ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ''ਨਿਸ਼ੰਕ'' ਨੇ ''ਸਸ਼ਕਤੀਕਰਣ ਰਾਹੀਂ ਜ਼ੀਰੋ-ਸ਼ੁਨਯ ਸੇ ਸਸ਼ਕਤੀਕਰਣ'' ਬਾਰੇ ਰਾਸ਼ਟਰੀ ਕਾਨਫਰੰਸ ਨੂੰ ਵਰਚੂਅਲ ਮਾਧਿਅਮ ਰਾਹੀਂ ਸੰਬੋਧਨ ਕੀਤਾ


ਕੈਂਬਰਿਜ ਯੂਨੀਵਰਸਿਟੀ ਨੇ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ ਦੀ ਪ੍ਰਸੰਸਾਂ ਕੀਤੀ ਅਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਸਿੱਖਿਆ ਸੁਧਾਰਾਂ ਦੀ ਅਗਵਾਈ ਲਈ ਸਨਮਾਨਿਤ ਕੀਤਾ

ਐਨ.ਈ.ਪੀ. 2020 ਨੀਤੀ ਪਾਠਕ੍ਰਮ, ਵਿਦਵਤਾ ਅਤੇ ਮੁਲਾਂਕਣ ਸੁਧਾਰਾਂ ਤੇ ਕੇਂਦਰਤ ਹੈ ; ਕੈਂਬਰਿਜ ਯੂਨੀਵਰਸਿਟੀ

