ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸੀ ਪੀ ਐੱਸ ਈਜ਼ ਵੱਲੋਂ ਐੱਮ ਐੱਸ ਐੱਮ ਈਜ਼ ਤੋਂ ਖਰੀਦ ਤੇ ਭੁਗਤਾਨ ਵਿੱਚ ਪਿਛਲੇ 6 ਮਹੀਨਿਆਂ ਵਿੱਚ ਅਚਾਨਕ ਵਾਧਾ ਹੋਇਆ
ਮਈ ਤੋਂ ਅਕਤੂਬਰ 2020 ਵਿਚਾਲੇ ਖਰੀਦ ਅਤੇ ਅਦਾਇਗੀ ਵਿੱਚ ਤਕਰੀਬਨ ਢਾਈ ਗੁਣਾ ਵਾਧਾ ਹੋਇਆ
ਮਹੀਨਾਵਾਰ ਖਰੀਦ ਦੇ ਮੁਕਾਬਲੇ ਮਹੀਨਾਵਾਰ ਅਦਾਇਗੀ ਦਾ ਅਨੁਪਾਤ ਵੀ ਵਧਿਆ
ਜਦਕਿ ਭੁਗਤਾਨ ਦੀ ਮਹੀਨਾਵਾਰ ਬਕਾਏ ਦਾ ਅਨੁਪਾਤ ਹੇਠਾਂ ਆਇਆ
Posted On:
24 NOV 2020 4:27PM by PIB Chandigarh
ਸੂਖ਼ਮ , ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਕੇਂਦਰੀ ਜਨਤਕ ਖੇਤਰ ਉੱਦਮਾਂ (ਸੀ ਪੀ ਐੱਸ ਈਜ਼) ਵੱਲੋਂ ਐੱਮ ਐੱਸ ਐੱਮ ਈਜ਼ ਨੂੰ ਖਰੀਦ ਅਤੇ ਭੁਗਤਾਨ ਦੇ ਅੰਕੜੇ ਜਾਰੀ ਕੀਤੇ ਹਨ । ਮੰਤਰਾਲੇ ਨੇ ਐੱਮ ਐੱਸ ਐੱਮ ਈਜ਼ ਨੂੰ ਅਦਾਇਗੀ ਵਿੱਚ ਮਹੀਨਾਵਾਰ ਵਾਧਾ , ਖਰੀਦ ਵਿੱਚ ਮਹੀਨਾਵਾਰ ਵਾਧਾ ਅਤੇ ਅਦਾਇਗੀ ਦੇ ਬਕਾਇਆਂ ਵਿੱਚ ਕਮੀ ਆਉਣ ਬਾਰੇ ਅੰਕੜਿਆਂ ਦਾ ਇੱਕ ਟੇਬਲ ਨਥੀ ਕੀਤਾ ਹੈ । ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਬਕਾਇਆ ਅਦਾਇਗੀਆਂ ਕੇਵਲ ਖਰੀਦ ਦੇ ਮੁਤਾਬਿਕ ਮੁਕਾਬਲੇ 5ਵਾਂ ਹਿੱਸਾ ਹਨ ਅਤੇ ਸਾਰੀਆਂ 45 ਦਿਨਾਂ ਦੇ ਅੰਦਰ ਅੰਦਰ ਵਾਲੀਆਂ ਹਨ । ਇਸ ਲਈ ਇਹ ਆਮ ਵਪਾਰ ਦਾ ਇੱਕ ਹਿੱਸਾ ਹੈ । ਮੰਤਰਾਲੇ ਵੱਲੋਂ ਦਿੱਤਾ ਗਿਆ ਵਿਸਥਾਰ ਹੇਠਾਂ ਦਿੱਤਾ ਗਿਆ ਹੈ ।
