ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
10ਵਾਂ ਰਾਸ਼ਟਰੀ ਵਿਗਿਆਨ ਫਿਲਮ ਉਤਸਵ ਵਰਚੁਅਲ ਰੂਪ ਵਿੱਚ ਸ਼ੁਰੂ ਹੋਇਆ
ਇਸ ਉਤਸਵ ਵਿੱਚ ਦਸ ਮੈਂਬਰੀ ਜਿਊਰੀ ਦੁਆਰਾ ਚੁਣੀਆਂ ਗਈਆਂ 110 ਫ਼ਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ
ਇਨ੍ਹਾਂ ਵਿੱਚ ਹਿੰਦੀ, ਅੰਗਰੇਜ਼ੀ, ਉਰਦੂ, ਮਲਿਆਲਮ, ਕਸ਼ਮੀਰੀ, ਬੰਗਾਲੀ, ਮਰਾਠੀ, ਪੰਜਾਬੀ ਅਤੇ ਤਮਿਲ ਭਾਸ਼ਾਵਾਂ ਦੀਆਂ ਫਿਲਮਾਂ ਸ਼ਾਮਲ ਹਨ
Posted On:
24 NOV 2020 8:27PM by PIB Chandigarh
ਵਿਗਿਆਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਭਾਰਤ ਦੇ ਉਦੇਸ਼ ਨਾਲ ਹਰੇਕ ਸਾਲ ਆਯੋਜਿਤ ਕੀਤੇ ਜਾਣ ਵਾਲੇ ਭਾਰਤੀ ਰਾਸ਼ਟਰੀ ਵਿਗਿਆਨ ਫਿਲਮ ਉਤਸਵ ਦੇ 10 ਵੇਂ ਸੰਸਕਰਣ ਦੀ ਵਰਚੁਅਲ ਰੂਪ ਨਾਲ ਸ਼ੁਰੂਆਤ ਹੋ ਗਈ ਹੈ। ਇਹ ਫਿਲਮ ਉਤਸਵ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਦੀ ਖੁਦਮੁਖਤਿਆਰ ਸੰਸਥਾ ਵਿਗਿਆਨ ਪ੍ਰਸਾਰ ਅਤੇ ਤ੍ਰਿਪੁਰਾ ਰਾਜ ਵਿਗਿਆਨ ਅਤੇ ਟੈਕਨੋਲੋਜੀ ਕੌਂਸਲ ਦੁਆਰਾ ਸਾਂਝੇ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫਿਲਮ ਦਾ ਉਦਘਾਟਨ ਮੰਗਲਵਾਰ ਨੂੰ ਤ੍ਰਿਪੁਰਾ ਦੇ ਉਪ ਮੁੱਖ ਮੰਤਰੀ ਜਿਸ਼ਣੁ ਦੇਵ ਵਰਮਾ ਨੇ ਕੀਤਾ। ਇਹ ਚਾਰ ਰੋਜ਼ਾ ਔਨਲਾਈਨ ਫਿਲਮ ਉਤਸਵ 24 ਤੋਂ 27 ਨਵੰਬਰ 2020 ਤੱਕ ਚਲੇਗਾ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਫਿਲਮਾਂ ਦੇ ਮਾਧਿਅਮ ਰਾਹੀਂ ਆਮ ਲੋਕਾਂ ਤੱਕ ਵਿਗਿਆਨ ਫੈਲਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉੱਤਰ-ਪੂਰਬ ਭਾਰਤ ਅਤੇ ਖ਼ਾਸ ਕਰਕੇ ਤ੍ਰਿਪੁਰਾ ਵਿੱਚ, ਜੋ ਸੱਭਿਆਚਾਰਕ ਅਤੇ ਜੈਵ ਵਿਭਿੰਨਤਾ ਦੇ ਨਾਲ-ਨਾਲ ਵਿਲੱਖਣ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਹੈ, ਫਿਲਮਾਂ ਦੇ ਜ਼ਰੀਏ ਵਿਗਿਆਨ ਨੂੰ ਆਮ ਲੋਕਾਂ ਤੱਕ ਲਿਜਾਣ ਦੀ ਪਹਿਲ ਸ਼ਲਾਘਾਯੋਗ ਹੈ। ਇਹ ਪਹਿਲ ਇਸ ਖੇਤਰ ਦੇ ਲੋਕਾਂ ਵਿੱਚ ਵਿਗਿਆਨਕ ਚੇਤਨਾ ਦੇ ਵਿਕਾਸ ਵਿੱਚ ਸਹਾਇਤਾ ਕਰੇਗੀ। ”
