ਸੰਸਦੀ ਮਾਮਲੇ

ਭਾਰਤ ਦੇ ਰਾਸ਼ਟਰਪਤੀ 25 ਨਵੰਬਰ ਨੂੰ ਗੁਜਰਾਤ ’ਚ ਕੇਵਡੀਆ ਵਿਖੇ 80ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਕਾਨਫ਼ਰੰਸ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਇਸ ਕਾਨਫ਼ਰੰਸ ਦੇ ਸਮਾਰੋਹ ’ਚ ਵਰਚੁਅਲੀ ਮੌਜੂਦ ਰਹਿਣਗੇ ਤੇ ਸੰਬੋਧਨ ਕਰਨਗੇ

Posted On: 24 NOV 2020 3:24PM by PIB Chandigarh

ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਕਾਨਫ਼ਰੰਸ ਦਾ ਸ਼ਤਾਬਦੀ ਵਰ੍ਹਾ ਮਨਾਉਣ ਲਈ ਇਸ ਸਾਲ ਦੀ ਕਾਨਫ਼ਰੰਸ 25–26 ਨਵੰਬਰ ਨੂੰ ਗੁਜਰਾਤ ਦੇ ਕੇਵਡੀਆ ਵਿਖੇ ਰੱਖੀ ਗਈ ਹੈ। ਇਹ ਜਾਦਕਾਰੀ ਅੱਜ ਗਾਂਧੀਨਗਰ ’ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨੇ ਦਿੱਤੀ।

 

ਸ਼੍ਰੀ ਓਮ ਬਿਰਲਾ ਨੇ ਇਹ ਵੀ ਸੂਚਿਤ ਕੀਤਾ ਕਿ ਇਸ ਕਾਨਫ਼ਰੰਸ ਦਾ ਉਦਘਾਟਨ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ 25 ਨਵੰਬਰ, 2020 ਨੂੰ ਸਵੇਰੇ 11 ਵਜੇ ਕਰਨਗੇ। ਭਾਰਤ ਦੇ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ. ਵੈਂਕਈਆ ਨਾਇਡੂ ਵੀ ਇਸ ਵਿੱਚ ਹਿੱਸਾ ਲੈਣਗੇ।

 

ਗੁਜਰਾਤ ਦੇ ਮਾਣਯੋਗ ਰਾਜਪਾਲ ਸ਼੍ਰੀ ਆਚਾਰਿਆ ਦੇਵਰਤ, ਗੁਜਰਾਤ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਵਿਜੇ ਰੁਪਾਣੀ ਅਤੇ ਹੋਰ ਪਤਵੰਤੇ ਸੱਜਣ ਵੀ ਇਸ ਕਾਨਫ਼ਰੰਸ ਵਿੱਚ ਮੌਜੂਦ ਰਹਿਣਗੇ। ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਤੇ ਵਿਧਾਨ ਪਰਿਸ਼ਦਾਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਇਸ ਮੌਕੇ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਰਾਜ ਵਿਧਾਨ ਸਭਾਵਾਂ ਦੇ ਸਕੱਤਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਵੀ ਇਸ ਮੌਕੇ ਹਾਜ਼ਰ ਰਹਿਣ ਦੀ ਸੰਭਾਵਨਾ ਹੈ। ਗੁਜਰਾਤ, ਰਾਸ਼ਟਰ–ਪਿਤਾ ਮਹਾਤਮਾ ਗਾਂਧੀ ਦਾ ਜਨਮ–ਅਸਥਾਨ ਹੈ, ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਦੇ ਜਬਰ ਤੇ ਜ਼ੁਲਮ ਦਾ ਸਾਹਮਣਾ ਕਰਦਿਆਂ ਆਜ਼ਾਦੀ ਦੀ ਜੰਗ ਲੜੀ।

 

 

