ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਬਜ਼ ਇੰਡੀਆ ਨੇ ਹੋਰ ਜ਼ਿਆਦਾ ਨਵੇਂ ਸਮਾਜਿਕ ਪ੍ਰਭਾਵਸ਼ਾਲੀ, ਇਮਿਊਨਿਟੀ ਬੂਸਟਿੰਗ ਉਤਪਾਦ ਲਾਂਚ ਕੀਤੇ

Posted On: 23 NOV 2020 4:11PM by PIB Chandigarh

ਟ੍ਰਾਈਬਜ਼ ਇੰਡੀਆ ਅਪਣੇ ਗਾਹਕਾਂ ਲਈ ਅਪਣੇ ਉਤਪਾਦਾਂ ਨੂੰ ਵਧੇਰੇ ਆਕਰਸ਼ਕ ਬਣਾਉਣ ਦੇ ਕੰਮ ਵਿੱਚ ਲਗਾਤਾਰ ਜੁਟਿਆ ਹੋਇਆ ਹੈ, ਅਤੇ ਇਸ ਦੇ ਨਾਲ ਹੀ ਲੱਖਾਂ ਆਦਿਵਾਸੀ ਉੱਦਮੀਆਂ ਨੂੰ ਵੱਡੇ ਬਜ਼ਾਰ ਹਾਸਲ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ। ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ, ਪਿਛਲੇ ਮਹੀਨੇ ਤੋਂ, ਟ੍ਰਾਈਬਜ਼ ਇੰਡੀਆ ਨੇ ਬਹੁਤ ਸਾਰੇ ਨਵੇਂ ਉਤਪਾਦ (ਮੁੱਖ ਤੌਰ ‘ਤੇ ਇਮਿਊਨਿਟੀ ਵਧਾਉਣ ਵਾਲੇ ਉਤਪਾਦ ਅਤੇ ਜੰਗਲਾਂ ਦੇ ਤਾਜ਼ੇ ਅਤੇ ਜੈਵਿਕ ਖੇਤਰ ਦੇ ਉਤਪਾਦਾਂ) ਨੂੰ ਸ਼ਾਮਲ ਕੀਤਾ ਹੈ। ਇਸ ਹਫ਼ਤੇ, ਟ੍ਰਾਈਬਜ਼ ਇੰਡੀਆ ਨੇ ਹੁਣ ਅਪਣੀਆਂ ਪੇਸ਼ਕਾਰੀ ਵਸਤਾਂ ਵਿੱਚ ਹੋਰ ਨਵੇਂ ਉਤਪਾਦ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿੱਚ ਗੁਜਰਾਤ ਦੇ ਗ੍ਰਾਮ ਸੰਗਠਨ ਕਮਬੋਡਿਆ (Gram Sangathan Kambodiy) ਦੇ ਅਧੀਨ ਵਸਵਾਟ੍ਰਾਈਬਲਜ਼ (Vasavatribals) ਦੁਆਰਾ ਬਣਾਏ ਗਏ ਵਾਤਾਵਰਣ ਪੱਖੀ ਸੈਨੇਟਰੀ ਪੈਡ ‘ਸਹੇਲੀ’ ਪ੍ਰਮੁੱਖ ਹਨ। ਟ੍ਰਾਈਬਜ਼ ਇੰਡੀਆ ਦੇਸ਼ ਭਰ ਵਿੱਚ ਇਨ੍ਹਾਂ ਸੈਨੇਟਰੀ ਪੈਡਾਂ ਦੇ ਵਿਤਰਣ ਲਈ ਉਨ੍ਹਾਂ ਨਾਲ ਭਾਈਵਾਲੀ ਕਰ ਰਿਹਾ ਹੈ।

 

ਨਵੇਂ ਉਤਪਾਦ ਫਾਰੈਸਟ ਫਰੈਸ਼ ਨੈਚੁਰਲ ਅਤੇ ਔਰਗੈਨਿਕਸ ਰੇਂਜ ਦੇ ਅਧੀਨ ਆਉਂਦੇ ਹਨ ਅਤੇ ਇਹਨਾਂ ਵਿਚੋਂ ਕੁਝ ਸ਼ਾਨਦਾਰ ਤੋਹਫ਼ੇ ਅਤੇ ਸਜਾਵਟ ਵਿਕਲਪ ਵਜੋਂ ਵੀ ਵਰਤੇ ਜਾ ਸਕਦੇ ਹਨ।

 