ਤ੍ਰਿਪੁਰਾ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਸਕੱਤਰ ਤਨੁਸ਼੍ਰੀ ਦੇਵ ਵਰਮਾ ਨੇ ਕਿਹਾ, “ਕੋਵਿਡ-19 ਦੇ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਦੇ ਨਾਲ-ਨਾਲ, ਸਾਨੂੰ ਇਹ ਮੌਕਾ ਮਿਲਿਆ ਹੈ ਕਿ ਅਸੀਂ ਇਸ ਔਨਲਾਈਨ ਪ੍ਰੋਗਰਾਮ ਰਾਹੀਂ ਵਿਸ਼ਾਲ ਆਬਾਦੀ ਤੱਕ ਪਹੁੰਚ ਸਕਦੇ ਹਾਂ, ਜਿਸ ਦਾ ਭਾਰੀ ਲਾਭ ਲੋਕਾਂ ਨੂੰ ਹੋ ਸਕਦਾ ਹੈ। ਆਪਣੀ ਵਿਲੱਖਣ ਭੂਗੋਲਿਕ ਸਥਿਤੀ, ਜੀਵ-ਵਿਭਿੰਨਤਾ ਅਤੇ ਜੀਵਨ ਸ਼ੈਲੀ ਦੇ ਕਾਰਨ, ਤ੍ਰਿਪੁਰਾ ਸਮੇਤ ਸਮੁੱਚਾ ਉੱਤਰ-ਪੂਰਬ ਭਾਰਤ ਫਿਲਮਾਂ ਦੇ ਨਿਰਮਾਣ ਲਈ ਇੱਕ ਪ੍ਰਮੁੱਖ ਕੇਂਦਰ ਬਣ ਸਕਦਾ ਹੈ ਜਿਸਦਾ ਉਦੇਸ਼ ਨੌਜਵਾਨਾਂ ਅਤੇ ਸੱਭਿਆਚਾਰਕ ਭਾਈਚਾਰੇ ਲਈ ਵਿਗਿਆਨਕ ਦ੍ਰਿਸ਼ਟੀਕੋਣ ਵਿਕਸਿਤ ਕਰਨਾ ਹੈ। "
ਵਿਗਿਆਨ ਪ੍ਰਸਾਰ ਦੇ ਡਾਇਰੈਕਟਰ ਡਾ. ਨਕੁਲ ਪਰਾਸ਼ਰ ਨੇ ਕਿਹਾ ਕਿ “ਤਿੰਨ ਦਹਾਕਿਆਂ ਦੀ ਯਾਤਰਾ ਵਿੱਚ ਵਿਗਿਆਨ ਪ੍ਰਸਾਰ ਨੇ ਲੋਕਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਨਾਲ ਨਿਰੰਤਰ ਜੋੜਿਆ ਹੈ। ਵਿਗਿਆਨ ਫਿਲਮ ਉਤਸਵ ਇਸ ਯਾਤਰਾ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਹ ਪ੍ਰੋਗਰਾਮ ਮਾਰਚ ਵਿੱਚ ਅਗਰਤਲਾ ਵਿੱਚ ਇਸ ਸਾਲ ਤਾਲਾਬੰਦੀ ਤੋਂ ਪਹਿਲਾਂ ਆਯੋਜਿਤ ਕੀਤਾ ਜਾਣਾ ਸੀ, ਤਿਆਰੀਆਂ ਮੁਕੰਮਲ ਹੋ ਗਈਆਂ ਸਨ। ਹਾਲਾਂਕਿ, ਮਹਾਮਾਰੀ ਦੇ ਫੈਲਣ ਦੇ ਮੱਦੇਨਜ਼ਰ, ਵਿਗਿਆਨ ਫਿਲਮ ਉਤਸਵ ਨੂੰ ਮੁਲਤਵੀ ਕਰਨਾ ਪਿਆ ਅਤੇ ਹੁਣ ਇਹ ਵਰਚੁਅਲੀ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਪੂਰੀ ਦੁਨੀਆ ਦੀ ਨਜ਼ਰ ਵੈਕਸੀਨ ਦੇ ਵਿਕਾਸ 'ਤੇ ਕੇਂਦ੍ਰਿਤ ਹੈ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲਾ ਰਾਸ਼ਟਰੀ ਵਿਗਿਆਨ ਫਿਲਮ ਉਤਸਵ ਇਸ ਦੇ ਅਸਲ ਰੂਪ ਵਿੱਚ ਆਯੋਜਿਤ ਕੀਤਾ ਜਾਵੇਗਾ।”