ਇਹ ਰਾਜ ਭਾਰਤ ਦੇ ਲੌਹ–ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ–ਸਥਾਨ ਵੀ ਹੈ, ਜਿਨ੍ਹਾਂ ਨੇ ਰਾਸ਼ਟਰ ਨੂੰ ਇਕਜੁੱਟ ਕੀਤਾ, ਜੋ ਪੰਜ ਸੌ ਤੋਂ ਵੀ ਵੱਧ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਗੁਜਰਾਤ ਵਿੱਚ ਵਿਸ਼ਵ ਦੀ ਸਭ ਤੋਂ ਵਿਸ਼ਾਲ ਪ੍ਰਤਿਮਾ – ‘ਸਟੈਚੂ ਆਵ੍ ਯੂਨਿਟੀ’ (ਏਕਤਾ ਦਾ ਬੁੱਤ) ਵੀ ਮੌਜੂਦ ਹੈ। ਇਹ ਭਾਰਤ ਦੀ ਏਕਤਾ ਤੇ ਸੰਘੀ ਅਖੰਡਤਾ ਦਾ ਪ੍ਰਤੀਕ ਹੈ।

 

ਉਨ੍ਹਾਂ ਇਹ ਵੀ ਕਿਹਾ ਕਿ 26 ਨਵੰਬਰ ਭਾਰਤ ਦੇ ਜਮਹੂਰੀ ਇਤਿਹਾਸ ਲਈ ਇੱਕ ਇਤਿਹਾਸਕ ਤਰੀਕ ਹੈ ਕਿਉਂਕਿ ਇਹ ਦਿਨ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਵਰ੍ਹਾ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਕਾਨਫ਼ਰੰਸ ਦੇ ਸ਼ਤਾਬਦੀ–ਵਰ੍ਹੇ ਵਜੋਂ ਵੀ ਮਨਾਇਆ ਜਾ ਰਿਹਾ ਹੈ। ‘ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਕਾਨਫ਼ਰੰਸ’ ਦੀ ਸ਼ੁਰੂਆਤ 1921 ’ਚ ਹੋਈ ਸੀ। ਇਨ੍ਹਾਂ ਸਾਰੇ ਸਾਲਾਂ ਦੌਰਾਨ, ਇਹ ਕਾਨਫ਼ਰੰਸ ਜਮਹੂਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਨਵੇਂ ਅਨੁਭਵ, ਵਿਚਾਰ ਤੇ ਸੁਝਾਅ ਸਾਂਝੇ ਕਰਨ ਦਾ ਇੱਕ ਮੰਚ ਸਿੱਧ ਹੋਈ ਹੈ।

 

 

ਸ਼੍ਰੀ ਓਮ ਬਿਰਲਾ ਨੇ ਇਹ ਵੀ ਕਿਹਾ ਕਿ ਇਸ ਵਰ੍ਹੇ ਦੀ ਕਾਨਫ਼ਰੰਸ ਦਾ ਵਿਸ਼ਾ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਦਰਮਿਆਨ ਇੱਕਸੁਰ ਤਾਲਮੇਲ ਜੀਵੰਤ ਲੋਕਤੰਤਰ ਦੀ ਕੁੰਜੀਹੈ। ਇਸ ਕਾਨਫ਼ਰੰਸ ਦੌਰਾਨ ਵਿਧਾਨ ਸਭਾਵਾਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਭਾਰਤੀ ਜਮਹੂਰੀਅਤ ਨੂੰ ਮਜ਼ਬੂਤ ਕਰਨ ਤੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜਮਹੂਰੀਅਤ ਦੇ ਤਿੰਨ ਥੰਮ੍ਹਾਂ ਵਿਚਾਲੇ ਬਿਹਤਰ ਸਹਿਯੋਗ ਤੇ ਤਾਲਮੇਲ ਦੀ ਲੋੜ ਬਾਰੇ ਵਿਚਾਰਵਟਾਂਦਰਾ ਕਰਨਗੇ।

 

ਇਹ ਕਾਨਫ਼ਰੰਸ ਲੋਕਾਂ ਲਈ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੀ ਪ੍ਰਭਾਵਸ਼ਾਲੀ ਸੰਵਿਧਾਨਕ ਜਵਾਬਦੇਹੀ ਦੇ ਤਰੀਕਿਆਂ ਬਾਰੇ ਵੀ ਵਿਚਾਰ ਕਰੇਗੀ। ਇਹ ਕਾਨਫ਼ਰੰਸ ਇੱਕ ਅਨੁਸ਼ਾਸਨਬੱਧ ਤੇ ਵਿਵਸਥਿਤ ਢੰਗ ਨਾਲ ਵਿਧਾਨ ਸਭਾਵਾਂ ਤੇ ਵਿਧਾਨ ਪਰਿਸ਼ਦਾਂ ਦੇ ਕੰਮਕਾਜ ਨਾਲ ਸਬੰਧਿਤ ਮੁੱਦਿਆਂ ਉੱਤੇ ਵੀ ਵਿਚਾਰਚਰਚਾ ਕਰੇਗੀ।

 

ਇਹ ਦੋਦਿਨਾ ਕਾਨਫ਼ਰੰਸ ਸੰਵਿਧਾਨ ਦਿਵਸ ਮੌਕੇ 26 ਨਵੰਬਰ ਨੂੰ ਸਮਾਪਤ ਹੋਵੇਗੀ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ।

 

ਇਸ ਕਾਨਫ਼ਰੰਸ ਦੇ ਸਾਰੇ ਡੈਲੀਗੇਟਸ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਅਧੀਨ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵੀ ਪੜ੍ਹਨਗੇ।

 

ਇਸ ਦੇ ਨਾਲ ਹੀ, ਸਾਰੇ ਵਿਧਾਨ ਸਭਾਵਾਂ ਤੇ ਵਿਧਾਨ ਪਰਿਸ਼ਦਾਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਤੇ  ਸਕੱਤਰ ਵਿਧਾਨਪਾਲਿਕਾ ਨੂੰ ਵਧੇਰੇ ਜਵਾਬਦੇਹ ਬਣਾਉਣ ਦਾ ਸੰਕਲਪ ਲੈਣਗੇ ਅਤੇ ਸੰਵਿਧਾਨਕ ਕਦਰਾਂਕੀਮਤਾਂ ਅਨੁਸਾਰ ਉਨ੍ਹਾਂ ਨੂੰ ਮਜ਼ਬੂਤ ਤੇ ਸਸ਼ਕਤ ਬਣਾਉਣਗੇ। ਇਹ ਕਾਨਫ਼ਰੰਸ ਇੱਕ ਐਲਾਨਨਾਮਾ ਅਪਣਾ ਕੇ ਸਮਾਪਤ ਹੋਵੇਗੀ।

 

ਇਸ ਕਾਨਫ਼ਰੰਸ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਇਸ ਸਾਲ ਪਹਿਲੀ ਵਾਰ ਕਿਸੇ ਜਨਤਕ ਸਮਾਰੋਹ ਵਿੱਚ ਸ਼ਾਮਲ ਹੋਣਗੇ।

 

ਇਸ ਕਾਨਫ਼ਰੰਸ ਦੌਰਾਨ, ਸੰਵਿਧਾਨ ਅਤੇ ਮੌਲਿਕ ਕਰਤੱਵਾਂ ਬਾਰੇ ਇੱਕ ਪ੍ਰਦਰਸ਼ਨੀ ਵੀ ਲਾਈ ਜਾ ਰਹੀ ਹੈ। ਲੋਕ ਨਾ ਸਿਰਫ਼ ਸੰਵਿਧਾਨ ਬਾਰੇ ਹੋਰ ਜ਼ਿਆਦਾ ਜਾਣਨਗੇ, ਬਲਕਿ ਉਹ ਆਪਣੇ ਫ਼ਰਜ਼ਾਂ ਨੂੰ ਵੀ ਸਮਝਣਗੇ। ਮਾਣਯੋਗ ਪ੍ਰਧਾਨ ਮੰਤਰੀ ਪਹਿਲੀ ਵਾਰ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਕਾਨਫ਼ਰੰਸ ਵਿੱਚ ਹਿੱਸਾ ਲੈਣਗੇ।

 

ਇਸ ਮੌਕੇ ਹਿੱਸਾ ਲੈ ਰਹੇ ਰਾਜਾਂ ਦੀਆਂ ਵਿਧਾਨ ਸਭਾਵਾਂ ਤੇ ਵਿਧਾਨ ਪਰਿਸ਼ਦਾਂ ਦੇ ਮੈਂਬਰਾਂ ਨੇ ਪੇਸ਼ਕਾਰੀਆਂ ਦਾ ਆਯੋਜਨ ਵੀ ਰੱਖਿਆ ਹੋਇਆ ਹੈ।

 

****



(Release ID: 1675480) Visitor Counter : 118