ਪਿਛਲੇ ਕੁਝ ਹਫਤਿਆਂ ਵਿੱਚ ਪੇਸ਼ ਕੀਤੇ ਗਏ ਸਾਰੇ ਨਵੇਂ ਉਤਪਾਦ ਟ੍ਰਾਈਬਜ਼ ਇੰਡੀਆ ਆਊਟਲੈਟਸ, ਟ੍ਰਾਈਬਜ਼ ਇੰਡੀਆ ਮੋਬਾਈਲ ਵੈਨਾਂ ਅਤੇ ਟ੍ਰਾਈਬਜ਼ ਇੰਡੀਆ ਈ-ਮਾਰਕਿਟਪਲੇਸ (ਟ੍ਰਾਇਬਜ਼ ਇੰਡੀਆ ਡਾਟ ਕਾਮ) ਅਤੇ ਈ-ਟੈਲਰਜ਼ ਜਿਹੇ ਔਨਲਾਈਨ ਪਲੈਟਫਾਰਮਾਂ ‘ਤੇ ਉਪਲਬਧ ਹਨ।

 

ਇਸ ਮੌਕੇ ਬੋਲਦਿਆਂ ਟ੍ਰਾਈਫੈੱਡ ਦੇ ਐੱਮਡੀ ਸ਼੍ਰੀ ਪ੍ਰਵੀਰ ਕ੍ਰਿਸ਼ਨ ਨੇ ਕਿਹਾ, “ਟ੍ਰਾਈਬਜ਼ ਇੰਡੀਆ ਆਦਿਵਾਸੀ ਜੀਵਨ ਨੂੰ ਪ੍ਰਭਾਵਿਤ ਕਰਨ ਅਤੇ ਤਬਦੀਲੀਆਂ ਲਿਆਉਣ ਅਤੇ ਉਨ੍ਹਾਂ ਦੀ ਆਜੀਵਕਾ ਵਿੱਚ ਸੁਧਾਰ ਲਿਆਉਣ ਦੇ ਅਪਣੇ ਮਿਸ਼ਨ ਵਿੱਚ ਜੁਟੀ ਹੋਈ ਹੈ। ਅੱਜ ਦੇ ਲਾਂਚ ਦੀ ਮੁੱਖ ਗੱਲ ਵਾਤਾਵਰਣ-ਪੱਖੀ, ਟਿਕਾਊ ਸੈਨੇਟਰੀ ਪੈਡ ਹਨ, ਜੋ ਵਸਵਾਟ੍ਰਾਈਬਲਜ਼ ਗੁਜਰਾਤ ਦੁਆਰਾ ਬਣਾਏ ਗਏ ਹਨ ਅਤੇ ਗ੍ਰਾਮ ਸੰਗਠਨ ਕਮਬੋਡਿਆ ਦੁਆਰਾ ਸਪਲਾਈ ਕੀਤੇ ਜਾ ਰਹੇ ਹਨ। ਇਸ ਪ੍ਰਭਾਵਸ਼ਾਲੀ ਅਤੇ ਉਚਿਤ ਕੰਮ ਨੂੰ ਹੁਲਾਰਾ ਦੇਣ ਲਈ, ਟ੍ਰਾਈਫੈੱਡ ਦੁਆਰਾ ਇਨ੍ਹਾਂ ਕਿਫਾਇਤੀ ਪੈਡਾਂ ਦਾ ਵਿਤਰਣ ਕੀਤਾ ਜਾਏਗਾ।”


 

 2.png1.png


 