ਇਸ ਸਲਾਨਾ ਫਿਲਮ ਉਤਸਵ ਵਿੱਚ ਇਸ ਸਾਲ ਵੱਖ-ਵੱਖ ਭਾਸ਼ਾਵਾਂ ਦੀਆਂ ਕੁੱਲ 372 ਫਿਲਮਾਂ ਪ੍ਰਾਪਤ ਹੋਈਆਂ ਹਨ। ਇਸ ਵਿੱਚ ਦਸ ਮੈਂਬਰੀ ਜਿਊਰੀ ਦੁਆਰਾ ਚੁਣੀਆਂ ਗਈਆਂ 115 ਫਿਲਮਾਂ ਇਸ ਔਨਲਾਈਨ ਵਿਗਿਆਨ ਫਿਲਮ ਉਤਸਵ ਦੌਰਾਨ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਹਿੰਦੀ, ਅੰਗਰੇਜ਼ੀ, ਉਰਦੂ, ਮਲਿਆਲਮ, ਕਸ਼ਮੀਰੀ, ਬੰਗਾਲੀ, ਮਰਾਠੀ, ਪੰਜਾਬੀ ਅਤੇ ਤਮਿਲ ਭਾਸ਼ਾਵਾਂ ਦੀਆਂ ਫਿਲਮਾਂ ਸ਼ਾਮਲ ਹਨ। ਇਹ ਫਿਲਮਾਂ ਵੱਖ-ਵੱਖ ਪੇਸ਼ੇਵਰਾਂ, ਸੰਸਥਾਵਾਂ, ਨਿਰਮਾਤਾਵਾਂ, ਵਿਦਿਆਰਥੀਆਂ ਅਤੇ ਵੱਖ-ਵੱਖ ਉਮਰ ਸਮੂਹਾਂ ਦੇ ਲੋਕਾਂ ਦੁਆਰਾ ਬਣਾਈਆਂ ਗਈਆਂ ਹਨ। ਦਸਤਾਵੇਜ਼ੀ, ਦਸਤਾਵੇਜ਼-ਡਰਾਮਾ, ਐਨੀਮੇਸ਼ਨ ਅਤੇ ਵਿਗਿਆਨ ਕਲਪਨਾ ਦੀਆਂ ਸ਼੍ਰੇਣੀਆਂ ਦੀਆਂ ਫਿਲਮਾਂ ਨੂੰ ਇਸ ਤਿਉਹਾਰ ਲਈ ਸੱਦਾ ਦਿੱਤਾ ਗਿਆ ਸੀ। ਇਹ ਫਿਲਮਾਂ ਵਿਗਿਆਨ, ਟੈਕਨੋਲੋਜੀ, ਨਵੀਨਤਾ, ਊਰਜਾ, ਵਾਤਾਵਰਣ, ਜਲ ਪ੍ਰਬੰਧਨ, ਸਿਹਤ ਅਤੇ ਦਵਾਈ, ਜੀਵਨੀ, ਖੇਤੀਬਾੜੀ, ਰਵਾਇਤੀ ਗਿਆਨ ਅਤੇ ਵਿਗਿਆਨ ਦੇ ਇਤਿਹਾਸ ਵਰਗੇ ਵਿਸ਼ਿਆਂ 'ਤੇ ਕੇਂਦ੍ਰਿਤ ਹਨ।
ਇਹ ਫਿਲਮ ਉਤਸਵ ਵਿੱਚ ਮੁੱਖ ਤੌਰ 'ਤੇ ਸਰਕਾਰੀ ਗ੍ਰਾਂਟ 'ਤੇ ਅਧਾਰਿਤ ਫਿਲਮਾਂ ਦੇ ਨਾਲ-ਨਾਲ ਸੁਤੰਤਰ ਫਿਲਮ ਨਿਰਮਾਤਾਵਾਂ, ਮੀਡੀਆ ਅਧਿਐਨ ਸੰਸਥਾਵਾਂ, ਕਾਲਜ ਵਿਦਿਆਰਥੀਆਂ ਅਤੇ ਯੂਨੀਵਰਸਿਟੀਆਂ ਅਤੇ ਸਕੂਲੀ ਵਿਦਿਆਰਥੀਆਂ ਦੀਆਂ ਫਿਲਮਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਫਿਲਮਾਂ ਦੀ ਸਕ੍ਰੀਨਿੰਗ ਦੇ ਨਾਲ-ਨਾਲ ਇਹ ਵਰਚੁਅਲ ਉਤਸਵ ਵਿਗਿਆਨ, ਮੀਡੀਆ, ਸਿਹਤ ਅਤੇ ਸਿਨੇਮਾਗ੍ਰਾਫੀ ਜਿਹੇ ਵਿਸ਼ਿਆਂ 'ਤੇ ਵੀ ਵਿਚਾਰ ਵਟਾਂਦਰੇ ਕਰੇਗਾ। ਸਮਾਗਮ ਦੇ ਆਖ਼ਰੀ ਦਿਨ ਪੁਰਸਕਾਰ ਹਾਸਲ ਕਰਨ ਵਾਲੀਆਂ ਸ਼ਾਨਦਾਰ ਵਿਗਿਆਨ ਫਿਲਮਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।