1. ਮਈ 2020 ਵਿੱਚ , 25 ਮੰਤਰਾਲਿਆਂ ਅਤੇ 79 ਸੀ ਪੀ ਐੱਸ ਈਜ਼ ਨੇ ਦਰਜ ਕੀਤਾ ਸੀ । ਹੁਣ ਅਕਤੂਬਰ 2020 ਵਿੱਚ 26 ਮੰਤਰਾਲਿਆਂ ਅਤੇ 100 ਸੀ ਪੀ ਐੱਸ ਈਜ਼ ਨੇ ਦਰਜ ਕੀਤਾ ਹੈ । ਇਹ ਲਗਾਤਾਰ ਉੱਪਰ ਜਾ ਰਿਹਾ ਹੈ ।
2. ਅਕਤੂਬਰ 2020 ਵਿੱਚ ਮਈ 2020 ਦੇ ਮੁਕਾਬਲੇ ਦਰਸਾਈਆਂ ਗਈਆਂ ਕੁਲ ਅਦਾਇਗੀਆਂ ਜੋ ਕੁਲ ਖਰੀਦ ਅਤੇ ਐੱਮ ਐੱਸ ਐੱਮ ਈਜ਼ ਦੇ ਲੈਣ—ਦੇਣ ਤੋਂ ਹਨ , ਤਕਰੀਬਨ ਢਾਈ ਗੁਣਾ ਉੱਪਰ ਗਏ ਹਨ ।
3. ਇਸੇ ਅਨੁਪਾਤ ਵਿੱਚ ਐੱਮ ਐੱਸ ਐੱਮ ਈਜ਼ ਦੀਆਂ ਅਦਾਇਗੀਆਂ ਵੀ ਉੱਪਰ ਗਈਆਂ ਹਨ ।
4. ਮਹੀਨੇ ਦੇ ਅੰਤ ਵਿੱਚ ਇਹਨਾਂ ਸਾਰੇ ਮਹੀਨਿਆਂ ਦੌਰਾਨ ਬਕਾਇਆ ਰਾਸ਼ੀ ਕੇਵਲ ਕੁਲ ਕਾਰੋਬਾਰ ਦਾ 5ਵਾਂ ਹਿੱਸਾ ਹੈ , ਜੋ ਕਾਰੋਬਾਰ ਲਈ ਆਮ ਵਾਂਗ ਹੈ । ਅਸਲ ਵਿੱਚ ਪਿਛਲੇ 6 ਮਹੀਨਿਆਂ ਵਿੱਚ ਇਹ ਅਨੁਪਾਤ ਵੀ ਹੇਠਾਂ ਆ ਰਿਹਾ ਹੈ ।
ਸੂਖ਼ਮ , ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਹੋਰ ਕਿਹਾ ਹੈ ਕਿ ਪਿਛਲੇ 6 ਮਹੀਨਿਆਂ ਦੇ ਤਜ਼ਰਬੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਸੀ ਪੀ ਐੱਸ ਈਜ਼ ਐੱਮ ਐੱਸ ਐੱਮ ਈਜ਼ ਤੋਂ ਅਗਾਂਹ ਵੱਧ ਕੇ ਖਰੀਦ ਕਰ ਰਹੇ ਹਨ । ਉਹਨਾਂ ਨੇ ਸੂਖ਼ਮ , ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਨਾਲ ਸਹਿਯੋਗ ਕਰਕੇ ਮਈ 2020 ਤੋਂ ਬਾਅਦ ਵਿਕਸਿਤ ਕੀਤੇ ਸਮਾਧਾਨ ਪੋਰਟਲ ਫੋਰਮੈਟ ਵਿੱਚ ਨਵੀਂ ਵਿਸਥਾਰਤ ਰਿਪੋਰਟਿੰਗ ਵੀ ਦਰਜ ਕੀਤੀ ਹੈ । ਪਿਛਲੇ 6 ਮਹੀਨਿਆਂ ਵਿੱਚ ਸੀ ਪੀ ਐੱਸ ਈਸ ਦੇ ਐੱਮ ਐੱਸ ਐੱਮ ਈਜ਼ ਨਾਲ ਕਾਰੋਬਾਰ ਵਿੱਚ ਵਾਧਾ ਇਹ ਦਰਸਾਉਂਦਾ ਹੈ ਕਿ ਸੀ ਪੀ ਐੱਸ ਈਜ਼ ਵੱਲੋਂ ਵੱਡੀ ਮਾਤਰਾ ਵਿੱਚ ਪੂੰਜੀ ਖਰਚੀ ਗਈ ਹੈ । ਨਾਲ ਹੀ ਇਹ ਵੀ ਦਰਸਾਉਂਦਾ ਹੈ ਕਿ ਐੱਮ ਐੱਸ ਐੱਮ ਈਜ਼ ਤੋਂ ਜਿ਼ਆਦਾ ਤੋਂ ਜਿ਼ਆਦਾ ਅਦਾਇਗੀਆਂ ਹਰ ਮਹੀਨੇ ਸੀ ਪੀ ਐੱਸ ਈਜ਼ ਨੂੰ ਹੋਣ ਦਾ ਮਤਲਬ ਹੈ , ਕਿ ਦੋਹਾਂ ਕੋਲ — ਸੀ ਪੀ ਐੱਸ ਈਜ਼ ਤੇ ਐੱਮ ਐੱਸ ਐੱਮ ਈਜ਼, ਪੈਸੇ ਦਾ ਪ੍ਰਵਾਹ ਹੈ ।
ਇਹ ਸਾਰਾ ਕੁਝ ਭਾਰਤ ਸਰਕਾਰ ਦੀ ਅਗਾਂਹਵਧੂ ਨੀਤੀਆਂ , ਸਮੇਂ ਸਿਰ ਕੀਤੇ ਦਖ਼ਲਾਂ ਅਤੇ ਨਿੱਘਰ ਸਹਾਇਤਾ ਦਾ ਸਿੱਟਾ ਹੈ ਅਤੇ ਸੂਖ਼ਮ , ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਵੱਲੋਂ ਲਗਾਤਾਰ ਮੁਹਿੰਮ ਅਤੇ ਯਤਨਾਂ ਦਾ ਨਤੀਜਾ ਹੈ । ਹੇਠਾਂ ਇਹਨਾਂ ਯਤਨਾਂ ਦੀ ਕੁਝ ਝਲਕਾਂ ਦਿੱਤੀਆਂ ਜਾ ਰਹੀਆਂ ਹਨ ।
1. ਮਾਣਯੋਗ ਪ੍ਰਧਾਨ ਮੰਤਰੀ ਵੱਲੋਂ (ਆਤਮਨਿਰਭਰ ਭਾਰਤ) ਦੇ ਦਿੱਤੇ ਸੱਦੇ ਨੇ ਐੱਮ ਐੱਸ ਐੱਮ ਈਜ਼ ਦੀ ਆਤਮਾ ਨੂੰ ਸੁਰਜੀਤ ਕੀਤਾ ਹੈ , ਫਿਰ ਤੋਂ ਸੁ਼ਰੂ ਕਰਨ ਲਈ ਉਹਨਾਂ ਦਾ ਵਿਸ਼ਵਾਸ ਮਜ਼ਬੂਤ ਕਰਨ ਦੇ ਨਾਲ ਨਾਲ ਕੋਵਿਡ ਮਹਾਮਾਰੀ ਦੇ ਚੱਲਦਿਆਂ ਵਸਤਾਂ ਅਤੇ ਸੇਵਾਵਾਂ ਸਪਲਾਈ ਕਰਨ ਦਾ ਵਿਸ਼ਵਾਸ ਦਿੱਤਾ ਹੈ ।
2. ਪ੍ਰਧਾਨ ਮੰਤਰੀ ਵੱਲੋਂ (ਵੋਕਲ ਫੋਰ ਲੋਕਲ) ਦੇ ਸੱਦੇ ਨੇ ਐੱਮ ਐੱਸ ਐੱਮ ਈਜ਼ ਤੋਂ ਵਿਅਕਤੀਆਂ ਅਤੇ ਕਾਰਪੋਰੇਟ ਵੱਲੋਂ ਖਰੀਦ ਕਰਨ ਨੂੰ ਉਤਸ਼ਾਹਿਤ ਕੀਤਾ ਹੈ ।
3. ਮਾਣਯੋਗ ਵਿੱਤ ਮੰਤਰੀ ਦੇ ‘ਆਤਮਨਿਰਭਰ ਭਾਰਤ’ ਪੈਕੇਜ ਦੇ ਐਲਾਨ ਤਹਿਤ 45 ਦਿਨਾਂ ਵਿੱਚ ਐੱਮ ਐੱਸ ਐੱਮ ਈਜ਼ ਨੂੰ ਰਾਸ਼ੀ ਮੁਹੱਈਆ ਕਰਾਉਣ ਨੇ ਸਰਕਾਰੀ ਅਤੇ ਕਾਰਪੋਰੇਟ ਖਰੀਦਦਾਰਾਂ ਅਤੇ ਐੱਮ ਐੱਸ ਐੱਮ ਈਜ਼ ਦੀਆਂ ਵਸਤਾਂ ਤੇ ਸੇਵਾਵਾਂ ਵਰਤੋਂ ਕਰਨ ਵਾਲਿਆਂ ਲਈ ਇੱਕ ਟਰਿੱਗਰ ਦਾ ਕੰਮ ਕੀਤਾ ਹੈ ।
