਆਰਸੀ ਨੀਦਰਲੈਂਡ ਵਿੱਚ ਟੈਕਨੀਕਲ ਈਵੈਂਟਸਸੈਮੀਨਾਰ ਅਤੇ ਕਾਨਫਰੰਸਾਂ ਆਯੋਜਿਤ ਕਰਨ ਲਈ ਮਿਲ ਕੇ ਕੰਮ ਕਰਨਗੇ।

 

ii. ਮੈਂਬਰ ਪ੍ਰਬੰਧਨਪੇਸ਼ੇਵਰ ਨੀਤੀਟੈਕਨੀਕਲ ਖੋਜ,  ਪੇਸ਼ੇਵਰ ਸਿੱਖਿਆ,  ਕੰਟੀਨਿਊਇੰਗ ਪ੍ਰੋਫੈਸ਼ਨਲ ਸਿੱਖਿਆ,  ਸਿੱਖਿਆ ਅਤੇ ਪਰੀਖਿਆ  ਦੇ ਨਾਲ-ਨਾਲ ਲੇਖਾ ਸਮਰੱਥਾ  ਦੀ ਸੰਸ‍ਥਾਗਤ ਸਮਰੱਥਾ ਸਿਰਜਣਾ  ਦੇ ਮਾਮਲੇ ਵਿੱਚ ਸਹਿਯੋਗ ਕਰਨਗੇ।

 

iii. ਨੀਦਰਲੈਂਡ ਵਿੱਚ ਦੋਵੇਂ ਸੰਸ‍ਥਾਨ ਲੇਖਾ,  ਵਿੱਤ‍,  ਸੂਚਨਾ ਟੈਕਨੋਲੋਜੀ ਅਤੇ ਆਡਿਟ ਦੇ ਖੇਤਰ ਵਿੱਚ ਸ਼ੌਰਟ ਟਰਮ  ਪ੍ਰੋਫੈਸ਼ਨਲ ਕੋਰਸਾਂ ਦੀ ਪੇਸ਼ਕਸ਼ ਕਰਨਗੇ।

 

iv. ਵਿਦਿਆਰਥੀ ਅਤੇ ਫੈਕਲ‍ਟੀ ਅਦਾਨ-ਪ੍ਰਦਾਨ ਪ੍ਰੋਗਰਾਮਾਂ ਦੇ ਰੂਪ ਵਿੱਚ ਸੰਭਾਵਨਾਵਾਂ ਤੇ ਚਰਚਾ ਕਰਨਗੇ।

 

v. ਭਾਰਤ ਨੀਦਰਲੈਂਡ ਅਤੇ ਅੰਤਰਾਸ਼‍ਟਰੀ ਰੂਪ ਨਾਲ ਉਪਲਬ‍ਧ ਲੇਖਾ ਪੇਸ਼ੇ ਨਾਲ ਸਬੰਧਿਤ ਅਸੀਮਿਤ ਸੂਚਨਾ ਦਾ ਜ਼ਰੂਰਤ ਪੈਣ ਤੇ ਅਦਾਨ-ਪ੍ਰਦਾਨ ਕਰਨਗੇ।  

 

ਲਾਭ  :

ਦੋਹਾਂ ਦੇਸ਼ਾਂ ਦੇ ਪ੍ਰਤਿਸ਼ਠਿਤ ਸੰਸ‍ਥਾਨਾਂ ਦੇ ਦਰਮਿਆਨ ਸਹਿਯੋਗ ਨਾਲ ਭਾਰਤ ਦੇ ਚਾਰਟਰਡ ਅਕਾਊਂਟੈਂਟਾਂ ਲਈ ਰੋਜਗਾਰ  ਦੇ ਅਧਿਕ ਅਵਸਰ ਸਿਰਜਣ ਵਿੱਚ ਮਦਦ ਮਿਲੇਗੀ ਅਤੇ ਭਾਰਤ ਵਿੱਚ ਉੱਥੋਂ ਭੇਜੀ ਗਈ ਅਧਿਕ ਰਕਮ ਆਵੇਗੀ।

 

ਪ੍ਰਭਾਵ  :

 

ਆਈਸੀਏਆਈ ਦੇ ਯੂਰਪੀ ਖੇਤਰ ਵਿੱਚ 1,500 ਤੋਂ ਅਧਿਕ ਅਤੇ ਨੀਦਰਲੈਂਡ ਵਿੱਚ ਲਗਭਗ 80 ਮੈਂਬਰ ਹਨ। ਵੀਆਰਸੀ ਨੂੰ ਸਹਾਇਤਾ ਦੇਣ ਲਈ ਹੋਏ ਸਹਿਮਤੀ ਪੱਤਰ ਨਾਲ ਖੇਤਰ ਦੇ ਏਸੀਏਆਈ ਮੈਂਬਰਾਂ ਨੂੰ ਲਾਭ ਮਿਲੇਗਾ ਅਤੇ ਨੀਦਰਲੈਂਡ ਵਿੱਚ ਆਈਸੀਏਆਈ ਮੈਂਬਰਾਂ ਨੂੰ ਪੇਸ਼ੇਵਰ ਅਵਸਰਾਂ ਦੀਆਂ ਅਧਿਕ ਸੰਭਾਵਨਾਵਾਂ ਪ੍ਰਾਪ‍ਤ ਹੋਣਗੀਆਂ।

 

ਪਿਛੋਕੜ  :

ਦ ਇੰਸ‍ਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ ਭਾਰਤ ਵਿੱਚ ਚਾਰਟਰਡ ਅਕਾਊਂਟੈਂਟਸ ਪੇਸ਼ੇ ਦੀ ਰੈਗੂਲੇਸ਼ਨ ਲਈ ਚਾਰਟਰਡ ਅਕਾਊਂਟੈਂਟਸ ਐਕਟ 1949  ਤਹਿਤ ਸੰਵਿਧਾਨਕ ਸੰਸ‍ਥਾ ਹੈ।  ਵੇਰੀਨੀਗਿੰਗ ਵੈਨ ਰਜਿਸ‍ਟਰ ਕੰਟਰੋਲਰਸ  (ਵੀਆਰਸੀ)  ਦੀ ਸ‍ਥਾਪਨਾ 1988 ਵਿੱਚ ਹੋਈ ਸੀ ਅਤੇ ਇਹ ਸ‍ਵੈ-ਇੱਛੁਕ ਪੇਸ਼ੇਵਰ ਸੰਗਠਨ ਹੈ।  ਇਸ ਦੇ ਮੈਂਬਰ ਲੇਖਾ ਪ੍ਰਬੰਧਨ,  ਵਿੱਤ ਲੇਖਾ,  ਏਕੀਕ੍ਰਿਤ ਰਿਪੋਰਟਿੰਗ,  ਰਣਨੀਤਕ ਕੰਟਰੋਲ,  ਜੋਖ਼ਮ ਪ੍ਰਬੰਧਨ ਅਤੇ ਕਾਰਪੋਰੇਟ ਗਵਰਨੈਂਸ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਹਨ।

 

********

 

ਡੀਐੱਸ



(Release ID: 1675849) Visitor Counter : 95