ਵਿਗਿਆਨ ਪ੍ਰਸਾਰ ਦੇ ਸੀਨੀਅਰ ਵਿਗਿਆਨੀ ਅਤੇ ਭਾਰਤੀ ਰਾਸ਼ਟਰੀ ਵਿਗਿਆਨ ਫਿਲਮ ਉਤਸਵ ਦੇ ਮੁਖੀ ਨਿਮਿਸ਼ ਕਪੂਰ ਨੇ ਇੰਡੀਆ ਸਾਇੰਸ ਵਾਇਰ ਨੂੰ ਦੱਸਿਆ ਕਿ "ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ, ਊਰਜਾ, ਵਾਤਾਵਰਣ, ਦਵਾਈ, ਖੇਤੀਬਾੜੀ ਅਤੇ ਰਵਾਇਤੀ ਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਫ਼ਿਲਮਾਂ ਦੇ ਮਾਧਿਅਮ ਰਾਹੀਂ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਪ੍ਰਫੁੱਲਤ ਕਰਨ ਲਈ ਇਸਦਾ ਆਯੋਜਨ ਕੀਤਾ ਜਾਂਦਾ ਹੈ।" ਵਿਗਿਆਨ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ, ਇਸਦਾ ਉਦੇਸ਼ ਵਿਗਿਆਨ ਅਧਾਰਿਤ ਫਿਲਮਾਂ ਅਤੇ ਉਨ੍ਹਾਂ ਦੇ ਨਿਰਮਾਤਾਵਾਂ ਦੇ ਕੰਮ ਨੂੰ ਉਤਸ਼ਾਹਿਤ ਕਰਨਾ ਵੀ ਹੈ। ”
ਇਸ ਮੌਕੇ ਪ੍ਰਸਿੱਧ ਫਿਲਮ ਨਿਰਮਾਤਾ ਗਿਰੀਸ਼ ਕਾਸਾਰਵੱਲੀ, ਮਸ਼ਹੂਰ ਫਿਲਮ ਨਿਰਮਾਤਾ ਅਤੇ ਸਿਨੇਮਾ ਸਿੱਖਿਆ ਸ਼ਾਸਤਰੀ ਅਭਿਜੀਤ ਦਾਸ ਗੁਪਤਾ, ਮੀਡੀਆ ਅਕਾਦਮਿਕ ਸ਼ੰਭੂਨਾਥ ਸਿੰਘ ਅਤੇ ਦੂਰਦਰਸ਼ਨ ਦੇ ਵਧੀਕ ਡਾਇਰੈਕਟਰ ਜਨਰਲ ਅਨਿਲ ਕੁਮਾਰ ਸ੍ਰੀਵਾਸਤਵ ਨੇ ਵੀ ਇਸ ਮੌਕੇ ਵਿਗਿਆਨਕ ਚੇਤਨਾ ਦੇ ਪ੍ਰਸਾਰ ਵਿੱਚ ਉਤਸਵ ਦੀ ਮਹੱਤਤਾ 'ਤੇ ਚਾਨਣਾ ਪਾਇਆ।
ਇਸ ਸਾਲ 18-22 ਮਾਰਚ ਨੂੰ 10 ਵਾਂ ਭਾਰਤੀ ਰਾਸ਼ਟਰੀ ਵਿਗਿਆਨ ਫਿਲਮ ਉਤਸਵ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿੱਚ ਆਯੋਜਿਤ ਕੀਤਾ ਜਾਣਾ ਸੀ। ਹਾਲਾਂਕਿ, ਕੋਵਿਡ-19 ਦੇ ਕਾਰਨ ਫਿਲਮ ਉਤਸਵ ਵਰਚੁਅਲ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿਗਿਆਨ ਫਿਲਮ ਉਤਸਵ ਨਾਲ ਵਿਗਿਆਨ ਪ੍ਰਸਾਰ ਦੀ ਵੈੱਬਸਾਈਟ 'ਤੇ ਜਾ ਕੇ ਵਰਚੁਅਲ ਰੂਪ ਨਾਲ ਜੁੜਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ 9ਵਾਂ ਭਾਰਤੀ ਵਿਗਿਆਨ ਫਿਲਮ ਉਤਸਵ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਸੀ।
*****
ਐੱਨਬੀ/ਕੇਜੀਐੱਸ/(ਇੰਡੀਆ ਸਾਇੰਸ ਵਾਇਰ)
(Release ID: 1675519)
Visitor Counter : 207