ਅੱਜ ਲਾਂਚ ਕੀਤੇ ਗਏ, ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਲਿਆਂਦੇ ਗਏ ਉਤਪਾਦਾਂ ਵਿੱਚ, ਓਡੀਸ਼ਾ ਤੋਂ ਗਣੇਸ਼ ਅਤੇ ਲਕਸ਼ਮੀ ਦੀਆਂ ਖੂਬਸੂਰਤ ਮੂਰਤੀਆਂ ਅਤੇ ਡੋਕਰਾ ਸ਼ੈਲੀ ਵਿੱਚ ਕੁਝ ਸਜਾਵਟੀ ਵਸਤਾਂ;  ਗੁਜਰਾਤ ਤੋਂ ਇਮਿਊਨਿਟੀ  ਵਧਾਉਣ ਵਾਲੇ ਉਤਪਾਦ ਜਿਵੇਂ ਕਿ ਨਚੇਤਨ ਪਾਊਡਰ, ਹਰੀਡ ਅਤੇ ਤ੍ਰਿਫਲਾ ਦੀਆਂ ਗੋਲੀਆਂ ਅਤੇ ਦੇਹਰਾਦੂਨ ਤੋਂ ਕਰੀਮੀ ਮਸ਼ਰੂਮ ਸਮੇਤ ਕਈ ਕਿਸਮਾਂ ਦਾ ਸ਼ਹਿਦ; ਅਤੇ ਤਮਿਲ ਨਾਡੂ ਦੇ ਆਦਿਵਾਸੀਆਂ ਦੇ ਕੁਝ ਕੁਦਰਤੀ ਬਾਮ (ਯੂਕੇਲਿਪਟਸ ਅਤੇ ਚੰਦਨ) ਸ਼ਾਮਲ ਹਨ। ਝਾਰਖੰਡ ਦੇ ਆਦਿਵਾਸੀਆਂ ਤੋਂ ਚਿਰੋਂਜੀ ਗਿਰੀਆਂ ਅਤੇ ਅਮਰੂਦ ਜੈਲੀ ਵੀ ਖਰੀਦੇ ਗਏ ਹਨ।


 

3.png


 

ਟ੍ਰਾਈਫੈੱਡ ਦੁਆਰਾ ਗੋ ਵੋਕਲ ਫਾਰ ਲੋਕਲ ਗੋ ਟ੍ਰਾਈਬਲ ਦੇ ਮੰਤਰ ‘ਤੇ ਚਲਦਿਆਂ ਹੋਇਆਂ ਦੇਸ਼ ਭਰ ਦੇ ਆਦਿਵਾਸੀਆਂ ਨੂੰ ਲਾਭ ਪਹੁੰਚਾਉਣ ਅਤੇ ਉਨ੍ਹਾਂ ਦੀ ਆਜੀਵਕਾ ਲਈ ਕੰਮ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਲਾਂਚ ਕੀਤਾ ਟ੍ਰਾਈਬਜ਼ ਇੰਡੀਆ ਈ-ਮਾਰਕਿਟਪਲੇਸ, ਭਾਰਤ ਦਾ ਸਭ ਤੋਂ ਵੱਡਾ ਦਸਤਕਾਰੀ ਅਤੇ ਜੈਵਿਕ ਉਤਪਾਦਾਂ ਦਾ ਮਾਰਕਿਟ ਪਲੇਸ ਹੈ ਜੋ 5 ਲੱਖ ਕਬਾਇਲੀ ਉੱਦਮਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਦਾ ਹੈ, ਜ਼ਰੀਏ ਆਦਿਵਾਸੀ ਉਤਪਾਦਾਂ ਅਤੇ ਦਸਤਕਾਰੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਦੇਸ਼ ਭਰ ਦੇ ਗਾਹਕਾਂ ਲਈ ਪਹੁੰਚਯੋਗ ਬਣਾਇਆ ਜਾ ਰਿਹਾ ਹੈ।

 

ਟ੍ਰਾਈਬਜ਼ ਇੰਡੀਆ ਈ-ਮਾਰਕਿਟਪਲੇਸ ਲੱਖਾਂ ਕਬਾਇਲੀ ਉੱਦਮਾਂ ਨੂੰ ਸ਼ਕਤੀਕਰਨ ਕਰਨ ਦੀ ਕੋਸ਼ਿਸ਼ ਹੈ। ਕਈ ਤਰ੍ਹਾਂ ਦੇ ਕੁਦਰਤੀ ਅਤੇ ਟਿਕਾਊ ਉਤਪਾਦਾਂ ਅਤੇ ਵਸਤਾਂ ਦੇ ਨਾਲ, ਇਹ ਸਾਡੇ ਆਦਿਵਾਸੀ ਭਰਾਵਾਂ ਦੀਆਂ ਪੁਰਾਣੀਆਂ ਪਰੰਪਰਾਵਾਂ ਦੀ ਝਲਕ ਪੇਸ਼ ਕਰਦਾ ਹੈ।  market.tribesindia.com ਦੇਖੋ। ਲੋਕਲ ਖਰੀਦੋ ਟ੍ਰਾਈਬਲ ਖਰੀਦੋ!


 

                    *********



 

ਐੱਨਬੀ/ਐੱਸਕੇ/ਜੇਕੇ


(Release ID: 1675189) Visitor Counter : 249