Posted On: 25 NOV 2020 4:22PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ''ਨਿਸ਼ੰਕ'' ਨੇ 24 ਨਵੰਬਰ 2020 ਨੂੰ ਸਿਰੀ ਅਰਬਿੰਦੋ ਸੁਸਾਇਟੀ ਵੱਲੋਂ ਆਯੋਜਤ ''ਸਸ਼ਕਤੀਕਰਣ ਰਾਹੀਂ ਜ਼ੀਰੋ-ਸ਼ੁਨਯ ਸੇ ਸਸ਼ਕਤੀਕਰਣ'' ਬਾਰੇ ਰਾਸ਼ਟਰੀ ਕਾਨਫਰੰਸ ਨੂੰ ਵਰਚੂਅਲ ਮਾਧਿਅਮ ਰਾਹੀਂ ਸੰਬੋਧਨ ਕੀਤਾ ਹੈ । ਦੇਸ਼ ਭਰ ਦੇ ਡਿਜ਼ੀਟਲ ਪਲੇਟਫਾਰਮਾਂ ਰਾਹੀਂ ਜੁੜੇ ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ  ਦੀ ਹਾਜਰੀ ਵਿੱਚ, ਸ੍ਰੀ ਪੋਖਰਿਯਾਲ ਨੇ 40 ਤੋਂ ਜ਼ਿਆਦਾ ਸਿੱਖਿਆ ਅਧਿਕਾਰੀਆਂ ਨੂੰ ਲੀਡਰਸ਼ਿਪ ਲਈ ਅਤੇ 26 ਅਧਿਆਪਕਾਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਨਵੀਨਤਮ ਅਭਿਆਸਾਂ ਲਈ ਸਨਮਾਨਿਤ ਕੀਤਾ ਹੈ । ਮੰਤਰੀ ਨੇ, ਇੰਨੋਵੇਸ਼ਨ ਐਂਡ ਲੀਡਰਸ਼ਿਪ ਕੇਸ ਬੁੱਕ-ਕੋਵਿਡ ਐਡੀਸ਼ਨ ਵੀ ਲਾਂਚ ਕੀਤਾ ਹੈ । ਇਹਨਾ ਈ ਬੁਕਸ ਵਿੱਚ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਵਲੋਂ ਨਵੀਨਤਮ ਯਤਨਾਂ ਅਤੇ ਕੰਮਕਾਜ ਨੂੰ ਸ਼ਾਮਲ ਕੀਤਾ ਗਿਆ ਹੈ ।
ਸ੍ਰੀ ਅਰਬਿੰਦੋ ਘੋਸ਼ ਨੂੰ ਯਾਦ ਕਰਦਿਆਂ ਸ੍ਰੀ ਪੋਖਰਿਯਾਲ ਨੇ ਭਾਰਤ ਦੀ ਸ਼ਾਨਦਾਰ ਸਿੱਖਿਆ ਵਿਰਾਸਤ ਨੂੰ ਦੁਹਰਾਇਆ ਜਿਸ ਵਿੱਚ ਵਿਸ਼ਵ ਪ੍ਰਸਿਧ ਯੂਨੀਵਰਸਿਟੀਆਂ ਜਿਵੇਂ ਨਾਲੰਦਾ ਅਤੇ ਤਕਸ਼ਿਲਾ ਪ੍ਰਫੁਲਤ ਹੋਈਆਂ ਅਤੇ ''ਵਸੂਦੇਵ ਕੁਟੁੰਬਕਮ'' ਦੇ ਨਾਅਰੇ ਅਨੁਸਾਰ ਵਿਸ਼ਵ ਭਰ ਤੋਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ।
ਕੇਂਦਰੀ ਮੰਤਰੀ ਨੇ ਕਿਹਾ ਕਿ ਐਨ.ਈ.ਪੀ. 2020 ਦੇਸ਼ ਦੇ ਸਿੱਖਿਆ ਇਤਿਹਾਸ ਵਿੱਚ ਇੱਕ ਸਭ ਤੋਂ ਸਰਬ ਵਿਆਪਕ ਤੇ ਭਵਿਖਤ ਨੀਤੀ ਦਸਤਾਵੇਜ ਹੈ । ਉਹਨਾ ਨੇ ਕਿਹਾ ਕਿ ਐਨ.ਈ.ਪੀ. ਨਵੇਂ ਭਾਰਤ ਲਈ ਨੀਂਹ ਰੱਖ ਰਹੀ ਹੈ ਜੋ ਯੋਗਤਾਵਾਂ, ਕੁਸ਼ਲਤਾ ਅਤੇ ਬੱਚਿਆਂ ਦੀ ਨਾਜ਼ੁਕ ਸੋਚ ਦੇ ਵਿਕਾਸ ਤੇ ਕੇਂਦਰਤ ਹੈ । ਉਹਨਾ ਨੇ ਲੋਕਾਂ ਨੂੰ ਜੋਰਦਾਰ ਅਪੀਲ ਕਰਦਿਆਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਪੱਕੇ ਇਰਾਦੇ ਨਾਲ ਕੰਮ ਕਰਨਾ ਚਾਹੀਦਾ ਹੈ ।
ਸ੍ਰੀ ਪੋਖਰਿਯਾਲ ਨੇ ਇਹਨਾ ਪਹਿਲਕਦਮੀਆਂ ਨੂੰ ਲਾਂਚ ਕਰਨ ਵਾਲੇ ਆਯੋਜਕਾਂ ਨੂੰ ਵਧਾਈ ਦਿੱਤੀ ਕਿਉਂਕਿ ਇਹ ਪਹਿਲਕਦਮੀਆਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਆਤਮਨਿਰਭਰ ਭਾਰਤ ਅਤੇ ''ਏਕ ਭਾਰਤ ਸ਼੍ਰੇਸ਼ਠ ਭਾਰਤ'' ਦੀ ਸੋਚ ਨੂੰ ਮਜ਼ਬੂਤ ਕਰੇਗੀ । ਸ੍ਰੀ ਪੋਖਰਿਯਾਲ ਨੇ ਆਯੋਜਕਾਂ ਅਤੇ ਕੈਂਬਰਿਜ ਯੂਨੀਵਰਸਿਟੀ ਦੇ ਸ੍ਰੀ ਰੋਡ ਸਮਿਥ ਸਮੇਤ ਪ੍ਰਤੀਨਿਧਾਂ ਨੂੰ ਯਕੀਨ ਦੁਆਇਆ ਕਿ ਭਾਰਤ ਸਿੱਖਿਆ ਦੇ ਖੇਤਰ ਵਿੱਚ ਇੱਕ ਆਗੂ ਵਜੋਂ ਆਪਣੀ ਭੂਮਿਕਾ ਨੂੰ ਅੱਗੇ ਲੈ ਕੇ ਜਾਵੇਗਾ ।