4. ਉੱਪਰਲੇ ਐਲਾਨ ਤੋਂ ਬਾਅਦ ਸੂਖ਼ਮ , ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਵੱਲੋਂ ਲਗਾਤਾਰ ਯਤਨ ਕੀਤੇ ਗਏ ਹਨ ।
5. ਐੱਮ ਐੱਸ ਐੱਮ ਈਜ਼ ਦੇ ਸਕੱਤਰ ਵੱਲੋਂ ਭਾਗੀਦਾਰਾਂ ਨੂੰ ਕਈ ਚਿੱਠੀਆਂ ਲਿਖੀਆਂ ਗਈਆਂ ਹਨ ।
6. ਮਾਣਯੋਗ ਕੈਬਨਿਟ ਸਕੱਤਰ ਨੇ ਵੀ ਮੰਤਰਾਲੇ ਨੂੰ ਸਹਿਯੋਗ ਦਿੱਤਾ ਹੈ ਅਤੇ ਸੀ ਪੀ ਐੱਸ ਈਜ਼ ਨੂੰ ਚਿੱਠੀਆਂ ਲਿਖੀਆਂ ਹਨ ।
7. ਐੱਮ ਐੱਸ ਐੱਮ ਈਜ਼ ਦੇ ਸਕੱਤਰ ਵੱਲੋਂ ਸੀ ਪੀ ਐੱਸ ਈਜ਼ ਦੇ ਮੁਖੀਆਂ ਨਾਲ ਵਿਅਕਤੀਗਤ ਤੌਰ ਤੇ ਕਈ ਵਿਚਾਰ ਵਟਾਂਦਰੇ ਅਤੇ ਦਖ਼ਲ ਦਿੱਤੇ ਗਏ ਹਨ ।
8. ਐੱਮ ਐੱਸ ਐੱਮ ਈਜ਼ ਮੰਤਰਾਲੇ ਵੱਲੋਂ ਇੱਕ ਆਨਲਾਈਨ ਰਿਪੋਰਟਿੰਗ ਫੋਰਮੈਟ ਵਿਕਸਿਤ ਕੀਤਾ ਗਿਆ ਹੈ , ਸੀ ਪੀ ਐੱਸ ਈਜ਼ ਜਿਸ ਵਿੱਚ ਮਹੀਨੇਵਾਰ ਖਰੀਦ ਦਾ ਵਿਸਥਾਰ , ਕੀਤੀਆਂ ਗਈਆਂ ਅਦਾਇਗੀਆਂ ਅਤੇ ਬਕਾਇਆ ਅਦਾਇਗੀਆਂ ਦੇ ਵਿਸਥਾਰਾਂ ਨੂੰ ਭਰਦੇ ਹਨ ।
9. ਸੂਬਾ ਸਰਕਾਰਾਂ ਨੂੰ ਵੀ ਐੱਮ ਐੱਸ ਐੱਮ ਈਜ਼ ਦੇ ਸਕੱਤਰ ਵੱਲੋਂ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਤਾਂ ਜੋ ਐੱਮ ਐੱਸ ਐੱਮ ਈਜ਼ ਦੀਆਂ ਅਦਾਇਗੀਆਂ ਸਮੇਂ ਸਿਰ ਹੋ ਜਾਣ ।
10. ਐੱਮ ਐੱਸ ਐੱਮ ਈਜ਼ ਦੇ ਸਕੱਤਰ ਵੱਲੋਂ ਭਾਰਤੀ ਵਪਾਰਕ ਅਦਾਰਿਆਂ ਨੂੰ ਦੋ ਰਾਊਂਡਾਂ ਵਿੱਚ ਵਿਅਕਤੀਗਤ ਈ —ਲੈਟਰਸ ਲਿਖੀਆਂ ਗਈਆਂ ਹਨ । ਪਹਿਲੀ ਵਾਰ 500 ਚਿੱਠੀਆਂ ਲਿਖੀਆਂ ਗਈਆਂ ਅਤੇ ਬਹੁਤ ਵਧੀਆ ਹੁੰਗਾਰਾ ਪ੍ਰਾਪਤ ਹੋਇਆ ।