ਸ੍ਰੀ ਰੋਡ ਸਮਿਥ ਮੈਨੇਜਿੰਗ ਡਾਇਰੈਕਟਰ ਗਲੋਬਲ ਐਜੂਕੇਸ਼ਨ, ਕੈਂਬਰਿਜ ਯੂਨੀਵਰਸਿਟੀ ਪ੍ਰੈਸ ਨੇ ਭਾਰਤ ਵਿੱਚ ਸਿੱਖਿਆ ਦੇ ਇਤਿਹਾਸ ਬਾਰੇ ਬੋਲਦਿਆਂ ਕਿਹਾ ''ਵਿਸ਼ਵ ਵਿੱਚ ਸਿੱਖਿਆ ਅਤੇ ਖੋਜ ਮਹੱਤਵ ਪੂਰਨ ਸੰਦ ਹਨ I ਭਾਰਤ ਦੇ ਸਿੱਖਿਆ  ਸਿਸਟਮ ਦਾ ਬਹੁਤ ਪੁਰਾਣਾ ਅਤੇ ਸ਼ਾਨਦਾਰ ਇਤਿਹਾਸ ਹੈ I ਵਿਸ਼ਵ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ 700 ਬੀ.ਸੀ. ਵਿੱਚ ਸਥਾਪਿਤ ਕੀਤੀ ਗਈ ਸੀ, ਜਦਕਿ ਪਹਿਲਾ ਅਤੇ ਸਭ ਤੋਂ ਪੁਰਾਣਾ ਏਸ਼ੀਆ ਦਾ ਮਹਿਲਾ ਕਾਲਜ ਕੋਲਕਾਤਾ ਵਿੱਚ ਸਥਾਪਿਤ ਕੀਤਾ ਗਿਆ ਸੀ । ਟਰਿਗਨੋਮੈਟਰੀ, ਕੈਲਕੁਲੈਸ ਅਤੇ ਐਲਜ਼ੈਬਰਾ ਦਾ ਅਧਿਐਨ ਭਾਰਤ ਤੋਂ ਹੀ ਸ਼ੁਰੂ ਹੋਇਆ ਸੀ''।
ਉਹਨਾ ਨੇ ਕਿਹਾ ਕਿ ਵਿਸ਼ਵ ਦੀ ਮੋਹਰੀ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਨੇ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ ਦੀ ਪ੍ਰਸੰਸਾ ਕੀਤੀ ਅਤੇ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ''ਨਿਸ਼ੰਕ'' ਨੂੰ ਵਿਦਿਅਕ ਢਾਂਚੇ ਵਿੱਚ ਲਚਕਤਾ ਅਤੇ  ਇਕਸਾਰਤਾ ਲਿਆਉਣ ਲਈ ਸਿੱਖਿਆ ਸੁਧਾਰਾਂ ਦੀ ਅਗਵਾਈ ਕਰਨ ਲਈ ਸਨਮਾਨਿਤ ਕੀਤਾ ਗਿਆ । ਉਹਨਾ ਨੇ ਕੇਂਦਰੀ ਸਿੱਖਿਆ ਮੰਤਰੀ ਦੀ ਰਾਸ਼ਟਰੀ ਸਿੱਖਿਆ ਨੀਤੀ 2020 ਰਾਹੀਂ ਟਿਕਾਊ ਸਿੱਖਿਆ ਲਈ ਪ੍ਰਤੀਬੱਧਤਾ ਦੀ ਪ੍ਰਸੰਸਾ ਕੀਤੀ ।
ਉਹਨਾ ਹੋਰ ਕਿਹਾ ਕਿ ਪਿਛਲੇ 7 ਦਹਾਕਿਆਂ ਤੋਂ ਭਾਰਤ ਨੇ ਮੁੱਖ ਤੌਰ ਤੇ ਸਿੱਖਿਆ ਦੇ ਪ੍ਰਸਾਰ ਪਹੁੰਚ ਤੇ ਧਿਆਨ ਕੇਂਦਰਤ ਕੀਤਾ ਹੈ I ਹੁਣ ਐਨ.ਈ.ਪੀ. 2020 ਦੇ ਹਾਲ ਹੀ ਵਿੱਚ ਲਾਂਚ ਕਰਨ ਤੋਂ ਬਾਅਦ ਸਹੀ ਅਰਥਾਂ ਵਿੱਚ ਪਾਠਕ੍ਰਮ ਵਿਦਵਤਾ ਅਤੇ ਮੁਲਾਂਕਣ ਸੁਧਾਰਾਂ ਤੇ ਧਿਆਨ ਕੇਂਦਰਤ ਕੀਤਾ ਗਿਆ ਹੈ ਕਿ ਇਹ ਯਾਦ ਕਰਨ ਦੇ ਸੱਭਿਆਚਾਰ ਦੀ ਭੂਮਿਕਾ ਤੋਂ ਪਰਾਂ ਹੋ ਕੇ ਸਿੱਖਿਆ ਢਾਂਚੇ ਨੂੰ ਸਹੀ ਸਮਝਣ ਵੱਲ ਲੈ ਜਾਣ ਦਾ ਵਾਅਦਾ ਕਰਦੀ ਹੈ । ਕੈਂਬਰਿਜ ਯੂਨੀਵਰਸਿਟੀ ਦੀ ਕੈਂਬਰਿਜ ਪਾਰਟਰਸ਼ਿਪ ਫਾਰ ਐਜੂਕੇਸ਼ਨ ਵਿਸ਼ਵ ਵਿੱਚ ਸਰਕਾਰਾਂ ਨਾਲ ਮਿਲ ਕੇ ਮਿਆਰੀ ਇਕਸਾਰ ਸਿੱਖਿਆ ਸਿਸਟਮ ਵਿਕਸਤ ਕਰਦੀ ਹੈ ।

 

ਐਨ.ਬੀ./ਕੇ.ਪੀ./ਏ.ਕੇ.



(Release ID: 1675758) Visitor Counter : 133