11. ਦੂਜੀ ਵਾਰ ਇੰਡੀਅਨ ਕਾਰਪੋਰੇਟ ਵਰਲਡ ਨੂੰ ਤਿਉਹਾਰੀ ਮੌਸਮ ਤੋਂ ਪਹਿਲਾਂ 3,000 ਈ—ਚਿੱਠੀਆਂ ਲਿਖੀਆਂ ਗਈਆਂ ਸਨ ।
12. ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਕਾਰਪੋਰੇਟ ਖੇਤਰ — ਜਨਤਕ ਅਤੇ ਨਿਜੀ ਦੋਹਾਂ ਨੇ ਇਸ ਦਾ ਸਕਰਾਤਮਕ ਹੁੰਗਾਰਾ ਭਰਿਆ ਹੈ ਅਤੇ ਉਦੇਸ਼ ਤੇ ਐੱਮ ਐੱਸ ਐੱਮ ਈਜ਼ ਦੀ ਅੱਗੇ ਵੱਧ ਕੇ ਸਹਾਇਤਾ ਕੀਤੀ ਹੈ ।
13. ਜਿਵੇਂ ਕਿ ਕਈ ਕਾਰਪੋਰੇਟ ਅਦਾਰਿਆਂ ਨੇ ਦੱਸਿਆ ਹੈ ਅਤੇ ਮਾਰਕੀਟ ਫੀਡਬੈਕ ਅਨੁਸਾਰ , ਜਿ਼ਆਦਾਤਰ ਕਾਰਪੋਰੇਟ ਅਦਾਰਿਆਂ ਨੇ ਐੱਮ ਐੱਸ ਐੱਮ ਈਜ਼ ਦੀ ਬਣਦੀ ਰਾਸ਼ੀ ਤਿਉਹਾਰਾਂ ਤੋਂ ਪਹਿਲਾਂ ਅਦਾ ਕਰ ਦਿੱਤੀ ਹੈ ।
14. ਇਹ ਸਾਰਾ ਕੁਝ ਵੱਡੀ ਪੱਧਰ ਤੇ ਖਰੀਦ ਅਤੇ ਵੱਡੀ ਪੱਧਰ ਤੇ ਹੋਏ ਲੈਣ ਦੇਣ ਅਤੇ ਸੀ ਪੀ ਐੱਸ ਈਜ਼ ਵੱਲੋਂ ਐੱਮ ਐੱਸ ਐੱਮ ਈਜ਼ ਨੂੰ ਵੱਧ ਤੋਂ ਵੱਧ ਦਿੱਤੀਆਂ ਅਦਾਇਗੀਆਂ ਨਥੀ ਟੇਬਲ ਵਿੱਚ ਦਿਖਾਈਆਂ ਗਈਆਂ ਹਨ ।
ਸੂਖ਼ਮ , ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ ਇਸ ਚੁਣੌਤੀ ਭਰੇ ਸਮੇਂ ਦੌਰਾਨ ਐੱਮ ਐੱਸ ਐੱਮ ਈਜ਼ ਖੇਤਰ ਦੀ ਸਹਾਇਤਾ ਲਈ ਸਰਕਾਰ ਨਾਲ ਸਹਿਯੋਗ ਕਰਨ ਲਈ ਮੰਤਰਾਲਿਆਂ , ਸੀ ਪੀ ਐੱਸ ਈਜ਼ ਤੇ ਇੰਡੀਆ ਆਈ ਐੱਨ ਸੀ ਦਾ ਇਸ ਮੌਕੇ ਧੰਨਵਾਦ ਕਰਦਾ ਹੈ ।

Link of letters with positive response by corporate to MSME Ministry’s call to clear MSME dues.
ਆਰ ਸੀ ਜੇ / ਜੇ ਕੇ
(Release ID: 1675390)
Visitor Counter : 252